AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

QUAD ਦੀ ਮੀਟਿੰਗ ‘ਚ ਅੱਜ PM ਮੋਦੀ ਤੇ ਟਰੰਪ ਦੀ ਮੁਲਾਕਾਤ, ਚੀਨ ਨੂੰ ਘੇਰਨ ਲਈ ਬਣੇਗੀ ਰਣਨੀਤੀ?

ਮਨੀਲਾ 'ਚ ਹੋ ਰਹੀ QUAD ਸਮਿਟ ਦੌਰਾਨ ਅੱਜ ਪੀਐਮ ਮੋਦੀ, ਟਰੰਪ, ਅਲਬਨੀਜ਼ ਤੇ ਤਾਕਾਈਚੀ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਦਾ ਮੁਕਾਬਲਾ ਕਰਨ ਲਈ ਰਣਨੀਤੀ ਤਿਆਰ ਕਰਨਗੇ।

QUAD ਦੀ ਮੀਟਿੰਗ 'ਚ ਅੱਜ PM ਮੋਦੀ ਤੇ ਟਰੰਪ ਦੀ ਮੁਲਾਕਾਤ, ਚੀਨ ਨੂੰ ਘੇਰਨ ਲਈ ਬਣੇਗੀ ਰਣਨੀਤੀ?
QUAD ਮੀਟਿੰਗ ‘ਚ ਮੋਦੀ ਟਰੰਪ ਦੀ ਮੁਲਾਕਾਤ, ਚੀਨ ‘ਤੇ ਬਣੇਗੀ ਰਣਨੀਤੀ
vikas-aggarwal321
| Updated On: 17 Nov 2026 07:54 AM IST
Share

ਕਵਾਡ (ਚਾਰਪੱਖੀ ਸੁਰੱਖਿਆ ਸੰਵਾਦ) ਦੇ ਮੈਂਬਰ ਦੇਸ਼ਾਂ ਅਮਰੀਕਾ, ਭਾਰਤ, ਆਸਟ੍ਰੇਲੀਆ ਤੇ ਜਾਪਾਨ ਦੇ ਆਗੂਆਂ ਦੀ ਮੀਟਿੰਗ ਅੱਜ ਫਿਲੀਪੀਨਜ਼ ਦੀ ਰਾਜਧਾਨੀ ਮਨੀਲਾ ‘ਚ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ ਦੇ ਸੰਗਠਨ (ਆਸੀਆਨ) ਦੇ ਸ਼ਿਖਰ ਸੰਮੇਲਨ ਤੋਂ ਇਲਾਵਾ ਹੋਵੇਗੀ। ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ ਹੈ। ਇਸ ਮੀਟਿੰਗ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ, ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਾਨੇ ਤਾਕਾਈਚੀ ਸ਼ਾਮਲ ਹੋਣਗੇ।

ਚੀਨ ਨਾਲ ਹੋਣ ਵਾਲੀ ਵੱਡੀ ਮੀਟਿੰਗ ਤੋਂ ਪਹਿਲਾਂ ਟਰੰਪ ਨੂੰ ਕਵਾਡ ਦੀ ਯਾਦ ਆਈ ਹੈ। ਪ੍ਰਧਾਨ ਮੰਤਰੀ ਮੋਦੀ ਸਮੇਤ ਚਾਰ ਦੇਸ਼ਾਂ ਦੇ ਮੁਖੀਆਂ ਦੀ ਇਸ ਮੁਲਾਕਾਤ ‘ਤੇ ਪੂਰੀ ਦੁਨੀਆ ਦੀ ਨਜ਼ਰ ਹੈ। ਦਰਅਸਲ, ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਤੋਂ ਪੂਰੀ ਦੁਨੀਆ ਜਾਣੂ ਹੈ। ਚੀਨ ਦੇ ਵਧਦੇ ਪ੍ਰਭਾਵ ਦਾ ਮੁਕਾਬਲਾ ਕਰਨ ਲਈ ਭਾਰਤ ਅਤੇ ਅਮਰੀਕਾ ਸਮੇਤ ਚਾਰ ਦੇਸ਼ ਇਕਜੁੱਟ ਹਨ। ਇਨ੍ਹਾਂ ਚਾਰਾਂ ਦੇਸ਼ਾਂ ਨੇ ਚੀਨ ਦੀਆਂ ਵਿਸਥਾਰਵਾਦੀ ਨੀਤੀਆਂ ਦਾ ਮੁਕਾਬਲਾ ਕਰਨ ਲਈ 2007 ‘ਚ ਇੱਕ ਸੰਗਠਨ ਬਣਾਇਆ ਸੀ, ਜਿਸ ਨੂੰ ਕਵਾਡ ਕਿਹਾ ਜਾਂਦਾ ਹੈ। ਅਮਰੀਕਾ ਹੁਣ ਇਸ ਕਵਾਡ ਨੂੰ ਹੋਰ ਮਜ਼ਬੂਤ ਕਰਨ ਵੱਲ ਕਦਮ ਵਧਾ ਰਿਹਾ ਹੈ। ਭਾਰਤ, ਆਸਟ੍ਰੇਲੀਆ ਤੇ ਜਾਪਾਨ ਵੀ ਇਸ ਨੂੰ ਲੈ ਕੇ ਸਰਗਰਮ ਹਨ।

ਹਿੰਦ-ਪ੍ਰਸ਼ਾਂਤ ਖੇਤਰ’ਚ ਚੀਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਕਵਾਡ ਇੱਕ ਅਹਿਮ ਮੰਚ ਵਜੋਂ ਉਭਰ ਰਿਹਾ ਹੈ। ਇਨ੍ਹਾਂ ਚਾਰਾਂ ਦੇਸ਼ਾਂ ਵਿਚਕਾਰ ਮਜ਼ਬੂਤ ਹੁੰਦੇ ਰਣਨੀਤਕ ਸਬੰਧਾਂ ਨੂੰ ਰਸਮੀ ਰੂਪ ਦੇਣ ਲਈ ਅਜਿਹੀ ਯੋਜਨਾ ਬਣਾਈ ਜਾ ਰਹੀ ਹੈ, ਜਿਸ ਰਾਹੀਂ ਹਿੰਦ-ਪ੍ਰਸ਼ਾਂਤ ਖੇਤਰ ‘ਚ ਚੀਨ ਦੀਆਂ ਗਤੀਵਿਧੀਆਂ ਦਾ ਜਵਾਬ ਦਿੱਤਾ ਜਾ ਸਕੇ।

ਚੀਨ ਦੀ ਨਾਰਾਜ਼ਗੀ ਕਾਰਨ ਠੱਪ ਹੋ ਗਿਆ ਸੀ QUAD!

QUAD ਦੇਸ਼ਾਂ ਦੀ ਪਿਛਲੀ ਮੀਟਿੰਗ 2024 ‘ਚ ਅਮਰੀਕਾ ਦੇ ਡੇਲਾਵੇਅਰ ‘ਚ ਹੋਈ ਸੀ। ਇਸ ਸੰਮੇਲਨ ਦੀ ਪ੍ਰਧਾਨਗੀ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਜੋਅ ਬਾਈਡਨ ਨੇ ਕੀਤੀ ਸੀ। ਇਹ ਜਾਣਨਾ ਵੀ ਜ਼ਰੂਰੀ ਹੈ ਕਿ QUAD ਗਰੁੱਪ ਦੀ ਸਥਾਪਨਾ 2007 ‘ਚ ਹੋਈ ਸੀ, ਪਰ ਚੀਨ ਦੀ ਨਾਰਾਜ਼ਗੀ ਦੇ ਡਰ ਕਾਰਨ ਅਗਲੇ ਹੀ ਸਾਲ ਇਸ ਦੀਆਂ ਗਤੀਵਿਧੀਆਂ ਲਗਭਗ ਠੱਪ ਹੋ ਗਈਆਂ ਸਨ। ਟਰੰਪ ਨੇ 2017 ‘ਚ ਹਿੰਦ-ਪ੍ਰਸ਼ਾਂਤ ਖੇਤਰ ‘ਚ ਚੀਨ ਦੇ ਵਧਦੇ ਆਰਥਿਕ, ਕੂਟਨੀਤਕ ਤੇ ਫੌਜੀ ਪ੍ਰਭਾਵ ਦਾ ਮੁਕਾਬਲਾ ਕਰਨ ਲਈ QUAD ਗਰੁੱਪ ਨੂੰ ਮੁੜ ਸਰਗਰਮ ਕੀਤਾ ਸੀ। ਹਾਲਾਂਕਿ, ਟਰੰਪ ਦੇ ਉਸ ਕਾਰਜਕਾਲ ਦੌਰਾਨ ਕਵਾਡ ਦੇਸ਼ਾਂ ਦਾ ਕੋਈ ਸ਼ਿਖਰ ਸੰਮੇਲਨ ਨਹੀਂ ਹੋਇਆ ਸੀ।

ਹੁਣ ਮਨੀਲਾ ‘ਚ ਹੋਣ ਵਾਲੀ ਇਹ ਮੀਟਿੰਗ ਅਮਰੀਕੀ ਰਾਸ਼ਟਰਪਤੀ ਵਜੋਂ ਟਰੰਪ ਦੇ ਮੌਜੂਦਾ ਕਾਰਜਕਾਲ ਦੌਰਾਨ ਚਾਰਾਂ ਦੇਸ਼ਾਂ ਦੇ ਮੁਖੀਆਂ ਦਾ ਪਹਿਲਾ ਸ਼ਿਖਰ ਸੰਮੇਲਨ ਹੋਵੇਗੀ। 2025 ‘ਚ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਦੇ ਕਾਰਜਕਾਲ ‘ਚ QUAD ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਦੀਆਂ ਪੰਜ ਮੀਟਿੰਗਾਂ ਹੋ ਚੁੱਕੀਆਂ ਹਨ।

ਪਿਛਲੇ ਮਹੀਨੇ ਅਮਰੀਕਾ ਦੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਸੰਕੇਤ ਦਿੱਤਾ ਸੀ ਕਿ ਆਸੀਆਨ ਸੰਮੇਲਨ ਦੌਰਾਨ ਮਨੀਲਾ ‘ਚ QUAD ਦੇਸ਼ਾਂ ਦੇ ਮੁਖੀਆਂ ਦੀ ਮੀਟਿੰਗ ਹੋ ਸਕਦੀ ਹੈ। ਦਰਅਸਲ, QUAD ਦਾ ਮੁੱਖ ਉਦੇਸ਼ ਹਿੰਦ-ਪ੍ਰਸ਼ਾਂਤ ਖੇਤਰ ‘ਚ ਸਮੁੰਦਰੀ ਸੁਰੱਖਿਆ ਤੇ ਰਣਨੀਤਕ ਸਹਿਯੋਗ ਨੂੰ ਵਧਾਉਣਾ ਹੈ, ਤਾਂ ਜੋ ਚੀਨ ਦੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਜਾ ਸਕੇ।

QUAD ਦੇ ਮੰਚ ‘ਤੇ ਮੋਦੀ ਅਤੇ ਟਰੰਪ ਦਾ ਏਜੰਡਾ ਕੀ ਹੋਵੇਗਾ?

QUAD ਸਮਿਟ ਦੌਰਾਨ ਭਾਰਤ ਤੇ ਅਮਰੀਕਾ ਵਿਚਕਾਰ ਦੁਵੱਲਾ ਵਪਾਰ ਤੇ ਟੈਰਿਫ ਮੁੱਖ ਮੁੱਦੇ ਹੋ ਸਕਦੇ ਹਨ। ਇਸ ਤੋਂ ਇਲਾਵਾ ਸੈਮੀਕੰਡਕਟਰ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਸਪਲਾਈ ਚੇਨ ਬਾਰੇ ਵੀ ਗੱਲਬਾਤ ਹੋ ਸਕਦੀ ਹੈ। ਦੋਵਾਂ ਦੇਸ਼ਾਂ ਵਿਚਕਾਰ ਰੱਖਿਆ ਸਹਿਯੋਗ ਵਧਾਉਣ ‘ਤੇ ਵੀ ਜ਼ੋਰ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹਿੰਦ-ਪ੍ਰਸ਼ਾਂਤ ਖੇਤਰ ਦੀ ਸੁਰੱਖਿਆ ਬਾਰੇ ਚਰਚਾ ਹੋਣ ਦੀ ਸੰਭਾਵਨਾ ਹੈ। ਚੀਨ ਦੀ ਹਮਲਾਵਰ ਨੀਤੀ, ਸਮੁੰਦਰੀ ਸੁਰੱਖਿਆ ਤੇ ਹੋਰਮੁਜ਼ ਜਲਡਮਰੂ ਵੀ ਗੱਲਬਾਤ ਦੇ ਏਜੰਡੇ ‘ਚ ਸ਼ਾਮਲ ਹੋ ਸਕਦੇ ਹਨ।

ਅਮਰੀਕਾ ‘ਚ ਮਿਡਟਰਮ ਚੋਣਾਂ ਤੋਂ ਬਾਅਦ ਟਰੰਪ ਪਹਿਲੀ ਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਰਹੇ ਹਨ। ਮਿਡਟਰਮ ਚੋਣਾਂ ‘ਚ ਟਰੰਪ ਅਤੇ ਉਨ੍ਹਾਂ ਦੀ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਜਿਹੇ ‘ਚ ਸੰਭਾਵਨਾ ਹੈ ਕਿ ਕਵਾਡ ਮੀਟਿੰਗ ਦੌਰਾਨ ਟਰੰਪ ਸਹਿਯੋਗੀ ਦੇਸ਼ਾਂ ਨਾਲ ਮਿਲ ਕੇ ਅਜਿਹੀ ਨੀਤੀ ਸਾਹਮਣੇ ਰੱਖਣ, ਜਿਸ ਨਾਲ ਸਹਿਯੋਗੀ ਦੇਸ਼ਾਂ ਦੇ ਹਿੱਤਾਂ ਦੀ ਰੱਖਿਆ ਕੀਤੀ ਜਾ ਸਕੇ।

ਬਿਊਰੋ ਰਿਪੋਰਟ, TV9 ਭਾਰਤਵਰਸ਼

Source: TV9Hindi.com

Follow Us
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ...
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ...
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ
ਹਾਲੇ ਤੱਕ ਨਹੀਂ ਭਰਿਆ ਬਿਜਲੀ ਦਾ ਬਿੱਲ ਤਾਂ ਮਿਲ ਰਿਹਾ ਹੈ ਗੋਲਡਨ ਚਾਂਸ, ਸੀਐਮ ਮਾਨ ਨੇ ਲਾਂਚ ਕੀਤੀ OTS ਸਕੀਮ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ...
AAP ਦੀ ਦੂਜੀ ਲਿਸਟ 'ਚ ਕੱਟਿਆ ਅਨਮੋਲ ਗਗਨ ਮਾਨ ਦਾ ਨਾਂ, ਕੀ ਰਹੀ ਵਜ੍ਹਾ? ਜਾਣੋ......
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ
ਪੀਐਮ ਮੋਦੀ ਨੇ ਮੀਡੀਆ ਨਾਲ ਸਾਂਝਾ ਕੀਤਾ 25 ਸਾਲਾਂ ਦਾ ਸਫ਼ਰ , ਦੀਵਾਲੀ ਮਿਲਨ ਵਿੱਚ ਹੋਏ ਸ਼ਾਮਲ...
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ
Podcast: 'ਦੇਵੀ ਜੀ' ਬਨਾਮ 'ਔਰਤ' ਅਤੇ 'ਮੈਡਮ' ਸ਼ਬਦ ਦਾ ਅਸਲ ਇਤਿਹਾਸ...