ਚੰਡੀਗੜ੍ਹ ‘ਚ ਧੁਰੰਧਰ ਦੇ ਪ੍ਰੋਡਕਸ਼ਨ ਡਿਜ਼ਾਈਨਰ ਖਿਲਾਫ FIR ਦਰਜ, ਪੀੜਤਾ ਨੇ ਲਗਾਏ ਵੱਡੇ ਇਲਜ਼ਾਮ
ਚੰਡੀਗੜ੍ਹ ਵਿੱਚ 'ਧੁਰੰਧਰ' ਫਿਲਮ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੈਣੀ ਐਸ. ਜੌਹਰੇ 'ਤੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲੱਗਾ ਹੈ। ਇੱਕ ਕੁੜੀ ਨੇ ਪੰਜ-ਸਿਤਾਰਾ ਹੋਟਲ ਵਿੱਚ ਗਲਤ ਢੰਗ ਨਾਲ ਛੂਹਣ, ਕੁੱਟਮਾਰ ਅਤੇ ਨਸ਼ੀਲਾ ਪਦਾਰਥ ਦੇਣ ਦਾ ਇਲਜ਼ਾਮ ਲਗਾਇਆ ਹੈ। 21 ਅਪ੍ਰੈਲ, 2026 ਨੂੰ FIR ਦਰਜ ਹੋਈ, ਪਰ ਗ੍ਰਿਫ਼ਤਾਰੀ ਤੋਂ ਪਹਿਲਾਂ ਮੁਲਜ਼ਮ ਨੇ ਜ਼ਿਲ੍ਹਾ ਅਦਾਲਤ ਤੋਂ ਅਗਾਊਂ ਜ਼ਮਾਨਤ ਲੈ ਲਈ ਹੈ।
ਫਿਲਮ ਧੁਰੰਧਰ ਦੇ ਪ੍ਰੋਡਕਸ਼ਨ ਡਿਜ਼ਾਈਨਰ ਸੈਣੀ ਐਸ. ਜੌਹਰੇ ਖਿਲਾਫ ਚੰਡੀਗੜ੍ਹ ਦੇ ਸੈਕਟਰ 17 ਪੁਲਿਸ ਸਟੇਸ਼ਨ ਵਿੱਚ ਇੱਕ ਕੁੜੀ ਨੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਹੈ। ਸ਼ਿਕਾਇਤ ਵਿੱਚ ਕੁੜੀ ਨੇ ਇਲਜ਼ਾਮ ਲਗਾਇਆ ਹੈ ਕਿ ਮੁਲਜ਼ਮ ਨੇ ਉਸ ਨੂੰ ਇੱਕ ਪੰਜ-ਸਿਤਾਰਾ ਹੋਟਲ ਵਿੱਚ ਬੁਲਾਇਆ। ਉਸ ਨੂੰ ਗਲਤ ਢੰਗ ਨਾਲ ਛੂਹਿਆ। ਜਦੋਂ ਉਸ ਵੱਲੋਂ ਵਿਰੋਧ ਕੀਤਾ ਗਿਆ ਤਾਂ ਉਸ ਨਾਲ ਕੁੱਟ ਮਾਰ ਕੀਤੀ ਗਈ।
ਕੁੜੀ ਨੇ ਇਲਜ਼ਾਮ ਲਗਾਇਆ ਕਿ ਉਸ ਦੀ ਡਰਿੰਕ ਵਿੱਚ ਨਸ਼ੀਲਾ ਪਦਾਰਥ ਮਿਲਾਇਆ ਗਿਆ। ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ। ਜਾਂਚ ਤੋਂ ਬਾਅਦ, ਪੁਲਿਸ ਨੇ 21 ਅਪ੍ਰੈਲ, 2026 ਨੂੰ ਐਫਆਈਆਰ ਦਰਜ ਕੀਤੀ ਪਰ ਸੋਮਵਾਰ ਦੇਰ ਸ਼ਾਮ ਨੂੰ ਮਾਮਲਾ ਸਾਹਮਣੇ ਆਇਆ। ਜਾਣਕਾਰੀ ਮੁਤਾਬਕ ਐਫਆਈਆਰ ਤੋਂ ਬਾਅਦ ਸੈਕਟਰ-17 ਪੁਲਿਸ ਨੇ ਮੁਲਜ਼ਮ ਪ੍ਰੋਡਕਸ਼ਨ ਡਿਜ਼ਾਈਨਰ ਨੂੰ ਗ੍ਰਿਫ਼ਤਾਰ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ, ਪਰ ਇਸ ਤੋਂ ਪਹਿਲਾਂ ਹੀ ਮੁਲਜ਼ਮ ਨੇ ਜ਼ਿਲ੍ਹਾ ਅਦਾਲਤ ਤੋਂ ਅਗਾਊਂ ਜ਼ਮਾਨਤ ਲੈ ਲਈ।
ਸੈਕਟਰ 17 ‘ਚ ਐਫਆਈਐਰ ਦਰਜ
ਪੁਲਿਸ ਰਿਕਾਰਡ ਅਨੁਸਾਰ, ਚੰਡੀਗੜ੍ਹ ਦੇ ਖੁੱਡਾ ਲਾਹੌਰਾ ਦੀ ਰਹਿਣ ਵਾਲੀ ਇੱਕ ਕੁੜੀ ਨੇ 20 ਅਪ੍ਰੈਲ ਨੂੰ ਸੈਕਟਰ 17 ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਸ਼ਿਕਾਇਤ ਦੇ ਆਧਾਰ ‘ਤੇ, ਭਾਰਤੀ ਦੰਡਾਵਲੀ (BNS) ਦੀਆਂ ਧਾਰਾਵਾਂ 74, 79, 123 ਅਤੇ 126(2) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਪੀੜਤਾ ਚੰਡੀਗੜ੍ਹ ਦੀ ਸਥਾਈ ਨਿਵਾਸੀ ਹੈ ਪਰ ਇਸ ਸਮੇਂ ਨਵੀਂ ਦਿੱਲੀ ਵਿੱਚ ਰਹਿੰਦੀ ਹੈ। ਸ਼ਿਕਾਇਤ ਵਿੱਚ ਦੱਸੇ ਗਏ ਮੁਲਜ਼ਮ ਦਾ ਪਤਾ ਮੁੰਬਈ ਦੇ ਅੰਧੇਰੀ ਵੈਸਟ ਵਿੱਚ ਓਬਰਾਏ ਸਪਰਿੰਗ ਬਿਲਡਿੰਗ ਹੈ। ਪ੍ਰੋਡਕਸ਼ਨ ਡਿਜ਼ਾਈਨਰ ਸੈਣੀ ਐਸ. ਜੌਹਰ ਧੁਰੰਧਰ ਫਿਲਮ ਦੇ ਸੈਟ ‘ਤੇ ਥਾਈਲੈਂਡ ਵਿੱਚ ਇੱਕ ਪਾਕਿਸਤਾਨੀ ਕਸਬੇ ਦਾ ਲਿਆਰੀ ਟਾਊਨ ਲਈ ਧਿਆਨ ਖਿੱਚਿਆ ਸੀ।
ਧੁਰੰਧਰ ਫਿਲਮ ਫਰੈਂਚਾਇਜ਼ੀ ਬਾਰੇ ਜਾਣੋ
ਆਦਿਤਿਆ ਧਾਰ ਦੁਆਰਾ ਨਿਰਦੇਸ਼ਤ, ਧੁਰੰਧਰ ਦੋ ਫਿਲਮਾਂ ਦੀ ਫਰੈਂਚਾਇਜ਼ੀ ਹੈ। ਇਸ ਦਾ ਸੀਕਵਲ, ਧੁਰੰਧਰ: ਦ ਰਿਵੈਂਜ, ਰਿਲੀਜ਼ ਹੋਇਆ ਸੀ। ਇਹ ਇੱਕ ਐਕਸ਼ਨ-ਥ੍ਰਿਲਰ ਫਿਲਮ ਹੈ ਜੋ ਇੱਕ ਭਾਰਤੀ ਜਾਸੂਸ ‘ਤੇ ਅਧਾਰਤ ਹੈ। ਇਸ ਵਿੱਚ ਰਣਵੀਰ ਸਿੰਘ, ਅਕਸ਼ੈ ਖੰਨਾ, ਸੰਜੇ ਦੱਤ, ਅਰਜੁਨ ਰਾਮਪਾਲ, ਆਰ. ਮਾਧਵਨ ਅਤੇ ਸਾਰਾ ਅਲੀ ਖਾਨ ਹਨ।
ਇਹ ਵੀ ਪੜ੍ਹੋ
ਇਸ ਫਰੈਂਚਾਇਜ਼ੀ ਨੇ ਬਾਕਸ ਆਫਿਸ ਇਤਿਹਾਸ ਰਚਿਆ ਹੈ, ਦੁਨੀਆ ਭਰ ਵਿੱਚ ₹3,200 ਕਰੋੜ ਤੋਂ ਵੱਧ ਦੀ ਕਮਾਈ ਕੀਤੀ ਹੈ। ਫਰੈਂਚਾਇਜ਼ੀ ਦੀਆਂ ਦੋਵੇਂ ਫਿਲਮਾਂ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਕਈ ਵੱਡੇ ਬਾਕਸ ਆਫਿਸ ਰਿਕਾਰਡ ਤੋੜ ਦਿੱਤੇ ਹਨ।


