AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Shardiya Navratri 2026: 8 ਜਾਂ 9 ਦਿਨ….. ਇਸ ਵਾਰ ਕਿੰਨੇ ਦਿਨਾਂ ਦੇ ਹੋਣਗੇ ਸ਼ਾਰਦੀਆ ਨਰਾਤੇ? ਅਸ਼ਟਮੀ-ਨੌਮੀ ਇੱਕੋ ਦਿਨ

Shardiya Navratri 2026: ਸਾਲ 2026 ਵਿੱਚ ਨਰਾਤੇ ਦੀਆਂ ਤਰੀਕਾਂ ਨੂੰ ਲੈ ਕੇ ਖ਼ਾਸ ਸਥਿਤੀ ਬਣ ਰਹੀ ਹੈ। ਇਸ ਵਾਰ ਅਸ਼ਟਮੀ ਅਤੇ ਨੌਮੀ ਦੀ ਤਿਥੀ ਇੱਕੋ ਦਿਨ ਪੈ ਰਹੀ ਹੈ। ਆਓ ਜਾਣਦੇ ਹਾਂ, ਨਰਾਤੇ ਕਦੋਂ ਤੋਂ ਸ਼ੁਰੂ ਹੋਵੇਗੀ ਅਤੇ ਅਸ਼ਟਮੀ-ਨੌਮੀ ਇੱਕੋ ਦਿਨ ਹੋਣ ਦੀ ਕੀ ਵਜ੍ਹਾ ਹੈ?

Shardiya Navratri 2026: 8 ਜਾਂ 9 ਦਿਨ..... ਇਸ ਵਾਰ ਕਿੰਨੇ ਦਿਨਾਂ ਦੇ ਹੋਣਗੇ ਸ਼ਾਰਦੀਆ ਨਰਾਤੇ? ਅਸ਼ਟਮੀ-ਨੌਮੀ ਇੱਕੋ ਦਿਨ
ਅਸ਼ਟਮੀ-ਨੌਮੀ ਇੱਕੋ ਦਿਨ ਕਿਉਂ?
tv9-punjabi
| Updated On: 29 Sep 2026 19:00 PM IST
Share

Shardiya Navratri 2026 Date: ਹਿੰਦੂ ਧਰਮ ਵਿੱਚ ਸ਼ਾਰਦੀਆ ਨਰਾਤੇ ਦਾ ਵਿਸ਼ੇਸ਼ ਧਾਰਮਿਕ ਮਹੱਤਵ ਮੰਨਿਆ ਜਾਂਦਾ ਹੈ। ਇਸ ਦੌਰਾਨ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਪੂਜਾ ਕੀਤੀ ਜਾਂਦੀ ਹੈ। ਸ਼ਰਧਾਲੂ ਆਪਣੀ ਆਸਥਾ ਅਨੁਸਾਰ ਵਰਤ ਰੱਖਦੇ ਹਨ ਅਤੇ ਘਰਾਂ ‘ਤੇ ਮੰਦਰਾਂ ਵਿੱਚ ਪੂਜਾ-ਅਰਚਨਾ ਕਰਦੇ ਹਨ। ਮਾਨਤਾ ਹੈ ਕਿ ਸੱਚੇ ਮਨ ਨਾਲ ਮਾਤਾ ਦੀ ਉਪਾਸਨਾ ਕਰਨ ਨਾਲ ਜੀਵਨ ਵਿੱਚੋਂ ਨਕਾਰਾਤਮਕ ਊਰਜਾ ਦੂਰ ਹੁੰਦੀ ਹੈ ਅਤੇ ਘਰ-ਪਰਿਵਾਰ ਵਿੱਚ ਸੁੱਖ-ਸਮ੍ਰਿੱਧੀ ਦਾ ਵਾਸ ਹੁੰਦਾ ਹੈ। ਹਰ ਸਾਲ ਨਰਾਤੇ ਦੀਆਂ ਤਰੀਕਾਂ ਨੂੰ ਲੈ ਕੇ ਪੰਚਾਂਗ ਵਿੱਚ ਕੁਝ ਨਾ ਕੁਝ ਖ਼ਾਸ ਗਣਨਾਵਾਂ ਦੇਖਣ ਨੂੰ ਮਿਲਦੀਆਂ ਹਨ। ਸਾਲ 2026 ਵਿੱਚ ਵੀ ਅਜਿਹਾ ਹੀ ਇੱਕ ਸੰਯੋਗ ਬਣ ਰਿਹਾ ਹੈ, ਜਿਸ ਕਾਰਨ ਸ਼ਰਧਾਲੂਆਂ ਵਿੱਚ ਤਰੀਕਾਂ ਨੂੰ ਲੈ ਕੇ ਕੁਝ ਉਲਝਣ ਪੈਦਾ ਹੋ ਗਈ ਹੈ। ਆਓ ਜਾਣਦੇ ਹਾਂ ਕਿ ਇਸ ਵਾਰ ਨਰਾਤੇ ਦੀ ਸ਼ੁਰੂਆਤ ਕਦੋਂ ਹੋ ਰਹੀ ਹੈ ਅਤੇ ਅਸ਼ਟਮੀ ‘ਤੇ ਨੌਮੀ ਦੀ ਤਿਥੀ ਇੱਕੋ ਦਿਨ ਕਿਉਂ ਪੈ ਰਹੀ ਹੈ।

2026 ਵਿੱਚ ਕਦੋਂ ਤੋਂ ਸ਼ੁਰੂ ਹੋਣਗੇ ਸ਼ਾਰਦੀਆ ਨਰਾਤੇ ?

ਪੰਚਾਂਗ ਦੇ ਅਨੁਸਾਰ, ਸ਼ਾਰਦੀਆ ਨਰਾਤੇ 2026 ਦੀ ਸ਼ੁਰੂਆਤ 11 ਅਕਤੂਬਰ, ਐਤਵਾਰ ਤੋਂ ਹੋਵੇਗੀ। ਇਸ ਦਿਨ ਪ੍ਰਤਿਪਦਾ ਤਿਥੀ ਵਿੱਚ ਘਟਸਥਾਪਨਾ ਕੀਤੀ ਜਾਵੇਗੀ ਅਤੇ ਮਾਂ ਸ਼ੈਲਪੁਤਰੀ ਦੀ ਪੂਜਾ ਹੋਵੇਗੀ। ਇਸ ਤੋਂ ਬਾਅਦ ਨਰਾਤੇ ਦੇ ਵੱਖ-ਵੱਖ ਦਿਨਾਂ ਵਿੱਚ ਮਾਂ ਦੁਰਗਾ ਦੇ ਨੌਂ ਸਰੂਪਾਂ ਦੀ ਆਰਾਧਨਾ ਕੀਤੀ ਜਾਵੇਗੀ।

ਨਰਾਤੇ ਦਾ ਕ੍ਰਮ 11 ਅਕਤੂਬਰ ਤੋਂ ਸ਼ੁਰੂ ਹੋ ਕੇ 19 ਅਕਤੂਬਰ ਤੱਕ ਰਹੇਗਾ। ਯਾਨੀ ਇਸ ਵਾਰ ਵੀ ਨਰਾਤੇ ਦਾ ਮੁੱਖ ਤਿਉਹਾਰ ਨੌਂ ਦਿਨਾਂ ਦਾ ਹੀ ਰਹੇਗਾ। 20 ਅਕਤੂਬਰ ਨੂੰ ਵਿਜਯਾਦਸ਼ਮੀ ਯਾਨੀ ਦੁਸਹਿਰਾ ਮਨਾਇਆ ਜਾਵੇਗਾ।

ਅਸ਼ਟਮੀ ਅਤੇ ਨੌਮੀ 19 ਅਕਤੂਬਰ ਨੂੰ ਹੀ ਕਿਉਂ?

ਪੰਚਾਂਗ ਦੇ ਅਨੁਸਾਰ ਅਸ਼ਟਮੀ ਤਿਥੀ 18 ਅਕਤੂਬਰ ਨੂੰ ਸਵੇਰੇ ਕਰੀਬ 8:27 ਵਜੇ ਸ਼ੁਰੂ ਹੋਵੇਗੀ ਅਤੇ 19 ਅਕਤੂਬਰ ਨੂੰ ਸਵੇਰੇ ਕਰੀਬ 10:51 ਵਜੇ ਤੱਕ ਰਹੇਗੀ। ਇਸ ਤੋਂ ਤੁਰੰਤ ਬਾਅਦ 19 ਅਕਤੂਬਰ ਨੂੰ ਹੀ ਨੌਮੀ ਤਿਥੀ ਸ਼ੁਰੂ ਹੋ ਜਾਵੇਗੀ। ਇਸ ਦਾ ਮਤਲਬ ਇਹ ਹੈ ਕਿ 19 ਅਕਤੂਬਰ ਦੀ ਸਵੇਰ ਸੂਰਜ ਚੜ੍ਹਨ ਸਮੇਂ ਅਸ਼ਟਮੀ ਤਿਥੀ ਚੱਲ ਰਹੀ ਹੋਵੇਗੀ। ਇਸ ਤੋਂ ਬਾਅਦ ਸਵੇਰੇ ਕਰੀਬ 10:51 ਵਜੇ ਅਸ਼ਟਮੀ ਸਮਾਪਤ ਹੋ ਕੇ ਨੌਮੀ ਤਿਥੀ ਸ਼ੁਰੂ ਹੋ ਜਾਵੇਗੀ। ਇਸ ਲਈ 19 ਅਕਤੂਬਰ ਨੂੰ ਅਸ਼ਟਮੀ ਅਤੇ ਨੌਮੀ, ਦੋਵਾਂ ਨਾਲ ਜੁੜੇ ਧਾਰਮਿਕ ਅਨੁਸ਼ਠਾਨ ਕੀਤੇ ਜਾਣਗੇ। ਇਸੇ ਕਾਰਨ ਇਸ ਦਿਨ ਦੁਰਗਾ ਅਸ਼ਟਮੀ, ਮਹਾਗੌਰੀ ਪੂਜਾ, ਕੰਨਿਆ ਪੂਜਨ ਅਤੇ ਮਹਾਨਵਮੀ ਨਾਲ ਜੁੜੇ ਧਾਰਮਿਕ ਅਨੁਸ਼ਠਾਨ ਇੱਕੋ ਦਿਨ ਦੇਖਣ ਨੂੰ ਮਿਲਣਗੇ।

19 ਅਕਤੂਬਰ ਨੂੰ ਕੀ-ਕੀ ਹੋਵੇਗਾ?

19 ਅਕਤੂਬਰ, ਸੋਮਵਾਰ ਨਰਾਤੇ ਦੇ ਸਭ ਤੋਂ ਮਹੱਤਵਪੂਰਨ ਦਿਨਾਂ ਵਿੱਚੋਂ ਇੱਕ ਰਹੇਗਾ। ਇਸ ਦਿਨ ਅਸ਼ਟਮੀ ਨਾਲ ਜੁੜੇ ਧਾਰਮਿਕ ਅਨੁਸ਼ਠਾਨ ਕੀਤੇ ਜਾਣਗੇ ਅਤੇ ਅਸ਼ਟਮੀ ਤਿਥੀ ਸਮਾਪਤ ਹੋਣ ਤੋਂ ਬਾਅਦ ਨੌਮੀ ਤਿਥੀ ਸ਼ੁਰੂ ਹੋ ਜਾਵੇਗੀ। ਇਸ ਦਿਨ ਮਾਂ ਮਹਾਗੌਰੀ ਦੀ ਪੂਜਾ, ਦੁਰਗਾ ਅਸ਼ਟਮੀ, ਕੰਨਿਆ ਪੂਜਨ ਅਤੇ ਮਹਾਨਵਮੀ ਨਾਲ ਜੁੜੇ ਧਾਰਮਿਕ ਅਨੁਸ਼ਠਾਨ ਕੀਤੇ ਜਾਣਗੇ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਧਾਰਮਿਕ ਮਾਨਤਾਵਾਂ ਅਤੇ ਆਮ ਜਾਣਕਾਰੀ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਇਸ ਦੀ ਪੁਸ਼ਟੀ ਨਹੀਂ ਕਰਦਾ ਹੈ।

Source:TV9Hindi.com

Follow Us
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ
Goldy Brar ਅਮਰੀਕਾ ਦੀ ਮੋਸਟ ਵਾਂਟੇਡ ਲਿਸਟ 'ਚ ਸ਼ਾਮਲ, FBI ਨੇ ਕੀਤਾ 10 ਕਰੋੜ ਦੇ ਇਨਾਮ ਦਾ ਐਲਾਨ...
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ
LPU Protest: ਬਖ਼ਸ਼ੇ ਨਹੀਂ ਜਾਣਗੇ ਦੋਸ਼ੀ...LPU ਪਹੁੰਚੇ DGP ਗੌਰਵ ਯਾਦਵ ਨੇ ਲਿਆ ਹਾਲਾਤ ਦਾ ਜਾਇਜ਼ਾ...
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!
LPU 'ਚ 10 ਦਿਨਾਂ ਲਈ ਕਲਾਸਾਂ ਰੱਦ, ਮਿਡ-ਟਰਮ ਪ੍ਰੀਖਿਆਵਾਂ ਵੀ ਟਲੀਆਂ, ਵਿਦਿਆਰਥੀਆਂ ਦਾ ਵੱਡਾ ਖੁਲਾਸਾ!...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ...
ਦੇਸ਼ ਭਰ ਵਿੱਚ ਮੀਂਹ ਨੇ ਮਚਾਈ ਤਬਾਹੀ, ਪੰਜਾਬ ਤੋਂ ਲੈ ਕੇ ਮਹਾਰਾਸ਼ਟਰ ਤੱਕ...ਕਿਹੋ ਜਿਹਾ ਰਹੇਗਾ ਮੌਸਮ? ਜਾਣੋ......
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ
LPU 'ਚ ਰੇਪ ਦੇ ਇਲਜ਼ਾਮਾਂ ਤੋਂ ਬਾਅਦ ਅੱਗਜ਼ਨੀ ਤੇ ਵਿਦਿਆਰਥੀ ਅੰਦੋਲਨ...
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ
ਜਲੰਧਰ 'ਚ ਨੌਜਵਾਨ ਤੇ ਕਾਤਲਾਨਾ ਹਮਲਾ; ਕੁੱਤੇ ਨੇ ਨਿਭਾਈ ਵਫ਼ਾਦਾਰੀ...
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ
ਮੁੰਬਈ ਵਿੱਚ ਗਣਪਤੀ ਵਿਸਰਜਨ, ਜੈਕਾਰਿਆਂ ਦੇ ਵਿਚਕਾਰ ਬੱਪਾ ਨੂੰ ਵਿਦਾਈ...
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?
ਡਿਜੀਟਲ ਗੋਲਡ ਤੇ ਕੱਸੇਗਾ ਸ਼ਿਕੰਜਾ, ਸਰਕਾਰ ਕਰਨ ਜਾ ਰਹੀ ਨਿਯਮਾਂ ਵਿੱਚ ਵੱਡੇ ਬਦਲਾਅ ?...
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?
Xi Jinping US Visit: : ਅਮਰੀਕਾ-ਚੀਨ ਸਬੰਧਾਂ ਦਾ ਭਵਿੱਖ... ਟਰੰਪ-ਜਿਨਪਿੰਗ ਮੁਲਾਕਾਤ ਦੇ ਕੀ ਮਾਇਨੇ?...