News9 ਗਲੋਬਲ ਸਮਿਟ ਭਾਰਤ-ਜਰਮਨੀ ਸਬੰਧਾਂ ਵਿੱਚ ਇੱਕ ਇਤਿਹਾਸਕ ਪੜਾਅ, ਧੰਨਵਾਦ ਜਰਮਨੀ : MD & CEO ਬਰੁਣ ਦਾਸ
News9 Global Summit: TV9 ਨੈੱਟਵਰਕ ਦੇ MD & CEO ਬਰੁਣ ਦਾਸ ਨੇ ਕਿਹਾ ਕਿ ਇਹ ਇੱਕ ਇਤਫ਼ਾਕ ਹੈ ਕਿ ਅੱਜ ਮੈਂ ਤੁਹਾਡੇ ਸਾਰਿਆਂ ਦਾ ਸੁਆਗਤ ਕਰਨ ਲਈ ਤੁਹਾਡੇ ਸਾਹਮਣੇ ਖੜ੍ਹਾ ਹਾਂ। ਇੱਕ ਨਿਊਜ਼ ਮੀਡੀਆ ਦੇ ਸ਼ਿਖੜ ਸੰਮੇਲਨ ਵਿੱਚ ਜੋ ਇੱਕ ਗਲੋਬਲ ਸਥਾਨ ਤੇ ਹੋ ਰਿਹਾ ਹੈ ਅਤੇ ਉਹ ਜਰਮਨੀ ਦਾ ਸਟਟਗਾਰਟ ਸ਼ਹਿਰ ਹੈ।
ਜਰਮਨੀ ਦੇ ਉਦਯੋਗਿਕ ਸ਼ਹਿਰ ਸਟਟਗਾਰਟ ਦੇ ਫੁੱਟਬਾਲ ਗਰਾਊਂਡ MHP Arena ਵਿਖੇ ਨਿਊਜ਼9 ਗਲੋਬਲ ਸੰਮੇਲਨ ਦੀ ਸ਼ੁਰੂਆਤ ਮੌਕੇ Tv9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਨਿਊਜ਼ ਨੈੱਟਵਰਕ TV9 ਨੂੰ ਸੱਦਾ ਦੇਣ ਲਈ ਜਰਮਨੀ ਦਾ ਧੰਨਵਾਦ। ਇਹ ਮੇਰੇ ਅਤੇ ਪੂਰੇ Tv9 ਨੈੱਟਵਰਕ ਅਤੇ ਸਾਡੇ ਸਹਿ-ਹੋਸਟ Fau ef B ਸਟਟਗਾਰਟ ਲਈ ਇੱਕ ਇਤਿਹਾਸਕ ਪਲ ਹੈ।
ਭਾਰਤ ਤੋਂ ਇਲਾਵਾ ਦੂਜਾ ਦੇਸ਼ ਚੁਣਨਾ ਹੋਵੇ ਤਾਂ ਉਹ ਜਰਮਨੀ ਹੋਵੇਗਾ
ਬਰੁਣ ਦਾਸ ਨੇ ਕਿਹਾ ਕਿ ਜੀਵਨ ਇੱਕ ਮਹਾਨ ਸਫ਼ਰ ਹੈ। ਮੈਂ ਅਕਸਰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਕਿਹਾ ਹੈ ਕਿ ਜੇਕਰ ਮੈਨੂੰ ਰਹਿਣ ਲਈ ਭਾਰਤ ਤੋਂ ਇਲਾਵਾ ਕੋਈ ਦੂਜਾ ਦੇਸ਼ ਚੁਣਨਾ ਪਵੇ, ਤਾਂ ਉਹ ਜਰਮਨੀ ਹੋਵੇਗਾ। ਇਸ ਦਾ ਇੱਕ ਮਹੱਤਵਪੂਰਨ ਕਾਰਨ ਇਹ ਹੈ ਕਿ ਮੈਂ ਨੋਬਲ ਪੁਰਸਕਾਰ ਜੇਤੂ ਰਬਿੰਦਰਨਾਥ ਟੈਗੋਰ ਦੀ ਧਰਤੀ ਤੋਂ ਹਾਂ। ਜੋ ਕਿ ਜਰਮਨੀ ਵਿੱਚ ਇੱਕ ਜਾਣਿਆ-ਪਛਾਣਿਆ ਨਾਮ ਹੈ।
ਟੈਗੋਰ ਨੇ 1921, 1926 ਅਤੇ 1930 ਵਿੱਚ ਜਰਮਨੀ ਦਾ ਦੌਰਾ ਕੀਤਾ ਸੀ। ਉਨ੍ਹਾਂ ਦੀਆਂ ਰਚਨਾਵਾਂ ਦਾ ਅਨੁਵਾਦ ਜਰਮਨ ਲੇਖਕ ਮਾਰਟਿਨ ਕਾਂਪਚੇਨ ਦੁਆਰਾ ਕੀਤਾ ਗਿਆ ਹੈ। ਟੈਗੋਰ ਬਾਰੇ ਮਾਰਟਿਨ ਨੇ ਕਿਹਾ ਹੈ ਕਿ ਉਹ ਜਿੱਥੇ ਵੀ ਬੋਲੇ, ਹਾਲ ਖਚਾਖਚ ਭਰੇ ਸਨ। ਜਿਨ੍ਹਾਂ ਨੂੰ ਹਾਲ ਵਿਚ ਐਂਟਰੀ ਦੇਣ ਤੋਂ ਮਨਾ ਕਰ ਦਿੱਤਾ ਜਾਂਦਾ ਸੀ, ਉਹ ਹੱਥੋਪਾਈ ਅਤੇ ਝਗੜੇ ਤੇ ਉੱਤਰ ਆਉਂਦੇ ਸਨ; ਅਖ਼ਬਾਰਾਂ ਵਿੱਚ ਅਜਿਹੀਆਂ ਕਈ ਖ਼ਬਰਾਂ ਛਪ ਚੁੱਕੀਆਂ ਹਨ। ਜਰਮਨ ਮੀਡੀਆ ਨੇ ਭਾਰਤੀ ਕਵੀ ਦੀਪੂਰਬ ਦੇ ਬੁੱਧੀਮਾਨ ਵਿਅਕਤੀ ਅਤੇ ਰਹੱਸਵਾਦੀ ਅਤੇ ਮਸੀਹਾ ਦੇ ਰੂਪ ਵਿੱਚ ਪ੍ਰਸ਼ੰਸਾ ਕੀਤੀ ਹੈ। ਇਹ ਲਗਭਗ ਇੱਕ ਸਦੀ ਪਹਿਲਾਂ ਦੀ ਗੱਲ ਹੈ।
ਇਹ ਪਲ ਹਮੇਸ਼ਾ ਸੰਜੋ ਕੇ ਰੱਖਾਂਗਾ-ਬਰੁਣ ਦਾਸ
TV9 ਨੈੱਟਵਰਕ ਦੇ MD & CEO ਬਰੁਣ ਦਾਸ ਨੇ ਕਿਹਾ ਕਿ ਇਹ ਇੱਕ ਇਤਫ਼ਾਕ ਹੈ ਕਿ ਅੱਜ ਮੈਂ ਤੁਹਾਡੇ ਸਾਰਿਆਂ ਦਾ ਸੁਆਗਤ ਕਰਨ ਲਈ ਤੁਹਾਡੇ ਸਾਹਮਣੇ ਖੜ੍ਹਾ ਹਾਂ। ਇੱਕ ਨਿਊਜ਼ ਮੀਡੀਆ ਦੇ ਸ਼ਿਖੜ ਸੰਮੇਲਨ ਵਿੱਚ ਜੋ ਇੱਕ ਗਲੋਬਲ ਸਥਾਨ ਤੇ ਹੋ ਰਿਹਾ ਹੈ ਅਤੇ ਉਹ ਜਰਮਨੀ ਦਾ ਸਟਟਗਾਰਟ ਸ਼ਹਿਰ ਹੈ।
ਇੰਨੋਵੇਸ਼ਨ ਦੀ ਰਾਜਧਾਨੀ ਵਿੱਚ ਇੱਕ ਨਵਾਂ ਮੀਡੀਆ ਟੈਂਪਲੇਟ ਤਿਆਰ ਕਰਨਾ, ਵਿਕਾਸ ਨੂੰ ਉਤਸ਼ਾਹਿਤ ਕਰਨਾ ਅਤੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਵਿੱਚ ਯੋਗਦਾਨ ਪਾਉਣ ਦਾ ਇੱਕ ਵੱਖਰਾ ਹੀ ਅਹਿਸਾਸ ਹੈ। ਭਾਰਤ ਅਤੇ ਜਰਮਨੀ ਦੇ ਰਾਸ਼ਟਰੀ ਗੀਤ ਇਕੱਠੇ ਗਾਉਣਾ ਇੱਕ ਅਜਿਹਾ ਪਲ ਹੈ ਜਿਸਨੂੰ ਮੈਂ ਹਮੇਸ਼ਾ ਸੰਜੋ ਕੇ ਰਖਾਂਗਾ।
ਇਹ ਵੀ ਪੜ੍ਹੋ
ਸੰਸਕ੍ਰਿਤ ਅਤੇ ਜਰਮਨ ਭਾਸ਼ਾ ਵਿਚਾਲੇ ਵਿਲੱਖਣ ਬੰਧਨ
ਬਰੁਣ ਦਾਸ ਨੇ ਕਿਹਾ ਕਿ ਟੈਗੋਰ ਨਾਲ ਸਬੰਧ ਤੋਂ ਇਲਾਵਾ ਮੈਂ ਭਾਰਤ ਦੀ ਸਭ ਤੋਂ ਪੁਰਾਣੀ ਭਾਸ਼ਾ ਸੰਸਕ੍ਰਿਤ ਅਤੇ ਜਰਮਨ ਵਿਚਕਾਰ ਭਾਸ਼ਾ ਦੇ ਬਾਂਡ ਤੋਂ ਵੀ ਹੈਰਾਨ ਹਾਂ। ਹੇਨਰਿਕ ਰੋਥ ਪਹਿਲੇ ਅਜਿਹੇ ਜਰਮਨ ਸਨ ਜਿਨ੍ਹਾਂਨੇ ਸੰਸਕ੍ਰਿਤ ਵਿੱਚ ਮਾਸਟਰ ਕੀਤੀ ਸੀ। ਉਨ੍ਹਾਂ ਨੇ ਭਾਰਤ ਦੀ ਯਾਤਰਾ ਕੀਤੀ ਅਤੇ ਭਾਰਤੀ ਸੰਸਕ੍ਰਿਤੀ ਦੇ ਰਹੱਸਾਂ ਤੋਂ ਮੰਤਰਮੁਗਧ ਹੋ ਗਏ।
ਫ੍ਰੇਡਰਿਕ ਸ਼ੈਲੇਗਲ ਅਤੇ ਔਗਸਟ ਸ਼ੈਲੇਗਲ ਨੇ ਸੰਸਕ੍ਰਿਤ ਭਾਸ਼ਾ ਦੇ ਪਿੱਛੇ ਦੀਆਂ ਵਿਸ਼ੇਸ਼ਤਾਵਾਂ ‘ਤੇ ਡੂੰਘਾਈ ਨਾਲ ਖੋਜ ਕੀਤੀ। ਹੁਣ ਜਰਮਨੀ ਦੀਆਂ ਚੋਟੀ ਦੀਆਂ ਯੂਨੀਵਰਸਿਟੀਆਂ ਵਿੱਚ ਸੰਸਕ੍ਰਿਤ ਪੜ੍ਹਾਈ ਜਾ ਰਹੀ ਹੈ। ਇਹ ਬੁਨਿਆਦੀ ਡੀਐਨਏ ਹੈ ਜੋ ਭਾਰਤ ਅਤੇ ਜਰਮਨੀ ਨੂੰ ਜੋੜਦਾ ਹੈ।
ਸਮਿਟ ਤੋਂ ਤਿਆਰ ਹੋਵੇਗਾ ਭਾਰਤ-ਜਰਮਨੀ ਸਬੰਧਾਂ ਨੂੰ ਉਚਾਈਆਂ ‘ਤੇ ਲਿਜਾਣ ਦਾ ਨਵਾਂ ਰੋਡਮੈਪ
Tv9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਕਿਹਾ, ਮੈਨੂੰ ਇਹ ਸਾਂਝਾ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਡੇ ਕੋਲ ਇਸ ਨਿਊਜ਼9 ਗਲੋਬਲ ਸੰਮੇਲਨ ਵਿੱਚ ਜਰਮਨੀ ਅਤੇ ਭਾਰਤ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ ਤੱਕ ਲਿਜਾਣ ਲਈ ਰੋਡਮੈਪ ਬਾਰੇ ਚਰਚਾ ਕਰਨ ਲਈ ਇੱਥੇ ਬਹੁਤ ਸਾਰੇ ਆਗੂ ਮੌਜੂਦ ਹਨ।
ਮੈਂ ਧੰਨਵਾਦ ਕਰਦਾ ਹਾਂ ਰੇਲ, ਸੂਚਨਾ ਅਤੇ ਪ੍ਰਸਾਰਣ, ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਸੰਚਾਰ ਅਤੇ ਉੱਤਰ ਪੂਰਬੀ ਖੇਤਰ ਦੇ ਵਿਕਾਸ ਮੰਤਰੀ ਜੋਤੀਰਾਦਿਤਿਆ ਸਿੰਧੀਆ ਦਾ, ਜੋ ਇਸ ਮਹੱਤਵਪੂਰਨ ਸਮਾਗਮ ਵਿੱਚ ਹਿੱਸਾ ਲੈਣ ਲਈ ਭਾਰਤ ਤੋਂ ਲੰਬਾ ਸਫ਼ਰ ਤੈਅ ਕਰਕੇ ਆਏ ਹਨ। ਅਸੀਂ ਖੁਸ਼ਕਿਸਮਤ ਹਾਂ ਕਿ ਜਰਮਨੀ ਦੇ ਦੋ ਸੀਨੀਅਰ ਨੀਤੀ ਨਿਰਮਾਤਾ, ਫੈਡਰਲ ਮੰਤਰੀ ਸੇਮ ਓਜ਼ਡੇਮਿਰ ਅਤੇ ਬਾਡੇਨ-ਵੁਰਟੇਮਬਰਗ ਦੇ ਮੰਤਰੀ ਵਿਲਫ੍ਰੇਡ ਕ੍ਰੇਸ਼ਮੈਨ, ਅਗਲੇ ਦੋ ਦਿਨਾਂ ਵਿੱਚ ਸਾਡੇ ਨਾਲ ਜੁੜਣਗੇ।
ਸੰਮੇਲਨ ਦਾ ਸਭ ਤੋਂ ਖਾਸ ਪਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕੱਲ ਸ਼ਾਮ ਨੂੰ ਹੋਣ ਵਾਲਾ ਮੁੱਖ ਭਾਸ਼ਣ ਹੈ। ਮੈਂ ਸਾਡੇ ਜਰਮਨ ਭਾਈਵਾਲਾਂ, ਸਾਡੇ ਸਹਿ-ਮੇਜ਼ਬਾਨ ਫਾਓ ਈਐਫ ਬੀ ਸਟਟਗਾਰਟ ਅਤੇ ਬਾਡੇਨ-ਵੁਰਟੇਮਬਰਗ ਦੇ ਰਾਜ ਦੇ ਸਮਰਥਨ ਲਈ ਧੰਨਵਾਦੀ ਹਾਂ, ਜਿਨ੍ਹਾਂ ਦੇ ਸਹਿਯੋਗ ਨਾਲ ਇਹ ਸੰਭਵ ਹੋ ਸਕਿਆ।
Tv9 ਨੈੱਟਵਰਕ ਦੇ MD ਅਤੇ CEO ਬਰੁਣ ਦਾਸ ਨੇ ਸ਼ਾਨਦਾਰ ਸਾਂਝੇਦਾਰੀ ਲਈ ਰੁਵੇਨ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਬਾਡੇਨ-ਵੁਰਟੇਮਬਰਗ ਦੇ ਪ੍ਰਧਾਨ ਸਕੱਤਰ ਫਲੋਰੀਅਨ ਹੈਸਲਰ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਅਸੀਂ ਅੱਜ ਸ਼ਾਮ ਤੁਹਾਨੂੰ ਸੁਣਨ ਲਈ ਉੱਤਸਕ ਹਾਂ। ਉਨ੍ਹਾਂ ਕਿਹਾ ਕਿ ਸਾਨੂੰ ਬੁੰਡੇਸਲੀਗਾ ਅਤੇ ਡੀਐਫਬੀ-ਪੋਕਲ ਵਰਗੀਆਂ ਸਭ ਤੋਂ ਵੱਕਾਰੀ ਜਰਮਨ ਸੰਸਥਾਵਾਂ ਨੂੰ ਆਪਣੇ ਭਾਈਵਾਲਾਂ ਵਜੋਂ ਪਾ ਕੇ ਵੀ ਖੁਸ਼ੀ ਹੋ ਰਹੀ ਹੈ। ਸਾਡੇ ਸਾਹਮਣੇ ਇੱਕ ਰੋਮਾਂਚਕ ਸ਼ਾਮ ਹੈ, ਜਿਸ ਦੀ ਸ਼ੁਰੂਆਤ ਕੇਂਦਰੀ ਮੰਤਰੀਆਂ ਅਸ਼ਵਿਨੀ ਵੈਸ਼ਨਵ ਅਤੇ ਜੋਤੀਰਾਦਿੱਤਿਆ ਸਿੰਧੀਆ ਦੇ ਸੰਬੋਧਨਾਂ ਨਾਲ ਹੋਵੇਗੀ।