ਚੜ੍ਹਦੀਕਲਾਂ ਟਾਈਮ ਟੀਵੀ, ਪੰਜਾਬ ਪਲੱਸ, ਸਪੌਕਸਮੈਨ, ਪੰਜਾਬ ਟਾਈਮ, ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ ਕੰਮ ਕਰਨ ਦਾ ਲੰਬਾ ਤਜ਼ਰਬਾ। ਫਿਲਹਾਲ ਟੀਵੀ9 ਪੰਜਾਬੀ ਨਾਲ ਕੰਮ ਕਰ ਰਿਹਾ ਹਾਂ।
ਝੋਟੇ ਨੂੰ ਇਨਸਾਫ਼ ਦਿਵਾਉਣ ਲਈ ਧਰਨੇ ਦਾ 10ਵਾਂ ਦਿਨ, ਪੋਸਟਮਾਰਟਮ ‘ਤੇ ਹੋਵੇਗਾ ਫੈਸਲਾ?
ਪਰਵਿੰਦਰ ਸਿੰਘ ਝੋਟਾ ਦੀ ਪਤਨੀ ਨੇ ਮੀਡੀਆ 'ਚ ਚੱਲ ਰਹੀਆਂ ਉਨ੍ਹਾਂ ਖ਼ਬਰਾਂ ਨੂੰ ਗਲਤ ਦੱਸਿਆ ਹੈ, ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਸੀ ਕਿ ਪਰਿਵਾਰ ਨੇ ਪੋਸਟਮਾਰਟਮ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਪਰਿਵਾਰ ਵੱਲੋਂ ਅਜੇ ਤੱਕ ਕੋਈ ਮਨਜ਼ੂਰੀ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਇਸ ਮਾਮਲੇ 'ਚ ਇਨਸਾਫ਼ ਕਮੇਟੀ, ਝੋਟੇ ਦੇ ਸਮਰਥਕਾਂ ਤੇ ਧਰਨੇ 'ਚ ਸ਼ਾਮਲ ਸੰਗਤ ਦੀ ਸਲਾਹ ਤੋਂ ਬਾਅਦ ਹੀ ਅਗਲਾ ਫੈਸਲਾ ਲਵੇਗਾ।
- Bhupinder Singh
- Updated on: Oct 22, 2026
- 9:20 am
ਝੋਟਾ ਕਤਲਕਾਂਡ: ਅਸ਼ਵਨੀ ਦੇ ਮੈਡੀਕਲ ਸਟੋਰ ਦੀ ਜਾਂਚ ਕਰ ਰਹੀ CBI, ਪੋਸਟਮਾਰਟਮ ਬਾਰੇ ਪਰਿਵਾਰ ਨੇ ਸੰਗਤ ਤੇ ਐਕਸ਼ਨ ਕਮੇਟੀ ਤੋਂ ਮੰਗੀ ਸਲਾਹ
ਪਰਿਵਾਰ ਨੇ ਸਪੱਸ਼ਟ ਕੀਤਾ ਹੈ ਕਿ ਪੋਸਟਮਾਰਟਮ ਸਬੰਧੀ ਅੰਤਿਮ ਫੈਸਲਾ ਮੋਰਚੇ 'ਚ ਪਹੁੰਚੇ ਸਮਰਥਕਾਂ, ਸੰਗਤ ਤੇ ਝੋਟਾ ਨੂੰ ਇਨਸਾਫ਼ ਦਿਵਾਉਣ ਲਈ ਬਣਾਈ ਗਈ ਐਕਸ਼ਨ ਕਮੇਟੀ ਦੀ ਸਲਾਹ ਨਾਲ ਹੀ ਲਿਆ ਜਾਵੇਗਾ।
- Bhupinder Singh
- Updated on: Oct 21, 2026
- 3:20 pm
ਪਰਵਿੰਦਰ ਸਿੰਘ ਝੋਟਾ ਕਤਲਕਾਂਡ ਦੀ ਜਾਂਚ CBI ਦੇ ਹਵਾਲੇ, ਨਵੀਂ FIR ਦਰਜ ਕਰਕੇ ਜਾਂਚ ਕੀਤੀ ਸ਼ੁਰੂ
ਬੀਆਈ ਵੱਲੋਂ ਇਸ ਮਾਮਲੇ 'ਚ ਐੱਫਆਈਆਰ ਨੰਬਰ ਨੰਬਰ (RC0512026S0003) ਦਰਜ ਕੀਤੀ ਗਈ ਹੈ। ਇਸ ਤੋਂ ਪਹਿਲਾਂ ਇਹ ਕੇਸ ਮਾਨਸਾ ਦੇ ਥਾਣਾ ਸਿਟੀ-2 'ਚ ਐੱਫਆਈਆਰ ਨੰਬਰ 269, ਮਿਤੀ 14 ਅਕਤੂਬਰ 2026 ਤਹਿਤ ਦਰਜ ਸੀ।
- Bhupinder Singh
- Updated on: Oct 21, 2026
- 2:22 pm
ਝੋਟਾ ਇਨਸਾਫ਼ ਮੋਰਚੇ ‘ਚ ਪਹੁੰਚੇ ਬਲਕੌਰ ਸਿੰਘ, ਬੋਲੇ- ਇੱਕ ਝੋਟੇ ਨੂੰ ਇਨਸਾਫ਼ ਨਹੀਂ ਮਿਲਿਆ, ਦੂਜੇ ਨੂੰ ਕੀ ਉਮੀਦ ਰੱਖਣੀ ਚਾਹੀਦੀ
ਬਲਕੌਰ ਸਿੰਘ ਨੇ ਕਿਹਾ ਕਿ ਪਰਵਿੰਦਰ ਸਿੰਘ ਝੋਟਾ ਲਗਾਤਾਰ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾ ਰਹੇ ਸਨ। ਇਸ ਲਈ ਇਹ ਵੀ ਜਾਂਚ ਹੋਣੀ ਚਾਹੀਦੀ ਹੈ ਕਿ ਨਸ਼ਾ ਮਾਫ਼ੀਆ ਦੇ ਪਿੱਛੇ ਕੌਣ ਲੋਕ ਹਨ ਤੇ ਇਸ ਮਾਮਲੇ 'ਚ ਕਿਸੇ ਸਿਆਸੀ ਵਿਅਕਤੀ ਦੀ ਸ਼ਮੂਲੀਅਤ ਤਾਂ ਨਹੀਂ। ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਸਾਰੇ ਪਹਿਲੂਆਂ ਨੂੰ ਧਿਆਨ 'ਚ ਰੱਖਿਆ ਜਾਣਾ ਚਾਹੀਦਾ ਹੈ, ਤਾਂ ਜੋ ਸੱਚਾਈ ਸਾਹਮਣੇ ਆ ਸਕੇ ਤੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
- Bhupinder Singh
- Updated on: Oct 20, 2026
- 1:41 pm
ਮਾਨਸਾ: ਡੀਸੀ ਦੇ ਗੰਨਮੈਨ ਨੇ ਆਪਣੇ ਪਰਿਵਾਰ ‘ਤੇ ਚਲਾਈਆਂ ਗੋਲੀਆਂ, ਪੁੱਤ ਤੇ ਖ਼ੁਦ ਦੀ ਮੌਤ; ਪਤਨੀ ਤੇ ਦੂਜਾ ਪੁੱਤ ਜ਼ਖ਼ਮੀ
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਦੇ ਸੀਨੀਅਰ ਅਧਿਕਾਰੀ ਤੇ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ। ਪੁਲਿਸ ਵੱਲੋਂ ਘਟਨਾ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਫਾਇਰਿੰਗ 'ਚ ਵਰਤਿਆ ਗਿਆ ਹਥਿਆਰ ਸਰਕਾਰੀ ਰਿਵਾਲਵਰ ਦੱਸਿਆ ਜਾ ਰਿਹਾ ਹੈ, ਜਿਸ ਨੂੰ ਪੁਲਿਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ।
- Bhupinder Singh
- Updated on: Oct 20, 2026
- 10:16 am
ਅਮਿਤ ਸ਼ਾਹ ਦੇ ਮਾਨਸਾ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 2 ਕਿਲੋਮੀਟਰ ਦਾ ਇਲਾਕਾ ‘ਨੋ ਡਰੋਨ ਜ਼ੋਨ’ ਐਲਾਨਿਆ
ਜ਼ਿਲ੍ਹਾ ਮੈਜਿਸਟਰੇਟ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਪਾਬੰਦੀ ਵੀਵੀਆਈਪੀ ਜਾਂ ਵੀਆਈਪੀ ਦੇ ਨਾਲ ਆਉਣ ਵਾਲੀ ਅਧਿਕਾਰਤ ਸੋਸ਼ਲ ਮੀਡੀਆ ਟੀਮ ਤੇ ਲਾਗੂ ਨਹੀਂ ਹੋਵੇਗੀ। ਇਸ ਤੋਂ ਇਲਾਵਾ, ਨਿਰਧਾਰਤ ਇਲਾਕਿਆਂ 'ਚ ਕਿਸੇ ਵੀ ਹੋਰ ਵਿਅਕਤੀ ਨੂੰ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
- Bhupinder Singh
- Updated on: Oct 20, 2026
- 9:35 am
ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ: 12 ਵਜੇ ਝੋਟਾ ਦੇ ਪਰਿਵਾਰ ਨੂੰ ਮਿਲਣਗੇ, ਫਿਰ ਸੰਗਰੂਰ-ਗੁਰਦਾਸਪੁਰ ਜਾਣਗੇ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਮਾਨਸਾ ਫੇਰੀ ਨੇ ਵਿਵਾਦ ਪੈਦਾ ਕਰ ਦਿੱਤਾ ਹੈ। ਝੋਟਾ ਕਤਲ ਕੇਸ ਦੇ ਹੱਲ ਲਈ ਬਣਾਈ ਗਈ ਐਕਸ਼ਨ ਕਮੇਟੀ ਨੇ ਉਨ੍ਹਾਂ ਦੀ ਮਾਨਸਾ ਫੇਰੀ ਅਤੇ ਝੋਟਾ ਦੇ ਪਰਿਵਾਰ ਨਾਲ ਮੁਲਾਕਾਤ 'ਤੇ ਇਤਰਾਜ਼ ਜਤਾਇਆ ਹੈ। ਕਮੇਟੀ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਸਟੇਜ 'ਤੇ ਨਹੀਂ ਆਉਣ ਦਿੱਤਾ ਜਾਵੇਗਾ।
- Bhupinder Singh
- Updated on: Oct 19, 2026
- 3:34 pm
ਸਿੱਧੂ ਮੂਸੇਵਾਲਾ ਦੇ ਛੋਟੇ ਭਰਾ ਦੇ ‘ਗਨ ਇਸ਼ਾਰੇ’ ‘ਤੇ ਵਿਵਾਦ, ਮਾਤਾ-ਪਿਤਾ ਖ਼ਿਲਾਫ਼ ਸ਼ਿਕਾਇਤ; ਕਾਊਂਸਲਿੰਗ ਦੀ ਮੰਗ
ਟੋਰਾਂਟੋ ਦੇ ਹੋਲੋਗ੍ਰਾਮ ਸ਼ੋਅ ਦੌਰਾਨ ਢਾਈ ਸਾਲ ਦੇ ਸ਼ੁਭਦੀਪ ਸਿੰਘ ਸਿੱਧੂ ਨੇ ਦੁਹਰਾਇਆ ਸੀ ਮਰਹੂਮ ਗਾਇਕ ਦਾ ਮਸ਼ਹੂਰ ਥਾਪੀ ਅੰਦਾਜ਼; ਬੱਚੇ ਦੀ ਸੁਰੱਖਿਆ ਅਤੇ ਭਲਾਈ ਨੂੰ ਲੈ ਕੇ ਮਨੁੱਖੀ ਅਧਿਕਾਰ ਸੰਗਠਨ ਨੇ ਚੁੱਕੇ ਸਵਾਲ
- Bhupinder Singh
- Updated on: Oct 18, 2026
- 10:56 am
ਪਰਵਿੰਦਰ ਝੋਟਾ ਦੇ ਕਤਲ ਦਾ ਨਵਾਂ ਵੀਡੀਓ: ਅਸ਼ਵਨੀ ਕੁਮਾਰ ਪਿਸਤੌਲ ਲੈ ਕੇ ਮੈਡੀਕਲ ਸਟੋਰ ਤੋਂ ਨਿਕਲਿਆ, ਦਿਨ-ਦਿਹਾੜੇ ਪਿੱਛੋਂ ਮਾਰੀ ਸੀ ਗੋਲੀ!
ਪਰਵਿੰਦਰ ਝੋਟਾ ਦੇ ਕਤਲ ਨਾਲ ਸਬੰਧਤ ਇਹ ਤੀਜਾ ਵੀਡੀਓ ਹੈ। ਇਸ ਤੋਂ ਪਹਿਲਾਂ, ਕੈਮਿਸਟ ਵੱਲੋਂ ਦੁਕਾਨ ਦੇ ਅੰਦਰ ਗੋਲੀਬਾਰੀ ਕਰਨ ਅਤੇ ਕਤਲ ਤੋਂ ਬਾਅਦ ਭੱਜਣ ਦਾ ਵੀਡੀਓ ਸਾਹਮਣੇ ਆ ਚੁੱਕਾ ਹੈ। ਪਰਵਿੰਦਰ ਝੋਟਾ ਦਾ ਕਤਲ 13 ਅਕਤੂਬਰ ਨੂੰ ਹੋਇਆ ਸੀ। ਉਸ ਸਮੇਂ, ਝੋਟਾ ਫੇਸਬੁੱਕ 'ਤੇ ਲਾਈਵ ਸੀ, ਕੈਮਿਸਟ ਤੋਂ ਪੁੱਛ ਰਿਹਾ ਸੀ ਕਿ ਉਹ ਨਸ਼ੇ ਕਿਉਂ ਵੇਚਦਾ ਹੈ।
- Bhupinder Singh
- Updated on: Oct 16, 2026
- 4:49 pm
ਪਰਵਿੰਦਰ ਝੋਟਾ ਕਤਲ ਮਾਮਲਾ ‘ਚ ਕੈਮਿਸਟ ਨੇ ਕਤਲ ਤੋਂ ਪਹਿਲਾਂ ਕੀਤੇ 5 ਫੋਨ, ਮੋਬਾਈਲ ‘ਤੇ 2 ਲੋਕਾਂ ਨਾਲ ਕੀਤੀ ਗੱਲ; ਫਿਰ ਗੋਲੀ ਮਾਰੀ
ਪੁਲਿਸ ਮੁਤਾਬਕ, ਅਸ਼ਵਨੀ ਕੁਮਾਰ ਦਾ ਪੁੱਤਰ ਉਸ ਸਮੇਂ ਨਹਾ ਰਿਹਾ ਸੀ। ਇਸ ਕਾਰਨ, ਉਸ ਨੇ ਪਹਿਲੀਆਂ ਤਿੰਨ ਕਾਲਾਂ ਦਾ ਜਵਾਬ ਨਹੀਂ ਦਿੱਤਾ ਅਤੇ ਉਸ ਨੇ ਚੌਥੀ ਦਾ ਜਵਾਬ ਦਿੱਤਾ। ਇਸ ਦੌਰਾਨ, ਅਸ਼ਵਨੀ ਦੇ ਚਾਚੇ ਨੇ ਪਹਿਲੀ ਕਾਲ 'ਤੇ ਫ਼ੋਨ ਚੁੱਕਿਆ। ਪੁਲਿਸ ਦਾ ਕਹਿਣਾ ਹੈ ਕਿ ਅਸ਼ਵਨੀ ਨੇ ਮਦਦ ਲਈ ਦੋ ਆਦਮੀਆਂ ਨੂੰ ਫ਼ੋਨ ਕੀਤਾ।
- Bhupinder Singh
- Updated on: Oct 15, 2026
- 7:31 pm
ਮਾਨਸਾ ‘ਚ ਹੁਣ ਕਿਵੇਂ ਦੇ ਹਾਲਾਤ? ਪਰਵਿੰਦਰ ਝੋਟਾ ਕਤਲ ਮਾਮਲੇ ਦੀ ਗਰਾਊਂਡ ਰਿਪੋਰਟ
ਪਰਵਿੰਦਰ ਸਿੰਘ ਝੋਟਾ ਦੇ ਕਤਲ ਮਾਮਲੇ ਨੂੰ ਲੈ ਕੇ ਮਾਨਸਾ 'ਚ ਪਰਿਵਾਰ ਤੇ ਸਮਰਥਕਾਂ ਵੱਲੋਂ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਇਸ ਮਾਮਲੇ 'ਚ ਇਨਸਾਫ਼ ਦਿਵਾਉਣ ਲਈ ਇੱਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ।
- Bhupinder Singh
- Updated on: Oct 15, 2026
- 3:50 pm
ਝੋਟਾ ਕਤਲ ਮਾਮਲਾ: ਮਾਨਸਾ ‘ਚ ਤਣਾਅਪੂਰਨ ਮਾਹੌਲ, ਇਨਸਾਫ਼ ਕਮੇਟੀ ਨੇ ਮੀਟਿੰਗ ਤੋਂ ਕੀਤਾ ਇਨਕਾਰ
ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਤੇ ਇਨਸਾਫ਼ ਕਮੇਟੀ ਵੱਲੋਂ ਫ਼ਿਲਹਾਲ ਪੁਲਿਸ ਨਾਲ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਮੇਟੀ ਦਾ ਕਹਿਣਾ ਹੈ ਕਿ ਉਹ ਪਹਿਲਾਂ ਆਪਸ 'ਚ ਵਿਚਾਰ-ਵਟਾਂਦਰਾ ਕਰਕੇ ਫ਼ੈਸਲਾ ਲੈਣਗੇ, ਜਿਸ ਤੋਂ ਬਾਅਦ ਮੀਟਿੰਗ ਬਾਰੇ ਅਗਲਾ ਕਦਮ ਚੁੱਕਿਆ ਜਾਵੇਗਾ।
- Bhupinder Singh
- Updated on: Oct 15, 2026
- 1:08 pm