ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਅਰਸ਼ ਡੱਲਾ ਦੇ ਕਰੀਬੀ ਗੈਂਗਸਟਰ ਪੀਤਾ ਤੋਂ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ, ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ ਜਗਰਾਉਂ ਪੁਲਿਸ

ਗੈਂਗਸਟਰ ਅਰਸ਼ ਡਾਲਾ ਦੇ ਕਰੀਬੀ ਮਨਪ੍ਰੀਤ ਸਿੰਘ ਪੀਤਾ ਨੂੰ ਜਗਰਾਉਂ ਪੁਲਿਸ ਪ੍ਰੋਡਕਸ਼ਨ ਵਾਰੰਟ 'ਤੇ ਲਿਆਵੇਗੀ।ਮਨਪ੍ਰੀਤ ਸਿੰਘ ਪੀਤਾ ਪਰਮਜੀਤ ਸਿੰਘ ਕਤਲ ਮਾਮਲੇ ਦਾ ਮੁੱਖ ਮੁਲਜ਼ਮ ਹੈ।

ਅਰਸ਼ ਡੱਲਾ ਦੇ ਕਰੀਬੀ ਗੈਂਗਸਟਰ ਪੀਤਾ ਤੋਂ ਪੁੱਛਗਿੱਛ ਕਰੇਗੀ ਪੰਜਾਬ ਪੁਲਿਸ, ਪ੍ਰੋਡਕਸ਼ਨ ਵਾਰੰਟ 'ਤੇ ਲਿਆਵੇਗੀ ਜਗਰਾਉਂ ਪੁਲਿਸ
Follow Us
tv9-punjabi
| Published: 13 Aug 2023 11:45 AM IST
ਭਾਰਤ ਸਰਕਾਰ ਵੱਲੋਂ ਅੱਤਵਾਦੀ ਸੂਚੀ ਵਿੱਚ ਦਰਜ ਗੈਂਗਸਟਰ ਅਰਸ਼ ਡਾਲਾ ਦੇ ਕਰੀਬੀ ਮਨਪ੍ਰੀਤ ਸਿੰਘ ਪੀਤਾ ਨੂੰ ਜਗਰਾਉਂ ਪੁਲਿਸ ਪ੍ਰੋਡਕਸ਼ਨ ਵਾਰੰਟ ‘ਤੇ ਲਿਆਵੇਗੀ। ਜ਼ਿਕਰਯੋਗ ਹੈ ਕਿ ਮਨਪ੍ਰੀਤ ਪੀਤਾ ਨੂੰ ਦੋ ਦਿਨ ਪਹਿਲਾਂ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ਤੋਂ ਭਾਰਤ ਲਿਆਂਦਾ ਗਿਆ ਸੀ। ਮਨਪ੍ਰੀਤ ਸਿੰਘ ਪੀਤਾ ਅਤੇ ਮਨਦੀਪ ਸਿੰਘ ਦੋਵੇਂ ਮਨੀਲਾ ਦੇ ਇੱਕ ਜੇਲ੍ਹ ਕੈਂਪ ਵਿੱਚ ਬੰਦ ਸਨ ਅਤੇ ਭਾਰਤ ਸਰਕਾਰ ਉਨ੍ਹਾਂ ਦੀ ਸਜ਼ਾ ਦੇ ਖ਼ਤਮ ਹੋਣ ਦੀ ਉਡੀਕ ਕਰ ਰਹੀ ਸੀ। ਫ਼ਿਰੋਜ਼ਪੁਰ ਦਾ ਰਹਿਣ ਵਾਲਾ ਗੈਂਗਸਟਰ ਪੀਤਾ ਜਗਰਾਓਂ ਥਾਣਾ ਸਦਰ ਅਤੇ ਸਿਟੀ ਵਿੱਚ ਦਰਜ ਦੋ ਵੱਖ-ਵੱਖ ਮਾਮਲਿਆਂ ਵਿੱਚ ਮੁੱਖ ਮੁਲਜ਼ਮ ਹੈ।

ਅਰਸ਼ ਡਾਲਾ ਦੇ ਸੰਪਰਕ ‘ਚ ਰਹਿੰਦਾ ਸੀ ਪੀਤਾ

ਮਨਪ੍ਰੀਤ ਸਿੰਘ ਪੀਤਾ ਕੈਨੇਡਾ ‘ਚ ਬੈਠੇ ਅੱਤਵਾਦੀ ਅਰਸ਼ ਡੱਲਾ ਲਈ ਪੰਜਾਬ ‘ਚ ਫਿਰੌਤੀ ਦਾ ਕਾਰੋਬਾਰ ਚਲਾ ਰਿਹਾ ਸੀ। ਉਹ ਮਨੀਲਾ ਤੋਂ ਫੋਨ ‘ਤੇ ਅਰਸ਼ ਡਾਲਾ ਦੇ ਸੰਪਰਕ ‘ਚ ਰਹਿੰਦਾ ਸੀ। ਮਨਪ੍ਰੀਤ ਸਿੰਘ ਪੀਤਾ ਮਨੀਲਾ ਤੋਂ ਜਗਰਾਓਂ ਦੇ ਵਪਾਰੀਆਂ ਅਤੇ ਵੱਡੇ ਕਾਰੋਬਾਰੀਆਂ ਤੋਂ ਪੈਸੇ ਵਸੂਲਦਾ ਸੀ।

ਪਰਮਜੀਤ ਸਿੰਘ ਕਤਲ ਮਾਮਲੇ ਦਾ ਮੁਲਜ਼ਮ ਹੈ ਪੀਤਾ

ਇਹ ਮਨਪ੍ਰੀਤ ਸਿੰਘ ਪੀਤਾ ਹੀ ਸੀ ਜਿਸ ਨੇ ਪਿੰਡ ਬਰਦੇਗੇ ਵਿੱਚ ਪਰਮਜੀਤ ਸਿੰਘ ਦਾ ਕਤਲ ਕਰ ਦਿੱਤਾ ਸੀ। ਪੀਤਾ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਹੈ। ਇਹ ਪੀਤਾ ਹੀ ਸੀ ਜਿਸ ਨੇ ਅਰਸ਼ ਡੱਲਾ ਦੇ ਕਹਿਣ ‘ਤੇ ਹਮਲਾਵਰਾਂ ਨੂੰ ਹਥਿਆਰ ਮੁਹੱਈਆ ਕਰਵਾਏ ਸਨ। ਜਿਸ ਤੋਂ ਬਾਅਦ ਦੋ ਨੌਜਵਾਨਾਂ ਨੇ ਪਿੰਡ ਬਰਦੇਗੇ ਵਿੱਚ ਪਰਮਜੀਤ ਸਿੰਘ ਦੇ ਘਰ ਵਿੱਚ ਦਾਖਲ ਹੋ ਕੇ ਦਿਨ ਦਿਹਾੜੇ ਗੋਲੀਆਂ ਚਲਾ ਕੇ ਪਰਮਜੀਤ ਦੀ ਹੱਤਿਆ ਕਰ ਦਿੱਤੀ। ਇਸ ਤੋਂ ਇਲਾਵਾ ਜਗਰਾਉਂ ਦੇ ਇੱਕ ਨਾਮੀ ਵਪਾਰੀ ਤੋਂ 30 ਲੱਖ ਦੀ ਫਿਰੌਤੀ ਦੀ ਮੰਗ ਕੀਤੀ ਗਈ ਸੀ। ਇਸ ਫਿਰੌਤੀ ਦੇ ਮਾਮਲੇ ਵਿੱਚ ਵੀ ਪੀਤਾ ਖ਼ਿਲਾਫ਼ ਦਰਜ ਐਫਆਈਆਰ ਵਿੱਚ ਉਸ ਦੀ ਗ੍ਰਿਫ਼ਤਾਰੀ ਬਾਕੀ ਹੈ। ਆਈਜੀ ਲੁਧਿਆਣਾ ਡਾ.ਕੌਸਤੁਬ ਸ਼ਰਮਾ ਨੇ ਦੱਸਿਆ ਕਿ ਫਿਲੀਪੀਨਜ਼ ਤੋਂ ਭਾਰਤ ਲਿਆਂਦੀ ਗਿਆ ਪੀਤਾ ਐਨਆਈਏ ਦੀ ਹਿਰਾਸਤ ਵਿੱਚ ਹੈ। ਬਹੁਤ ਜਲਦ ਮਨਪ੍ਰੀਤ ਸਿੰਘ ਪੀਤਾ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਜਗਰਾਉਂ ਲਿਆਂਦਾ ਜਾਵੇਗਾ।

ਕਤਲ ਤੋਂ ਬਾਅਦ ਫੇਸਬੁੱਕ ‘ਤੇ ਲਈ ਜ਼ਿੰਮੇਵਾਰੀ

ਪਰਮਜੀਤ ਸਿੰਘ ਦੇ ਕਤਲ ਤੋਂ ਬਾਅਦ ਅੱਤਵਾਦੀ ਅਰਸ਼ ਡੱਲਾ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਇਸ ਕਤਲ ਦੀ ਜ਼ਿੰਮੇਵਾਰੀ ਖੁਦ ਲਈ ਸੀ। ਉਸ ਖਿਲਾਫ ਸਾਲ 2022 ‘ਚ ਰੈੱਡ ਕਾਰਨਰ ਨੋਟਿਸ ਵੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਸ ਲਗਾਤਾਰ ਕੰਮ ਕਰ ਰਹੀ ਹੈ। ਡੱਲਾ ਦੀ ਗ੍ਰਿਫਤਾਰੀ ਲਈ ਹੱਥ-ਪੈਰ ਉਹ ਮਾਰਦਾ ਰਹਿੰਦਾ ਹੈ। ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ

Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ
Shahnaz Gill: ਦਰਬਾਰ ਸਾਹਿਬ ਪਹੁੰਚੀ ਸ਼ਹਿਨਾਜ਼ ਗਿੱਲ, ਫਿਲਮ 'Ik Kudi' ਦੀ ਕਾਮਯਾਬੀ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਕੀਤੀ ਅਰਦਾਸ...
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ
Shreyas iyer: ਸ਼੍ਰੇਅਸ ਅਈਅਰ ਸਿਡਨੀ ਦੇ ਹਸਪਤਾਲ 'ਚ ਦਾਖਲ, ਪਸਲੀ 'ਚ ਲੱਗੀ ਸੱਟ...
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ
NASA Exclusive Report: ਸੁਪਰ ਕੰਪਿਊਟਰ ਨੇ ਧਰਤੀ ਦੇ ਵਿਨਾਸ਼ ਦੀ ਕੀਤੀ ਭਵਿੱਖਬਾਣੀ...
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ
ADGP ਵਾਈ. ਪੂਰਨ ਕੁਮਾਰ ਦੀ ਅੰਤਿਮ ਅਰਦਾਸ, ਕਈ ਸਿਆਸੀ ਲੀਡਰਾਂ ਨੇ ਦਿੱਤੀ ਸ਼ਰਧਾਂਜਲੀ...
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਲਖਵਿੰਦਰ ਕੁਮਾਰ ਨੂੰ ਅਮਰੀਕਾ ਨੇ ਕੀਤਾ ਗਿਆ ਭਾਰਤ ਹਵਾਲੇ...
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!
ਜ਼ਮੀਨੀ ਪੱਧਰ ਤੋਂ ਉੱਚ ਲੀਡਰਸ਼ਿਪ ਤੱਕ, 2027 ਦੀਆਂ ਚੋਣਾਂ ਤੋਂ ਪਹਿਲਾਂ ਵੱਡੇ ਫੇਰਬਦਲ ਦੀ ਤਿਆਰੀ ਵਿੱਚ ਕਾਂਗਰਸ!...
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'
ਟੌਪ ਦੀ ਜਾਸੂਸ, ਪੁਤਿਨ ਦੀ ਸਭ ਤੋਂ ਗਲੈਮਰਸ 'ਲਾਲ ਪਰੀ'...
Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ...
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ
ਮੱਧ ਪ੍ਰਦੇਸ਼: ਦੀਵਾਲੀ 'ਤੇ ਕਾਰਬਾਈਡ ਗਨ ਦਾ ਕਹਿਰ, ਮਾਸੂਮ ਬੱਚਿਆਂ ਦੀਆਂ ਅੱਖਾਂ ਦੀ ਗਈ ਰੌਸ਼ਨੀ...