AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ: ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ ਡੋਨੀ ਬੱਲ ਦੀ ਜਾਨੋਂ ਮਾਰਨ ਦੀ ਧਮਕੀ, ਡੀਜੀਪੀ ਨੂੰ ਦਿੱਤੀ ਸ਼ਿਕਾਇਤ

ਵਿਧਾਇਕ ਗਿਆਸਪੁਰਾ ਦੇ ਪੱਤਰ ਦੇ ਅਨੁਸਾਰ 10 ਅਪ੍ਰੈਲ, 2026 ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ, ਜਦੋਂ ਨੋਨਾ ਨਾਮ ਦੇ ਇੱਕ ਸਥਾਨਕ ਆੜ੍ਹਤੀ ਨੂੰ ਵਿਦੇਸ਼ ਤੋਂ ਧਮਕੀ ਭਰਿਆ ਕਾਲ ਆਇਆ। ਪੰਜ ਦਿਨਾਂ ਦੇ ਅੰਦਰ, 15 ਅਪ੍ਰੈਲ ਨੂੰ, ਅਣਪਛਾਤੇ ਵਿਅਕਤੀਆਂ ਨੇ ਨੋਨਾ ਦੀ ਦੁਕਾਨ 'ਤੇ ਗੋਲੀਬਾਰੀ ਕਰ ਦਿੱਤੀ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਲੁਧਿਆਣਾ: ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ ਡੋਨੀ ਬੱਲ ਦੀ ਜਾਨੋਂ ਮਾਰਨ ਦੀ ਧਮਕੀ, ਡੀਜੀਪੀ ਨੂੰ ਦਿੱਤੀ ਸ਼ਿਕਾਇਤ
ਲੁਧਿਆਣਾ: ਵਿਧਾਇਕ ਮਨਵਿੰਦਰ ਗਿਆਸਪੁਰਾ ਨੂੰ ਡੋਨੀ ਬੱਲ ਦੀ ਜਾਨੋਂ ਮਾਰਨ ਦੀ ਧਮਕੀ, ਡੀਜੀਪੀ ਨੂੰ ਦਿੱਤੀ ਸ਼ਿਕਾਇਤ
rajinder-arora-ludhiana
| Updated On: 04 May 2026 12:41 PM IST
Share

ਪਾਇਲ ਵਿਧਾਨ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੂੰ ਗੈਂਗਸਟਰ ਡੋਨੀ ਬਲ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਿਆ ਹਨ। ਇੱਕ ਅੰਤਰਰਾਸ਼ਟਰੀ ਨੰਬਰ ਰਾਹੀਂ ਦਿੱਤੀਆਂ ਗਈਆਂ ਧਮਕੀਆਂ ਨੇ ਵਿਧਾਇਕ ਤੇ ਉਸ ਦੇ ਸਾਥੀਆਂ ਦੀ ਸੁਰੱਖਿਆ ਬਾਰੇ ਗੰਭੀਰ ਚਿੰਤਾਵਾਂ ਪੈਦਾ ਕੀਤੀਆਂ ਹਨ। ਡੋਨੀ ਬੱਲ ਤੋਂ ਲਗਾਤਾਰ ਮਿਲ ਰਹੀਆਂ ਧਮਕੀਆਂ ਤੋਂ ਬਾਅਦ ਵਿਧਾਇਕ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇਸ ਸਬੰਧ ‘ਚ ਪੱਤਰ ਲਿਖਿਆ ਹੈ।

ਵਿਧਾਇਕ ਗਿਆਸਪੁਰਾ ਦੇ ਪੱਤਰ ਦੇ ਅਨੁਸਾਰ 10 ਅਪ੍ਰੈਲ, 2026 ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋਈਆਂ, ਜਦੋਂ ਨੋਨਾ ਨਾਮ ਦੇ ਇੱਕ ਸਥਾਨਕ ਆੜ੍ਹਤੀ ਨੂੰ ਵਿਦੇਸ਼ ਤੋਂ ਧਮਕੀ ਭਰਿਆ ਕਾਲ ਆਇਆ। ਪੰਜ ਦਿਨਾਂ ਦੇ ਅੰਦਰ, 15 ਅਪ੍ਰੈਲ ਨੂੰ, ਅਣਪਛਾਤੇ ਵਿਅਕਤੀਆਂ ਨੇ ਨੋਨਾ ਦੀ ਦੁਕਾਨ ‘ਤੇ ਗੋਲੀਬਾਰੀ ਕਰ ਦਿੱਤੀ। ਖੁਸ਼ਕਿਸਮਤੀ ਨਾਲ, ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਅਗਲੇ ਦਿਨ, ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਅਵਿਨਾਸ਼ਪ੍ਰੀਤ ਸਿੰਘ ਜੱਲਾ ਨੇ ਇੱਕ ਪ੍ਰੈਸ ਕਾਨਫਰੰਸ ਕਰਦੇ ਹੋਏ ਧਮਕੀਆਂ ਅਤੇ ਵਧਦੀਆਂ ਗੈਂਗਸਟਰ ਗਤੀਵਿਧੀਆਂ ਦੀ ਨਿੰਦਾ ਕੀਤੀ।

ਹਾਲਾਂਕਿ, ਉਸ ਤੋਂ ਬਾਅਦਜੱਲਾ ਨੂੰ ਖੁਦ ਇੱਕ ਅੰਤਰਰਾਸ਼ਟਰੀ ਨੰਬਰ ਤੋਂ ਧਮਕੀ ਭਰਿਆ ਕਾਲ ਆਇਆ। ਜੱਲਾ ਜਿਸ ਵੇਲੇ ਗਿਆਸਪੁਰਾ ਦੇ ਦਫ਼ਤਰ ‘ਚ ਮੌਜੂਦ ਸਨ, ਉਸ ਸਮੇਂ ਵੀ ਉਨ੍ਹਾਂ ਨੂੰ ਇੱਕ ਕਾਲ ਆਈ। ਇਸ ਕਾਲ ਦਾ ਜਵਾਬ ਵਿਧਾਇਕ ਨੇ ਦਿੱਤਾ ਤੇ ਕਾਲ ਕਰਨ ਵਾਲੇ ਨਾਲ ਲਗਭਗ 15 ਮਿੰਟਾਂ ਤੱਕ ਗੱਲ ਕੀਤੀ, ਉਸ ਨੂੰ ਪੰਜਾਬ ‘ਚ ਸ਼ਾਂਤੀ ਭੰਗ ਨਾ ਕਰਨ ਦੀ ਅਪੀਲ ਕੀਤੀ। ਉਸ ਨੇ ਤੁਰੰਤ ਸੀਨੀਅਰ ਪੁਲਿਸ ਅਧਿਕਾਰੀਆਂ, ਜਿਨ੍ਹਾਂ ਵਿੱਚ ਐਸਐਸਪੀ ਖੰਨਾ ਅਤੇ ਡੀਆਈਜੀ ਲੁਧਿਆਣਾ ਰੇਂਜ ਸ਼ਾਮਲ ਹਨ ਨੂੰ ਸੂਚਿਤ ਕੀਤਾ।

ਪੁਲਿਸ ਕਾਰਵਾਈ ਅਤੇ 25 ਅਪ੍ਰੈਲ ਤੱਕ ਗੋਲੀਬਾਰੀ ਦੀ ਘਟਨਾ ‘ਚ ਸ਼ਾਮਲ ਸ਼ੱਕੀਆਂ ਦੀ ਗ੍ਰਿਫ਼ਤਾਰੀ ਦੇ ਬਾਵਜੂਦ, ਡੋਨੀ ਬੱਲ ਦੀਆਂ ਧਮਕੀਆਂ ਜਾਰੀ ਹਨ। ਕਾਲ ਕਰਨ ਵਾਲੇ ਨੇ ਚੇਤਾਵਨੀ ਦਿੱਤੀ ਸੀ ਕਿ ਵਿਧਾਇਕ ਗਿਆਸਪੁਰਾ ਨੂੰ ਮਾਰ ਦਿੱਤਾ ਜਾਵੇਗਾ ਤੇ ਉਸ ਦੇ ਸਾਥੀਆਂ ਨੂੰ ਵੀ ਧਮਕੀਆਂ ਮਿਲਿਆ ਹਨ।

30 ਅਪ੍ਰੈਲ ਨੂੰ ਇੱਕ ਹੋਰ ਘਟਨਾ ‘ਚ ਵਿਧਾਇਕ ਦੀ ਮੀਡੀਆ ਟੀਮ ਦੇ ਇੱਕ ਮੈਂਬਰ ਨੂੰ ਰਾਣੋ ਪੁਲ ਨੇੜੇ ਤਿੰਨ ਅਣਪਛਾਤੇ ਨੌਜਵਾਨਾਂ ਨੇ ਰੋਕਿਆ। ਉਨ੍ਹਾਂ ਨੇ ਉਸ ਨੂੰ ਧਮਕੀ ਦਿੰਦੇ ਹੋਏ ਕਿਹਾ ਕਿ ਉਸ ਨੂੰ ਵਿਧਾਇਕ ਨਾਲ ਜੁੜੇ ਹੋਣ ਲਈ ਹਿਸਾਬ ਚੁਕਤਾ ਕਰਨਾ ਪਵੇਗਾ। ਬਾਅਦ ‘ਚ ਉਸ ਨੇ ਪਾਇਲ ਪੁਲਿਸ ਸਟੇਸ਼ਨ ‘ਚ ਸ਼ਿਕਾਇਤ ਦਰਜ ਕਰਵਾਈ।

ਇਹਨਾਂ ਵਾਰ-ਵਾਰ ਧਮਕੀਆਂ ਤੋਂ ਬਾਅਦ, ਵਿਧਾਇਕ ਗਿਆਸਪੁਰਾ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਪੱਤਰ ਲਿਖ ਕੇ ਆਪਣੇ ਤੇ ਆਪਣੇ ਸਾਥੀਆਂ ਲਈ ਸੁਰੱਖਿਆ ਵਧਾਉਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਨੇ ਖੇਤਰ ‘ਚ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਤੁਰੰਤ ਕਾਰਵਾਈ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

Follow Us
ਗੱਡੇ 'ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ
ਗੱਡੇ 'ਤੇ ਵੋਟ ਪਾਉਣ ਪਹੁੰਚੇ ਰਾਜਾ ਵੜਿੰਗ, ਪੈਟਰੋਲ-ਡੀਜਲ ਦੇ ਵਧੇ ਰੇਟਾਂ ਖਿਲਾਫ਼ ਪ੍ਰਦਰਸ਼ਨ...
ਚੰਡੀਗੜ੍ਹ ਵਿੱਚ ਖੌਫਨਾਕ ਨਜਾਰਾ, ਗੈਸ ਸਿਲੰਡਰ ਫਟਣ ਨਾਲ ਕਈ ਲੋਕ ਝੁਲਸੇ
ਚੰਡੀਗੜ੍ਹ ਵਿੱਚ ਖੌਫਨਾਕ ਨਜਾਰਾ, ਗੈਸ ਸਿਲੰਡਰ ਫਟਣ ਨਾਲ ਕਈ ਲੋਕ ਝੁਲਸੇ...
ਦਿੱਲੀ ਟ੍ਰੈਫਿਕ ਪੁਲਿਸ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਆਉਣ ਲਈ ਮਿਲੇ ਏਸੀ ਹੈਲਮੇਟ
ਦਿੱਲੀ ਟ੍ਰੈਫਿਕ ਪੁਲਿਸ ਨੂੰ ਭਿਆਨਕ ਗਰਮੀ ਤੋਂ ਰਾਹਤ ਦਿਆਉਣ ਲਈ ਮਿਲੇ ਏਸੀ ਹੈਲਮੇਟ...
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...