AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਰਾਹੁਲ ਗਾਂਧੀ ਇਸ ਮਹੀਨੇ ਆ ਸਕਦੇ ਪੰਜਾਬ, ਕਲੇਸ਼ ‘ਤੇ ਪੂਰਨ ਵਿਰਾਮ ਲਗਾਉਣ ਦੀ ਕੋਸ਼ਿਸ਼

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਦੋ ਵੱਖ-ਵੱਖ ਧੜੇ ਬਣ ਜਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਂਗਰਸ ਹਾਈਕਮਾਂਡ ਪਹਿਲੇ ਵੀ ਯਤਨ ਕਰ ਚੁੱਕੀ ਹੈ। ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਇਸੇ ਲਈ ਪੰਜਾਬ ਦੇ ਦੌਰੇ 'ਤੇ ਭੇਜਿਆ ਗਿਆ ਸੀ। ਇਸ ਤੋਂ ਬਾਅਦ ਫ਼ਿਰ ਉਨ੍ਹਾਂ ਤੇ ਰਾਜਾ ਵੜਿੰਗ ਦੀ ਅਗਵਾਈ 'ਚ 'ਹਰ ਬੂਥ-ਕਾਂਗਰਸ ਮਜ਼ਬੂਤ ਮੁਹਿੰਮ ਚਲਾਈ ਗਈ।

ਰਾਹੁਲ ਗਾਂਧੀ ਇਸ ਮਹੀਨੇ ਆ ਸਕਦੇ ਪੰਜਾਬ, ਕਲੇਸ਼ 'ਤੇ ਪੂਰਨ ਵਿਰਾਮ ਲਗਾਉਣ ਦੀ ਕੋਸ਼ਿਸ਼
ਰਾਹੁਲ ਗਾਂਧੀ ਇਸ ਮਹੀਨੇ ਆ ਸਕਦੇ ਪੰਜਾਬ, ਕਲੇਸ਼ ‘ਤੇ ਪੂਰਨ ਵਿਰਾਮ ਲਗਾਉਣ ਦੀ ਕੋਸ਼ਿਸ਼
tv9-punjabi
| Updated On: 13 Aug 2026 11:58 AM IST
Share

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਮੁਕਾਉਣ ਲਈ ਕੋਸ਼ਿਸ਼ਾਂ ਜਾਰੀ ਹਨ, ਪਰ ਅਜੇ ਤੱਕ ਕਿਸੇ ਨੂੰ ਵੀ ਸਫ਼ਲਤਾ ਨਹੀਂ ਮਿਲੀ ਹੈ। ਇਸ ਸਭ ਦੇ ਵਿਚਕਾਰ ਰਾਹੁਲ ਗਾਂਧੀ ਵੱਲੋਂ ਸਿੱਧੇ ਇਸ ਮਾਮਲੇ ‘ਤੇ ਨਜ਼ਰ ਰੱਖਣ ਦੀ ਗੱਲ ਕਹੀ ਜਾ ਰਹੀ ਹੈ। ਸੂਤਰਾਂ ਮੁਤਾਬਕ, ਇਸ ਸਿਲਸਿਲੇ ‘ਚ ਰਾਹੁਲ ਗਾਂਧੀ ਪੰਜਾਬ ਦਾ ਦੌਰਾ ਵੀ ਕਰ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਇਸੇ ਮਹੀਨੇ ਪੰਜਾਬ ਦਾ ਦੌਰਾ ਕਰ ਸਕਦੇ ਹਨ। ਉਹ ਸ੍ਰੀ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ ਨਤਮਸਤਕ ਹੋਣਗੇ ਤੇ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਮੁਲਾਕਾਤ ਕਰਨਗੇ। ਜੇਕਰ ਰਾਹੁਲ ਪੰਜਾਬ ਦਾ ਦੌਰਾ ਕਰਦੇ ਹਨ ਤਾਂ ਉਨ੍ਹਾਂ ਦੀ ਇਹ ਫੇਰੀ ਕਾਫੀ ਅਹਿਮ ਰਹਿਣ ਵਾਲੀ ਹੈ।

ਵੱਖ-ਵੱਖ ਪੱਧਰ ‘ਤੇ ਮਸਲਾ ਹੱਲ ਕਰਨ ਦੀ ਕੋਸ਼ਿਸ਼

ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਚਰਨਜੀਤ ਸਿੰਘ ਦੋ ਵੱਖ-ਵੱਖ ਧੜੇ ਬਣ ਜਾਣ ਦੇ ਮੁੱਦੇ ਨੂੰ ਹੱਲ ਕਰਨ ਲਈ ਕਾਂਗਰਸ ਹਾਈਕਮਾਂਡ ਪਹਿਲੇ ਵੀ ਯਤਨ ਕਰ ਚੁੱਕੀ ਹੈ। ਪੰਜਾਬ ਕਾਂਗਰਸ ਇੰਚਾਰਜ ਭੂਪੇਸ਼ ਬਘੇਲ ਨੂੰ ਇਸੇ ਲਈ ਪੰਜਾਬ ਦੇ ਦੌਰੇ ‘ਤੇ ਭੇਜਿਆ ਗਿਆ ਸੀ। ਇਸ ਤੋਂ ਬਾਅਦ ਫ਼ਿਰ ਉਨ੍ਹਾਂ ਤੇ ਰਾਜਾ ਵੜਿੰਗ ਦੀ ਅਗਵਾਈ ‘ਚ ‘ਹਰ ਬੂਥ-ਕਾਂਗਰਸ ਮਜ਼ਬੂਤ ਮੁਹਿੰਮ ਚਲਾਈ ਗਈ। ਪਰ ਇਸ, ਮੁਹਿੰਮ ‘ਚ ਕਾਫੀ ਹੰਗਾਮਾ ਹੋਇਆ ਤੇ ਤਕਰੀਬਨ ਹਰ ਮੀਟਿੰਗ ‘ਚ ਸਮਰਥਕਾਂ ਵੱਲੋਂ ਚੰਨੀ ਦੇ ਹੱਕ ‘ਚ ਨਾਅਰੇ ਲਗਾਏ ਗਏ ਤੇ ਰਾਜਾ ਵੜਿੰਗ ਦਾ ਵਿਰੋਧ ਕੀਤਾ ਗਿਆ। ਇਸ ਵਿਚਕਾਰ ਭੂਪੇਸ਼ ਬਘੇਲ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ।

ਮੁਹਿੰਮ ਦੌਰਾਨ ਕਈ ਵਾਰ ਚੰਨੀ ਤੇ ਵੜਿੰਗ ਦੇ ਸਮਰਥਕ ਆਹਮੋ-ਸਾਹਮਣੇ ਵੀ ਹੋਏ। ਇਸ ਸਭ ਘਟਨਾਕ੍ਰਮ ਨੇ ਹਾਈਕਮਾਂਡ ਦੀ ਚਿੰਤਾ ਵਧਾ ਦਿੱਤੀ ਤੇ ਇਸ ਵਿਚਕਾਰ ਇਹ ਵੀ ਖ਼ਬਰ ਆਈ ਕਿ ਰਾਹੁਲ ਗਾਂਧੀ ਨੇ ਆਪਣੀ ਟੀਮ ਨੂੰ ਖ਼ੁਦ ਫੀਡਬੈਕ ਲੈ ਕੇ ਰਿਪੋਰਟ ਪੇਸ਼ ਕਰਨ ਲਈ ਕਿਹਾ।

ਪ੍ਰਤਾਪ ਬਾਜਵਾ ਨੇ ਵੀ ਰਾਹੁਲ ਗਾਂਧੀ ਨਾਲ ਕੀਤੀ ਮੁਲਾਕਾਤ

ਪੰਜਾਬ ਕਾਂਗਰਸ ਦੇ ਕਲੇਸ਼ ਨੂੰ ਦੇਖਦੇ ਹੋਏ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਰਾਹੁਲ ਗਾਂਧੀ ਨਾਲ ਬੀਤੇ ਦਿਨ ਦਿੱਲੀ ਮੁਲਾਕਾਤ ਕੀਤੀ ਸੀ। ਇਸ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੰਜਾਬ ਦੇ ਕਾਂਗਰਸੀ ਵਿਧਾਇਕਾਂ ਨਾਲ ਮੁਲਾਕਾਤ ਕੀਤੀ ਗਈ ਸੀ ਤੇ ਇਸ ਮੁਲਕਾਤ ਤੋਂ ਬਾਅਦ ਬਾਜਵਾ ਸਮੇਤ ਕਾਂਗਰਸੀ ਦੇ 15 ਵਿਧਾਇਕਾਂ ਨੇ ਰਾਹੁਲ ਗਾਂਧੀ ਨੂੰ ਮਿਲਣ ਲਈ ਚਿੱਠੀ ਲਿੱਖੀ ਸੀ। ਸਾਰੇ ਵਿਧਾਇਕ ਕਲੇਸ਼ ‘ਤੇ ਆਪਣੀ ਗੱਲ ਰੱਖਣ ਤੇ ਮਸਲੇ ਨੂੰ ਜਲਦ ਤੋਂ ਜਲਦ ਹੱਲ ਕਰਨ ਦੀ ਅਪੀਲ ਕੀਤੀ ਸੀ।

Follow Us
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ
Aviation Safety Alert: ਏਅਰ ਇੰਡੀਆ ਦੇ ਪਾਇਲਟ ਨੇ ਪੀਤਾ ਹੋਇਆ ਸੀ ਗਾਂਜਾ , ਟਰਬੂਲੈਂਸ ਘਟਨਾ ਵਿੱਚ ਹੋਇਆ ਖੁਲਾਸਾ...
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO...
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ...
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ...
ਥਾਰ ਦਾ ਨਸ਼ਾ: ਚੱਲਦੀ ਗੱਡੀ ਦੇ ਫੁੱਟ ਬੋਰਡ 'ਤੇ ਖੜੇ ਹੋ ਕੇ ਬਣਾਇਆ ਵਿਕਟਰੀ ਸਾਈਨ, ਹੁਣ ਲੱਭ ਰਹੀ ਪੁਲਿਸ
ਥਾਰ ਦਾ ਨਸ਼ਾ: ਚੱਲਦੀ ਗੱਡੀ ਦੇ ਫੁੱਟ ਬੋਰਡ 'ਤੇ ਖੜੇ ਹੋ ਕੇ ਬਣਾਇਆ ਵਿਕਟਰੀ ਸਾਈਨ, ਹੁਣ ਲੱਭ ਰਹੀ ਪੁਲਿਸ...
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ...
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ...
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ...
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ...