AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Karwa Chauth 2026: ਕਰਵਾ ਚੌਥ ‘ਤੇ ਪਤਨੀ ਨੂੰ ਕੀ ਤੋਹਫ਼ਾ ਦੇਈਏ? ਮੇਸ਼ ਤੋਂ ਮੀਨ ਤੱਕ ਜਾਣੋ ਰਾਸ਼ੀ ਮੁਤਾਬਕ ਸਭ ਤੋਂ ਵਧੀਆ ਗਿਫ਼ਟ

Karwa Chauth 2026: ਕਰਵਾ ਚੌਥ ਦਾ ਵਰਤ ਸੁਹਾਗਣ ਔਰਤਾਂ ਲਈ ਬੇਹੱਦ ਖ਼ਾਸ ਹੁੰਦਾ ਹੈ। ਆਓ, ਜੋਤਿਸ਼ ਸ਼ਾਸਤਰ ਅਨੁਸਾਰ ਜਾਣਦੇ ਹਾਂ ਕਿ ਇਸ ਕਰਵਾ ਚੌਥ 'ਤੇ ਪਤਨੀ ਨੂੰ ਉਸ ਦੀ ਰਾਸ਼ੀ ਮੁਤਾਬਕ ਕਿਹੜੇ-ਕਿਹੜੇ ਤੋਹਫ਼ੇ ਦੇਣਾ ਸ਼ੁਭ ਮੰਨਿਆ ਜਾਂਦਾ ਹੈ।

Karwa Chauth 2026: ਕਰਵਾ ਚੌਥ 'ਤੇ ਪਤਨੀ ਨੂੰ ਕੀ ਤੋਹਫ਼ਾ ਦੇਈਏ? ਮੇਸ਼ ਤੋਂ ਮੀਨ ਤੱਕ ਜਾਣੋ ਰਾਸ਼ੀ ਮੁਤਾਬਕ ਸਭ ਤੋਂ ਵਧੀਆ ਗਿਫ਼ਟ
ਕਰਵਾ ਚੌਥ ‘ਤੇ ਪਤਨੀ ਨੂੰ ਕੀ ਗਿਫ਼ਟ ਦੇਈਏ?
tv9-punjabi
| Updated On: 22 Oct 2026 14:20 PM IST
Share

Karwa Chauth Gift for Wife: ਕਰਵਾ ਚੌਥ ਦਾ ਤਿਉਹਾਰ ਪਤੀ-ਪਤਨੀ ਦੇ ਰਿਸ਼ਤੇ ਵਿੱਚ ਪਿਆਰ ਅਤੇ ਆਪਣਾਪਣ ਵਧਾਉਣ ਦਾ ਖ਼ਾਸ ਮੌਕਾ ਹੁੰਦਾ ਹੈ। ਇਸ ਦਿਨ ਜਿੱਥੇ ਪਤਨੀਆਂ ਆਪਣੇ ਪਤੀ ਦੀ ਲੰਬੀ ਉਮਰ ਲਈ ਵਰਤ ਰੱਖਦੀਆਂ ਹਨ, ਉੱਥੇ ਹੀ ਪਤੀ ਵੀ ਉਨ੍ਹਾਂ ਨੂੰ ਖ਼ਾਸ ਤੋਹਫ਼ਾ ਦੇ ਕੇ ਇਸ ਦਿਨ ਨੂੰ ਯਾਦਗਾਰ ਬਣਾ ਸਕਦੇ ਹਨ। ਪਰ ਹਰ ਪਤਨੀ ਦੀ ਪਸੰਦ ਵੱਖਰੀ ਹੁੰਦੀ ਹੈ। ਅਜਿਹੇ ਵਿੱਚ ਜੇਕਰ ਤੁਸੀਂ ਇਸ ਕਰਵਾ ਚੌਥ ‘ਤੇ ਆਪਣੀ ਪਤਨੀ ਨੂੰ ਕੋਈ ਅਜਿਹਾ ਤੋਹਫ਼ਾ ਦੇਣਾ ਚਾਹੁੰਦੇ ਹੋ, ਜੋ ਉਸ ਨੂੰ ਪਸੰਦ ਵੀ ਆਵੇ ਅਤੇ ਖ਼ਾਸ ਵੀ ਲੱਗੇ, ਤਾਂ ਉਸ ਦੀ ਰਾਸ਼ੀ ਮੁਤਾਬਕ ਤੋਹਫ਼ਾ ਦੇਣਾ ਇੱਕ ਵਧੀਆ ਵਿਕਲਪ ਹੋ ਸਕਦਾ ਹੈ। ਆਓ ਜਾਣਦੇ ਹਾਂ ਕਿ ਮੇਖ ਤੋਂ ਮੀਨ ਤੱਕ ਦੀਆਂ ਰਾਸ਼ੀਆਂ ਮੁਤਾਬਕ ਪਤਨੀ ਨੂੰ ਕਿਹੜਾ ਤੋਹਫ਼ਾ ਦਿੱਤਾ ਜਾ ਸਕਦਾ ਹੈ।

ਮੇਸ਼ ਰਾਸ਼ੀ

ਮੇਸ਼ ਰਾਸ਼ੀ ਦੇ ਸੁਆਮੀ ਮੰਗਲ ਦੇਵ ਮੰਨੇ ਜਾਂਦੇ ਹਨ। ਜੋਤਿਸ਼ ਮਾਨਤਾਵਾਂ ਅਨੁਸਾਰ, ਇਸ ਰਾਸ਼ੀ ਦਾ ਸਬੰਧ ਹਿੰਮਤ, ਊਰਜਾ ਅਤੇ ਆਤਮ-ਵਿਸ਼ਵਾਸ ਨਾਲ ਜੋੜਿਆ ਜਾਂਦਾ ਹੈ। ਅਜਿਹੇ ਵਿੱਚ ਮੇਖ ਰਾਸ਼ੀ ਵਾਲੀ ਪਤਨੀ ਲਈ ਲਾਲ, ਮੈਰੂਨ ਜਾਂ ਸੰਤਰੀ ਰੰਗ ਦੇ ਤੋਹਫ਼ੇ ਇੱਕ ਵਧੀਆ ਵਿਕਲਪ ਹੋ ਸਕਦੇ ਹਨ।

ਰਿਸ਼ਭ ਰਾਸ਼ੀ

ਰਿਸ਼ਭ ਰਾਸ਼ੀ ਦੇ ਸੁਆਮੀ ਸ਼ੁੱਕਰ ਗ੍ਰਹਿ ਹਨ। ਜੋਤਿਸ਼ ਸ਼ਾਸਤਰ ਵਿੱਚ ਸ਼ੁੱਕਰ ਨੂੰ ਪਿਆਰ, ਸੁੰਦਰਤਾ, ਕਲਾ ਅਤੇ ਭੌਤਿਕ ਸੁੱਖ-ਸਹੂਲਤਾਂ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਰਾਸ਼ੀ ਦੀਆਂ ਔਰਤਾਂ ਲਈ ਚਿੱਟੇ, ਕਰੀਮ, ਚਮਕਦਾਰ ਅਤੇ ਸਿਲਵਰ ਰੰਗਾਂ ਦੇ ਤੋਹਫ਼ੇ ਚੰਗੇ ਵਿਕਲਪ ਹੋ ਸਕਦੇ ਹਨ।

ਮਿਥੁਨ ਰਾਸ਼ੀ

ਮਿਥੁਨ ਰਾਸ਼ੀ ਦੇ ਸੁਆਮੀ ਬੁੱਧ ਦੇਵ ਮੰਨੇ ਜਾਂਦੇ ਹਨ। ਜੋਤਿਸ਼ ਮਾਨਤਾਵਾਂ ਵਿੱਚ ਬੁੱਧ ਨੂੰ ਬੁੱਧੀ, ਸੰਚਾਰ, ਸਿੱਖਣ ਅਤੇ ਰਚਨਾਤਮਕਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਰਾਸ਼ੀ ਦੀਆਂ ਔਰਤਾਂ ਲਈ ਹਰੇ ਅਤੇ ਹਲਕੇ ਪੀਲੇ ਰੰਗ ਦੇ ਤੋਹਫ਼ੇ ਚੁਣੇ ਜਾ ਸਕਦੇ ਹਨ।

ਕਰਕ ਰਾਸ਼ੀ

ਕਰਕ ਰਾਸ਼ੀ ਦੇ ਸੁਆਮੀ ਚੰਦਰ ਦੇਵ ਹਨ। ਜੋਤਿਸ਼ ਵਿੱਚ ਚੰਦਰਮਾ ਨੂੰ ਮਨ, ਭਾਵਨਾਵਾਂ ਅਤੇ ਸੰਵੇਦਨਸ਼ੀਲਤਾ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਰਾਸ਼ੀ ਲਈ ਚਿੱਟੇ, ਕਰੀਮ ਅਤੇ ਹਲਕੇ ਰੰਗਾਂ ਦੇ ਤੋਹਫ਼ੇ ਸ਼ੁਭ ਮੰਨੇ ਜਾਂਦੇ ਹਨ।

ਸਿੰਘ ਰਾਸ਼ੀ

ਸਿੰਘ ਰਾਸ਼ੀ ਦੇ ਸੁਆਮੀ ਸੂਰਜ ਦੇਵ ਹਨ। ਜੋਤਿਸ਼ ਮਾਨਤਾਵਾਂ ਅਨੁਸਾਰ, ਸੂਰਜ ਨੂੰ ਆਤਮ-ਵਿਸ਼ਵਾਸ, ਮਾਣ-ਸਨਮਾਨ ਅਤੇ ਅਗਵਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਇਸ ਰਾਸ਼ੀ ਲਈ ਸੁਨਹਿਰੀ, ਸੰਤਰੀ ਅਤੇ ਲਾਲ ਰੰਗ ਦੇ ਤੋਹਫ਼ੇ ਢੁਕਵੇਂ ਮੰਨੇ ਜਾਂਦੇ ਹਨ।

ਕੰਨਿਆ ਰਾਸ਼ੀ

ਕੰਨਿਆ ਰਾਸ਼ੀ ਦੇ ਸੁਆਮੀ ਬੁੱਧ ਦੇਵ ਮੰਨੇ ਜਾਂਦੇ ਹਨ। ਇਸ ਰਾਸ਼ੀ ਨੂੰ ਵਿਹਾਰਕ ਸੋਚ, ਸੁਚੱਜੀ ਜੀਵਨ-ਸ਼ੈਲੀ ਅਤੇ ਬਾਰੀਕੀਆਂ ਵੱਲ ਧਿਆਨ ਦੇਣ ਨਾਲ ਜੋੜਿਆ ਜਾਂਦਾ ਹੈ। ਹਰਾ, ਹਲਕਾ ਪੀਲਾ ਅਤੇ ਕਰੀਮ ਰੰਗ ਇਸ ਰਾਸ਼ੀ ਲਈ ਚੰਗੇ ਵਿਕਲਪ ਮੰਨੇ ਜਾ ਸਕਦੇ ਹਨ।

ਤੁਲਾ ਰਾਸ਼ੀ

ਤੁਲਾ ਰਾਸ਼ੀ ਦੇ ਸੁਆਮੀ ਸ਼ੁੱਕਰ ਗ੍ਰਹਿ ਹਨ। ਸ਼ੁੱਕਰ ਨੂੰ ਪਿਆਰ, ਖਿੱਚ, ਸੁੰਦਰਤਾ ਅਤੇ ਕਲਾਤਮਕਤਾ ਨਾਲ ਜੋੜ ਕੇ ਦੇਖਿਆ ਜਾਂਦਾ ਹੈ। ਇਸ ਰਾਸ਼ੀ ਲਈ ਚਿੱਟੇ, ਗੁਲਾਬੀ ਅਤੇ ਸਿਲਵਰ ਰੰਗਾਂ ਦੇ ਤੋਹਫ਼ੇ ਦੇਣਾ ਚੰਗਾ ਹੋ ਸਕਦਾ ਹੈ।

ਬ੍ਰਿਸ਼ਚਕ ਰਾਸ਼ੀ

ਬ੍ਰਿਸ਼ਚਕ ਰਾਸ਼ੀ ਦੇ ਸੁਆਮੀ ਮੰਗਲ ਦੇਵ ਮੰਨੇ ਜਾਂਦੇ ਹਨ। ਜੋਤਿਸ਼ ਮਾਨਤਾਵਾਂ ਵਿੱਚ ਇਸ ਰਾਸ਼ੀ ਨੂੰ ਦ੍ਰਿੜ੍ਹ ਇੱਛਾ-ਸ਼ਕਤੀ ਅਤੇ ਡੂੰਘੇ ਭਾਵਨਾਤਮਕ ਲਗਾਅ ਨਾਲ ਜੋੜਿਆ ਜਾਂਦਾ ਹੈ। ਲਾਲ, ਮੈਰੂਨ ਅਤੇ ਗੂੜ੍ਹੇ ਰੰਗਾਂ ਦੇ ਤੋਹਫ਼ੇ ਇਸ ਰਾਸ਼ੀ ਲਈ ਵਧੀਆ ਵਿਕਲਪ ਹੋ ਸਕਦੇ ਹਨ।

ਧਨੁ ਰਾਸ਼ੀ

ਧਨੁ ਰਾਸ਼ੀ ਦੇ ਸੁਆਮੀ ਗੁਰੂ ਬ੍ਰਿਹਸਪਤੀ ਮੰਨੇ ਜਾਂਦੇ ਹਨ। ਜੋਤਿਸ਼ ਵਿੱਚ ਗੁਰੂ ਨੂੰ ਗਿਆਨ, ਸਿੱਖਿਆ ਅਤੇ ਵਿਸਥਾਰ ਦਾ ਕਾਰਕ ਮੰਨਿਆ ਜਾਂਦਾ ਹੈ। ਇਸ ਰਾਸ਼ੀ ਲਈ ਪੀਲੇ, ਸੁਨਹਿਰੀ ਅਤੇ ਹਲਕੇ ਰੰਗਾਂ ਦੇ ਤੋਹਫ਼ੇ ਚੁਣੇ ਜਾ ਸਕਦੇ ਹਨ।

ਮਕਰ ਰਾਸ਼ੀ

ਮਕਰ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਹਨ। ਜੋਤਿਸ਼ ਮਾਨਤਾਵਾਂ ਵਿੱਚ ਸ਼ਨੀ ਨੂੰ ਅਨੁਸ਼ਾਸਨ, ਮਿਹਨਤ ਅਤੇ ਧੀਰਜ ਨਾਲ ਜੋੜਿਆ ਜਾਂਦਾ ਹੈ। ਇਸ ਰਾਸ਼ੀ ਲਈ ਨੀਲੇ, ਸਲੇਟੀ ਅਤੇ ਗੂੜ੍ਹੇ ਰੰਗਾਂ ਦੇ ਤੋਹਫ਼ੇ ਚੰਗੇ ਮੰਨੇ ਜਾ ਸਕਦੇ ਹਨ।

ਕੁੰਭ ਰਾਸ਼ੀ

ਕੁੰਭ ਰਾਸ਼ੀ ਦੇ ਸੁਆਮੀ ਸ਼ਨੀ ਦੇਵ ਮੰਨੇ ਜਾਂਦੇ ਹਨ। ਇਸ ਰਾਸ਼ੀ ਨੂੰ ਮੌਲਿਕ ਵਿਚਾਰਾਂ, ਨਵੇਂ ਤਜਰਬਿਆਂ ਅਤੇ ਆਧੁਨਿਕ ਪਸੰਦ ਨਾਲ ਜੋੜਿਆ ਜਾਂਦਾ ਹੈ। ਨੀਲੇ, ਜਾਮਨੀ ਅਤੇ ਸਿਲਵਰ ਰੰਗਾਂ ਦੇ ਤੋਹਫ਼ੇ ਇੱਕ ਵਧੀਆ ਵਿਕਲਪ ਹੋ ਸਕਦੇ ਹਨ।

ਮੀਨ ਰਾਸ਼ੀ

ਮੀਨ ਰਾਸ਼ੀ ਦੇ ਸੁਆਮੀ ਗੁਰੂ ਬ੍ਰਿਹਸਪਤੀ ਮੰਨੇ ਜਾਂਦੇ ਹਨ। ਜੋਤਿਸ਼ ਮਾਨਤਾਵਾਂ ਵਿੱਚ ਇਸ ਰਾਸ਼ੀ ਨੂੰ ਸੰਵੇਦਨਸ਼ੀਲਤਾ, ਕਲਪਨਾਸ਼ੀਲਤਾ ਅਤੇ ਭਾਵਨਾਤਮਕ ਲਗਾਅ ਨਾਲ ਜੋੜਿਆ ਜਾਂਦਾ ਹੈ। ਪੀਲੇ, ਹਲਕੇ ਨੀਲੇ ਅਤੇ ਸਮੁੰਦਰੀ ਰੰਗਾਂ ਦੇ ਤੋਹਫ਼ੇ ਇਸ ਰਾਸ਼ੀ ਲਈ ਚੰਗੇ ਮੰਨੇ ਜਾਂਦੇ ਹਨ।

Disclaimer: ਇਸ ਖ਼ਬਰ ਵਿੱਚ ਦਿੱਤੀ ਗਈ ਜਾਣਕਾਰੀ ਜੋਤਿਸ਼ ਸ਼ਾਸਤਰ ਅਤੇ ਆਮ ਜਾਣਕਾਰੀਆਂ ‘ਤੇ ਆਧਾਰਿਤ ਹੈ। ਟੀਵੀ9 ਭਾਰਤਵਰਸ਼ ਪੰਜਾਬੀ ਇਸ ਦੀ ਪੁਸ਼ਟੀ ਨਹੀਂ ਕਰਦਾ।

Source: TV9Hindi.com

Follow Us
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ
TV9 Festival of India 2026: Durga Puja ਦੇ ਕੀ ਮਾਈਨੇ ? ਇਨਫੁਲੈਂਸਰਸ ਨੇ ਦੱਸਿਆ...
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ
TV9 Festival of India 2026 'ਚ ਭਗਤੀ ਤੇ ਸੰਸਕ੍ਰਿਤੀ ਦਾ ਸ਼ਾਨਦਾਰ ਸੰਗਮ...
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ
ਸੰਗਰੂਰ ਹਾਦਸੇ ਦੇ ਪੀੜਤਾਂ ਨੂੰ ਮਿਲਣ ਪਹੁੰਚੇ ਮੰਤਰੀਆਂ ਨੇ ਕੀਤਾ ਮੁਆਵਜ਼ੇ ਦਾ ਐਲਾਨ, ਦੋਸ਼ੀ ਖਿਲਾਫ਼ ਸਖ਼ਤ ਕਾਰਵਾਈ ਦੀ ਚੇਤਾਵਨੀ...
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ
ਟਾਈਗਰ ਸ਼ਰਾਫ 'ਤੇ ਗੋਲੀ ਚਲਾਉਣ ਵਾਲੇ ਤਿਨੋਂ Zen-Z ਸ਼ੂਟਰਸ ਗ੍ਰਿਫ਼ਤਾਰ...