ਰੂਸ ਤੋਂ ਆਇਆ ਸੀ ਰਾਣਾ ਬਲਾਚੌਰੀਆ ਦੇ ਕਤਲ ਦਾ ਮਾਸਟਰਮਾਈਂਡ, ਇੰਝ ਕੀਤੀ ਸੀ ਪੂਰੀ ਪਲਾਨਿੰਗ
ਇਸ ਮਾਮਲੇ 'ਚ ਐਸ਼ਦੀਪ ਸਿੰਘ ਦੇ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਦੇ ਹੱਥ ਕਈ ਸੁਰਾਗ ਲੱਗੇ। ਪੁਲਿਸ ਨੇ ਐਸ਼ਦੀਪ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਰਤ ਦਰ ਪਰਤ ਇਸ ਕੇਸ ਨੂੰ ਸੁਲਝਾਇਆ। ਹੁਣ ਤੱਕ, ਇਸ ਮਾਮਲੇ ਦੇ ਇੱਕ ਮਲਜ਼ਮ ਹਰਪਿੰਦਰ ਸਿੰਘ ਉਰਫ਼ ਮਿੱਡੂ (ਵਾਸੀ ਨੌਸ਼ਹਿਰਾ ਪਨੂੰਆ) ਦਾ ਐਨਾਕਾਊਂਟਰ ਕਰ ਦਿੱਤਾ ਗਿਆ ਹੈ। ਐਸ਼ਦੀਪ ਸਿੰਘ ਤੇ ਜੁਗਰਾਜ ਸਿੰਘ (ਵਾਸੀ ਅੰਮ੍ਰਿਤਸਰ ਦਿਹਾਤੀ) ਨੂੰ ਗ੍ਰਿਫ਼ਤਾਰ ਲਿਆ ਗਿਆ ਹੈ। ਜਦਕਿ, ਦੋਵੇਂ ਸ਼ੂਟਰ ਅਦਿੱਤਿਆ ਕਪੂਰ ਉਰਫ਼ ਮੱਖਣ ਤੇ ਕਰਨ ਪਾਠਕ ਫ਼ਰਾਰ ਹਨ।
ਰਾਣਾ ਬਲਾਚੌਰੀਆ ਦੇ ਕਤਲ ਦੀ ਸਾਜ਼ਿਸ਼ ਵਿਦੇਸ਼ ਤੋਂ ਹੀ ਪਲਾਨ ਹੋਈ ਸੀ। ਇਸ ਦੇ ਲਈ ਮਾਸਟਰਮਾਈਂਡ ਐਸ਼ਦੀਪ ਸਿੰਘ ਰੂਸ ਤੋਂ ਭਾਰਤ ਆਇਆ ਸੀ। ਉਸ ਨੇ ਸ਼ੂਟਰਾਂ ਤੇ ਉਨ੍ਹਾਂ ਦੇ ਲਈ ਹਥਿਆਰਾਂ ਤੇ ਹੋਰ ਚੀਜ਼ਾਂ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ 15 ਦਸੰਬਰ ਦੀ ਸ਼ਾਮ ਨੂੰ ਕਤਲ ਦੀ ਵਾਰਦਾਤ ਤੋਂ ਬਾਅਦ ਮਾਸਟਰਮਾਈਂਡ ਐਸ਼ਦੀਪ ਨੇ 16 ਦਸੰਬਰ ਤੋਂ ਦਿੱਲੀ ਤੋਂ ਫਲਾਈਟ ਫੜਨੀ ਸੀ। ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਉਸ ਨੂੰ ਕਾਬੂ ਕਰ ਲਿਆ।
ਇਸ ਮਾਮਲੇ ‘ਚ ਐਸ਼ਦੀਪ ਸਿੰਘ ਦੇ ਕਾਬੂ ਕੀਤੇ ਜਾਣ ਤੋਂ ਬਾਅਦ ਪੁਲਿਸ ਦੇ ਹੱਥ ਕਈ ਸੁਰਾਗ ਲੱਗੇ। ਪੁਲਿਸ ਨੇ ਐਸ਼ਦੀਪ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪਰਤ ਦਰ ਪਰਤ ਇਸ ਕੇਸ ਨੂੰ ਸੁਲਝਾਇਆ। ਹੁਣ ਤੱਕ, ਇਸ ਮਾਮਲੇ ਦੇ ਇੱਕ ਮਲਜ਼ਮ ਹਰਪਿੰਦਰ ਸਿੰਘ ਉਰਫ਼ ਮਿੱਡੂ (ਵਾਸੀ ਨੌਸ਼ਹਿਰਾ ਪਨੂੰਆ) ਦਾ ਐਨਾਕਾਊਂਟਰ ਕਰ ਦਿੱਤਾ ਗਿਆ ਹੈ। ਐਸ਼ਦੀਪ ਸਿੰਘ ਤੇ ਜੁਗਰਾਜ ਸਿੰਘ (ਵਾਸੀ ਅੰਮ੍ਰਿਤਸਰ ਦਿਹਾਤੀ) ਨੂੰ ਗ੍ਰਿਫ਼ਤਾਰ ਲਿਆ ਗਿਆ ਹੈ। ਜਦਕਿ, ਦੋਵੇਂ ਸ਼ੂਟਰ ਅਦਿੱਤਿਆ ਕਪੂਰ ਉਰਫ਼ ਮੱਖਣ ਤੇ ਕਰਨ ਪਾਠਕ ਫ਼ਰਾਰ ਹਨ। ਇਸ ਮਾਮਲੇ ‘ਚ ਇੱਕ ਹੋਰ ਮੁਲਜ਼ਮ ਦੀ ਵੀ ਤਲਾਸ਼ ਜਾਰੀ ਹੈ, ਜਿਸ ਦੀ ਪਹਿਚਾਣ ਅਜੇ ਪੁਲਿਸ ਨੇ ਕੇਸ ਦੀ ਨਾਜ਼ੁਕਤਾ ਨੂੰ ਦੇਖਦੇ ਹੋਏ ਸਾਂਝੀ ਨਹੀਂ ਕੀਤੀ ਹੈ।।
ਕਿਵੇਂ ਰਚੀ ਗਈ ਸੀ ਕਤਲ ਦੀ ਸਾਜ਼ਿਸ਼?
ਮਾਸਟਰਮਾਈਂਡ ਐਸ਼ਦੀਪ ਸਿੰਘ 25 ਨਵੰਬਰ ਨੂੰ ਰੂਸ ਤੋਂ ਭਾਰਤ ਆਇਆ ਸੀ। ਪੰਜਾਬ ਪਹੁੰਚਣ ਤੋਂ ਬਾਅਦ ਉਸ ਨੇ ਕਤਲ ਦੀ ਸਾਰੀ ਪਲਾਨਿੰਗ ਸ਼ੁਰੂ ਕਰ ਦਿੱਤੀ। ਦੋ ਸ਼ੂਟਰਾਂ ਅਦਿੱਤਿਆ ਕਪੂਰ ਉਰਫ਼ ਮੱਖਣ ਤੇ ਕਰਨ ਪਾਠਕ ਨੂੰ ਹਾਇਰ ਕੀਤਾ। ਟੂਰਨਾਮੈਂਟ ‘ਚ ਰੇਕੀ ਦੇ ਲਈ ਬੰਦੇ ਤਿਆਰ ਕੀਤੇ। ਹਥਿਆਰਾਂ ਦਾ ਇੰਤਜ਼ਾਮ ਕੀਤਾ ਤੇ ਉਸ ਤੋਂ ਖੁਦ ਦੇ ਭੱਜਣ ਤੇ ਮੁਲਜ਼ਮਾਂ ਦੇ ਅੰਡਰਗ੍ਰਾਊਂਡ ਹੋਣ ਦਾ ਇੰਤਜ਼ਾਮ ਕੀਤਾ।
ਪੁਲਿਸ ਜਾਂਚ ਮੁਤਾਬਕ ਐਸ਼ਦੀਪ ਨੇ ਸਾਰੀ ਪਲਾਨਿੰਗ ਕਰਨ ਤੋਂ ਬਾਅਦ 15 ਦਸੰਬਰ ਨੂੰ ਰਾਣਾ ਬਲਾਚੌਰੀਆ ਦਾ ਕਤਲ ਦਾ ਦਿਨ ਤੈਅ ਕਰ ਦਿੱਤਾ। ਇਸ ਤੋਂ ਬਾਅਦ ਉਸ ਨੇ ਸ਼ੂਟਰਾਂ ਤੇ ਰੇਕੀ ਲਈ ਗ੍ਰਾਊਂਡ ਸਪੋਰਟ ਨੂੰ ਐਕਟਿਵ ਕੀਤਾ। ਉਸ ਨੇ 14 ਦਸੰਬਰ ਨੂੰ ਵਿਦੇਸ਼ ਭੱਜਣ ਲਈ ਆਪਣੀ ਟਿਕਟ ਬੁੱਕ ਕਰਵਾ ਲਈ। 16 ਦਸੰਬਰ ਨੂੰ ਉਹ ਦਿੱਲੀ ਏਅਰਪੋਰਟ ਪਹੁੰਚ ਗਿਆ। ਇਸ ਦੌਰਾਨ ਪੁਲਿਸ ਸ਼ੱਕੀਆਂ ‘ਤੇ ਨਜ਼ਰ ਰੱਖੇ ਹੋਈ ਸੀ। ਇਸੇ ਵਿਚਕਾਰ ਇਨਪੁਟ ਦੇ ਆਧਾਰ ਪੁਲਿਸ ਨੇ ਐਸ਼ਦੀਪ ਨੂੰ ਦਿੱਲੀ ਏਅਪੋਰਟ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਮਾਮਲੇ ‘ਚ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਮਾਸਟਰਮਾਈਂਡ ਐਸ਼ਦੀਪ ਡੋਨੀ ਬੱਲ, ਇਟਲੀ ਬੈਠੇ ਯੋਧਾ ਤੇ ਯੂਐਸ ਬੈਠੇ ਗੁਰਲਾਲ ਨਾਲ ਲਗਾਤਾਰ ਸੰਪਰਕ ‘ਚ ਸੀ।
ਪੁਲਿਸ ਤਹਿ ਤੱਕ ਕਿਵੇਂ ਪਹੁੰਚੀ?
ਪੁਲਿਸ ਨੇ ਐਸ਼ਦੀਪ ਨੂੰ ਗ੍ਰਿਫ਼ਤਾਰ ਕੀਤਾ ਤਾਂ ਪੂਰੇ ਸਾਜ਼ਿਸ਼ ਦਾ ਖੁਲਾਸਾ ਹੋ ਗਿਆ। ਉਸ ਤੋਂ ਸਾਰਾ ਸੱਚ ਉਗਲਵਾ ਲਿਆ ਗਿਆ। ਇਸ ਜਾਂਚ ‘ਚ ਪਤਾ ਚੱਲਿਆ ਕਿ ਉਸ ਨਾਲ ਜੁਗਰਾਜ ਸਿੰਘ ਤੇ ਹਰਪਿੰਦਰ ਸਿੰਘ ਮਿੱਡੂ ਵੀ ਸ਼ਾਮਲ ਸਨ। ਨਿਸ਼ਾਨਦੇਹੀ ਦੇ ਆਧਾਰ ‘ਤੇ ਜੁਗਰਾਜ ਸਿੰਘ ਨੂੰ ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ
ਪੁਲਿਸ ਨੂੰ ਪਤਾ ਚਲਿਆ ਕਿ ਪਰਮਿੰਦਰ ਸਿੰਘ ਮਿੱਡੂ ਨੂੰ ਮਾਸਟਰਮਾਈਂਡ ਐਸ਼ਦੀਪ ਨੇ ਡੇਰਬੱਸੀ ਤੋਂ ਪਿੱਕਅਪ ਕਰਨਾ ਸੀ, ਸ਼ਾਇਦ ਉਹ ਵੀ ਵਿਦੇਸ਼ ਭੱਜਣ ਜਾ ਰਿਹਾ ਸੀ। ਹਾਲਾਂਕਿ, ਐਸ਼ਦੀਪ ਦਾ ਹਰਪਿੰਦਰ ਦਾ ਕਿਸੇ ਕਾਰਨ ਸੰਪਰਕ ਨਹੀਂ ਹੋ ਪਾਇਆ। ਇਸ ਦੌਰਾਨ ਪੁਲਿਸ ਨੂੰ ਉਸ ਦੀ ਲੋਕੇਸ਼ਨ ਦਾ ਪਤਾ ਚੱਲ ਗਿਆ। ਪੁਲਿਸ ਨੇ ਉਸ ਨੂੰ ਲਾਲੜੂ, ਮੁਹਾਲੀ ਨੇੜੇ ਘੇਰਾ ਪਾ ਲਿਆ। ਹਾਲਾਂਕਿ, ਇਸ ਦੌਰਾਨ ਹਰਪਿੰਦਰ ਨੇ ਜਿਗਾਨਾ ਪਿਸਟਲ ਤੋਂ 8-10 ਫਾਇਰ ਕੀਤੀ, ਜਿਸ ਤੋਂ ਬਾਅਦ ਪੁਲਿਸ ਨੇ ਜਵਾਬ ਕਾਰਵਾਈ ਕਰਦੇ ਹੋਏ ਉਸ ਦਾ ਐਨਕਾਊਂਟਰ ਕਰ ਦਿੱਤਾ।


