Stubble Burning: ਪੰਜਾਬ ‘ਚ ਇੱਕ ਦਿਨ ‘ਚ ਦੁੱਗਣੀ ਤੋਂ ਵੱਧ ਪਰਾਲੀ ਸਾੜੀ, 360 ਮਾਮਲੇ ਆਏ ਸਾਹਮਣੇ, ਕਈ ਸ਼ਹਿਰਾਂ ਦੀ ਆਬੋ-ਹਵਾ ਖਰਾਬ
Stubble Burning in Punjab: ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿੱਚ ਸਭ ਤੋਂ ਵੱਧ 63 ਮਾਮਲੇ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ ਅਤੇ ਪਰਾਲੀ ਸਾੜਨ ਦਾ ਘੱਟੋ-ਘੱਟ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦਾ ਕੁੱਲ ਅੰਕੜਾ 2 ਹਜ਼ਾਰ 306 ਤੱਕ ਪਹੁੰਚ ਗਿਆ ਹੈ। ਪਰਾਲੀ ਦੇ ਵੱਧ ਰਹੇ ਮਾਮਲਿਆਂ ਤੋਂ ਬਾਅਦ ਪੰਜਾਬ ਦੀ ਆਬੋ- ਹਵਾ ਖਰਾਬ ਹੁੰਦੀ ਨਜ਼ਰ ਆ ਰਹੀ ਹੈ।
Stubble Burning in Punjab: ਪੰਜਾਬ ਵਿੱਚ ਪਰਾਲੀ ਸਾੜਨ ਦਾ ਸਿਲਸਿਲਾ ਰੁਕਦਾ ਨਜ਼ਰ ਨਹੀਂ ਆ ਰਿਹਾ। ਪੰਜਾਬ ਵਿੱਚ ਸਭ ਤੋਂ ਵੱਧ 63 ਮਾਮਲੇ ਪਟਿਆਲਾ ਜ਼ਿਲ੍ਹੇ ਤੋਂ ਸਾਹਮਣੇ ਆਏ ਹਨ ਅਤੇ ਪਰਾਲੀ ਸਾੜਨ ਦਾ ਘੱਟੋ-ਘੱਟ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਪੰਜਾਬ ਵਿੱਚ ਇਸ ਸਾਲ ਪਰਾਲੀ ਸਾੜਨ ਦਾ ਕੁੱਲ ਅੰਕੜਾ 2 ਹਜ਼ਾਰ 306 ਤੱਕ ਪਹੁੰਚ ਗਿਆ ਹੈ।
ਪੰਜਾਬ ਵਿੱਚ ਸੋਮਵਾਰ ਦੇ ਮੁਕਾਬਲੇ ਮੰਗਲਵਾਰ ਨੂੰ ਪਰਾਲੀ ਸਾੜਨ ਦੇ ਮਾਮਲਿਆਂ ਵਿੱਚ ਦੁੱਗਣਾ ਵਾਧਾ ਹੋਇਆ ਹੈ। ਸੋਮਵਾਰ ਨੂੰ ਜਿੱਥੇ ਸੂਬੇ ਵਿੱਚ 152 ਮਾਮਲੇ ਸਾਹਮਣੇ ਆਏ ਹਨ। ਉਥੇ ਹੀ ਮੰਗਲਵਾਰ ਨੂੰ ਇਨ੍ਹਾਂ ਦੀ ਗਿਣਤੀ 360 ਤੱਕ ਪਹੁੰਚ ਗਈ। ਇਨ੍ਹਾਂ ਵਿੱਚੋਂ ਸਭ ਤੋਂ ਵੱਧ 63 ਮਾਮਲੇ ਪਟਿਆਲਾ ਜ਼ਿਲ੍ਹੇ ਦੇ ਹਨ ਜਦਕਿ ਸਭ ਤੋਂ ਘੱਟ ਸਿਰਫ਼ ਇੱਕ ਕੇਸ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਹੁਣ ਪਰਾਲੀ ਸਾੜਨ ਦੇ ਕੁੱਲ ਮਾਮਲਿਆਂ ਦੀ ਗਿਣਤੀ ਸੂਬੇ ਭਰ ਵਿੱਚ 2 ਹਜ਼ਾਰ 306 ਹੋ ਗਈ ਹੈ। ਦੂਜੇ ਪਾਸੇ, ਪਰਾਲੀ ਸਾੜਨ ਦੇ ਵਧਦੇ ਮਾਮਲਿਆਂ ਦੇ ਵਿਚਕਾਰ, ਕਈ ਸ਼ਹਿਰਾਂ ਦੇ ਏਅਰ ਕੁਆਲਿਟੀ ਇੰਡੈਕਸ (ਏਕਿਊਆਈ) ਵਿੱਚ ਵੀ ਵਾਧਾ ਦਰਜ ਕੀਤਾ ਗਿਆ ਹੈ।
ਪਰਾਲੀ ਸਾੜਨ ਦੇ ਮਾਮਲੇ
ਜੇਕਰ ਪਰਾਲੀ ਸਾੜਨ ਦੇ ਅੰਕੜਿਆਂ ਦੀ ਗੱਲ੍ਹ ਕਰੀਏ ਤਾਂ ਪਟਿਆਲਾ ਤੋਂ ਬਾਅਦ ਮੰਗਲਵਾਰ ਨੂੰ ਪੰਜਾਬ ‘ਚ ਲੁਧਿਆਣਾ ‘ਚ ਸਭ ਤੋਂ ਵੱਧ 42 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਫਤਿਹਗੜ੍ਹ ਸਾਹਿਬ ਵਿੱਚ 39, ਤਰਨਤਾਰਨ ਵਿੱਚ 35, ਅੰਮ੍ਰਿਤਸਰ ਵਿੱਚ 26, ਸੰਗਰੂਰ ਵਿੱਚ 25, ਐਸਏਐਸ ਨਗਰ ਵਿੱਚ 15, ਗੁਰਦਾਸਪੁਰ ਵਿੱਚ 17, ਫ਼ਿਰੋਜ਼ਪੁਰ ਵਿੱਚ 37, ਮਾਨਸਾ ਵਿੱਚ 20, ਮੋਗਾ ਅਤੇ ਜਲੰਧਰ ਵਿੱਚ 8-8 ਮਾਮਲੇ ਸਾਹਮਣੇ ਆਏ ਹਨ। 2021 ਵਿੱਚ, 15 ਸਤੰਬਰ ਤੋਂ 24 ਅਕਤੂਬਰ ਤੱਕ ਪਰਾਲੀ ਸਾੜਨ ਦੇ ਕੁੱਲ 6 ਹਜ਼ਾਰ 58 ਮਾਮਲੇ ਦਰਜ ਕੀਤੇ ਗਏ ਸਨ। ਜਦੋਂ ਕਿ 2022 ਦੀ ਇਸੇ ਮਿਆਦ ਵਿੱਚ ਇਹ ਅੰਕੜਾ 5 ਹਜ਼ਾਰ 617 ਤੱਕ ਪਹੁੰਚ ਗਿਆ ਸੀ।
ਪਰਾਲੀ ਸਾੜਨ ਕਾਰਨ ਵੱਧੀ ਹੈ ਪ੍ਰਦੂਸ਼ਣ ਦੀ ਸਮੱਸਿਆ
ਇੱਕ ਪਾਸੇ ਜਿੱਥੇ ਪਰਾਲੀ ਸਾੜਨ ਨਾਲ ਪ੍ਰਦੂਸ਼ਣ ਦੀ ਸਮੱਸਿਆ ਵੱਧ ਜਾਂਦੀ ਹੈ, ਉੱਥੇ ਹੀ ਦੂਜੇ ਪਾਸੇ ਇਸ ਕਾਰਨ ਜ਼ਮੀਨ ਵੀ ਬੰਜਰ ਹੋ ਜਾਂਦੀ ਹੈ। ਜ਼ਮੀਨ ਦੇ ਬੰਜਰ ਹੋਣ ਦਾ ਸਿੱਧਾ ਅਸਰ ਕਿਸਾਨਾਂ ਦੀ ਆਮਦਨ ‘ਤੇ ਪੈਂਦਾ ਹੈ। ਕਿਸਾਨਾਂ ਵੱਲੋਂ ਹਰ ਸਾਲ ਪਰਾਲੀ ਸਾੜਨ ਕਾਰਨ ਜ਼ਮੀਨ ਵਿੱਚ ਜੈਵਿਕ ਕਾਰਬਨ ਦੀ ਮਾਤਰਾ ਘਟਦੀ ਜਾ ਰਹੀ ਹੈ।