AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਮਾਨਸਾ ਕੋਰਟ ਨੇ ਨਾਭਾ ਜੇਲ੍ਹ ਨੂੰ ਭੇਜੇ ਆਰਡਰ, ਲੱਖਾ ਸਿਧਾਣਾ ਤੇ ਮੋਹਨਜੀਤ ਸੇਰੋਂ ਹੋਣਗੇ ਰਿਹਾਅ

ਮਾਨਸਾ ਪੁਲਿਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਲੱਖਾ ਸਿਧਾਣਾ ਤੇ ਮੋਹਨਜੀਤ ਸਿੰਘ ਸ਼ੇਰੋ ਨੂੰ ਤੁਰੰਤ ਰਿਹਾਅ ਕਰਨ ਦੇ ਮਾਨਸਾ ਦੀ ਅਦਾਲਤ ਵਲੋਂ ਸੁਪਰਡੈਂਟ ਨਵੀਂ ਨਾਭਾ ਜੇਲ੍ਹ ਨੂੰ ਆਦੇਸ਼ ਜਾਰੀ ਕਰ ਦਿੱਤੇ ਗਏ ਹਨ।

ਮਾਨਸਾ ਕੋਰਟ ਨੇ ਨਾਭਾ ਜੇਲ੍ਹ ਨੂੰ ਭੇਜੇ ਆਰਡਰ, ਲੱਖਾ ਸਿਧਾਣਾ ਤੇ ਮੋਹਨਜੀਤ ਸੇਰੋਂ ਹੋਣਗੇ ਰਿਹਾਅ
bhupinder-singh-mansa
| Updated On: 05 Nov 2026 18:34 PM IST
Share

ਮਾਨਸਾ ਵਿੱਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ 23ਵੇਂ ਦਿਨ ਬਾਅਦ, ਪਰਿਵਾਰ ਪੋਸਟਮਾਰਟਮ ਲਈ ਸਹਿਮਤ ਹੋ ਗਿਆ ਹੈ। ਝੋਟਾ ਦਾ ਪੋਸਟਮਾਰਟਮ 6 ਨਵੰਬਰ ਨੂੰ ਚੰਡੀਗੜ੍ਹ ਪੀਜੀਆਈ ਵਿਖੇ ਕੀਤਾ ਜਾਵੇਗਾ। ਹਾਲਾਂਕਿ, ਅੰਤਿਮ ਸਸਕਾਰ ਦੀ ਤਾਰੀਖ ਹਾਲੇ ਸਪੱਸ਼ਟ ਨਹੀਂ ਕੀਤੀ ਗਈ ਹੈ। ਇਸ ਦੌਰਾਨ, ਵੀਰਵਾਰ ਨੂੰ ਮਾਨਸਾ ਦੀ ਅਦਾਲਤ ਨੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਦੇ ਆਗੂਆਂ ਲੱਖਾ ਸਿੰਘ ਸਿਧਾਣਾ ਅਤੇ ਮੋਹਨਜੀਤ ਸਿੰਘ ਸ਼ੇਰ ਨੂੰ ਤੁਰੰਤ ਰਿਹਾਅ ਕਰਨ ਦੇ ਹੁਕਮ ਦਿੱਤੇ। ਅਦਾਲਤ ਨੇ ਨਾਭਾ ਜੇਲ੍ਹ ਸੁਪਰਡੈਂਟ ਨੂੰ ਦੱਸਿਆ ਕਿ ਉਨ੍ਹਾਂ ਦੀ ਕਿਸੇ ਹੋਰ ਮਾਮਲੇ ਵਿੱਚ ਲੋੜ ਨਹੀਂ ਹੈ।

ਐਕਸ਼ਨ ਕਮੇਟੀ ਦੇ ਮੀਡੀਆ ਇੰਚਾਰਜ ਹਰਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੀਟਿੰਗ ਦੌਰਾਨ ਸਭ ਤੋਂ ਵੱਡਾ ਮੁੱਦਾ ਲੱਖਾ ਸਿਧਾਣਾ ਅਤੇ ਹੋਰ ਆਗੂਆਂ ਦੀ ਰਿਹਾਈ ਸੀ। ਐਕਸ਼ਨ ਕਮੇਟੀ ਆਗੂਆਂ ਦੀ ਰਿਹਾਈ ਤੋਂ ਬਿਨਾਂ ਪੋਸਟਮਾਰਟਮ ਅਤੇ ਅੰਤਿਮ ਸਸਕਾਰ ਕਰਨ ਲਈ ਤਿਆਰ ਨਹੀਂ ਸੀ।

ਇਸ ਤੋਂ ਪਹਿਲਾਂ, ਬੁੱਧਵਾਰ ਯਾਨੀ 4 ਨਵੰਬਰ ਨੂੰ ਪਰਿਵਾਰ ਅਤੇ ਐਕਸ਼ਨ ਕਮੇਟੀ ਨੇ ਮਾਨਸਾ ਵਿੱਚ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਮੁਲਾਕਾਤ ਕੀਤੀ। ਮੁੱਖ ਮੰਤਰੀ ਅਤੇ ਡੀਜੀਪੀ ਦੇ ਅਸਤੀਫ਼ੇ ਨੂੰ ਛੱਡ ਕੇ ਸਾਰੀਆਂ ਮੰਗਾਂ ‘ਤੇ ਸਮਝੌਤਾ ਹੋਇਆ ਸੀ।ਸਰਕਾਰ ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਦਾ ਮੁਆਵਜ਼ਾ ਦੇਵੇਗੀ। ਉਸ ਦੀ ਪਤਨੀ ਨੂੰ ਉਸ ਦੀ ਯੋਗਤਾ ਦੇ ਆਧਾਰ ‘ਤੇ ਸਰਕਾਰੀ ਨੌਕਰੀ ਦਿੱਤੀ ਜਾਵੇਗੀ।

ਲੱਖਾ ਸਿਧਾਣਾ ਤੇ ਮੋਹਨਜੀਤ ਸ਼ੇਰੋਂ ਦੀ ਕਿਉਂ ਕੀਤਾ ਸੀ ਗ੍ਰਿਫ਼ਤਾਰ

ਜ਼ਿਕਰਯੋਗ ਹੈ ਕਿ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੂੰ ਮਾਨਸਾ ਵਿੱਚ ਦਲਜੀਤ ਸਿੰਘ ਦੀ ਮ੍ਰਿਤਕ ਦੇਹ ਨੂੰ ਲੈ ਕੇ ਹੋਏ ਵਿਵਾਦ ਤੋਂ ਬਾਅਦ ਪੁਲਿਸ ਨੇ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਇਰਾਦਾ ਕਤਲ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਸੀ। ਦੋਵਾਂ ਨੂੰ ਪਹਿਲਾਂ ਪੁਲਿਸ ਰਿਮਾਂਡ ਤੇ ਰੱਖਿਆ ਗਿਆ ਅਤੇ ਬਾਅਦ ਵਿੱਚ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ।

Follow Us
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...