ਕੌਣ ਹਨ AAP ਸਾਂਸਦ ਸੰਜੀਵ ਅਰੋੜਾ, ਜਿਨ੍ਹਾਂ ਦੇ ਘਰ ਈਡੀ ਨੇ ਮਾਰਿਆ ਛਾਪਾ?
Who is AAP MP Sanjeev Arora: ED ਨੇ ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਹੈ। ਉਨ੍ਹਾਂ 'ਤੇ ਧੋਖੇ ਨਾਲ ਜ਼ਮੀਨ ਆਪਣੀ ਕੰਪਨੀ ਦੇ ਨਾਂ 'ਤੇ ਕਰਨ ਦਾ ਆਰੋਪ ਹੈ। ਸੰਜੀਵ ਅਰੋੜਾ ਦਾ ਨਾਂ ਦੇਸ਼ ਦੇ ਉਨ੍ਹਾਂ ਵੱਡੇ ਕਾਰੋਬਾਰੀਆਂ 'ਚ ਆਉਂਦਾ ਹੈ, ਜਿਨ੍ਹਾਂ ਨੇ ਸਿਰਫ 2 ਸਾਲ ਪਹਿਲਾਂ ਹੀ ਰਾਜਨੀਤੀ 'ਚ ਪ੍ਰਵੇਸ਼ ਕੀਤਾ ਹੈ। ਸੰਜੀਵ ਅਰੋੜਾ ਨੇ ਆਪਣੇ ਮਾਤਾ-ਪਿਤਾ ਦੀ ਯਾਦ ਵਿੱਚ 'ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ' ਵੀ ਬਣਾਇਆ ਹੈ, ਜਿਸ ਵਿੱਤ ਸੈਂਕੜੇ ਪੀੜਤਾਂ ਦਾ ਇਲਾਜ ਕੀਤਾ ਜਾ ਰਿਹਾ ਹੈ।
ਈਡੀ ਨੇ ਆਮ ਆਦਮੀ ਪਾਰਟੀ ਦੇ ਇੱਕ ਹੋਰ ਸੰਸਦ ਮੈਂਬਰ ਨੂੰ ਨਿਸ਼ਾਨਾ ਬਣਾਇਆ ਹੈ, ਜਿੱਥੇ ਸੋਮਵਾਰ ਨੂੰ ‘ਆਪ’ ਦੇ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਦੇ ਘਰ ਛਾਪਾ ਮਾਰਿਆ ਗਿਆ ਸੀ। ‘ਆਪ’ ਸੰਸਦ ਮੈਂਬਰ ਸੰਜੀਵ ‘ਤੇ ਧੋਖਾਧੜੀ ਨਾਲ ਜ਼ਮੀਨ ਆਪਣੀ ਕੰਪਨੀ ਨੂੰ ਟਰਾਂਸਫਰ ਕਰਨ ਦਾ ਦੋਸ਼ ਹੈ। ਈਡੀ ਦੀਆਂ ਟੀਮਾਂ ਜਲੰਧਰ ਵਿੱਚ ਸੰਜੀਵ ਅਰੋੜਾ ਦੇ ਇੱਕ ਪਤੇ ‘ਤੇ ਛਾਪੇਮਾਰੀ ਕਰ ਰਹੀਆਂ ਹਨ। ਆਪਣੇ ਘਰ ‘ਤੇ ਛਾਪੇਮਾਰੀ ਬਾਰੇ ਸੰਜੀਵ ਅਰੋੜਾ ਨੇ ਐਕਸ ‘ਤੇ ਲਿਖਿਆ, “ਮੈਂ ਕਾਨੂੰਨ ਦਾ ਪਾਲਣ ਕਰਨ ਵਾਲਾ ਨਾਗਰਿਕ ਹਾਂ। ਤਲਾਸ਼ੀ ਦਾ ਕਾਰਨ ਕੀ ਹੈ? ਮੈਂ ਇਸ ਬਾਰੇ ਜਾਣੂ ਨਹੀਂ ਹਾਂ ਪਰ ਏਜੰਸੀਆਂ ਨਾਲ ਪੂਰਾ ਸਹਿਯੋਗ ਕਰਾਂਗਾ ਅਤੇ ਉਨ੍ਹਾਂ ਦੇ ਸਾਰੇ ਸਵਾਲਾਂ ਦੇ ਜਵਾਬ ਦਿਆਂਗਾ।”
ਈਡੀ ਦੇ ਸੂਤਰਾਂ ਮੁਤਾਬਕ ਇਹ ਛਾਪੇ 17 ਥਾਵਾਂ ‘ਤੇ ਮਾਰੇ ਗਏ ਹਨ, ਜਿਨ੍ਹਾਂ ‘ਚ ਦਿੱਲੀ ਵੀ ਸ਼ਾਮਲ ਹੈ। ਸੰਜੀਵ ਅਰੋੜਾ ਦੇ ਸਾਥੀ ਹੇਮੰਤ ਸੁੰਦ ਦੇ ਠਿਕਾਣਿਆਂ ‘ਤੇ ਵੀ ਈਡੀ ਦੀ ਛਾਪੇਮਾਰੀ ਹੋ ਰਹੀ ਹੈ। ਹੇਮੰਤ ਇੱਕ ਵੱਡੇ ਰੀਅਲ ਅਸਟੇਟ ਕਾਰੋਬਾਰੀ ਹਨ। ਇਸ ਤੋਂ ਇਲਾਵਾ ਜਲੰਧਰ ‘ਚ ਚੰਦਸ਼ੇਖਰ ਅਗਰਵਾਲ ਦੇ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਮਹਾਦੇਵ ਐਪ ਕੇਸ ਵਿੱਚ ਵੀ ਉਨ੍ਹਾਂ ਦਾ ਨਾਮ ਆਇਆ ਸੀ। ਰਾਇਲ ਇੰਡਸਟਰੀਜ਼ ਕੰਪਨੀ ਅਤੇ ਰਿਤੇਸ਼ ਪ੍ਰਾਪਰਟੀ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਈਡੀ ਨੇ ਦੋਵਾਂ ਕੰਪਨੀਆਂ ‘ਤੇ ਛਾਪੇ ਮਾਰੇ, ਜਿਨ੍ਹਾਂ ‘ਚੋਂ ਰਿਤੇਸ਼ ਪ੍ਰਾਪਰਟੀ ਸੰਜੀਵ ਅਰੋੜਾ ਦੀ ਕੰਪਨੀ ਹੈ।
ਈਡੀ ਤੇ ਭੜਕੇ ਮਨੀਸ਼ ਸਿਸੋਦੀਆ
ਦਿੱਲੀ ਦੇ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ ਵੀ ਸੰਜੀਵ ਅਰੋੜਾ ਦੇ ਘਰ ਛਾਪੇਮਾਰੀ ਨੂੰ ਲੈ ਕੇ ਨਾਰਾਜ਼ ਨਜ਼ਰ ਆਏ। ਉਨ੍ਹਾਂ ਨੇ ਐਕਸ ਤੇ ਪੋਸਟ ਸ਼ੇਅਰ ਕਰ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ ਹੈ। ਸੰਜੀਵ ਅਰੋੜਾ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਰਾਜਨੀਤੀ ਨਾਲ ਕੋਈ ਪੁਰਾਣਾ ਸਬੰਧ ਨਹੀਂ ਹੈ ਪਰ ਜਦੋਂ ਉਹ ਭਾਰਤੀ ਸੰਸਦ ਵਿੱਚ ਰਾਜ ਸਭਾ ਲਈ ਚੁਣੇ ਗਏ ਸਨ। ਉਸ ਸਮੇਂ ਕਿਸੇ ਵੀ ਵਿਰੋਧੀ ਉਮੀਦਵਾਰ ਨੇ ਉਨ੍ਹਾਂ ਦੀ ਚੋਣ ਦਾ ਵਿਰੋਧ ਨਹੀਂ ਕੀਤਾ ਸੀ। ਪੰਜਾਬ ਤੋਂ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦਾ ਕਾਰਜਕਾਲ 10 ਅਪ੍ਰੈਲ 2022 ਤੋਂ ਸ਼ੁਰੂ ਹੋਇਆ ਸੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਰਾਜਨੀਤੀ ‘ਚ ਆਏ 2 ਸਾਲ ਹੀ ਹੋਏ ਹਨ।
30 ਸਾਲਾਂ ਤੋਂ ਚਲਾ ਰਹੇ ਹਨ ਕੰਪਨੀ
ਸੰਜੀਵ ਅਰੋੜਾ ਦਾ ਐਕਸਪੋਰਟ ਇੰਡਸਟਰੀ ਵਿੱਚ ਮੁੱਢਲਾ ਕਾਰੋਬਾਰ ਹੈ। ਉਹ ਪਿਛਲੇ ਤਿੰਨ ਦਹਾਕਿਆਂ ਤੋਂ ਰਿਤੇਸ਼ ਇੰਡਸਟਰੀਜ਼ ਲਿਮਟਿਡ ਕੰਪਨੀ ਚਲਾ ਰਹੇ ਹਨ। ਉਨ੍ਹਾਂ ਦੀ ਕੰਪਨੀ ਅਮਰੀਕਾ ਨੂੰ ਨਿਰਯਾਤ ਕਰਦੀ ਹੈ ਅਤੇ ਵਰਜੀਨੀਆ ਵਿੱਚ ਵੀ ਉਨ੍ਹਾਂ ਦਾ ਦਫਤਰ ਹੈ। ਸੰਜੀਵ ਅਰੋੜਾ ਨੇ ਚੰਡੀਗੜ੍ਹ ਰੋਡ ‘ਤੇ ਹੈਮਪਟਨ ਬਿਜ਼ਨਸ ਪਾਰਕ ਅਤੇ ਹੈਮਪਟਨ ਹੋਮਜ਼ ਵੀ ਵਿਕਸਤ ਕੀਤੇ ਹਨ, ਜੋ ਕਿ 70 ਉਦਯੋਗਾਂ ਲਈ ਹੱਬ ਵਜੋਂ ਕੰਮ ਕਰਦੇ ਹਨ। 2018 ਵਿੱਚ, ਉਨ੍ਹਾਂ ਨੇ ਫੇਮੇਲਾ ਫੈਸ਼ਨ ਲਿਮਿਟੇਡ ਕੰਪਨੀ ਲਾਂਚ ਕੀਤੀ ਅਤੇ ਔਰਤਾਂ ਦੇ ਕੱਪੜਿਆਂ ਦੇ ਬ੍ਰਾਂਡ ਫੇਮੇਲਾ ਦੀ ਸਥਾਪਨਾ ਕੀਤੀ। ਇਸ ਤੋਂ ਬਾਅਦ ਸਾਲ 2019 ‘ਚ ਉਨ੍ਹਾਂ ਨੇ ਮੈਟਲ ਬਿਜ਼ਨੈੱਸ ‘ਚ ਵੀ ਐਂਟਰੀ ਕੀਤੀ, ਜਿਸ ਦੀ ਮੇਕ ਇਨ ਇੰਡੀਆ ਸਕੀਮ ਤਹਿਤ ਸੁਜ਼ੂਕੀ ਮੋਟਰਜ਼ ਨਾਲ ਸਾਂਝੇਦਾਰੀ ਹੈ।
ਸੋਸ਼ਲ ਅਤੇ ਕਲਚਰ ਸੰਸਥਾਵਾਂ ਨਾਲ ਜੁੜੇ
ਸੰਜੀਵ ਅਰੋੜਾ ਦਾ ਆਪਣੇ ਪਰਿਵਾਰ, ਖਾਸ ਤੌਰ ‘ਤੇ ਆਪਣੇ ਮਾਤਾ-ਪਿਤਾ ਨਾਲ ਡੂੰਘਾ ਸਬੰਧ ਹੈ, ਜਿਨ੍ਹਾਂ ਨੂੰ ਸੰਜੀਵ ਕੈਂਸਰ ਕਾਰਨ ਗੁਆ ਦਿੱਤਾ ਸੀ। ਸੰਜੀਵ ਨੇ ਉਨ੍ਹਾਂ ਦੀ ਯਾਦ ਵਿੱਚ ‘ਕ੍ਰਿਸ਼ਨ ਪ੍ਰਾਣ ਬ੍ਰੈਸਟ ਕੈਂਸਰ ਚੈਰੀਟੇਬਲ ਟਰੱਸਟ’ ਦੀ ਸਥਾਪਨਾ ਵੀ ਕੀਤੀ, ਜਿਸ ਨੇ ਪਿਛਲੇ 15 ਸਾਲਾਂ ਵਿੱਚ 160 ਕੈਂਸਰ ਪੀੜਤਾਂ ਦਾ ਮੁਫ਼ਤ ਇਲਾਜ ਕੀਤਾ ਹੈ। ਸੰਜੀਵ ਕਈ ਸਮਾਜਿਕ ਅਤੇ ਸੱਭਿਆਚਾਰਕ ਸੰਸਥਾਵਾਂ ਨਾਲ ਵੀ ਜੁੜੇ ਹੋਏ ਹਨ। ਉਹ ਦਯਾਨੰਦ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਗਵਰਨਿੰਗ ਬੋਰਡ ਵਿੱਚ ਹਨ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਅਤੇ ਵੇਦ ਮੰਦਰ ਟਰੱਸਟ, ਦਰੇਸੀ ਦੀ ਸਿਖਰ ਕੌਂਸਲ ਦਾ ਮੈਂਬਰ ਵੀ ਹੈ। ਉਹ ਦੋ ਵਾਰ ਸਤਲੁਜ ਕਲੱਬ ਦੇ ਸਕੱਤਰ ਵਜੋਂ ਵੀ ਕੰਮ ਕਰ ਚੁੱਕੇ ਹਨ।