ਪਰਾਲੀ ਦੇ ਮੁੱਦੇ ਨੂੰ ਲੈ ਕੇ ਭੜਕੇ CM ਮਾਨ, ਕਿਹਾ- ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ
ਮੁੱਖ ਮੰਤਰੀ ਨੇ ਕਿਹਾ ਕਿ ਸਾਢੇ ਤਿੰਨ ਲੱਖ ਲੋਕਾਂ ਨੇ ਮੈਨੂੰ ਪੰਜਾਬ ਦਾ ਲਾਣੇਦਾਰ ਜਾਣੀਕਿ ਮੁਖੀ ਚੁਣਿਆ ਹੈ। ਪਰਿਵਾਰ ਦੇ ਸਾਰੇ ਮੈਂਬਰਾਂ ਦੀ ਗੱਲ ਸੁਣਨਾ ਵੀ ਮਕਾਨ ਮਾਲਕ ਦੀ ਜ਼ਿੰਮੇਵਾਰੀ ਹੈ। ਅਜਿਹੇ ਵਿੱਚ ਪੰਜਾਬ ਨੂੰ ਅੱਗੇ ਲਿਜਾਣ ਲਈ ਸਾਰਿਆਂ ਦੀ ਰਾਏ ਜ਼ਰੂਰੀ ਹੈ। ਕੁਦਰਤ ਨੇ ਪੰਜਾਬ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜੋ ਸੂਬੇ ਨੂੰ ਕਾਮਯਾਬੀ ਵੱਲ ਨਾ ਲੈਕੇ ਜਾਂਦੀ ਹੋ। ਪੰਜਾਬ ਦੇ ਪਛੜੇ ਹੋਣ ਦਾ ਕਾਰਨ ਸਿਆਸੀ ਹੈ। ਕਿਉਂਕਿ ਜਿਨ੍ਹਾਂ ਨੂੰ ਅਸੀਂ ਚੁਣਿਆ ਉਨ੍ਹਾਂ ਨੇ ਇਹ ਫਰਜ਼ ਨਹੀਂ ਨਿਭਾਇਆ।
ਪੰਜਾਬ ਯੂਨੀਵਰਸਿਟੀ ਚ ਹੋ ਰਹੇ ਪੰਜਾਬ ਵਿਜ਼ਨ 2047 ਚ ਪਹੁੰਚੇ ਸੀਐੱਮ ਭਗਵੰਤ ਮਾਨ ਨੇ ਪਰਾਲੀ ਦੇ ਮੁੱਦੇ ਤੇ ਕੇਂਦਰ ਸਰਕਾਰ ਤੇ ਇੱਕ ਵਾਰ ਫਿਰ ਜ਼ੁਬਾਨੀ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪਰਾਲੀ ਦੀ ਸਮੱਸਿਆ ਲਈ ਸਾਨੂੰ ਜ਼ਿੰਮੇਵਾਰ ਠਹਿਰਾਇਆ ਦਾ ਰਿਹਾ ਹੈ। ਇਸ ਮੁੱਦੇ ਤੇ ਕੋਈ ਬਲੇਮ ਗੇਮ ਨਹੀਂ ਹੋਣੀ ਚਾਹੀਦੀ। ਇਸ ਸਮੱਸਿਆ ਦੇ ਹੱਲ ਲਈ ਹੋਮਵਰਕ ਕਰਨਾ ਪਵੇਗਾ। ਉਨ੍ਹਾਂ ਫ਼ਸਲੀ ਵਿਭਿੰਨਤਾ ਤੇ ਜ਼ੋਰ ਦਿੰਦਿਆਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਬਜਾਏ ਬੀਜੀਆਂ ਫ਼ਸਲਾਂ ਦਾ ਪੂਰਾ ਮੁੱਲ ਮਿਲਣਾ ਚਾਹੀਦਾ ਹੈ। ਇਹ ਮੱਧ ਪ੍ਰਦੇਸ਼, ਯੂਪੀ ਅਤੇ ਹਰਿਆਣਾ ਸਮੇਤ ਸਾਰੇ ਸੂਬਿਆਂ ਦੀ ਸਮੱਸਿਆ ਹੈ।ਮੁੱਖ ਮੰਤਰੀ ਨੇ ਕਿਹਾ ਕਿ ਝੋਨੇ ਦੀ ਪਰਾਲੀ ਪੈਦਾ ਹੁੰਦੀ ਹੈ, ਪਰ ਚੌਲ ਪੰਜਾਬੀਆਂ ਦੀ ਖੁਰਾਕ ਨਹੀਂ ਹੈ। ਅਸੀਂ 10ਵੇਂ ਦਿਨ ਚੌਲ ਖਾਂਦੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦੇ ਕਿਸਾਨ ਤੋਂ ਅਨਾਜ ਚਾਹੀਦਾ ਹੈ ਤਾਂ ਉਹ ਪਹਿਲਾਂ ਅੰਨਦਾਤਾ ਬੁਲਾਉਂਦੇ ਹਨ, ਪਰ ਬਾਅਦ ਵਿੱਚ ਉਨ੍ਹਾਂ ਤੇ ਪਰਚੇ ਦਰਜ ਕਰ ਦਿੱਤੇ ਜਾਂਦੇ ਹਨ।