Sidhu Moosewala: ਮੂਸੇਵਾਲਾ ਦੇ ਪਿਤਾ ਨੇ ਕੁੜਤੇ ‘ਤੇ ਖੂਨ ਨਾਲ ਲਿਖਿਆ ਜਸਟਿਸ ਫਾਰ ਸਿੱਧੂ, ਬਲਕੌਰ ਸਿੰਘ ਬੋਲੇ, ਪੰਜਾਬ ਸਰਕਾਰ ‘ਤੇ ਨਹੀਂ ਮੈਨੂੰ ਭਗਵਾਨ ‘ਤੇ ਭਰੋਸਾ
Sidhu Moosewala News ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਇੱਕ ਵਾਰ ਫਿਰ ਦੁਖੀ ਹਨ। ਮਰਹੂਮ ਗਾਇਕ ਮੂਸੇਵਾਲਾ ਦੇ ਪਿਤਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ। ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਅਦਾਲਤ ਤੇ ਭਰੋਸਾ ਹੈ। ਪਰ ਜੇਕਰ ਉਸ ਨੂੰ ਆਪਣੇ ਪੁੱਤਰ ਦੇ ਕਤਲ ਦਾ ਇਨਸਾਫ਼ ਨਾ ਮਿਲਿਆ ਤਾਂ ਉਹ ਆਪਣੇ ਪੁੱਤਰ ਦੇ ਖੂਨ ਨਾਲ ਰੰਗੇ ਕੱਪੜੇ ਪਾ ਕੇ ਅਦਾਲਤ 'ਚ ਜਾਣਗੇ।

ਪੰਜਾਬ ਨਿਊਜ। ਇੱਕ ਸਾਲ ਤੋਂ ਵੱਧ ਸਮੇਂ ਤੋਂ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਸੰਘਰਸ਼ ਕਰ ਰਹੇ ਬਲਕੌਰ ਸਿੰਘ ਨੇ ਆਪਣੇ ਕੁੜਤੇ ‘ਤੇ ਲਿਖਿਆ ਹੈ- ਸਿੱਧੂ ਮੂਸੇਵਾਲਾ (Sidhu Moosewala) ਤੂੰ ਮਸ਼ਹੂਰ ਹੋਇਆ ਤਾਂ ਅੱਜ ਸਾਡੀਆਂ ਅੱਖੀਆਂ ਤੋਂ ਦੂਰ ਹੋਇਆ। ਐਤਵਾਰ ਨੂੰ ਆਪਣੇ ਜੱਦੀ ਪਿੰਡ ਮੂਸੇਵਾਲਾ ਵਿਖੇ ਆਪਣੇ ਪੁੱਤਰ ਦੇ ਫੈਂਸ ਨਾਲ ਮੁਲਾਕਾਤ ਦੌਰਾਨ ਬਲਕੌਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਮਾਤਮਾ ਦੇ ਦਰਬਾਰ ‘ਤੇ ਪੂਰਾ ਭਰੋਸਾ ਹੈ। ਉਥੋਂ ਉਨ੍ਹਾਂ ਨੂੰ ਨਿਸ਼ਚਿਤ ਤੌਰ ‘ਤੇ ਨਿਆਂ ਮਿਲੇਗਾ।
ਬਲਕੌਰ ਸਿੰਘ (Balkaur Singh) ਹਰ ਐਤਵਾਰ ਆਪਣੇ ਪਿੰਡ ਵਿੱਚ ਆਪਣੇ ਪੁੱਤਰ ਸਿੱਧੂ ਮੂਸੇਵਾਲਾ ਵੱਲੋਂ ਬਣਾਈ ਕੋਠੀ ਵਿੱਚ ਆਪਣੇ ਚਹੇਤਿਆਂ ਨੂੰ ਮਿਲਦੇ ਹਨ। ਇਸ ਦਿਨ ਸਿੱਧੂ ਦੇ ਪ੍ਰਸ਼ੰਸਕ ਵੀ ਉਨ੍ਹਾਂ ਦੇ ਮਾਤਾ-ਪਿਤਾ ਨੂੰ ਮਿਲਣ ਆਉਂਦੇ ਹਨ। ਬਲਕੌਰ ਸਿੰਘ ਕਹਿੰਦੇ ਰਹੇ ਹਨ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੂੰ ਮਿਲਣਾ ਉਨ੍ਹਾਂ ਨੂੰ ਆਪਣੇ ਪੁੱਤਰ ਨੂੰ ਇਨਸਾਫ਼ ਦਿਵਾਉਣ ਦੀ ਲੜਾਈ ਨੂੰ ਅੰਤ ਤੱਕ ਲਿਜਾਣ ਦਾ ਹੌਂਸਲਾ ਦਿੰਦਾ ਹੈ।
ਪੰਜਾਬ ਸਰਕਾਰ ਤੋਂ ਕਾਰਵਾਈ ਦੀ ਮੰਗ
ਬਲਕੌਰ ਸਿੰਘ ਨੇ ਕਿਹਾ- ਪੰਜਾਬ ਸਰਕਾਰ (Punjab Govt) ਵਿੱਚ ਇੱਕ ਹੀ ਚੰਗਾ ਅਤੇ ਇਮਾਨਦਾਰ ਵਿਧਾਇਕ ਹੈ, ਜੋ ਸਾਬਕਾ ਪੁਲਿਸ ਅਧਿਕਾਰੀ ਵੀ ਰਹਿ ਚੁੱਕਾ ਹੈ ਅਤੇ ਇਨਸਾਫ਼ ਦੀ ਗੱਲ ਕਰਦਾ ਹੈ। ਹਾਲਾਂਕਿ ਸਰਕਾਰ ਚਲਾ ਰਹੇ ਲੋਕ ਉਸ ਦੀਆਂ ਗੱਲਾਂ ਨੂੰ ਵੀ ਨਜ਼ਰਅੰਦਾਜ਼ ਕਰਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਦੀ ਜਾਨ ਲੈਣ ਵਾਲਾ ਗੈਂਗਸਟਰ ਪੁਲਿਸ ਹਿਰਾਸਤ ਵਿੱਚ ਕਾਲੇ ਚਸ਼ਮੇ ਪਾ ਕੇ ਸ਼ਰੇਆਮ ਘੁੰਮ ਰਿਹਾ ਹੈ। ਪੁਲਿਸ ਇਨ੍ਹਾਂ ਲੋਕਾਂ ਨੂੰ ਸਜ਼ਾ ਦੇਣ ਦੀ ਬਜਾਏ ਉਨ੍ਹਾਂ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ।
ਪੁਲਿਸ ਜਾਂਚ ਤੋਂ ਉੱਠ ਚੁੱਕਿਆ ਹੈ ਭਰੋਸਾ
ਇਸ ਤੋਂ ਪਹਿਲਾਂ ਪਿਛਲੇ ਦਿਨੀਂ ਆਪਣੇ ਪੁੱਤਰ ਦੇ ਕਾਤਲਾਂ ਦੀਆਂ ਤਸਵੀਰਾਂ ਸਾਹਮਣੇ ਆਉਣ ਤੋਂ ਬਾਅਦ ਬਲਕੌਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪੰਜਾਬ ਪੁਲਿਸ (Punjab Police) ਦੀ ਜਾਂਚ ‘ਤੇ ਭਰੋਸਾ ਨਹੀਂ ਹੈ। ਬਲਕੌਰ ਸਿੰਘ ਨੇ ਕਿਹਾ ਹੈ ਕਿ ਉਸ ਦੇ ਪੁੱਤਰ ਦੇ ਕਤਲ ਵਿੱਚ ਪੰਜਾਬ ਦੀ ਕੁਝ ਸਿਆਸਤ ਅਤੇ ਗਾਇਕ ਸ਼ਾਮਲ ਹਨ, ਪਰ ਪੁਲੀਸ ਇਸ ਨੂੰ ਗੈਂਗਵਾਰ ਵਜੋਂ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਜੇਕਰ ਪੁਲਿਸ ਨੇ ਕੋਸ਼ਿਸ਼ ਕੀਤੀ ਤਾਂ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇਗਾ। ਐਨਆਈਏ ਦੀ ਜਾਂਚ ਤੇ ਭਰੋਸਾ ਪ੍ਰਗਟਾਉਂਦਿਆਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਯਕੀਨ ਹੈ ਕਿ ਇਹ ਜਾਂਚ ਚੰਗੀ ਤਰ੍ਹਾਂ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਵੇਗੀ।
‘ਬਚਣ ਲਈ ਖੁਦ ਨੂੰ ਧਾਰਮਿਕ ਦੱਸ ਰਹੇ ਗੈਂਗਸਟਰ’
ਬਲਕੌਰ ਸਿੰਘ ਨੇ ਕਿਹਾ ਹੈ ਕਿ ਪਿਛਲੇ ਦਿਨੀਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿੱਚ ਮੁਲਜ਼ਮਾਂ ਨੇ ਵੱਡੇ-ਵੱਡੇ ਤਿਲਕ ਲਗਾਏ ਹਨ। ਗੈਂਗਸਟਰਾਂ ਦਾ ਕੋਈ ਧਰਮ ਨਹੀਂ ਹੁੰਦਾ ਪਰ ਆਪਣੇ ਆਪ ਨੂੰ ਬਚਾਉਣ ਲਈ ਉਹ ਹੁਣ ਆਪਣੇ ਆਪ ਨੂੰ ਧਾਰਮਿਕ ਅਖਵਾਉਣ ਲੱਗੇ ਹਨ। ਇਹ ਸਾਰਾ ਕਤਲ ਪਹਿਲਾਂ ਤੋਂ ਯੋਜਨਾਬੱਧ ਸੀ। ਬਲਕੌਰ ਸਿੰਘ ਨੇ ਦੋਸ਼ ਲਾਇਆ ਹੈ ਕਿ ਲਾਰੈਂਸ ਜੇਲ੍ਹ ਵਿੱਚ ਬੈਠ ਕੇ ਮਹੀਨੇ ਵਿੱਚ 5 ਕਰੋੜ ਰੁਪਏ ਕਮਾ ਰਿਹਾ ਹੈ।
ਇਹ ਵੀ ਪੜ੍ਹੋ
ਮਈ-2022 ‘ਚ ਹੋਈ ਸੀ ਹੱਤਿਆ
ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿੱਚ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਉਸ ਦੀ ਥਾਰ ਜੀਪ ਨੂੰ ਸੜਕ ‘ਤੇ ਓਵਰਟੇਕ ਕੀਤਾ ਗਿਆ ਅਤੇ ਗੋਲੀਆਂ ਚਲਾਈਆਂ ਗਈਆਂ। ਪੰਜਾਬ ਸਰਕਾਰ ਮੁਤਾਬਕ ਇਸ ਮਾਮਲੇ ਵਿੱਚ ਹੁਣ ਤੱਕ 29 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦੋਂਕਿ 2 ਮੁਲਜ਼ਮ ਪੁਲੀਸ ਮੁਕਾਬਲੇ ਵਿੱਚ ਮਾਰੇ ਗਏ ਸਨ। 5 ਦੋਸ਼ੀਆਂ ਨੇ ਦੂਜੇ ਦੇਸ਼ਾਂ ‘ਚ ਪਨਾਹ ਲਈ ਹੋਈ ਹੈ, ਜਿਨ੍ਹਾਂ ਨੂੰ ਭਾਰਤ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
NIA ਨੇ ਲਖਨਊ ‘ਚ ਕੀਤੀ ਸੀ ਛਾਪੇਮਾਰੀ
ਦੱਸ ਦੇਈਏ ਕਿ ਪਿਛਲੇ ਦਿਨੀਂ NIA ਨੇ ਲਖਨਊ ਅਤੇ ਯੂਪੀ ਦੇ ਅਯੁੱਧਿਆ ਵਿੱਚ ਛਾਪੇਮਾਰੀ ਕੀਤੀ ਸੀ ਕਿਉਂਕਿ ਸਿੱਧੂ ਦੇ ਕਤਲ ਨਾਲ ਉਥੋਂ ਦਾ ਲਿੰਕ ਸਾਹਮਣੇ ਆਇਆ ਸੀ। ਸਿੱਧੂ ਦੇ ਕਤਲ ਦੇ ਮਾਸਟਰਮਾਈਂਡ ਗੈਂਗਸਟਰ ਲਾਰੈਂਸ ਦੇ ਭਤੀਜੇ ਸਚਿਨ ਥਾਪਨ ਦੇ ਨਾਲ-ਨਾਲ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਕਈ ਸ਼ੂਟਰ ਯੂਪੀ ਵਿੱਚ ਹੀ ਸਿਖਲਾਈ ਲੈ ਚੁੱਕੇ ਸਨ। ਐਨਆਈਏ ਘਟਨਾ ਵਿੱਚ ਵਰਤੇ ਗਏ ਵਿਦੇਸ਼ੀ ਹਥਿਆਰਾਂ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਰਿਪੋਰਟ ਮੁਤਾਬਕ ਸਾਰਾ ਹਥਿਆਰ ਪਾਕਿਸਤਾਨ ਰਾਹੀਂ ਆਇਆ ਸੀ। ਪਾਕਿਸਤਾਨ ਤੋਂ ਅਯੁੱਧਿਆ ਅਤੇ ਲਖਨਊ ਵਿਚ ਹਥਿਆਰ ਕਿਸ ਦੇ ਜ਼ਰੀਏ ਲਿਆਂਦੇ ਗਏ? NIA ਇਸ ਦੀ ਜਾਂਚ ਕਰ ਰਹੀ ਹੈ।