AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਲੁਧਿਆਣਾ ‘ਚ ਸਿਹਤ ਵਿਭਾਗ ਦਾ ਵੱਡਾ ਛਾਪਾ, ਗੋਦਾਮ ‘ਚੋਂ 3000 ਲੀਟਰ ਦੇਸੀ ਘਿਓ ਜ਼ਬਤ; ਲੈਬ ਭੇਜੇ ਸੈਂਪਲ

ਆਉਂਦੇ ਤਿਓਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਇੱਕ ਵੱਡੀ ਅਤੇ ਅਹਿਮ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਛਾਪੇਮਾਰੀ ਕਰਦਿਆਂ ਇੱਕ ਗੋਦਾਮ 'ਚੋਂ ਲਗਭਗ 3000 ਲੀਟਰ ਦੇਸੀ ਘਿਓ ਬਰਾਮਦ ਕਰਕੇ ਉਸ ਨੂੰ ਜ਼ਬਤ ਕਰ ਲਿਆ ਹੈ।

ਲੁਧਿਆਣਾ 'ਚ ਸਿਹਤ ਵਿਭਾਗ ਦਾ ਵੱਡਾ ਛਾਪਾ, ਗੋਦਾਮ 'ਚੋਂ 3000 ਲੀਟਰ ਦੇਸੀ ਘਿਓ ਜ਼ਬਤ; ਲੈਬ ਭੇਜੇ ਸੈਂਪਲ
rajinder-arora-ludhiana
| Updated On: 04 Aug 2026 16:16 PM IST
Share

ਆਉਂਦੇ ਤਿਓਹਾਰੀ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਲੁਧਿਆਣਾ ਦੇ ਸਿਹਤ ਵਿਭਾਗ ਵੱਲੋਂ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਮਿਲਾਵਟਖੋਰੀ ਨੂੰ ਰੋਕਣ ਲਈ ਇੱਕ ਵੱਡੀ ਅਤੇ ਅਹਿਮ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਸਿਹਤ ਵਿਭਾਗ ਦੀ ਟੀਮ ਨੇ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਕਰਦਿਆਂ ਇੱਕ ਗੋਦਾਮ ‘ਚੋਂ ਲਗਭਗ 3000 ਲੀਟਰ ਦੇਸੀ ਘਿਓ ਬਰਾਮਦ ਕਰਕੇ ਉਸ ਨੂੰ ਜ਼ਬਤ ਕਰ ਲਿਆ ਹੈ। ਮੌਕੇ ‘ਤੇ ਪਹੁੰਚੀ ਟੀਮ ਵੱਲੋਂ ਦੇਸੀ ਘਿਓ ਦੇ ਵੱਖ-ਵੱਖ ਡੱਬਿਆਂ ਵਿੱਚੋਂ ਸੈਂਪਲ ਭਰੇ ਗਏ ਹਨ। ਇਨ੍ਹਾਂ ਲਏ ਗਏ ਸੈਂਪਲਾਂ ਨੂੰ ਜਾਂਚ ਲਈ ਲੈਬੋਰਟਰੀ ਵਿੱਚ ਭੇਜ ਦਿੱਤਾ ਗਿਆ ਹੈ ਅਤੇ ਲੈਬ ਰਿਪੋਰਟ ਆਉਣ ਤੋਂ ਬਾਅਦ ਹੀ ਇਹ ਸਾਫ਼ ਹੋ ਸਕੇਗਾ ਕਿ ਇਹ ਦੇਸੀ ਘਿਓ ਅਸਲੀ ਹੈ ਜਾਂ ਨਕਲੀ।

ਕੇ.ਵੀ.ਐਮ. ਸਕੂਲ ਨੇੜੇ ਗੋਦਾਮ ‘ਤੇ ਕੀਤੀ ਗਈ ਛਾਪੇਮਾਰੀ

ਮਾਮਲੇ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜ਼ਿਲ੍ਹਾ ਸਿਹਤ ਅਫ਼ਸਰ (ਡੀ.ਐਚ.ਓ.) ਡਾ. ਆਸ਼ੀਸ਼ ਚਾਵਲਾ ਨੇ ਦੱਸਿਆ ਕਿ ਵਿਭਾਗ ਨੂੰ ਪੁਖ਼ਤਾ ਸੂਚਨਾ ਮਿਲੀ ਸੀ, ਜਿਸ ਦੇ ਆਧਾਰ ‘ਤੇ ਕੇ.ਵੀ.ਐਮ. (KVM) ਸਕੂਲ ਦੇ ਨੇੜੇ ਸਥਿਤ ਇੱਕ ਗੋਦਾਮ ਵਿੱਚ ਛਾਪਾ ਮਾਰਿਆ ਗਿਆ। ਪੜਤਾਲ ਦੌਰਾਨ ਸਾਹਮਣੇ ਆਇਆ ਹੈ ਕਿ ਇਹ ਦੇਸੀ ਘਿਓ ਗੁਜਰਾਤ ਦੇ ਅਹਿਮਦਾਬਾਦ ਤੋਂ ਬਹੁਤ ਹੀ ਸਸਤੇ ਰੇਟਾਂ ‘ਤੇ ਖ਼ਰੀਦ ਕੇ ਲਿਆਂਦਾ ਗਿਆ ਸੀ ਅਤੇ ਆਉਂਦੇ ਦਿਨਾਂ ਵਿੱਚ ਇਸ ਨੂੰ ਬਾਜ਼ਾਰ ਵਿੱਚ ਘੱਟ ਕੀਮਤ ‘ਤੇ ਹੀ ਵੇਚਣ ਦੀ ਯੋਜਨਾ ਸੀ, ਜੋ ਕਿ ਆਮ ਲੋਕਾਂ ਦੀ ਸਿਹਤ ਲਈ ਬੇਹੱਦ ਹਾਨੀਕਾਰਕ ਸਾਬਤ ਹੋ ਸਕਦਾ ਹੈ।

ਲੈਬ ਰਿਪੋਰਟ ਆਉਣ ਤੋਂ ਬਾਅਦ ਹੋਵੇਗੀ ਅਗਲੇਰੀ ਕਾਰਵਾਈ

ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਫਿਲਹਾਲ ਮੌਕੇ ‘ਤੇ ਦੇਸੀ ਘਿਓ ਨੂੰ ਜ਼ਬਤ ਕਰਕੇ ਸੈਂਪਲਿੰਗ ਦੀ ਪ੍ਰਕਿਰਿਆ ਪੂਰੀ ਕਰ ਲਈ ਗਈ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਲੈਬ ਤੋਂ ਜਾਂਚ ਰਿਪੋਰਟ ਪ੍ਰਾਪਤ ਹੋਣ ਤੋਂ ਬਾਅਦ ਹੀ ਨਿਯਮਾਂ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਤਿਓਹਾਰਾਂ ਦੇ ਮੱਦੇਨਜ਼ਰ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਮਿਲਾਵਟਖੋਰਾਂ ਵਿਰੁੱਧ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।

Follow Us
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ
ਪਹਿਲਗਾਮ ਤੋਂ ਕੁਪਵਾੜਾ ਤੱਕ ਕੁਦਰਤ ਦਾ ਕਹਿਰ, ਭਾਰੀ ਬਾਰਿਸ਼ ਨਾਲ ਵਿਗੜੇ ਹਾਲਾਤ...
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ
Nasha Mukt Bharat: ਨਸ਼ਾ ਮੁਕਤ ਭਾਰਤ ਵੱਲ ਵਧ ਰਿਹਾ ਯੁਵਾ ਸ਼ਕਤੀ ਦਾ ਕਦਮ, PM ਮੋਦੀ ਦੇ ਸੱਦੇ 'ਤੇ 1 ਕਰੋੜ Gen Z ਨੌਜਵਾਨਾਂ ਨੇ ਚੁੱਕੀ ਸਹੁੰ...
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ
ਨਵੰਬਰ- ਦਸੰਬਰ 'ਚ ਹੋ ਸਕਦੀਆਂ ਹਨ ਪੰਜਾਬ ਵਿਧਾਨਸਭਾ ਦੀਆਂ ਚੋਣਾਂ... ਭੁਪੇਸ਼ ਬਘੇਲ ਦਾ ਵੱਡਾ ਦਾਅਵਾ...
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ
ਕਰਨਾਟਕ ਵਿੱਚ ਚੂਹੇ ਨੇ ਚੁਰਾਏ 10 ਲੱਖ ਦੇ ਗਹਿਣੇ, CCTV ਨੇ ਖੋਲੀ ਪੋਲ...
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ
1 ਅਗਸਤ ਤੋਂ ਬਦਲ ਜਾਣਗੇ ਕਈ ਨਿਯਮ, ਜੇਬ, ਸਫਰ ਅਤੇ ਬੈਂਕਿੰਗ ਤੇ ਪਵੇਗਾ ਅਸਰ...
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ
ਇੱਕ ਪਾਸੜ ਪਿਆਰ ਜਾ PR ਦੀ ਚਾਹ... ਟੋਰਾਂਟੋ 'ਚ ਨਵਨੀਤ ਕੌਰ ਦੇ ਕਤਲ ਮਾਮਲੇ 'ਚ ਵੱਡਾ ਖੁਲਾਸਾ...
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ
ਕਾਮਨਵੈਲਥ ਗੇਮਸ 2026 ਵਿੱਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ, ਦਿਲੀਪ ਗਾਵਿਤ ਨੇ ਜਿੱਤਿਆ ਗੋਲਡ ਮੈਡਲ...
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ
Sawan 2026: ਸਾਵਣ ਦੇ ਪਹਿਲੇ ਦਿਨ ਦੇਸ਼ ਭਰ ਦੇ ਮੰਦਰਾਂ ਵਿੱਚ ਸ਼ਰਧਾਲੂਆਂ ਦੀ ਭੀੜ, ਕਾਵੜ ਯਾਤਰਾ ਦੀ ਵੀ ਸ਼ੁਰੂਆਤ...
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ
WhatsApp ਦਾ ਨਵਾਂ ਸੁਰੱਖਿਆ ਅੱਪਡੇਟ, ਟੂ-ਸਟੈਪ ਵੈਰੀਫਿਕੇਸ਼ਨ 'ਚ ਹੁਣ ਪਾਸਵਰਡ ਦਾ ਇਸਤੇਮਾਲ...