ਲੁਧਿਆਣਾ ਵਿੱਚ ਬੇਕਾਬੂ ਬੱਸ ਨੇ ਸੱਤ ਲੋਕਾਂ ਨੂੰ ਦਰੜਿਆ, ਮਾਂ ਅਤੇ ਧੀ ਜ਼ਖਮੀ, ਈ-ਰਿਕਸ਼ਾ ਅਤੇ ਬਾਈਕ ਨੂੰ ਵੀ ਮਾਰੀ ਟੱਕਰ
Ludhiana Bus Accident: ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਜਿਵੇਂ ਹੀ ਬੱਸ ਫੁੱਟਪਾਥ 'ਤੇ ਰੁਕੀ, ਉਸਦਾ ਡਰਾਈਵਰ ਜਸਵੰਤ ਸਿੰਘ ਮੌਕੇ ਤੋਂ ਭੱਜ ਗਿਆ। ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਫੜਿਆ ਨਹੀਂ ਜਾ ਸਕਿਆ। ਬੱਸ ਵਿੱਚ ਵੀ ਸਵਾਰੀਆਂ ਬੈਠੀਆਂ ਹੋਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਹੋਇਆ ਹੈ।
ਲੁਧਿਆਣਾ ਵਿੱਚ ਇੱਕ ਬੱਸ ਸਟੈਂਡ ਦੇ ਨੇੜੇ ਇੱਕ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਇੱਕ ਬੱਸ ਨੇ ਵੀਰਵਾਰ ਦੁਪਹਿਰ ਨੂੰ ਆਪਣਾ ਕੰਟਰੋਲ ਗੁਆ ਦਿੱਤਾ। ਤੇਜ਼ ਰਫ਼ਤਾਰ ਬੱਸ ਨੇ ਇੱਕ ਈ-ਰਿਕਸ਼ਾ ਅਤੇ ਇੱਕ ਬਾਈਕ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਸਵਾਰ ਅਤੇ ਰਾਹਗੀਰ ਦਰੜੇ ਗਏ।
ਹਾਦਸੇ ਵਿੱਚ ਸੱਤ ਲੋਕਾਂ ਨੂੰ ਸੱਟਾਂ ਆਈਆਂ ਹਨ। ਇਨ੍ਹਾਂ ਵਿੱਚ ਇੱਕ ਮਾਂ ਅਤੇ ਧੀ ਜ਼ਖਮੀ ਹਨ। ਜਦਕਿ ਇੱਕ ਔਰਤ ਦੀ ਲੱਤ ਟੁੱਟ ਗਈ ਹੈ। ਇੱਕ ਨੌਜਵਾਨ ਦੇ ਹੱਥ ਅਤੇ ਲੱਤ ਤੇ ਗੰਭੀਰ ਸੱਟਾਂ ਲੱਗੀਆਂ। ਸਾਰਿਆਂ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ, ਜਿੱਥੇ ਇਨ੍ਹਾਂ ਸਾਰਿਆਂ ਦਾ ਇਲਾਜ ਚੱਲ ਰਿਹਾ ਹੈ।
ਹਾਦਸੇ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਭੱਜ ਗਿਆ। ਪੁਲਿਸ ਨੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇੱਕ ਪੁਲਿਸ ਅਧਿਕਾਰੀ ਨੇ ਹਾਦਸੇ ਦਾ ਕਾਰਨ ਬ੍ਰੇਕ ਫੇਲ੍ਹ ਹੋਣਾ ਦੱਸਿਆ ਹੈ। ਹਾਲਾਂਕਿ, ਡਰਾਈਵਰ ਦੀ ਭਾਲ ਕੀਤੀ ਜਾ ਰਹੀ ਹੈ। ਉਸਨੂੰ ਫੜਨ ਤੋਂ ਬਾਅਦ ਸਹੀ ਕਾਰਨ ਦਾ ਪਤਾ ਲਗਾਇਆ ਜਾਵੇਗਾ।
ਡਰਾਈਵਰ ਨੇ ਗਵਾਇਆ ਬੱਸ ਤੋਂ ਕੰਟਰੋਲ
ਬੱਸ ਨੇ ਸਾਈਕਲ ਅਤੇ ਈ-ਰਿਕਸ਼ਾ ਨੂੰ ਟੱਕਰ ਮਾਰੀ: ਮੌਕੇ ‘ਤੇ ਮੌਜੂਦ ਟ੍ਰੈਫਿਕ ਪੁਲਿਸ ਮੁਲਾਜ਼ਮ ਕੁਲਵੰਤ ਸਿੰਘ ਨੇ ਦੱਸਿਆ ਕਿ ਬੱਸ ਨੰਗਲ ਤੋਂ ਆ ਰਹੀ ਸੀ। ਜਦੋਂ ਇਹ ਬੱਸ ਸਟੈਂਡ ‘ਤੇ ਪਹੁੰਚੀ, ਤਾਂ ਇਸ ਨੇ ਪਹਿਲਾਂ ਇੱਕ ਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਟੱਕਰ ਨਾਲ ਬਾਈਕ ਸਵਾਰ ਲੋਕ ਦੂਰ ਜਾ ਕੇ ਡਿੱਗੇ ਅਤੇ ਉਨ੍ਹਾਂ ਦੀ ਬਾਈਕ ਵੀ ਟੁੱਟ ਗਈ। ਥੋੜਾ ਅੱਗੇ ਜਾ ਕੇ ਬੱਸ ਨੇ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਈ-ਰਿਕਸ਼ਾ ਦੇ ਨੇੜੇ ਖੜ੍ਹੇ ਲੋਕ ਦੱਬ ਗਏ ਅਤੇ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ।
ਬੱਸ ਫੁੱਟਪਾਥ ‘ਤੇ ਚੜ੍ਹੀ, ਡਰਾਈਵਰ ਫਰਾਰ
ਪੁਲਿਸ ਮੁਲਾਜ਼ਮ ਨੇ ਦੱਸਿਆ ਕਿ ਟੱਕਰ ਤੋਂ ਬਾਅਦ ਜਿਵੇਂ ਹੀ ਬੱਸ ਫੁੱਟਪਾਥ ‘ਤੇ ਰੁਕੀ, ਉਸਦਾ ਡਰਾਈਵਰ ਜਸਵੰਤ ਸਿੰਘ ਮੌਕੇ ਤੋਂ ਭੱਜ ਗਿਆ। ਲੋਕਾਂ ਨੇ ਉਸਨੂੰ ਫੜਨ ਦੀ ਕੋਸ਼ਿਸ਼ ਕੀਤੀ, ਪਰ ਉਸਨੂੰ ਫੜਿਆ ਨਹੀਂ ਜਾ ਸਕਿਆ। ਬੱਸ ਵਿੱਚ ਵੀ ਸਵਾਰੀਆਂ ਬੈਠੀਆਂ ਹੋਈਆਂ ਸਨ। ਉਨ੍ਹਾਂ ਨੇ ਦੱਸਿਆ ਕਿ ਹਾਦਸਾ ਬ੍ਰੇਕ ਫੇਲ ਹੋਣ ਕਾਰਨ ਹੋਇਆ ਹੈ।
ਇਹ ਵੀ ਪੜ੍ਹੋ
ਜ਼ਖ਼ਮੀਆਂ ਨੂੰ ਹਸਪਤਾਲ ਲਿਜਾਇਆ ਗਿਆ: ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਦੱਸਿਆ, “ਜਦੋਂ ਟੱਕਰ ਹੋਈ ਤਾਂ ਮੈਂ ਗੱਡੀ ਦੇ ਬਿਲਕੁਲ ਸਾਹਮਣੇ ਖੜ੍ਹਾ ਸੀ। ਟੱਕਰ ਤੋਂ ਬਾਅਦ, ਮੈਂ ਮੌਕੇ ‘ਤੇ ਭੱਜ ਕੇ ਘਟਨਾ ਵਾਲੀ ਥਾਂ ਤੇ ਪਹੁੰਚਿਆ। ਇੱਕ ਕੁੜੀ ਨੂੰ ਲੱਤ ‘ਤੇ ਗੰਭੀਰ ਸੱਟਾਂ ਲੱਗੀ ਹੈ। ਹੋਰਾਂ ਦੇ ਸਿਰ ਅਤੇ ਬਾਂਹ ‘ਤੇ ਵੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।”


