ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ, ਪਤਨੀ ਦੇ ਕੈਂਸਰ-ਮੁਕਤ ਹੋਣ ਦੀ ਦਿੱਤੀ ਜਾਣਕਾਰੀ

Navjot Sidhu: ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਲੋਕਾਂ ਨਾਲ ਵੀ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਹੁਣ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਤਿੰਨ ਦਾਅਵੇਦਾਰ ਹੋਣ ਦੀ ਉਮੀਦ ਹੈ। ਜਿਸ ਵਿੱਚ ਸਿੱਧੂ, ਦਿਨੇਸ਼ ਬੱਸੀ ਅਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ।

ਨਵਜੋਤ ਸਿੱਧੂ ਦੀ ਪ੍ਰੈਸ ਕਾਨਫਰੰਸ, ਪਤਨੀ ਦੇ ਕੈਂਸਰ-ਮੁਕਤ ਹੋਣ ਦੀ ਦਿੱਤੀ ਜਾਣਕਾਰੀ
File Photo
Follow Us
sajan-kumar-2
| Updated On: 21 Nov 2024 17:30 PM

Navjot Sidhu: ਨਵਜੋਤ ਕੌਰ ਵੱਲੋਂ ਛਾਤੀ ਦੇ ਕੈਂਸਰ ਨੂੰ ਹਰਾਉਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਜੋੜੇ ਨੇ ਪ੍ਰੈੱਸ ਕਾਨਫਰੰਸ ਕੀਤੀ। ਸਿੱਧੂ ਜੋੜਾ ਪਿਛਲੇ ਲੰਮੇ ਸਮੇਂ ਤੋਂ ਅੰਮ੍ਰਿਤਸਰ ਸ਼ਹਿਰ ਦੇ ਲੋਕਾਂ ਅਤੇ ਸਿਆਸਤ ਤੋਂ ਦੂਰੀ ਬਣਾ ਕੇ ਰੱਖੇ ਹੋਏ ਸਨ। ਜਿਸ ਤੋਂ ਬਾਅਦ ਅੱਜ ਨਵਜੋਤ ਸਿੰਘ ਸਿੱਧੂ ਨੇ ਆਪਣੀ ਪਤਨੀ ਨਵਜੋਤ ਕੌਰ ਨਾਲ ਪ੍ਰੈਸ ਕਾਨਫਰੰਸ ਕੀਤੀ। ਇਸ ਤੋਂ ਪਹਿਲਾਂ ਉਨ੍ਹਾਂ ਨੇ ਟਵਿਟਰ ‘ਤੇ ਜਾਣਕਾਰੀ ਦਿੰਦੇ ਹੋਏ ਇਸ ਪ੍ਰੈੱਸ ਕਾਨਫਰੰਸ ਦਾ ਸਿਰਲੇਖ ਨੋਨੀਜ਼ ਕੈਂਸਰ ਜਰਨੀ ਲਿਖਿਆ ਹੈ।

ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਪੂਰਬੀ ਹਲਕੇ ਦੇ ਲੋਕਾਂ ਨਾਲ ਵੀ ਮੀਟਿੰਗਾਂ ਸ਼ੁਰੂ ਹੋ ਗਈਆਂ ਹਨ। ਹੁਣ ਕਾਂਗਰਸ ਪਾਰਟੀ ਵੱਲੋਂ ਅੰਮ੍ਰਿਤਸਰ ਪੂਰਬੀ ਤੋਂ ਤਿੰਨ ਦਾਅਵੇਦਾਰ ਹੋਣ ਦੀ ਉਮੀਦ ਹੈ। ਜਿਸ ਵਿੱਚ ਸਿੱਧੂ, ਦਿਨੇਸ਼ ਬੱਸੀ ਅਤੇ ਜਸਬੀਰ ਸਿੰਘ ਡਿੰਪਾ ਸ਼ਾਮਲ ਹਨ।

ਕਾਂਗਰਸ ਨੇਤਾ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਦੀ ਪਤਨੀ ਪਿਛਲੇ ਇਕ ਸਾਲ ਤੋਂ ਕੈਂਸਰ ਨਾਲ ਲੜ ਰਹੇ ਹਨ। ਹਾਲ ਹੀ ‘ਚ ਨਵਜੋਤ ਨੇ ਪੂਰੀ ਤਰ੍ਹਾਂ ਕੈਂਸਰ ਮੁਕਤ ਹੋਣ ਦੀ ਖੁਸ਼ਖਬਰੀ ਵੀ ਸਾਂਝੀ ਕੀਤੀ ਸੀ। ਹੁਣ ਸਿੱਧੂ ਨੇ ਆਪਣੀ ਪਤਨੀ ਦੇ ਇਲਾਜ ਬਾਰੇ ਅਪਡੇਟ ਸ਼ੇਅਰ ਕੀਤੀ ਹੈ। ਲਿਖਿਆ ਹੈ ਕਿ 70 ਟਾਂਕੇ ਕੱਢੇ ਗਏ ਹਨ ਅਤੇ ਜ਼ਖ਼ਮ ਠੀਕ ਹੋ ਰਿਹਾ ਹੈ। ਇੱਥੇ ਇੱਕ 2.5-ਇੰਚ ਦਾ ਹਿੱਸਾ ਹੈ ਜਿਸਨੂੰ ਰੋਜ਼ਾਨਾ ਡਰੈਸਿੰਗ ਦੀ ਲੋੜ ਹੁੰਦੀ ਹੈ। ਡਾ: ਮਨਪ੍ਰੀਤ ਥਿੰਦ ਦੀ ਯੋਗ ਨਿਗਰਾਨੀ ਹੇਠ ਕਰਵਾਇਆ ਗਿਆ।

ਸਿੱਧੂ ਦੀ ਪਤਨੀ ਦਾ ਹਰਿਆਣਾ ਦੇ ਯਮੁਨਾਨਗਰ ‘ਚ ਇਲਾਜ ਚੱਲ ਰਿਹਾ ਹੈ। ਨਵਜੋਤ ਕੌਰ ਸਿੱਧੂ ਦਾ ਅਪਰੇਸ਼ਨ ਵੀ ਹਾਲ ਹੀ ਵਿੱਚ ਇੱਥੇ ਸਥਿਤ ਡਾ. ਵਰਿਆਮ ਸਿੰਘ ਹਸਪਤਾਲ ਵਿੱਚ ਕੀਤਾ ਗਿਆ ਸੀ। ਛਾਤੀ ਦੇ ਕੈਂਸਰ ਦਾ ਇਹ ਦੂਜਾ ਆਪ੍ਰੇਸ਼ਨ ਸੀ। ਸਿੱਧੂ ਨੇ ਅਪ੍ਰੈਲ ਦੇ ਪਹਿਲੇ ਹਫ਼ਤੇ ਇਹ ਜਾਣਕਾਰੀ ਸਾਂਝੀ ਕੀਤੀ ਸੀ। ਇਸ ਤੋਂ ਬਾਅਦ ਜਦੋਂ 25 ਦਿਨਾਂ ਬਾਅਦ ਉਨ੍ਹਾਂ ਦੀ ਪਤਨੀ ਨਵਜੋਤ ਨੇ ਆਪਣੇ ਪੈਰਾਂ ‘ਤੇ ਹਸਪਤਾਲ ਛੱਡ ਦਿੱਤਾ ਤਾਂ ਨਵਜੋਤ ਸਿੰਘ ਸਿੱਧੂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਸਿੱਧੂ ਨੇ ਹਸਪਤਾਲ ਪ੍ਰਸ਼ਾਸਨ ਦਾ ਵੀ ਧੰਨਵਾਦ ਕੀਤਾ। ਨਵਜੋਤ ਸਿੰਧੂ ਵਾਂਗ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਵੀ ਸਿਆਸਤ ਵਿੱਚ ਸਰਗਰਮ ਰਹੀ ਹੈ। ਉਹ ਪੰਜਾਬ ਦੀ ਸਾਬਕਾ ਮੰਤਰੀ ਹੈ।

ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ
ਰਾਮ ਰਹੀਮ ਵਰਗੇ ਇੱਕ ਅਧਿਆਤਮਕ ਗੁਰੂ 'ਤੇ ਲੱਗੇ ਕਤਲ ਤੇ ਬਲਾਤਕਾਰ ਦੇ ਇਲਜ਼ਾਮ, ਜਾਣੋ ਮਾਮਲਾ...
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!
ਸੁਖਬੀਰ ਬਾਦਲ 'ਤੇ ਹਮਲੇ 'ਤੇ ਰਵਨੀਤ ਬਿੱਟੂ ਦੇ ਬਿਆਨ 'ਤੇ ਹੰਗਾਮਾ, ਹੁਣ ਦਿੱਤਾ ਸਪੱਸ਼ਟੀਕਰਨ!...
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?
ਮੁਸੀਬਤ 'ਚ ਦਿੱਗਜ ਬਾਲੀਵੁੱਡ ਅਦਾਕਾਰ ਧਰਮਿੰਦਰ, ਮਿਲਿਆ ਕਾਨੂੰਨੀ ਨੋਟਿਸ... ਜਾਣੋ ਕੀ ਹੈ ਮਾਮਲਾ?...
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ
ਪਾਣੀਪਤ 'ਚ ਕਿਸਾਨਾਂ ਨੂੰ ਲੈ ਕੇ ਪੀਐਮ ਮੋਦੀ ਨੇ ਦਿੱਤਾ ਵੱਡਾ ਬਿਆਨ, ਸੁਣੋ...
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ
ਦਿੱਲੀ ਕੂਚ ਤੇ ਨਿਕਲੇ ਕਿਸਾਨਾਂ ਨਾਲ ਹਰਿਆਣਾ ਪੁਲਿਸ ਨੇ ਕੀਤਾ ਅਜਿਹਾ ਕੰਮ...ਹੋਣ ਲੱਗੀ ਹਰ ਪਾਸੇ ਚਰਚਾ...
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ
Video: BSF ਸਥਾਪਨਾ ਦਿਵਸ ਸਮਾਰੋਹ 'ਚ ਅਮਿਤ ਸ਼ਾਹ ਨੇ ਕੀ ਕਿਹਾ? ਵੇਖੋ ਵੀਡੀਓ...
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ
Punjab News: ਵੱਡਾ ਐਲਾਨ, ਨਗਰ ਨਿਗਮ ਚੋਣ ਲੜੇਗਾ ਅਕਾਲੀ ਦਲ...
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ
Diljit Dosanjh Concert: ਦਿਲਜੀਤ ਦੇ ਸ਼ੋਅ ਲਈ 5 ਹਜ਼ਾਰ ਦੀ ਟਿਕਟ 50 ਹਜ਼ਾਰ 'ਚ ਮਿਲਣ ਤੋਂ ਨਰਾਜ ਸੌਂਪਿਆ ਮੰਗ ਪੱਤਰ...
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?
ਕੱਲ੍ਹ ਤੱਕ ਕੂਚ ਨੂੰ ਕੀਤਾ ਮੁਲਤਵੀ ,ਸਰਵਣ ਸਿੰਘ ਪੰਧੇਰ ਨੇ ਕਿਉਂ ਵਾਪਿਸ ਬੁਲਾਇਆ ਜਥਾ ?...