AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਰਵਿੰਦਰ ਝੋਟਾ ਕਤਲ ਕਾਂਡ: ਚੌਥੇ ਦਿਨ ਵੀ ਧਰਨਾ ਜਾਰੀ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ

ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨਸ਼ਾ ਵਿਰੋਧੀ ਕਾਰਕੁਨ (ਐਂਟੀ-ਡਰੱਗ ਐਕਟਿਵਿਸਟ) ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਚੌਥੇ ਦਿਨ ਵੀ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ। ਇਸ ਹੱਤਿਆ ਕਾਂਡ ਦੇ ਵਿਰੋਧ ਵਿੱਚ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੁਕੰਮਲ ਬੰਦ ਰੱਖਿਆ ਗਿਆ ਸੀ, ਜਿਸ ਦੌਰਾਨ ਨਿੱਜੀ ਸਕੂਲ, ਕਾਲਜ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ।

ਪਰਵਿੰਦਰ ਝੋਟਾ ਕਤਲ ਕਾਂਡ: ਚੌਥੇ ਦਿਨ ਵੀ ਧਰਨਾ ਜਾਰੀ, CM ਮਾਨ ਨੇ ਸੱਦੀ ਹਾਈ ਲੈਵਲ ਮੀਟਿੰਗ
tv9-punjabi
| Updated On: 16 Oct 2026 12:05 PM IST
Share

ਮਾਨਸਾ ਵਿਖੇ ਨਸ਼ਿਆਂ ਵਿਰੁੱਧ ਆਵਾਜ਼ ਬੁਲੰਦ ਕਰਨ ਵਾਲੇ ਨਸ਼ਾ ਵਿਰੋਧੀ ਕਾਰਕੁਨ (ਐਂਟੀ-ਡਰੱਗ ਐਕਟਿਵਿਸਟ) ਪਰਵਿੰਦਰ ਸਿੰਘ ਝੋਟਾ ਦੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਚੌਥੇ ਦਿਨ ਵੀ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਦਾ ਰੋਸ ਧਰਨਾ ਲਗਾਤਾਰ ਜਾਰੀ ਹੈ। ਇਸ ਹੱਤਿਆ ਕਾਂਡ ਦੇ ਵਿਰੋਧ ਵਿੱਚ ਵੀਰਵਾਰ ਨੂੰ ਪੂਰੇ ਪੰਜਾਬ ਵਿੱਚ ਮੁਕੰਮਲ ਬੰਦ ਰੱਖਿਆ ਗਿਆ ਸੀ, ਜਿਸ ਦੌਰਾਨ ਨਿੱਜੀ ਸਕੂਲ, ਕਾਲਜ ਅਤੇ ਬਾਜ਼ਾਰ ਪੂਰੀ ਤਰ੍ਹਾਂ ਬੰਦ ਰਹੇ। ਕਿਸਾਨ ਜਥੇਬੰਦੀਆਂ ਵੱਲੋਂ ਕੌਮੀ ਮਾਰਗਾਂ (ਨੈਸ਼ਨਲ ਹਾਈਵੇਅ) ‘ਤੇ ਚੱਕਾ ਜਾਮ ਕਰਕੇ ਆਵਾਜਾਈ ਠੱਪ ਕੀਤੀ ਗਈ ਸੀ, ਜਿਸ ਦੌਰਾਨ ਪੁਲਿਸ ਨੇ ਕਈ ਪ੍ਰਮੁੱਖ ਕਿਸਾਨ ਆਗੂਆਂ ਨੂੰ ਹਿਰਾਸਤ ਵਿੱਚ ਵੀ ਲਿਆ।

ਸੂਬੇ ਭਰ ਵਿੱਚ ਵਧਦੇ ਜਨਤਕ ਗੁੱਸੇ ਅਤੇ ਤਣਾਅਪੂਰਨ ਸਥਿਤੀ ਨੂੰ ਦੇਖਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਕ ਉੱਚ ਪੱਧਰੀ (ਹਾਈ ਲੈਵਲ) ਮੀਟਿੰਗ ਤਲਬ ਕੀਤੀ ਹੈ। ਦੂਜੇ ਪਾਸੇ, ਮਾਨਸਾ ਦੇ ਲਕਸ਼ਮੀ ਨਾਰਾਇਣ ਮੰਦਰ ਵਿਖੇ ਸ਼ਹਿਰ ਦੇ ਪਤਵੰਤਿਆਂ, ਜਨਤਕ ਨੁਮਾਇੰਦਿਆਂ ਅਤੇ ਸੀਨੀਅਰ ਪੁਲਿਸ ਅਧਿਕਾਰੀਆਂ ਦਰਮਿਆਨ ਅਮਨ-ਕਾਨੂੰਨ ਤੇ ਮੌਜੂਦਾ ਹਾਲਾਤ ਨੂੰ ਲੈ ਕੇ ਇੱਕ ਵਿਸ਼ੇਸ਼ ਮੀਟਿੰਗ ਤੈਅ ਕੀਤੀ ਗਈ ਹੈ।

7 ਦਿਨਾਂ ਦੇ ਰਿਮਾਂਡ ਤੇ ਮੁਲਜ਼ਮ

ਜ਼ਿਕਰਯੋਗ ਹੈ ਕਿ 13 ਅਕਤੂਬਰ ਨੂੰ ਨਸ਼ੀਲੀਆਂ ਦਵਾਈਆਂ ਵੇਚਣ ਦਾ ਵਿਰੋਧ ਕਰਨ ‘ਤੇ ਮੈਡੀਕਲ ਸਟੋਰ ਸੰਚਾਲਕ ਅਸ਼ਵਨੀ ਕੁਮਾਰ ਨੇ ਪਰਵਿੰਦਰ ਸਿੰਘ ਝੋਟਾ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਸੀ। ਪੁਲਿਸ ਇਸ ਮਾਮਲੇ ਵਿੱਚ ਮੁੱਖ ਮੁਲਜ਼ਮ ਅਸ਼ਵਨੀ ਕੁਮਾਰ ਸਮੇਤ ਉਸ ਦੀ ਪਤਨੀ ਨੀਲਮ ਰਾਣੀ ਅਤੇ ਇਸ ਵਾਰਦਾਤ ਵਿੱਚ ਮਦਦ ਕਰਨ ਵਾਲੇ ਇੱਕ ਹੋਰ ਸਾਥੀ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕਰ ਚੁੱਕੀ ਹੈ। ਅਦਾਲਤ ਨੇ ਮੁਲਜ਼ਮ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ‘ਤੇ ਭੇਜਿਆ ਹੈ।

ਮਾਨਸਾ ਦੇ ਐੱਸਐੱਸਪੀ ਵੈਭਵ ਚੌਧਰੀ ਨੇ ਦੱਸਿਆ ਕਿ ਮੁਲਜ਼ਮ ਅਸ਼ਵਨੀ ਕੁਮਾਰ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਤੁਰੰਤ ਬਾਅਦ ਆਪਣਾ ਮੋਬਾਈਲ ਫ਼ੋਨ ਕਿਤੇ ਸੁੱਟ ਦਿੱਤਾ ਸੀ। ਕਾਲ ਡਿਟੇਲ ਰਿਕਾਰਡ (ਸੀਡੀਆਰ) ਦੀ ਜਾਂਚ ਤੋਂ ਸਾਹਮਣੇ ਆਇਆ ਹੈ ਕਿ ਮੁਲਜ਼ਮ ਨੇ ਘਟਨਾ ਮਗਰੋਂ ਆਖ਼ਰੀ ਫ਼ੋਨ ਕਾਲ ਆਪਣੇ ਚਾਚੇ ਨੂੰ ਕੀਤੀ ਸੀ, ਜਦਕਿ ਇਸ ਤੋਂ ਪਹਿਲਾਂ ਉਸ ਨੇ ਆਪਣੇ ਪੁੱਤਰ ਨੂੰ ਚਾਰ ਵਾਰ ਕਾਲਾਂ ਕੀਤੀਆਂ ਸਨ।

ਡਰੱਗ ਇੰਸਪੈਕਟਰ ਤੋਂ ਦੇਰ ਰਾਤ ਤੱਕ ਪੁੱਛਗਿੱਛ

ਇਸ ਪੂਰੇ ਘਟਨਾਕ੍ਰਮ ਤੋਂ ਬਾਅਦ ਮੁਲਜ਼ਮ ਅਸ਼ਵਨੀ ਕੁਮਾਰ ਦੇ ਮੈਡੀਕਲ ਸਟੋਰ ਦੇ ਲਾਇਸੈਂਸ ਨਵਿਆਉਣ (ਰੀਨਿਊਅਲ) ਦੀ ਪ੍ਰਕਿਰਿਆ ਨੂੰ ਲੈ ਕੇ ਸਿਹਤ ਵਿਭਾਗ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਡੂੰਘਾਈ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਤਾਇਨਾਤ ਡਰੱਗ ਇੰਸਪੈਕਟਰ ਨਰੇਸ਼ ਦੀ ਭੂਮਿਕਾ ਵੀ ਜਾਂਚ ਦੇ ਘੇਰੇ ਵਿੱਚ ਆ ਗਈ ਹੈ। ਸੂਤਰਾਂ ਅਨੁਸਾਰ ਡਾਇਰੈਕਟਰ ਹੈਲਥ ਸਰਵਿਸਿਜ਼ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੇ ਮੈਡੀਕਲ ਸਟੋਰ ਨਾਲ ਸਬੰਧਤ ਸਾਰਾ ਪੁਰਾਣਾ ਰਿਕਾਰਡ ਤਲਬ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਡਰੱਗ ਇੰਸਪੈਕਟਰ ਕੋਲੋਂ ਦੇਰ ਰਾਤ ਤੱਕ ਅਧਿਕਾਰੀਆਂ ਵੱਲੋਂ ਸਖ਼ਤ ਪੁੱਛਗਿੱਛ ਕੀਤੀ ਗਈ ਹੈ।

ਜਾਂਚ ਦਾ ਕੇਂਦਰੀ ਬਿੰਦੂ ਇਹ ਹੈ ਕਿ ਮੁਲਜ਼ਮ ਮੈਡੀਕਲ ਸੰਚਾਲਕ ਖ਼ਿਲਾਫ਼ ਪਹਿਲਾਂ ਤੋਂ ਅਪਰਾਧਿਕ ਮਾਮਲੇ ਦਰਜ ਹੋਣ ਅਤੇ ਲਗਾਤਾਰ ਸ਼ਿਕਾਇਤਾਂ ਮਿਲਣ ਦੇ ਬਾਵਜੂਦ ਉਸ ਦੇ ਮੈਡੀਕਲ ਸਟੋਰ ਦਾ ਲਾਇਸੈਂਸ ਵਾਰ-ਵਾਰ ਕਿਵੇਂ ਰੀਨਿਊ ਹੁੰਦਾ ਰਿਹਾ। ਵਿਭਾਗੀ ਅਧਿਕਾਰੀ ਇਸ ਗੱਲ ਦੀ ਪੜਤਾਲ ਕਰ ਰਹੇ ਹਨ ਕਿ ਲਾਇਸੈਂਸ ਜਾਰੀ ਰੱਖਣ ਦੌਰਾਨ ਨਿਰਧਾਰਤ ਨਿਯਮਾਂ ਅਤੇ ਕਾਨੂੰਨੀ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਸੀ ਜਾਂ ਫਿਰ ਕੋਈ ਮਿਲੀਭੁਗਤ ਚੱਲ ਰਹੀ ਸੀ।

5 ਪੁਲਿਸ ਕੇਸ ਹੋਣ ਦੇ ਬਾਵਜੂਦ ਜਾਰੀ ਕੀਤਾ ਸੀ ਅਸਲਾ ਲਾਇਸੈਂਸ

ਜਾਂਚ ਦੌਰਾਨ ਪ੍ਰਸ਼ਾਸਨਿਕ ਲਾਪਰਵਾਹੀ ਦਾ ਇੱਕ ਹੋਰ ਹੈਰਾਨੀਜਨਕ ਖ਼ੁਲਾਸਾ ਹੋਇਆ ਹੈ। ਅਸ਼ਵਨੀ ਕੁਮਾਰ ਖ਼ਿਲਾਫ਼ ਪਹਿਲਾਂ ਤੋਂ ਪੰਜ ਅਪਰਾਧਿਕ ਮਾਮਲੇ ਦਰਜ ਹੋਣ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ 21 ਅਗਸਤ 2024 ਨੂੰ ਉਸ ਦਾ ਅਸਲਾ (ਹਥਿਆਰ) ਲਾਇਸੈਂਸ ਜਾਰੀ ਕਰ ਦਿੱਤਾ ਗਿਆ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਲਾਇਸੈਂਸ ਦੀ ਸਿਫ਼ਾਰਸ਼ ਕਰਦੇ ਸਮੇਂ ਪੁਲਿਸ ਰਿਕਾਰਡ ਵਿੱਚ ਇਨ੍ਹਾਂ ਮਾਮਲਿਆਂ ਦਾ ਸਪੱਸ਼ਟ ਜ਼ਿਕਰ ਵੀ ਕੀਤਾ ਗਿਆ ਸੀ।

ਵੇਰਵਿਆਂ ਮੁਤਾਬਕ ਅਸ਼ਵਨੀ ਕੁਮਾਰ ਖ਼ਿਲਾਫ਼ ਸਾਲ 2013 ਤੋਂ 2026 ਦਰਮਿਆਨ ਕੁੱਲ 6 ਐੱਫਆਈਆਰ ਦਰਜ ਹੋਣ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਦੋ ਮਾਮਲਿਆਂ ਵਿੱਚ ਉਹ ਅਦਾਲਤ ਵੱਲੋਂ ਬਰੀ ਹੋ ਚੁੱਕਾ ਸੀ, ਜਦਕਿ ਤਿੰਨ ਮਾਮਲੇ ਧਾਰਾ 188 ਤਹਿਤ ਦਰਜ ਸਨ। ਉਸ ਖ਼ਿਲਾਫ਼ ਛੇਵਾਂ ਮਾਮਲਾ 14 ਅਕਤੂਬਰ 2026 ਨੂੰ ਪਰਵਿੰਦਰ ਸਿੰਘ ਝੋਟਾ ਹੱਤਿਆ ਕਾਂਡ ਦੇ ਸਬੰਧ ਵਿੱਚ ਦਰਜ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਅਸ਼ਵਨੀ ਕੋਲ 7.62 ਐੱਮਐੱਮ ਦੀ ਪਿਸਤੌਲ ਅਤੇ ਇੱਕ 12 ਬੋਰ ਦੀ ਬੰਦੂਕ ਮਨਜ਼ੂਰਸ਼ੁਦਾ ਸੀ। ਉਸ ਦੇ ਅਸਲਾ ਲਾਇਸੈਂਸ ਦੀ ਮਿਆਦ 21 ਅਗਸਤ 2024 ਤੋਂ 20 ਅਗਸਤ 2029 ਤੱਕ ਨਿਰਧਾਰਤ ਸੀ। ਇਸ ਲਾਇਸੈਂਸ ਤਹਿਤ ਉਸ ਨੂੰ ਇੱਕੋ ਸਮੇਂ 50 ਕਾਰਤੂਸ ਖ਼ਰੀਦਣ ਅਤੇ ਪੂਰੇ ਸਾਲ ਦੌਰਾਨ ਵੱਧ ਤੋਂ ਵੱਧ 100 ਕਾਰਤੂਸ ਖ਼ਰੀਦਣ ਦੀ ਖੁੱਲ੍ਹ ਦਿੱਤੀ ਗਈ ਸੀ। ਪ੍ਰਸ਼ਾਸਨ ਹੁਣ ਇਸ ਗੱਲ ਦੀ ਵੀ ਘੋਖ ਕਰ ਰਿਹਾ ਹੈ ਕਿ ਅਪਰਾਧਿਕ ਪਿਛੋਕੜ ਹੋਣ ਦੇ ਬਾਵਜੂਦ ਉਸ ਨੂੰ ਇਹ ਅਸਲਾ ਪਰਮਿਟ ਕਿਸ ਆਧਾਰ ‘ਤੇ ਜਾਰੀ ਕੀਤਾ ਗਿਆ ਸੀ।

Follow Us
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ
Houthi-Saudi War: ਹੂਤੀ-ਸਾਊਦੀ ਟਕਰਾਅ ਵਿੱਚ ਵਧਿਆ ਤਣਾਅ , ਭਾਰਤੀਆਂ ਲਈ ਅਲਰਟ ਜਾਰੀ...
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ
ਲੁਧਿਆਣਾ ਵਿੱਚ ਮੁੜ ਤੇਜ਼ ਰਫ਼ਤਾਰ ਦਾ ਕਹਿਰ, ਨੌਜਵਾਨ ਦੀ ਮੌਕੇ 'ਤੇ ਹੀ ਮੌਤ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ...
ਗੋਲਡਨ ਟੈਂਪਲ 'ਚ ਟ੍ਰੈਵਲ ਵਲੌਗਰ ਨਾਲ ਬਦਸਲੂਕੀ! ਇਲਜ਼ਾਮਾਂ 'ਤੇ ਕੀ ਬੋਲੀ SGPC? ਜਾਣੋ......