AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਪੰਜਾਬ ‘ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ

Punjab Weather Update: ਸੂਬੇ 'ਚ ਅੱਜ ਤੇ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ 'ਚ ਕਰੀਬ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਜਿਸ ਕਾਰਨ ਰਾਤ ਤੇ ਸਵੇਰ ਸਮੇਂ ਠੰਢ ਦਾ ਅਹਿਸਾਸ ਵਧੇਗਾ।

ਪੰਜਾਬ 'ਚ ਅਗਲੇ 3-4 ਦਿਨਾਂ ਦੌਰਾਨ ਠੰਢ ਵਧਣ ਦੇ ਆਸਾਰ, ਸੰਘਣੀ ਧੁੰਦ ਦੀ ਚੇਤਾਵਨੀ
ਫਾਈਲ ਫੋਟੋ (Photo Credit: PTI)
tv9-punjabi
| Updated On: 17 Nov 2026 07:06 AM IST
Share

ਪੰਜਾਬ ਦੇ 4 ਜ਼ਿਲ੍ਹਿਆਂ ‘ਚ ਅੱਜ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ ਤੇ ਰੂਪਨਗਰ ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਜ਼ਿਲ੍ਹਿਆਂ ‘ਚ ਕਿਤੇ-ਕਿਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਇਸ ਤੋਂ ਇਲਾਵਾ 20 ਨਵੰਬਰ ਤੱਕ ਸੂਬੇ ਦੇ ਕੁਝ ਇਲਾਕਿਆਂ ‘ਚ ਰਾਤ ਤੇ ਸਵੇਰ ਦੇ ਸਮੇਂ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ। ਧੁੰਦ ਕਾਰਨ ਸੜਕਾਂ ‘ਤੇ ਆਵਾਜਾਈ ਪ੍ਰਭਾਵਿਤ ਹੋ ਸਕਦੀ ਹੈ ਤੇ ਵਾਹਨ ਚਾਲਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਸੂਬੇ ‘ਚ ਅੱਜ ਤੇ ਅਗਲੇ ਕੁਝ ਦਿਨਾਂ ਦੌਰਾਨ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ 3 ਤੋਂ 4 ਦਿਨਾਂ ਦੌਰਾਨ ਘੱਟੋ-ਘੱਟ ਤਾਪਮਾਨ ‘ਚ ਕਰੀਬ 2 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਜਾ ਸਕਦੀ ਹੈ, ਜਿਸ ਕਾਰਨ ਰਾਤ ਤੇ ਸਵੇਰ ਸਮੇਂ ਠੰਢ ਦਾ ਅਹਿਸਾਸ ਵਧੇਗਾ।

ਆਉਣ ਵਾਲੇ 3 ਦਿਨਾਂ ਦਾ ਮੌਸਮ

18 ਨਵੰਬਰ ਨੂੰ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਠਾਨਕੋਟ, ਗੁਰਦਾਸਪੁਰ, ਹੁਸ਼ਿਆਰਪੁਰ, ਰੂਪਨਗਰ ਦੇ ਅੰਮ੍ਰਿਤਸਰ ‘ਚ ਧੁੰਦ ਦਾ ਯੈਲੋ ਅਲਰਟ ਹੈ। ਇਨ੍ਹਾਂ ਇਲਾਕਿਆਂ ‘ਚ ਕਿਤੇ-ਕਿਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਜਤਾਈ ਗਈ ਹੈ।

19 ਨਵੰਬਰ ਨੂੰ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਰੂਪਨਗਰ ਤੇ ਐਸਏਐਸ ਨਗਰ (ਮੋਹਾਲੀ) ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ‘ਚ ਕਿਤੇ-ਕਿਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

20 ਨਵੰਬਰ ਨੂੰ ਮੌਸਮ ਵੀ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਗੁਰਦਾਸਪੁਰ, ਅੰਮ੍ਰਿਤਸਰ, ਹੁਸ਼ਿਆਰਪੁਰ, ਫਾਜ਼ਿਲਕਾ, ਮੁਕਤਸਰ, ਬਠਿੰਡਾ, ਮਾਨਸਾ, ਰੂਪਨਗਰ ਤੇ ਐਸਏਐਸ ਨਗਰ (ਮੋਹਾਲੀ) ‘ਚ ਧੁੰਦ ਦਾ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ। ਇਨ੍ਹਾਂ ਇਲਾਕਿਆਂ ‘ਚ ਕਿਤੇ-ਕਿਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ।

ਘੱਟੋ-ਘੱਟ ਤਾਪਮਾਨ

ਬੀਤੇ ਦਿਨ ਪੰਜਾਬ ਦੇ ਔਸਤ ਘੱਟੋ-ਘੱਟ ਤਾਪਮਾਨ ‘ਚ 3.1 ਡਿਗਰੀ ਸੈਲਸੀਅਸ ਦੀ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ, ਇਹ ਆਮ ਦੇ ਕਰੀਬ ਬਣਿਆ ਹੋਇਆ ਹੈ। ਬੀਤੇ ਦਿਨ ਸਭ ਤੋਂ ਘੱਟ ਤਾਪਮਾਨ ਬਠਿੰਡਾ ਦਾ ਦਰਜ ਕੀਤਾ ਗਿਆ, ਜੋ ਕਿ 10 ਡਿਗਰੀ ਸੈਲਸੀਅਸ ਰਿਹਾ।

ਸਟੇਸ਼ਨ(ਜ਼ਿਲ੍ਹਾ) ਘੱਟੋ-ਘੱਟਤਾਪਮਾਨ(°C)
ਚੰਡੀਗੜ੍ਹ ਸਿਟੀ 14.5
ਚੰਡੀਗੜ੍ਹ(ਏਅਪੋਰਟ) (IAF) 12
ਅੰਮ੍ਰਿਤਸਰ 12.1
ਲੁਧਿਆਣਾ 11.6
ਪਟਿਆਲਾ 12.8
ਪਠਾਨਕੋਟ 11.6
ਬਠਿੰਡਾ 10
ਫਰੀਦਕੋਟ 10.2
ਗੁਰਦਾਸਪੁਰ 11.6
ਬੱਲੋਵਾਲਸੌਂਖੜੀ (ਐਸਬੀਐਸ ਨਗਰ) 11.5
ਬਰਨਾਲਾ 14.6
ਫਰੀਦਕੋਟ 12
ਫਤਿਹਗੜ੍ਹਸਾਹਿਬ 12.5
ਫਿਰੋਜ਼ਪੁਰ 11.9
ਕੇਵੀਕੇਬਾਹੋਵਾਲ (ਹੁਸ਼ਿਆਰਪੁਰ) 12.1
ਮੋਹਾਲੀ 14.2
ਭਾਖੜਾਡੈਮ(ਰੂਪਨਗਰ) 12.6

Follow Us
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ...
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ...
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...