ਦੀਵਾਲੀ ਤੋਂ ਬਾਅਦ ਪੰਜਾਬ ‘ਚ ਬਣੇਗਾ ਚੋਣ ਦਾ ਮਾਹੌਲ, 4 ਸੀਟਾਂ ‘ਤੇ ਜ਼ਿਮਨੀ ਚੋਣਾਂ ਲਈ BJP ਤੇ AAP ਦੇ 80 ਸਟਾਰ ਪ੍ਰਚਾਰਕ ਤਿਆਰ
ਪੰਜਾਬ ਦੀਆਂ ਚਾਰ ਸੀਟਾਂ 'ਤੇ ਜ਼ਿਮਨੀ ਚੋਣਾਂ ਹੋਣਈਆਂ ਹਨ। ਇਨ੍ਹਾਂ 'ਤੇ ਮੁਕਾਬਲਾ ਤਿਕੋਣਾ ਹੈ। ਅਜਿਹੇ 'ਚ ਤਿੰਨ ਕੇਂਦਰੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾਉਣਗੀਆਂ। ਹੁਣ ਤੱਕ ਇਨ੍ਹਾਂ ਚਾਰ ਸੀਟਾਂ 'ਚੋਂ 3 ਸੀਟਾਂ ਕਾਂਗਰਸ ਅਤੇ 1 ਸੀਟ ਆਮ ਆਦਮੀ ਪਾਰਟੀ ਕੋਲ ਸੀ। ਜਿਨ੍ਹਾਂ ਵਿੱਚੋਂ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ।
ਪੰਜਾਬ ਵਿੱਚ ਜ਼ਿਮਨੀ ਚੋਣਾਂ ਦਾ ਬਿਗਲ ਵਜਾ ਦਿੱਤਾ ਗਿਆ ਹੈ। ਨਾਮਜ਼ਦਗੀਆਂ ਤੋਂ ਬਾਅਦ ਸਕਰੂਟਨੀ ਕਮੇਟੀ ਚੋਣ ਲੜ ਰਹੇ ਉਮੀਦਵਾਰਾਂ ਦੀਆਂ ਸੂਚੀਆਂ ਤਿਆਰ ਕਰ ਰਹੀ ਹੈ। ਇਸ ਦੌਰਾਨ ਉਮੀਦਵਾਰ ਵੀ ਹਰ ਰੋਜ਼ ਆਪਣੇ ਸਰਕਲਾਂ ‘ਚ ਚੋਣ ਪ੍ਰਚਾਰ ਕਰਨ ਲਈ ਆ ਰਹੇ ਹਨ। ਪਰ, ਦੀਵਾਲੀ ਤੋਂ ਬਾਅਦ ਚੋਣ ਸਰਗਰਮੀਆਂ ਹੋਰ ਤੇਜ਼ ਹੋ ਜਾਣਗੀਆਂ।
ਭਾਜਪਾ ਅਤੇ ਆਮ ਆਦਮੀ ਪਾਰਟੀ ਵੱਲੋਂ ਆਪਣੇ ਪ੍ਰਚਾਰਕਾਂ ਦੀਆਂ ਸੂਚੀਆਂ ਜਾਰੀ ਕਰ ਦਿੱਤੀਆਂ ਗਈਆਂ ਹਨ, ਜਦਕਿ ਕਾਂਗਰਸ ਦੇ ਸਟਾਰ ਪ੍ਰਚਾਰਕਾਂ ਦੀ ਸੂਚੀ ਦੀਵਾਲੀ ਤੋਂ ਬਾਅਦ ਜਾਰੀ ਕੀਤੀ ਜਾਵੇਗੀ।
ਪੰਜਾਬ ਦੀਆਂ ਚਾਰ ਸੀਟਾਂ ‘ਤੇ ਜ਼ਿਮਨੀ ਚੋਣਾਂ ਹੋਣਈਆਂ ਹਨ। ਇਨ੍ਹਾਂ ‘ਤੇ ਮੁਕਾਬਲਾ ਤਿਕੋਣਾ ਹੈ। ਅਜਿਹੇ ‘ਚ ਤਿੰਨ ਕੇਂਦਰੀ ਪਾਰਟੀਆਂ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਪੂਰਾ ਜ਼ੋਰ ਲਾਉਣਗੀਆਂ। ਹੁਣ ਤੱਕ ਇਨ੍ਹਾਂ ਚਾਰ ਸੀਟਾਂ ‘ਚੋਂ 3 ਸੀਟਾਂ ਕਾਂਗਰਸ ਅਤੇ 1 ਸੀਟ ਆਮ ਆਦਮੀ ਪਾਰਟੀ ਕੋਲ ਸੀ। ਜਿਨ੍ਹਾਂ ਵਿੱਚੋਂ ਹੁਸ਼ਿਆਰਪੁਰ ਦੀ ਚੱਬੇਵਾਲ ਸੀਟ ਤੋਂ ਰਾਜ ਕੁਮਾਰ ਚੱਬੇਵਾਲ ਪਾਰਟੀ ਬਦਲ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ ਸਨ। ਪਾਰਟੀਆਂ ਆਪਣੀਆਂ ਸੀਟਾਂ ਵਾਪਸ ਲੈਣ ਦੀ ਕੋਸ਼ਿਸ਼ ਕਰ ਰਹੀਆਂ ਹਨ।
BJP ਦੇ 40 ਸਟਾਰ ਪ੍ਰਚਾਰਕ ਮੈਦਾਨ ‘ਚ ਉਤਰਨਗੇ
ਭਾਜਪਾ ਨੇ ਪਿਛਲੇ ਹਫ਼ਤੇ ਹੀ ਆਪਣੇ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਸੀ। ਇਸ ਸੂਚੀ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਤੋਂ ਇਲਾਵਾ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਦਾ ਨਾਂ ਵੀ ਸ਼ਾਮਲ ਹੈ।
ਗਜੇਂਦਰ ਸਿੰਘ ਸ਼ੇਖਾਵਤ, ਅਰਜੁਨ ਸਿੰਘ ਮੇਘਵਾਲ, ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ, ਅਨੁਰਾਗ ਠਾਕੁਰ, ਵਿਜੇ ਰੁਪਾਣੀ ਤੋਂ ਇਲਾਵਾ ਫਿਲਮ ਇੰਡਸਟਰੀ ਦੀਆਂ ਹਸਤੀਆਂ ਸਮ੍ਰਿਤੀ ਇਰਾਨੀ, ਦਿਨੇਸ਼ ਲਾਲ ਯਾਦਵ (ਨਿਰਾਹੁਆ), ਰਵੀ ਕਿਸ਼ਨ, ਪ੍ਰੀਤੀ ਸਪਰੂ ਅਤੇ ਹੰਸ ਰਾਜ ਹੰਸ ਚੋਣ ਮੈਦਾਨ ਵਿੱਚ ਪ੍ਰਚਾਰ ਲਈ ਉਤਰਨਗੇ।
ਇਹ ਵੀ ਪੜ੍ਹੋ
ਕੇਜਰੀਵਾਲ ਵੀ ਕਰਨਗੇ ਪ੍ਰਚਾਰ
ਆਮ ਆਦਮੀ ਪਾਰਟੀ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਨਤਕ ਕਰ ਦਿੱਤੀ ਹੈ। ਜਿਸ ‘ਚ AAP ਸੁਪਰੀਮੋ ਅਰਵਿੰਦ ਕੇਜਰੀਵਾਲ ਆਪਣੀ ਪੂਰੀ ਬ੍ਰਿਗੇਡ ਦੇ ਨਾਲ ਚਾਰਾ ਹਲਕਿਆਂ ਵਿੱਚ ਚੋਣ ਪ੍ਰਚਾਰ ਕਰਨਗੇ। ਅਰਵਿੰਦ ਕੇਜਰੀਵਾਲ ਤੋਂ ਬਾਅਦ ਮਨੀਸ਼ ਸਿਸੋਦੀਆ, ਮੁੱਖ ਮੰਤਰੀ ਭਗਵੰਤ ਮਾਨ, ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ, ਸੰਜੇ ਸਿੰਘ, ਸੰਦੀਪ ਪਾਠਕ ਅਤੇ ਰਾਘਵ ਚੱਢਾ ਵੀ ਪ੍ਰਚਾਰ ਕਰਨਗੇ।
CM ਮਾਨ ਵੀ ਚੋਣਾਂ ਨੂੰ ਲੈ ਕੇ ਐਕਟਿਵ ਨਜ਼ਰ ਆਏ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਭ ਤੋਂ ਵੱਧ ਸਰਗਰਮ ਨਜ਼ਰ ਆ ਰਹੇ ਹਨ। ਹੁਣ ਤੱਕ ਮੁੱਖ ਮੰਤਰੀ ਦੋ ਰੈਲੀਆਂ ਕਰ ਚੁੱਕੇ ਹਨ। ਡੇਰਾ ਬਾਬਾ ਨਾਨਕ ਵਿੱਚ ਗੁਰਦੀਪ ਸਿੰਘ ਦੇ ਹੱਕ ਵਿੱਚ ਅਤੇ ਚੱਬੇਵਾਲ, ਹੁਸ਼ਿਆਰਪੁਰ ਵਿੱਚ ਡਾ.ਇਸ਼ਾਂਕ ਕੁਮਾਰ ਦੇ ਹੱਕ ਵਿੱਚ ਪ੍ਰਚਾਰ ਕੀਤਾ।