AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2027

Krishna Janmashtami 2026: 3 ਜਾਂ 4 ਸਤੰਬਰ, ਕਦੋਂ ਮਨਾਈ ਜਾਵੇਗੀ ਕ੍ਰਿਸ਼ਨ ਜਨਮਾਸ਼ਟਮੀ? ਨੋਟ ਕਰ ਲਓ ਨਿਸ਼ੀਤਾ ਕਾਲ ਪੂਜਾ ਦਾ ਸ਼ੁਭ ਮੁਹੂਰਤ

Krishna Janmashtami 2026: ਕ੍ਰਿਸ਼ਨ ਜਨਮਾਸ਼ਟਮੀ ਨੂੰ ਲੈ ਕੇ ਇਸ ਵਾਰ ਵੀ ਲੋਕਾਂ ਵਿੱਚ ਤਾਰੀਖ ਨੂੰ ਲੈ ਕੇ ਉਲਝਣ ਹੈ ਕਿ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮੋਤਸਵ 3 ਸਤੰਬਰ ਨੂੰ ਮਨਾਇਆ ਜਾਵੇਗਾ ਜਾਂ 4 ਸਤੰਬਰ ਨੂੰ। ਆਓ ਜਾਣਦੇ ਹਾਂ।

Krishna Janmashtami 2026: 3 ਜਾਂ 4 ਸਤੰਬਰ, ਕਦੋਂ ਮਨਾਈ ਜਾਵੇਗੀ ਕ੍ਰਿਸ਼ਨ ਜਨਮਾਸ਼ਟਮੀ? ਨੋਟ ਕਰ ਲਓ ਨਿਸ਼ੀਤਾ ਕਾਲ ਪੂਜਾ ਦਾ ਸ਼ੁਭ ਮੁਹੂਰਤ
2026 ‘ਚ ਕਦੋਂ ਮਨਾਈ ਜਾਵੇਗੀ ਕ੍ਰਿਸ਼ਨ ਜਨਮਾਸ਼ਟਮੀ?
tv9-punjabi
| Published: 25 Aug 2026 14:41 PM IST
Share

Krishna Janmashtami 2026 Date: ਕ੍ਰਿਸ਼ਨ ਦੇ ਬਾਲ ਸਰੂਪ ਦਾ ਜਨਮੋਤਸਵ ਯਾਨੀ ਕ੍ਰਿਸ਼ਨ ਜਨਮਾਸ਼ਟਮੀ ਦਾ ਤਿਉਹਾਰ ਹਰ ਸਾਲ ਦੇਸ਼-ਵਿਦੇਸ਼ ਵਿੱਚ ਬੜੇ ਹੀ ਉਤਸ਼ਾਹ ਅਤੇ ਖੁਸ਼ੀ ਨਾਲ ਮਨਾਇਆ ਜਾਂਦਾ ਹੈ। ਭਾਦਰਪਦ ਮਹੀਨੇ ਦੇ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਅਤੇ ਰੋਹਿਣੀ ਨਕਸ਼ਤਰ ਵਿੱਚ ਕਾਨ੍ਹਾ ਦਾ ਜਨਮ ਹੋਇਆ ਸੀ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਭਗਤਾਂ ਵਿੱਚ ਤਾਰੀਖ ਨੂੰ ਲੈ ਕੇ ਥੋੜ੍ਹੀ ਉਲਝਣ ਬਣੀ ਹੋਈ ਹੈ ਕਿ ਜਨਮਾਸ਼ਟਮੀ 3 ਸਤੰਬਰ ਨੂੰ ਮਨਾਈ ਜਾਵੇਗੀ ਜਾਂ 4 ਸਤੰਬਰ ਨੂੰ। ਆਓ ਜਾਣਦੇ ਹਾਂ।

ਕ੍ਰਿਸ਼ਨ ਜਨਮਾਸ਼ਟਮੀ 2026 ਕਦੋਂ ਹੈ?

ਪੰਚਾਂਗ ਦੇ ਅਨੁਸਾਰ, ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ 4 ਸਤੰਬਰ ਨੂੰ ਰਾਤ 2 ਵੱਜ ਕੇ 25 ਮਿੰਟ ਤੋਂ ਸ਼ੁਰੂ ਹੋਵੇਗੀ ਅਤੇ 5 ਸਤੰਬਰ ਦੀ ਰਾਤ 12 ਵੱਜ ਕੇ 13 ਮਿੰਟ ‘ਤੇ ਸਮਾਪਤ ਹੋਵੇਗੀ। ਜਨਮਾਸ਼ਟਮੀ ਦਾ ਮੁੱਖ ਉਤਸਵ ਨਿਸ਼ੀਤਾ ਕਾਲ ਵਿੱਚ ਮਨਾਇਆ ਜਾਂਦਾ ਹੈ, ਇਸ ਲਈ 4 ਸਤੰਬਰ ਨੂੰ ਹੀ ਵਰਤ ਰੱਖਣਾ ਅਤੇ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮੋਤਸਵ ਮਨਾਉਣਾ ਸ਼ੁਭ ਮੰਨਿਆ ਜਾਵੇਗਾ।

ਰੋਹਿਣੀ ਨਕਸ਼ਤਰ ਵਿੱਚ ਹੋਵੇਗਾ ਕਾਨ੍ਹਾ ਦਾ ਜਨਮੋਤਸਵ

ਕ੍ਰਿਸ਼ਨ ਜਨਮਾਸ਼ਟਮੀ ‘ਤੇ ਰੋਹਿਣੀ ਨਕਸ਼ਤਰ ਦਾ ਵੀ ਖ਼ਾਸ ਮਹੱਤਵ ਮੰਨਿਆ ਜਾਂਦਾ ਹੈ। ਇਸ ਵਾਰ ਰੋਹਿਣੀ ਨਕਸ਼ਤਰ 4 ਸਤੰਬਰ ਦੀ ਰਾਤ 12 ਵੱਜ ਕੇ 29 ਮਿੰਟ ਤੋਂ ਸ਼ੁਰੂ ਹੋ ਕੇ ਰਾਤ 11 ਵੱਜ ਕੇ 4 ਮਿੰਟ ਤੱਕ ਰਹੇਗਾ। ਧਾਰਮਿਕ ਮਾਨਤਾ ਦੇ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਰੋਹਿਣੀ ਨਕਸ਼ਤਰ ਵਿੱਚ ਹੋਇਆ ਸੀ, ਇਸ ਲਈ ਜਨਮ ਅਸ਼ਟਮੀ ਦੀ ਪੂਜਾ ਵਿੱਚ ਇਸ ਨਕਸ਼ਤਰ ਦਾ ਵਿਸ਼ੇਸ਼ ਮਹੱਤਵ ਮੰਨਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਜਨਮਾਸ਼ਟਮੀ ‘ਤੇ ਭਗਤ ਰਾਤ ਦੇ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਦੀ ਉਡੀਕ ਕਰਦੇ ਹਨ ਅਤੇ ਨਿਸ਼ੀਤਾ ਕਾਲ ਵਿੱਚ ਬਾਲ ਗੋਪਾਲ ਦਾ ਅਭਿਸ਼ੇਕ, ਪੂਜਾ ਅਤੇ ਆਰਤੀ ਕਰਦੇ ਹਨ।

ਨਿਸ਼ੀਤਾ ਕਾਲ ਵਿੱਚ ਹੋਵੇਗੀ ਸ਼੍ਰੀ ਕ੍ਰਿਸ਼ਨ ਦੀ ਪੂਜਾ

ਕ੍ਰਿਸ਼ਨ ਜਨਮਾਸ਼ਟਮੀ ਦੀ ਸਭ ਤੋਂ ਖ਼ਾਸ ਪੂਜਾ ਰਾਤ ਦੇ ਸਮੇਂ ਨਿਸ਼ੀਤਾ ਕਾਲ ਵਿੱਚ ਕੀਤੀ ਜਾਂਦੀ ਹੈ। ਪੰਚਾਂਗ ਦੇ ਅਨੁਸਾਰ, 4 ਸਤੰਬਰ ਦੀ ਰਾਤ 11:57 ਵਜੇ ਤੋਂ 5 ਸਤੰਬਰ ਦੀ ਰਾਤ 12:43 ਵਜੇ ਤੱਕ ਨਿਸ਼ੀਤਾ ਪੂਜਾ ਦਾ ਸ਼ੁਭ ਮੁਹੂਰਤ ਰਹੇਗਾ। ਇਸ ਦੌਰਾਨ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਪੂਜਾ ਅਤੇ ਜਨਮੋਤਸਵ ਮਨਾਇਆ ਜਾ ਸਕਦਾ ਹੈ। ਪੂਜਾ ਦੀ ਕੁੱਲ ਮਿਆਦ ਲਗਭਗ 46 ਮਿੰਟ ਰਹੇਗੀ। ਇਸ ਦੌਰਾਨ ਭਗਤ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਬਾਲ ਸਰੂਪ ਯਾਨੀ ਲੱਡੂ ਗੋਪਾਲ ਦਾ ਪੰਚਾਮ੍ਰਿਤ ਨਾਲ ਅਭਿਸ਼ੇਕ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਨੂੰ ਨਵੇਂ ਵਸਤਰ ਪਾਏ ਜਾਂਦੇ ਹਨ ਅਤੇ ਮੱਖਣ-ਮਿਸ਼ਰੀ ਤੇ ਹੋਰ ਪ੍ਰਸਾਦ ਦਾ ਭੋਗ ਲਗਾਇਆ ਜਾਂਦਾ ਹੈ। ਅੱਧੀ ਰਾਤ ਦੇ ਸਮੇਂ ਭਗਵਾਨ ਸ਼੍ਰੀ ਕ੍ਰਿਸ਼ਨ ਦੀ ਆਰਤੀ ਕਰਕੇ ਜਨਮੋਤਸਵ ਮਨਾਇਆ ਜਾਂਦਾ ਹੈ।

ਜਨਮਾਸ਼ਟਮੀ ‘ਤੇ ਕਦੋਂ ਖੋਲੀਏ ਵਰਤ?

ਜਨਮਾਸ਼ਟਮੀ ਦਾ ਵਰਤ ਰੱਖਣ ਵਾਲੇ ਭਗਤ ਰਾਤ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮ ਤੋਂ ਬਾਅਦ ਪੂਜਾ ਕਰਦੇ ਹਨ। ਇਸ ਤੋਂ ਬਾਅਦ ਵਰਤ ਖੋਲ੍ਹਣ ਦਾ ਸਮਾਂ ਆਉਂਦਾ ਹੈ। ਪੰਚਾਂਗ ਦੇ ਅਨੁਸਾਰ, 5 ਸਤੰਬਰ ਦੀ ਸਵੇਰ 6 ਵੱਜ ਕੇ 1 ਮਿੰਟ ਤੋਂ ਬਾਅਦ ਵਰਤ ਦਾ ਪਾਰਣ ਕੀਤਾ ਜਾ ਸਕਦਾ ਹੈ।

ਜਨਮਾਸ਼ਟਮੀ ‘ਤੇ ਅੱਧੀ ਰਾਤ ਨੂੰ ਜਨਮੋਤਸਵ ਕਿਉਂ ਮਨਾਇਆ ਜਾਂਦਾ ਹੈ?

ਧਾਰਮਿਕ ਮਾਨਤਾ ਦੇ ਅਨੁਸਾਰ ਭਗਵਾਨ ਸ਼੍ਰੀ ਕ੍ਰਿਸ਼ਨ ਦਾ ਜਨਮ ਭਾਦਰਪਦ ਕ੍ਰਿਸ਼ਨ ਪੱਖ ਦੀ ਅਸ਼ਟਮੀ ਤਿਥੀ ਨੂੰ ਅੱਧੀ ਰਾਤ ਵੇਲੇ ਮਥੁਰਾ ਦੀ ਜੇਲ੍ਹ ਵਿੱਚ ਹੋਇਆ ਸੀ। ਉਨ੍ਹਾਂ ਦੇ ਜਨਮ ਸਮੇਂ ਰੋਹਿਣੀ ਨਕਸ਼ਤਰ ਵੀ ਸੀ। ਇਸ ਲਈ ਜਨਮਾਸ਼ਟਮੀ ‘ਤੇ ਰਾਤ ਦੇ ਨਿਸ਼ੀਤਾ ਕਾਲ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਜਨਮੋਤਸਵ ਲਈ ਸਭ ਤੋਂ ਮਹੱਤਵਪੂਰਨ ਮੰਨਿਆ ਜਾਂਦਾ ਹੈ। ਭਗਤ ਇਸੇ ਸਮੇਂ ਭਗਵਾਨ ਦੇ ਜਨਮ ਦੀ ਖੁਸ਼ੀ ਵਿੱਚ ਸ਼ੰਖ ਅਤੇ ਘੰਟੀਆਂ ਵਜਾਉਂਦੇ ਹਨ, ਆਰਤੀ ਕਰਦੇ ਹਨ ਅਤੇ ਉਨ੍ਹਾਂ ਨੂੰ ਭੋਗ ਅਰਪਿਤ ਕਰਦੇ ਹਨ। ਕਈ ਮੰਦਰਾਂ ਵਿੱਚ ਇਸ ਮੌਕੇ ‘ਤੇ ਵਿਸ਼ੇਸ਼ ਝਾਂਕੀ ਅਤੇ ਅਭਿਸ਼ੇਕ ਵੀ ਕਰਵਾਏ ਜਾਂਦੇ ਹਨ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। TV9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Source:TV9Hindi.com

Follow Us
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...