ਸ਼੍ਰੇਅਸ ਅਈਅਰ ਹਸਪਤਾਲ ਦੇ ICU ‘ਚ ਦਾਖਲ, 7 ਦਿਨਾਂ ਤੱਕ ਚੱਲ ਸਕਦਾ ਹੈ ਇਲਾਜ਼
Shreyas Iyer admitted in Hospital: ਸ਼੍ਰੇਅਸ ਅਈਅਰ ਨੂੰ ਸਿਡਨੀ 'ਚ ਖੇਡੇ ਗਏ ਸੀਰੀਜ਼ ਦੇ ਤੀਜੇ ਤੇ ਆਖਰੀ ਵਨਡੇ ਮੈਚ ਦੌਰਾਨ ਪਸਲੀਆਂ 'ਚ ਸੱਟ ਲੱਗੀ ਸੀ। ਆਸਟ੍ਰੇਲੀਆਈ ਪਾਰੀ ਦੇ 34ਵੇਂ ਓਵਰ 'ਚ ਹਰਸ਼ਿਤ ਰਾਣਾ ਦੀ ਗੇਂਦ 'ਤੇ ਉਨ੍ਹਾਂ ਨੂੰ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਇਹ ਸੱਟ ਲੱਗੀ ਸੀ। ਬੈਕਵਰਡ ਪੁਆਇੰਟ 'ਤੇ ਤਾਇਨਾਤ ਸ਼੍ਰੇਅਸ ਅਈਅਰ ਕੈਚ ਲੈਣ ਲਈ ਪਿੱਛੇ ਵੱਲ ਭੱਜੇ ਸਨ। ਉਨ੍ਹਾਂ ਨੇ ਕੈਚ ਤਾਂ ਲੈ ਲਿਆ, ਪਰ ਇਸ ਦੌਰਾਨ ਉਹ ਸੱਟ ਤੋਂ ਆਪਣੇ ਆਪ ਨੂੰ ਬਚਾਉਣ 'ਚ ਅਸਮਰੱਥ ਰਹੇ।
ਭਾਰਤੀ ਵਨਡੇ ਟੀਮ ਦੇ ਉਪ-ਕਪਤਾਨ ਸ਼੍ਰੇਅਸ ਅਈਅਰ ਨੂੰ ਸਿਡਨੀ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੂੰ ਆਈਸੀਯੂ ‘ਚ ਰੱਖਿਆ ਗਿਆ ਹੈ। ਰਿਪੋਰਟਾਂ ਅਨੁਸਾਰ, ਅਈਅਰ ਇੰਟਰਨਲ ਬਲੀਡਿੰਗ ਤੋਂ ਪੀੜਤ ਹਨ ਤੇ ਅਈਅਰ ਨੂੰ ਸਾਵਧਾਨੀ ਵਜੋਂ ਆਈਸੀਯੂ ‘ਚ ਰੱਖਿਆ ਗਿਆ ਹੈ। ਉਨ੍ਹਾਂ ਨੂੰ 5 ਤੋਂ 7 ਦਿਨਾਂ ਤੱਕ ਹਸਪਤਾਲ ‘ਚ ਰਹਿਣਾ ਪੈ ਸਕਦਾ ਹੈ।
ਪਸਲੀਆਂ ਦੀ ਸੱਟ ਤੋਂ ਬਾਅਦ ਹਸਪਤਾਲ ‘ਚ ਦਾਖਲ
ਸ਼੍ਰੇਅਸ ਅਈਅਰ ਨੂੰ ਸਿਡਨੀ ‘ਚ ਖੇਡੇ ਗਏ ਸੀਰੀਜ਼ ਦੇ ਤੀਜੇ ਤੇ ਆਖਰੀ ਵਨਡੇ ਮੈਚ ਦੌਰਾਨ ਪਸਲੀਆਂ ‘ਚ ਸੱਟ ਲੱਗੀ ਸੀ। ਆਸਟ੍ਰੇਲੀਆਈ ਪਾਰੀ ਦੇ 34ਵੇਂ ਓਵਰ ‘ਚ ਹਰਸ਼ਿਤ ਰਾਣਾ ਦੀ ਗੇਂਦ ‘ਤੇ ਉਨ੍ਹਾਂ ਨੂੰ ਕੈਚ ਲੈਣ ਦੀ ਕੋਸ਼ਿਸ਼ ਕਰਦੇ ਸਮੇਂ ਇਹ ਸੱਟ ਲੱਗੀ ਸੀ। ਬੈਕਵਰਡ ਪੁਆਇੰਟ ‘ਤੇ ਤਾਇਨਾਤ ਸ਼੍ਰੇਅਸ ਅਈਅਰ ਕੈਚ ਲੈਣ ਲਈ ਪਿੱਛੇ ਵੱਲ ਭੱਜੇ ਸਨ। ਉਨ੍ਹਾਂ ਨੇ ਕੈਚ ਤਾਂ ਲੈ ਲਿਆ, ਪਰ ਇਸ ਦੌਰਾਨ ਉਹ ਸੱਟ ਤੋਂ ਆਪਣੇ ਆਪ ਨੂੰ ਬਚਾਉਣ ‘ਚ ਅਸਮਰੱਥ ਰਹੇ।
ਸੱਟ ਕਾਰਨ ਉਨ੍ਹਾਂ ਦੀ ਹਾਲਤ ਗੰਭੀਰ ਸੀ। ਉਹ ਮੈਦਾਨ ‘ਤੇ ਆਪਣੇ ਪੇਟ ਤੇ ਛਾਤੀ ਨੂੰ ਫੜਦੇ ਹੋਏ ਦਰਦ ਨਾਲ ਚੀਕਦੇ ਹੋਏ ਦਿਖਾਈ ਦਿੱਤੇ, ਜਿਸ ਤੋਂ ਬਾਅਦ ਮੈਡੀਕਲ ਟੀਮ ਉਨ੍ਹਾਂ ਨੂੰ ਮੈਦਾਨ ਤੋਂ ਬਾਹਰ ਲੈ ਗਈ। ਉਨ੍ਹਾਂ ਦੀ ਸੱਟ ਦੀ ਗੰਭੀਰਤਾ ਕਾਰਨ, ਉਨ੍ਹਾਂ ਨੂੰ ਹੁਣ ਸਿਡਨੀ ਦੇ ਇੱਕ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।
ਹਸਪਤਾਲ ‘ਚ ਇੱਕ ਹਫ਼ਤੇ ਤੱਕ ਰਹਿ ਸਕਦੇ ਭਰਤੀ
ਸ਼੍ਰੇਅਸ ਅਈਅਰ ਆਸਟ੍ਰੇਲੀਆ ਵਿਰੁੱਧ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਹਿੱਸਾ ਨਹੀਂ ਹਨ। ਇਸ ਦੇ ਬਾਵਜੂਦ, ਟੀਮ ਪ੍ਰਬੰਧਨ ਨੇ ਉਨ੍ਹਾਂ ਨੂੰ ਸਿਰਫ ਉਨ੍ਹਾਂ ਦੇ ਇਲਾਜ ਲਈ ਆਸਟ੍ਰੇਲੀਆ ‘ਚ ਰੱਖਿਆ ਹੈ। ਰਿਪੋਰਟਾਂ ਅਨੁਸਾਰ, ਉਹ ਪਿਛਲੇ ਦੋ ਦਿਨਾਂ ਤੋਂ ਆਈਸੀਯੂ ‘ਚ ਹਨ। ਅਈਅਰ ਨੂੰ ਆਈਸੀਯੂ ‘ਚ ਰੱਖਣ ਦਾ ਫੈਸਲਾ ਇੰਟਰਨਲ ਬਲੀਡਿੰਗ ਤੇ ਇਨਫੈਕਸ਼ਨ ਦੇ ਡਰ ਕਾਰਨ ਕੀਤਾ ਗਿਆ ਸੀ। ਉਨ੍ਹਾਂ ਦੇ ਹਸਪਤਾਲ ‘ਚ ਭਰਤੀ ਰਹਿਣ ਦਾ ਸਮਾਂ, ਉਨ੍ਹਾਂ ਦੀ ਰਿਕਵਰੀ ‘ਤੇ ਨਿਰਭਰ ਕਰੇਗਾ। ਹਾਲਾਂਕਿ, ਉਮੀਦ ਕੀਤੀ ਜਾ ਰਹੀ ਹੈ ਕਿ ਉਹ ਲਗਭਗ ਇੱਕ ਹਫ਼ਤੇ ਤੱਕ ਹਸਪਤਾਲ ‘ਚ ਰਹਿ ਸਕਦੇ ਹਨ।


