ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG: ਮਧੂ ਮੱਖੀਆਂ ਦੇ ਛੱਤੇ ਨੂੰ ਸ਼ਖਸ ਨੇ ਇੰਝ ਪਾਇਆ ਹੱਥ, ਦੇਖ ਕੇ ਉੱਡ ਜਾਣਗੇ ਹੋਸ਼

Shocking Video Viral: ਅਕਸਰ ਲੋਕ ਮਧੂ ਮੱਖੀਆਂ ਦੇ ਛੱਤਿਆਂ ਤੋਂ ਦੂਰ ਭੱਜਦੇ ਹਨ। ਪਰ ਇਸ ਮੁੰਡੇ ਨੇ ਜੋ ਕੀਤਾ ਹੈ। ਉਹ ਕਾਰਨਾਮਾ ਇਸ ਵੇਲੇ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਅਤੇ ਵੀਡੀਓ ਵਿੱਚਲਾ ਦ੍ਰਿਸ਼ ਦੇਖਣ ਤੋਂ ਬਾਅਦ, ਤੁਸੀਂ ਵੀ ਹੈਰਾਨ ਹੋ ਜਾਓਗੇ ਕਿਉਂਕਿ ਤੁਸੀਂ ਕਿਸੇ ਨੂੰ ਪਹਿਲਾਂ ਕਦੇ ਅਜਿਹਾ ਕਰਦੇ ਨਹੀਂ ਦੇਖਿਆ ਹੋਵੇਗਾ।

OMG: ਮਧੂ ਮੱਖੀਆਂ ਦੇ ਛੱਤੇ ਨੂੰ ਸ਼ਖਸ ਨੇ ਇੰਝ ਪਾਇਆ ਹੱਥ, ਦੇਖ ਕੇ ਉੱਡ ਜਾਣਗੇ ਹੋਸ਼
Follow Us
tv9-punjabi
| Published: 07 May 2025 21:30 PM

ਸੋਸ਼ਲ ਮੀਡੀਆ ‘ਤੇ ਹਰ ਰੋਜ਼ ਕੁਝ ਨਾ ਕੁਝ ਅਜਿਹਾ ਦੇਖਣ ਨੂੰ ਮਿਲਦਾ ਹੈ ਜਿਸਨੂੰ ਦੇਖ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਜੇਕਰ ਤੁਸੀਂ ਵੀ ਸੋਸ਼ਲ ਮੀਡੀਆ ‘ਤੇ ਐਕਟਿਵ ਹੋ ਤਾਂ ਤੁਸੀਂ ਬਹੁਤ ਸਾਰੀਆਂ ਅਜਿਹੀਆਂ ਪੋਸਟਾਂ ਜ਼ਰੂਰ ਦੇਖੀਆਂ ਹੋਣਗੀਆਂ ਜਿਨ੍ਹਾਂ ਦੀ ਤੁਸੀਂ ਕਦੇ ਕਲਪਨਾ ਵੀ ਨਹੀਂ ਕੀਤੀ ਹੋਵੇਗੀ ਜਾਂ ਸ਼ਾਇਦ ਪਹਿਲਾਂ ਨਹੀਂ ਵੇਖੀਆਂ ਹੋਣਗੀਆਂ। ਜੁਗਾੜ ਤੋਂ ਲੈ ਕੇ ਖ਼ਤਰਨਾਕ ਸਟੰਟ ਤੱਕ ਦੇ ਸਾਰੇ ਵੀਡੀਓ ਵਾਇਰਲ ਹੁੰਦੇ ਹਨ। ਫਿਰ ਵੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਵਿੱਚ ਉਹ ਮੁੰਡਾ ਜੋ ਕੰਮ ਕਰਦਾ ਦਿਖਾਈ ਦੇ ਰਿਹਾ ਹੈ, ਉਹ ਅਜਿਹਾ ਕੰਮ ਹੈ ਜੋ ਤੁਸੀਂ ਸ਼ਾਇਦ ਹੀ ਕਿਸੇ ਨੂੰ ਕਰਦੇ ਦੇਖਿਆ ਹੋਵੇਗਾ। ਆਓ ਫਿਰ ਤੁਹਾਨੂੰ ਵੀਡੀਓ ਬਾਰੇ ਦੱਸਦੇ ਹਾਂ।

ਸ਼ਾਇਦ ਹੀ ਕੋਈ ਅਜਿਹਾ ਵਿਅਕਤੀ ਹੋਵੇਗਾ ਜੋ ਮਧੂ ਮੱਖੀ ਅਤੇ ਉਸ ਦੇ ਡੰਗ ਤੋਂ ਨਾ ਡਰਦਾ ਹੋਵੇ। ਲੋਕਾਂ ਨੂੰ ਸ਼ਹਿਦ ਵਧੀਆ ਲੱਗਦਾ ਹੈ, ਪਰ ਹਰ ਕੋਈ ਮਧੂ-ਮੱਖੀਆਂ ਤੋਂ ਡਰਦਾ ਹੈ। ਪਰ ਵਾਇਰਲ ਵੀਡੀਓ ਵਿੱਚ ਦਿਖਾਈ ਦੇਣ ਵਾਲਾ ਮੁੰਡਾ ਮਧੂ ਮੱਖੀਆਂ ਤੋਂ ਬਿਲਕੁਲ ਵੀ ਡਰਿਆ ਨਹੀਂ ਨਜ਼ਰ ਆ ਰਿਹਾ। ਸਗੋਂ ਇੰਝ ਲੱਗ ਰਿਹਾ ਹੈ ਜਿਵੇਂ ਉਸ ਦੀ ਉਨ੍ਹਾਂ ਨਾਲ ਚੰਗੀ ਦੋਸਤੀ ਹੋਵੇ। ਵੀਡੀਓ ਵਿੱਚ ਛੱਤ ਵਾਲੇ ਪੱਖੇ ਦੇ ਇੱਕ ਬਲੇਡ ‘ਤੇ ਮਧੂ-ਮੱਖੀਆਂ ਦਾ ਇੱਕ ਵੱਡਾ ਛੱਤਾ ਦਿਖਾਇਆ ਗਿਆ ਹੈ ਅਤੇ ਮੁੰਡਾ ਜਾ ਕੇ ਉਸ ਨੂੰ ਛੇਡ ਦਾ ਹੈ। ਉਸਨੂੰ ਦੇਖ ਕੇ ਇਹ ਵੀ ਨਹੀਂ ਲੱਗਦਾ ਕਿ ਉਸਨੂੰ ਮਧੂ-ਮੱਖੀਆਂ ਨੇ ਡੰਗ ਲਿਆ ਹੈ। ਇਹ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਸਭ ਤੋਂ ਅਜੀਬ ਗੱਲ ਇਹ ਹੈ ਕਿ ਮੁੰਡੇ ਨੇ ਉੱਪਰ ਕੋਈ Shirt ਜਾਂ ਟੀ-Shirt ਵੀ ਨਹੀਂ ਪਹਿਨੀ ਹੋਈ ਸੀ। ਜਿਸ ਨਾਲ ਉਸ ਨੂੰ ਕੋਈ Protection ਮਿਲੇ।

ਇਹ ਵੀ ਪੜ੍ਹੋ- ਮਾਮੇ ਨੇ ਭਾਣਜੇ ਦੇ ਵਿਆਹ ਤੇ ਦਿੱਤਾ 1.51 ਕਰੋੜ Cash, 1 ਕਿਲੋ ਸੋਨਾ, 15 ਕਿਲੋ ਚਾਂਦੀ, 210 ਬੀਘੇ ਜ਼ਮੀਨ, ਪੈਟਰੋਲ ਪੰਪ ਅਤੇ ਫਲੈਟ

ਵਾਇਰਲ ਹੋ ਰਹੀ ਵੀਡੀਓ X ਪਲੇਟਫਾਰਮ ‘ਤੇ ਪੋਸਟ ਕੀਤੀ ਗਈ ਹੈ। ਖ਼ਬਰ ਲਿਖੇ ਜਾਣ ਤੱਕ, ਵੀਡੀਓ ਨੂੰ 67 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ, ਇੱਕ ਯੂਜ਼ਰ ਨੇ ਕਮੈਂਟ ਕੀਤਾ ਅਤੇ ਲਿਖਿਆ – ਭਰਾ, ਸਰਹੱਦ ‘ਤੇ ਜਾਓ, ਕੁਝ ਪਾਕਿਸਤਾਨ ਵਿੱਚ ਛੱਡ ਦਿਓ। ਇੱਕ ਹੋਰ ਯੂਜ਼ਰ ਨੇ ਲਿਖਿਆ – ਬਹੁਤ ਖਤਰਨਾਕ। ਇੱਕ ਹੋਰ ਯੂਜ਼ਰ ਨੇ ਲਿਖਿਆ – ਮੱਖੀਆਂ ਇਸਨੂੰ ਕਿਉਂ ਨਹੀਂ ਕੱਟ ਰਹੀਆਂ? ਵੀਡੀਓ ‘ਤੇ ਲਿਖਿਆ ਹੈ, ‘ਉਹ ਯਮਰਾਜ ਦਾ ਬੇਟਾ ਹੈ।’