AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Kamika Ekadashi 2026: ਸਾਵਣ ‘ਚ ਕਦੋਂ ਹੈ ਕਾਮਿਕਾ ਇਕਾਦਸ਼ੀ? ਜਾਣੋ ਸਹੀ ਤਾਰੀਖ਼, ਪੂਜਾ ਵਿਧੀ ਅਤੇ ਧਾਰਮਿਕ ਮਹੱਤਵ

Kamika Ekadashi 2026: ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਦੇਵਸ਼ਯਨੀ ਇਕਾਦਸ਼ੀ ਦੇ ਦਿਨ ਤੋਂ ਚਾਤੁਰਮਾਸ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਸਾਲ ਚਾਤੁਰਮਾਸ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਦੇਵਸ਼ਯਨੀ ਇਕਾਦਸ਼ੀ ਦਾ ਤਿਉਹਾਰ ਮਨਾਇਆ ਜਾ ਚੁੱਕਾ ਹੈ। ਹੁਣ ਇਸ ਤੋਂ ਬਾਅਦ ਕਾਮਿਕਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਕਾਮਿਕਾ ਇਕਾਦਸ਼ੀ ਦਾ ਵਰਤ ਹਰ ਸਾਲ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਵਾਲੇ ਦਿਨ ਰੱਖਿਆ ਜਾਂਦਾ ਹੈ।

Kamika Ekadashi 2026: ਸਾਵਣ 'ਚ ਕਦੋਂ ਹੈ ਕਾਮਿਕਾ ਇਕਾਦਸ਼ੀ? ਜਾਣੋ ਸਹੀ ਤਾਰੀਖ਼, ਪੂਜਾ ਵਿਧੀ ਅਤੇ ਧਾਰਮਿਕ ਮਹੱਤਵ
tv9-punjabi
| Updated On: 26 Jul 2026 17:40 PM IST
Share

ਹਾੜ੍ਹ ਮਹੀਨੇ ਦੇ ਸ਼ੁਕਲ ਪੱਖ ਦੀ ਦੇਵਸ਼ਯਨੀ ਇਕਾਦਸ਼ੀ ਦੇ ਦਿਨ ਤੋਂ ਚਾਤੁਰਮਾਸ ਦੀ ਸ਼ੁਰੂਆਤ ਹੋ ਜਾਂਦੀ ਹੈ। ਇਸ ਸਾਲ ਚਾਤੁਰਮਾਸ ਸ਼ੁਰੂ ਹੋ ਚੁੱਕਾ ਹੈ, ਕਿਉਂਕਿ ਦੇਵਸ਼ਯਨੀ ਇਕਾਦਸ਼ੀ ਦਾ ਤਿਉਹਾਰ ਮਨਾਇਆ ਜਾ ਚੁੱਕਾ ਹੈ। ਹੁਣ ਇਸ ਤੋਂ ਬਾਅਦ ਕਾਮਿਕਾ ਇਕਾਦਸ਼ੀ ਦਾ ਵਰਤ ਰੱਖਿਆ ਜਾਵੇਗਾ। ਕਾਮਿਕਾ ਇਕਾਦਸ਼ੀ ਦਾ ਵਰਤ ਹਰ ਸਾਲ ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਵਾਲੇ ਦਿਨ ਰੱਖਿਆ ਜਾਂਦਾ ਹੈ। ਇਸ ਸਾਲ ਸਾਵਣ ਮਹੀਨੇ ਦੀ ਸ਼ੁਰੂਆਤ 30 ਜੁਲਾਈ ਤੋਂ ਹੋ ਰਹੀ ਹੈ, ਜਿਸ ਦਾ ਸਮਾਪਨ 28 ਅਗਸਤ ਨੂੰ ਸਾਵਣ ਮਹੀਨੇ ਦੀ ਪੂਰਨਮਾਸ਼ੀ ਵਾਲੇ ਦਿਨ ਹੋਵੇਗਾ।

ਕਾਮਿਕਾ ਇਕਾਦਸ਼ੀ ਦੇ ਦਿਨ ਭਗਵਾਨ ਵਿਸ਼ਨੂੰ ਦੀ ਵਿਧੀ-ਵਿਧਾਨ ਨਾਲ ਪੂਜਾ ਅਤੇ ਵਰਤ ਕੀਤਾ ਜਾਂਦਾ ਹੈ। ਧਾਰਮਿਕ ਮਾਨਤਾ ਹੈ ਕਿ ਇਸ ਦਿਨ ਇਸ਼ਨਾਨ ਅਤੇ ਧਿਆਨ ਤੋਂ ਬਾਅਦ ਭਗਤੀ ਭਾਵ ਨਾਲ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਘਰ ਵਿੱਚ ਸੁੱਖ, ਸਮ੍ਰਿੱਧੀ ਅਤੇ ਖ਼ੁਸ਼ਹਾਲੀ ਆਉਂਦੀ ਹੈ। ਇਸ ਦਿਨ ਪੂਜਾ-ਪਾਠ ਅਤੇ ਵਰਤ ਕਰਨ ਨਾਲ ਭਗਵਾਨ ਵਿਸ਼ਨੂੰ ਦੀ ਕਿਰਪਾ ਨਾਲ ਘਰ ਹਮੇਸ਼ਾ ਅੰਨ ਅਤੇ ਧਨ ਨਾਲ ਭਰਿਆ ਰਹਿੰਦਾ ਹੈ। ਦ੍ਰਿਕ ਪੰਚਾਂਗ ਦੇ ਅਨੁਸਾਰ, ਇਸ ਸਾਲ ਕਾਮਿਕਾ ਇਕਾਦਸ਼ੀ ਦਾ ਵਰਤ 09 ਅਗਸਤ ਨੂੰ ਰੱਖਿਆ ਜਾਵੇਗਾ। ਆਓ ਜਾਣਦੇ ਹਾਂ ਕਾਮਿਕਾ ਇਕਾਦਸ਼ੀ ਦੀ ਪੂਜਾ ਵਿਧੀ ਅਤੇ ਇਸ ਦੇ ਮਹੱਤਵ ਬਾਰੇ।

ਕਾਮਿਕਾ ਇਕਾਦਸ਼ੀ ਦੀ ਸ਼ੁੱਭ ਤਿਥੀ

ਦ੍ਰਿਕ ਪੰਚਾਂਗ ਦੇ ਅਨੁਸਾਰ, ਸਾਵਣ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਇਕਾਦਸ਼ੀ ਤਿਥੀ ਦੀ ਸ਼ੁਰੂਆਤ 08 ਅਗਸਤ ਨੂੰ ਰਾਤ (ਤੜਕੇ) 01 ਵਜ ਕੇ 59 ਮਿੰਟ ‘ਤੇ ਹੋਵੇਗੀ। ਉੱਥੇ ਹੀ, ਇਸ ਤਿਥੀ ਦਾ ਸਮਾਪਨ 09 ਅਗਸਤ ਨੂੰ ਸਵੇਰੇ 11 ਵਜ ਕੇ 04 ਮਿੰਟ ‘ਤੇ ਹੋਵੇਗਾ।

ਸਨਾਤਨ ਧਰਮ ਵਿੱਚ ਵਰਤ ਅਤੇ ਤਿਉਹਾਰ ਉਦਿਆ ਤਿਥੀ (ਸੂਰਜ ਚੜ੍ਹਨ ਸਮੇਂ ਦੀ ਤਿਥੀ) ਨੂੰ ਮੁੱਖ ਮੰਨ ਕੇ ਮਨਾਏ ਜਾਂਦੇ ਹਨ। ਇਸ ਲਈ ਉਦਿਆ ਤਿਥੀ ਨੂੰ ਧਿਆਨ ਵਿੱਚ ਰੱਖਦੇ ਹੋਏ, ਇਸ ਸਾਲ ਸਾਵਣ ਮਹੀਨੇ ਵਿੱਚ ਕਾਮਿਕਾ ਇਕਾਦਸ਼ੀ ਦਾ ਵਰਤ 09 ਅਗਸਤ ਨੂੰ ਰੱਖਿਆ ਜਾਵੇਗਾ। ਇਸ ਦਿਨ ਪੂਰੇ ਵਿਧੀ-ਵਿਧਾਨ ਨਾਲ ਭਗਵਾਨ ਵਿਸ਼ਨੂੰ ਦੀ ਪੂਜਾ-ਅਰਚਨਾ ਵੀ ਕੀਤੀ ਜਾਵੇਗੀ।

ਕਾਮਿਕਾ ਇਕਾਦਸ਼ੀ ਦੀ ਪੂਜਾ ਵਿਧੀ

  • ਕਾਮਿਕਾ ਇਕਾਦਸ਼ੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਜਲਦੀ ਉੱਠ ਕੇ ਇਸ਼ਨਾਨ ਕਰੋ।
  • ਇਸ ਤੋਂ ਬਾਅਦ ਸਾਫ਼-ਸੁਥਰੇ ਪੀਲੇ ਰੰਗ ਦੇ ਕੱਪੜੇ ਪਹਿਨ ਕੇ ਘਰ ਦੇ ਮੰਦਰ ਵਿੱਚ ਪੂਜਾ ਦੀ ਤਿਆਰੀ ਕਰੋ।
  • ਪੂਜਾ ਲਈ ਸਭ ਤੋਂ ਪਹਿਲਾਂ ਇੱਕ ਚੌਂਕੀ ‘ਤੇ ਪੀਲਾ ਕੱਪੜਾ ਵਿਛਾਓ ਅਤੇ ਉਸ ‘ਤੇ ਭਗਵਾਨ ਵਿਸ਼ਨੂੰ ਦੀ ਮੂਰਤੀ ਜਾਂ ਤਸਵੀਰ ਸਥਾਪਿਤ ਕਰੋ।
  • ਇਸ ਤੋਂ ਬਾਅਦ ਭਗਵਾਨ ਵਿਸ਼ਨੂੰ ਦਾ ਗੰਗਾ ਜਲ ਨਾਲ ਅਭਿਸ਼ੇਕ ਕਰੋ ਅਤੇ ਉਨ੍ਹਾਂ ਨੂੰ ਫੁੱਲ ਅਰਪਿਤ ਕਰੋ।
  • ਧੂਫ਼-ਦੀਵਾ ਜਗਾ ਕੇ ਭਗਵਾਨ ਨੂੰ ਸਾਤਵਿਕ ਚੀਜ਼ਾਂ ਦਾ ਭੋਗ ਲਗਾਓ। ਭੋਗ ਵਿੱਚ ਤੁਲਸੀ ਦੇ ਪੱਤੇ (ਤੁਲਸੀ ਦਲ) ਜ਼ਰੂਰ ਸ਼ਾਮਲ ਕਰੋ।
  • ਇਸ ਤੋਂ ਬਾਅਦ ਵਰਤ ਦੀ ਕਥਾ ਦਾ ਪਾਠ ਕਰੋ ਜਾਂ ਸੁਣੋ ਅਤੇ ਭਗਵਾਨ ਵਿਸ਼ਨੂੰ ਦੇ ਵੱਖ-ਵੱਖ ਮੰਤਰਾਂ ਦਾ ਜਾਪ ਕਰੋ।
  • ਅਖ਼ੀਰ ਵਿੱਚ ਆਰਤੀ ਕਰਕੇ ਪੂਜਾ ਦਾ ਸਮਾਪਨ ਕਰੋ।

ਕਾਮਿਕਾ ਇਕਾਦਸ਼ੀ ਦਾ ਧਾਰਮਿਕ ਮਹੱਤਵ

ਧਾਰਮਿਕ ਮਾਨਤਾ ਹੈ ਕਿ ਕਾਮਿਕਾ ਇਕਾਦਸ਼ੀ ਦਾ ਵਰਤ ਰੱਖਣ ਨਾਲ ਮਨੁੱਖ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ ਅਤੇ ਮੌਤ ਤੋਂ ਬਾਅਦ ਆਤਮਾ ਨੂੰ ਮੋਕਸ਼ (ਮੁਕਤੀ) ਦੀ ਪ੍ਰਾਪਤੀ ਹੁੰਦੀ ਹੈ। ਇਹੋ ਕਾਰਨ ਹੈ ਕਿ ਸ਼ਾਸਤਰਾਂ ਵਿੱਚ ਕਾਮਿਕਾ ਇਕਾਦਸ਼ੀ ਦੇ ਵਰਤ ਨੂੰ ਬਹੁਤ ਮਹੱਤਵਪੂਰਨ ਮੰਨਿਆ ਗਿਆ ਹੈ। ਇਸ ਦਿਨ ਵਰਤ ਰੱਖਣ ਅਤੇ ਭਗਵਾਨ ਵਿਸ਼ਨੂੰ ਦੀ ਪੂਜਾ ਕਰਨ ਨਾਲ ਜੀਵਨ ਵਿੱਚ ਚੱਲ ਰਹੀਆਂ ਤਮਾਮ ਸਮੱਸਿਆਵਾਂ ਅਤੇ ਪਰੇਸ਼ਾਨੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਵਰਤ ਦੇ ਪ੍ਰਭਾਵ ਨਾਲ ਭਗਵਾਨ ਵਿਸ਼ਨੂੰ ਦੀ ਅਪਾਰ ਕਿਰਪਾ ਪ੍ਰਾਪਤ ਹੁੰਦੀ ਹੈ ਅਤੇ ਜੀਵਨ ਵਿੱਚ ਸੁੱਖ, ਸ਼ਾਂਤੀ ਅਤੇ ਖ਼ੁਸ਼ਹਾਲੀ ਆਉਂਦੀ ਹੈ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...