Rakshabandhan 2023: ਸਿੱਧੂ ਮੂਸੇਵਾਲਾ ਦੀ ਤਸਵੀਰ ਵਾਲੀਆਂ ਰੱਖੜੀਆਂ ਦੀ ਭਾਰੀ ਮੰਗ, ਪੂਰੀ ਨਹੀਂ ਹੋ ਪਾ ਰਹੀ ਸਪਲਾਈ
Sidhu Moosewala Rakhi: ਪੰਜਾਬ ਦੇ ਬਾਜ਼ਾਰਾਂ ਵਿੱਚ ਇਸ ਵਾਰ ਸਿੱਧੂ ਮੂਸੇਵਾਲਾ ਦੀਆਂ ਫੋਟੋਆਂ ਵਾਲੀਆਂ ਰੱਖੜੀਆਂ ਦੀ ਬਹੁਤ ਜਿਆਦਾ ਮੰਗ ਹੈ। ਇਸ ਪਿੱਛੇ ਔਰਤਾ ਦਾ ਕਹਿਣਾ ਹੈ ਕਿ ਉਹ ਇਸ ਕਰਕੇ ਇਹ ਰੱਖੜੀ ਖਰੀਦ ਰਹੀਆਂ ਹਾ ਕਿਉਂਕਿ ਉਹ ਵੀ ਚਾਹੁੰਦੀਆਂ ਹਾਨ ਕਿ ਉਨ੍ਹਾਂ ਦੀ ਵੀਰ ਵੀ ਸਿੱਧੂ ਮੂਸੇਵਾਲੇ ਵਾਂਗ ਬਣੇ।
ਕਤਲ ਦੇ ਇੱਕ ਸਾਲ ਬਾਅਦ ਵੀ ਮਰਹੂਮ ਪੰਜਾਬੀ ਸਿੰਗਰ ਸਿੱਧੂ ਮੂਸੇਵਾਲੇ (Sidhu Moosewala) ਨੂੰ ਚਾਹੁਣ ਵਾਲਿਆਂ ਦੀ ਗਿਣਤੀ ਘੱਟ ਨਹੀਂ ਹੋਈ ਹੈ, ਸਗੋਂ ਬੀਤਦੇ ਸਮੇਂ ਦੇ ਨਾਲ ਉਨ੍ਹਾਂ ਦੀ ਫੈਨ ਫਾਲੋਇੰਗ ਲਗਾਤਾਰ ਵੱਧਦੀ ਜਾ ਰਹੀ ਹੈ। ਉਨ੍ਹਾਂ ਦੇ ਜਾਉਣ ਤੋਂ ਬਾਅਦ ਹਰ ਵੱਡੇ-ਛੋਟੇ ਤਿਊਹਾਰ ਮੌਕੇ ਉਨ੍ਹਾਂ ਦੇ ਫੈਨਜ਼ ਉਨ੍ਹਾਂ ਨੂੰ ਵੱਖਰੇ ਤਰੀਕੇ ਨਾਲ ਸ਼ਰਧਾਜੰਲੀ ਦਿੰਦੇ ਹਨ। ਇਸੇ ਲੜੀ ਵਿੱਚ ਆਉਣ ਵਾਲੇ ਰੱਖੜੀ ਦੇ ਤਿਊਹਾਰ ਮੌਕੇ ਵੀ ਮੂਸੇਵਾਲਾ ਨੂੰ ਨਵੇਕਲੇ ਅੰਦਾਜ਼ ਵਿੱਚ ਸ਼ਰਧਾਜੰਲੀ ਦਿੱਤੀ ਜਾ ਰਹੀ ਹੈ।
ਰੱਖੜੀ ਦਾ ਤਿਉਹਾਰ ਨਜਦੀਕ ਆਉਂਦੀਆਂ ਬਜਾਰਾਂ ਵਿੱਚ ਸਿੱਧੂ ਮੂਸੇਵਾਲੇ ਦੀ ਫੋਟੋ ਵਾਲੀਆਂ ਰੱਖੜੀਆਂ ਦੀ ਬੜੀ ਮੰਗ ਹੈ। ਉਨ੍ਹਾਂ ਦੀ ਤਸਵੀਰ ਵਾਲੀਆਂ ਰੱਖੜੀਆਂ ਬਾਜ਼ਾਰ ਵਿੱਚ ਆਉਂਦਿਆਂ ਹੀ ਖ਼ਤਮ ਹੋ ਜਾ ਰਹੀਆਂ ਹਨ। ਹਾਲਤ ਇਹ ਹੈ ਕਿ ਇਨ੍ਹਾਂ ਰੱਖੜੀਆਂ ਦੀ ਸਪਲਾਈ ਵੀ ਘੱਟ ਪੈ ਚੁੱਕੀ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਮੂਸੇਵਾਲੇ ਦੀ ਤਸਵੀਰ ਵਾਲੀਆਂ ਰੱਖੜੀਆਂ ਪੰਜਾਬ ਤੋਂ ਬਾਅਦ ਦੇਸ਼ ਅਤੇ ਵਿਦੇਸ਼ ਵਿੱਚ ਵੀ ਸਪਲਾਈ ਕੀਤੀਆਂ ਜਾ ਰਹੀਆਂ ਹਨ।
ਇਨ੍ਹਾਂ ਰੱਖੜੀਆਂ ਨੂੰ ਖਰੀਦਦੇ ਵੇਲ੍ਹੇ ਔਰਤਾਂ ਦੀਆਂ ਅੱਖਾਂ ਨਮ ਹੋ ਜਾਂਦੀਆਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਵੀਰ ਵਰਗਾ ਕੋਈ ਵੀਰ ਨਹੀਂ ਹੋ ਸਕਦਾ। ਕਿਉਂਕਿ ਸਿੱਧੂ ਨੇ ਔਰਤਾਂ ਦੇ ਸਿਰਾਂ ਤੇ ਚੁੰਨੀਆਂ ਦਿਤੀਆਂ ਸਨ, ਕਦੇ ਉਤਾਰੀਆਂ ਨਹੀਂ ਸਨ। ਔਰਤਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਮਾਨਸਾ ਸ਼ਹਿਰ ਲਈ ਉਹ ਹੀਰਾ ਸੀ, ਜਿਸਨੇ ਹਰ ਇੱਕ ਧੀ ਭੈਣ ਦੀ ਇੱਜ਼ਤ ਕੀਤੀ।