ਰਾਹੁਲ ਗਾਂਧੀ ਦੇ ਦੋਸ਼ਾਂ ‘ਤੇ ਭਾਜਪਾ ਦਾ ਜਵਾਬ, ਪਾਤਰਾ ਨੇ ਕਿਹਾ- ਰਾਹੁਲ ਗਾਂਧੀ ਕਾਰਨ ਕਰੋੜਾਂ ਲੋਕਾਂ ਦਾ ਨੁਕਸਾਨ
ਸੰਬਿਤ ਪਾਤਰਾ ਨੇ ਕਿਹਾ ਕਿ ਜਦੋਂ ਰਾਹੁਲ ਗਾਂਧੀ ਪੀਐਮ ਮੋਦੀ ਦੀ ਕ੍ਰੈਡਿਬਿਲਿਟੀ ਖ਼ਤਮ ਹੋਣ ਦੀ ਗੱਲ ਕਰ ਰਹੇ ਸਨ ਤਾਂ ਮੋਦੀ ਜੀ ਦੂਜੇ ਦੇਸ਼ ਦਾ ਸਰਵਉੱਚ ਨਾਗਰਿਕ ਪੁਰਸਕਾਰ ਲੈ ਰਹੇ ਸਨ। ਰਾਹੁਲ ਗਾਂਧੀ, ਤੁਸੀਂ ਸਟ੍ਰਕਚਰ ਦੀ ਗੱਲ ਕਰ ਰਹੇ ਸੀ। ਤੁਹਾਡਾ ਸਟ੍ਰਕਚਰ ਜਾਰਜ ਸੋਰੋਸ ਹੈ। ਹਰ ਕੋਈ ਇਹ ਜਾਣਦਾ ਹੈ।
ਅਮਰੀਕਾ ਦੇ ਸਕਿਓਰਿਟੀਜ਼ ਐਂਡ ਐਕਸਚੇਂਜ ਕਮਿਸ਼ਨ (SEC) ਵੱਲੋਂ ਅਰਬਪਤੀ ਗੌਤਮ ਅਡਾਨੀ ਤੇ ਲਾਏ ਆਰੋਪਾਂ ਤੋਂ ਬਾਅਦ ਦੇਸ਼ ਚ ਸਿਆਸੀ ਤਾਪਮਾਨ ਵਧ ਗਿਆ ਹੈ। ਕਾਂਗਰਸ ਸਾਂਸਦ ਰਾਹੁਲ ਗਾਂਧੀ ਨੇ ਗੌਤਮ ਅਡਾਨੀ ਦੀ ਗ੍ਰਿਫਤਾਰੀ ਦੀ ਮੰਗ ਕੀਤੀ ਹੈ। ਰਾਹੁਲ ਨੇ ਕਿਹਾ ਕਿ ਗੌਤਮ ਅਡਾਨੀ ਨੇ ਘੁਟਾਲਾ ਕੀਤਾ ਹੈ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ। ਰਾਹੁਲ ਦੇ ਹਮਲੇ ਦਾ ਭਾਜਪਾ ਨੇ ਜਵਾਬ ਦਿੱਤਾ ਹੈ। ਪਾਰਟੀ ਦੇ ਬੁਲਾਰੇ ਸੰਬਿਤ ਪਾਤਰਾ ਨੇ ਸਵਾਲ ਕੀਤਾ ਕਿ ਜਿੱਥੇ ਵੀ ਕਾਂਗਰਸ ਸੱਤਾ ਵਿੱਚ ਸੀ, ਉੱਥੇ ਗੌਤਮ ਅਡਾਨੀ ਨੇ ਨਿਵੇਸ਼ ਕੀਤਾ ਸੀ। ਰਾਹੁਲ ਜੀ ਜਵਾਬ ਦਿਓ ਕਿ ਤੁਹਾਡੀਆਂ ਸਰਕਾਰਾਂ ਨੇ ਮਦਦ ਕਿਉਂ ਲਈ।