ਕਦੋਂ ਖਤਮ ਹੋਵੇਗਾ ਖਰਮਾਸ? ਦੇਖੋ ਅਪ੍ਰੈਲ ਵਿੱਚ ਵਿਆਹਾਂ ਦੇ ਮੁਹੂਰਤਾਂ ਦੀ ਸੂਚੀ
ਖਰਮਾਸ ਹੋਲੀ ਤੋਂ ਬਾਅਦ ਸ਼ੁਰੂ ਹੋ ਗਏ ਸਨ। ਜੋ ਕਿ ਕੁਝ ਦਿਨਾਂ ਵਿੱਚ ਖਤਮ ਹੋਣ ਵਾਲਾ ਹੈ, ਜਿਸ ਤੋਂ ਬਾਅਦ ਸ਼ੁਭ ਕਾਰਜ ਵੀ ਸ਼ੁਰੂ ਹੋ ਜਾਣਗੇ। ਆਓ ਜਾਣਦੇ ਹਾਂ ਖਰਮਾਸ ਦੇ ਅੰਤ ਦੀ ਤਾਰੀਖ਼ ਅਤੇ ਅਪ੍ਰੈਲ ਮਹੀਨੇ ਵਿੱਚ ਵਿਆਹ ਲਈ ਸ਼ੁਭ ਤਰੀਕਾਂ ਦੀ ਸੂਚੀ।

ਖਰਮਾਸ ਇੱਕ ਅਜਿਹਾ ਸਮਾਂ ਹੈ। ਜਿਸ ਵਿੱਚ ਵਿਆਹ, ਮੁੰਡਨ ਅਤੇ ਘਰ-ਬਾਰ ਆਦਿ ਵਰਗੇ ਕਿਸੇ ਵੀ ਤਰ੍ਹਾਂ ਦੇ ਸ਼ੁਭ ਕਾਰਜ ਨਹੀਂ ਕੀਤੇ ਜਾਂਦੇ। ਕਿਹਾ ਜਾਂਦਾ ਹੈ ਕਿ ਇਨ੍ਹਾਂ ਦਿਨਾਂ ਦੌਰਾਨ ਗ੍ਰਹਿਆਂ ਦੀ ਨਕਾਰਾਤਮਕ ਊਰਜਾ ਪ੍ਰਭਾਵਸ਼ਾਲੀ ਰਹਿੰਦੀ ਹੈ। ਇਸ ਲਈ ਇਸ ਸਮੇਂ ਕੋਈ ਸ਼ੁਭ ਕੰਮ ਨਹੀਂ ਕੀਤਾ ਜਾਂਦਾ। ਖਰਮਾਸ ਸਾਲ ਵਿੱਚ ਦੋ ਵਾਰ ਆਉਂਦਾ ਹੈ। ਪਹਿਲਾ ਉਦੋਂ ਹੁੰਦਾ ਹੈ ਜਦੋਂ ਸੂਰਜ ਧਨੁ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ ਅਤੇ ਦੂਜਾ ਉਦੋਂ ਹੁੰਦਾ ਹੈ ਜਦੋਂ ਇਹ ਮੀਨ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਹੈ। ਇਸ ਸਮੇਂ ਦੌਰਾਨ ਸੂਰਜ ਦੀ ਊਰਜਾ ਬਹੁਤ ਘੱਟ ਹੁੰਦੀ ਹੈ। ਕਿਹਾ ਜਾਂਦਾ ਹੈ ਕਿ ਕਿਸੇ ਵੀ ਸ਼ੁਭ ਕਾਰਜ ਨੂੰ ਪੂਰਾ ਕਰਨ ਲਈ ਸੂਰਜ ਦਾ ਬਹੁਤ ਚਮਕਦਾਰ ਹੋਣਾ ਜ਼ਰੂਰੀ ਹੁੰਦਾ ਹੈ।
ਖਰਮਾਸ ਕਦੋਂ ਖਤਮ ਹੋਵੇਗਾ?
ਹਿੰਦੂ ਕੈਲੰਡਰ ਦੇ ਮੁਤਾਬਕ, ਖਰਮਾਸ 14 ਮਾਰਚ ਨੂੰ ਸ਼ੁਰੂ ਹੋਇਆ ਸੀ, ਜੋ 14 ਅਪ੍ਰੈਲ ਨੂੰ ਖਤਮ ਹੋਵੇਗਾ। ਇਸ ਤੋਂ ਬਾਅਦ ਸ਼ੁਭ ਕਾਰਜ ਸ਼ੁਰੂ ਹੋਣਗੇ।
ਅਪ੍ਰੈਲ 2025 ਦੇ ਵਿਆਹ ਦੇ ਮੁਹੂਰਤ
14 ਅਪ੍ਰੈਲ, ਸੋਮਵਾਰ
16 ਅਪ੍ਰੈਲ, ਬੁੱਧਵਾਰ
ਅਕਸ਼ੈ ਤ੍ਰਿਤੀਆ ਦਾ ਸ਼ੁਭ ਸਮਾਂ 17 ਅਪ੍ਰੈਲ, ਵੀਰਵਾਰ 18 ਅਪ੍ਰੈਲ, ਸ਼ੁੱਕਰਵਾਰ 19 ਅਪ੍ਰੈਲ, ਸ਼ਨੀਵਾਰ 20 ਅਪ੍ਰੈਲ, ਐਤਵਾਰ 21 ਅਪ੍ਰੈਲ, ਸੋਮਵਾਰ 25 ਅਪ੍ਰੈਲ, ਸ਼ੁੱਕਰਵਾਰ 29 ਅਪ੍ਰੈਲ, ਮੰਗਲਵਾਰ 30 ਅਪ੍ਰੈਲ ਅਤੇ ਬੁੱਧਵਾਰ ਨੂੰ ਹੈ। ਅਕਸ਼ੈ ਤ੍ਰਿਤੀਆ ਦਾ ਦਿਨ ਵਿਆਹ ਲਈ ਸਭ ਤੋਂ ਸ਼ੁਭ ਸਮੇਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ
ਜੂਨ ਤੋਂ ਬਾਅਦ ਸ਼ੁਭ ਕੰਮਾਂ ‘ਤੇ ਦੁਬਾਰਾ ਲਗ ਜਾਵੇਗੀ ਪਾਬੰਦੀ
ਹਿੰਦੂ ਧਰਮ ਵਿੱਚ, ਖਰਮਾਸ ਤੋਂ ਇਲਾਵਾ, ਦੇਵਸ਼ਯਨੀ ਏਕਾਦਸ਼ੀ ਤੋਂ ਬਾਅਦ ਸਾਰੇ ਸ਼ੁਭ ਕਾਰਜ ਵਰਜਿਤ ਹਨ। ਕਿਹਾ ਜਾਂਦਾ ਹੈ ਕਿ ਦੇਵਸ਼ਯਨੀ ਏਕਾਦਸ਼ੀ ਯਾਨੀ 6 ਜੁਲਾਈ ਤੋਂ, ਭਗਵਾਨ ਵਿਸ਼ਨੂੰ 4 ਮਹੀਨਿਆਂ ਲਈ ਯੋਗ ਨਿਦ੍ਰਾ ਵਿੱਚ ਜਾਣਗੇ। ਇਸ ਸਮੇਂ ਨੂੰ ਚਤੁਰਮਾਸ ਕਿਹਾ ਜਾਂਦਾ ਹੈ। ਇਸ ਸਮੇਂ ਦੌਰਾਨ ਸ਼ੁਭ ਕੰਮਾਂ ਦੀ ਮਨਾਹੀ ਹੈ। ਇਸ ਦੇ ਨਾਲ ਹੀ, ਜਦੋਂ ਭਗਵਾਨ ਵਿਸ਼ਨੂੰ ਦੇਵਉਠਨੀ ਏਕਾਦਸ਼ੀ ਯਾਨੀ 1 ਨਵੰਬਰ ਨੂੰ ਯੋਗ ਨਿਦ੍ਰਾ ਤੋਂ ਬਾਹਰ ਆਉਣਗੇ, ਤਾਂ ਸ਼ੁਭ ਕਾਰਜ ਦੁਬਾਰਾ ਸ਼ੁਰੂ ਹੋਣਗੇ।
Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ‘ਤੇ ਅਧਾਰਿਤ ਹੈ। tv9punjabi.com ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।