AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਕੁਸ਼ਤੀ, ਕਬੱਡੀ ਤੇ ਫਿਰ ਮਾਡਲਿੰਗ… ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ ‘ਚ ਹੋਇਆ ਕਤਲ? 11 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ

ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੀ ਮੋਹਾਲੀ, ਪੰਜਾਬ 'ਚ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇੱਕ ਸ਼ਾਹੀ ਪਰਿਵਾਰ ਤੋਂ ਆਉਣ ਵਾਲੇ ਰਾਣਾ ਬਲਾਚੌਰੀਆ ਇੱਕ ਕਬੱਡੀ ਖਿਡਾਰੀ, ਪ੍ਰਮੋਟਰ ਤੇ ਸਮਾਜ ਸੇਵਕ ਸੀ। ਉਨ੍ਹਾਂ ਨੇ ਸਿਰਫ਼ 11 ਦਿਨ ਪਹਿਲਾਂ ਹੀ ਵਿਆਹ ਕਰਵਾਇਆ ਸੀ।

ਕੁਸ਼ਤੀ, ਕਬੱਡੀ ਤੇ ਫਿਰ ਮਾਡਲਿੰਗ... ਕੌਣ ਸੀ ਰਾਣਾ ਬਲਾਚੌਰੀਆ, ਜਿਸ ਦਾ ਮੋਹਾਲੀ 'ਚ ਹੋਇਆ ਕਤਲ? 11 ਦਿਨ ਪਹਿਲਾਂ ਹੀ ਹੋਇਆ ਸੀ ਵਿਆਹ
ਕਬੱਡੀ ਖਿਡਾਰੀ ਮਰਡਰ ਦਾ ਅੰਮ੍ਰਿਤਸਰ ਕੁਨੈਕਸ਼ਨ
Follow Us
tv9-punjabi
| Published: 16 Dec 2025 08:22 AM IST

ਮੋਹਾਲੀ ਦੇ ਸੋਹਾਣਾ ਚ ਆਯੋਜਿਤ ਇੱਕ ਕਬੱਡੀ ਟੂਰਨਾਮੈਂਟ ਦੌਰਾਨ ਗੋਲੀਬਾਰੀ ਦੀ ਘਟਨਾ ਵਾਪਰੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਇੱਕ ਕਬੱਡੀ ਮੈਚ ਚੱਲ ਰਿਹਾ ਸੀ। ਗੋਲੀਬਾਰੀ ਚ ਕਬੱਡੀ ਖਿਡਾਰੀ ਤੇ ਕਬੱਡੀ ਪ੍ਰਮੋਟਰ ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ, ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਕੰਵਰ ਦਿਗਵਿਜੈ ਸਿੰਘ ਉਰਫ਼ ਰਾਣਾ ਬਲਾਚੌਰੀਆ, ਇੱਕ ਸ਼ਾਹੀ ਪਰਿਵਾਰ ਨਾਲ ਸਬੰਧਤ ਸੀ। ਉਹ ਹਿਮਾਚਲ ਪ੍ਰਦੇਸ਼ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਸੀ। ਦੱਸਿਆ ਜਾਂਦਾ ਹੈ ਕਿ ਕੰਵਰ ਦਿਗਵਿਜੈ ਸਿੰਘ ਦੇ ਪੜਦਾਦਾ ਊਨਾ ਦੇ ਨੇੜੇ ਇੱਕ ਰਿਆਸਤ ਦੇ ਰਾਜਾ ਸਨ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਹਿਮਾਚਲ ਪ੍ਰਦੇਸ਼ ਤੋਂ ਸੀ। ਹਾਲਾਂਕਿ, ਲੰਬੇ ਸਮੇਂ ਤੋਂ ਉਹ ਪੰਜਾਬ ਦੇ ਸ਼ਹੀਦ ਭਗਤ ਸਿੰਘ ਨਗਰ (ਨਵਾਂਸ਼ਹਿਰ) ਦੇ ਬਲਾਚੌਰ ਚ ਰਹਿ ਰਹ

ਸਿਰਫ਼ 11 ਦਿਨ ਪਹਿਲਾਂ ਹੋਇਆ ਸੀ ਵਿਆਹ

ਕੰਵਰ ਦਿਗਵਿਜੈ ਸਿੰਘ ਦਾ ਵਿਆਹ ਸਿਰਫ਼ 11 ਦਿਨ ਪਹਿਲਾਂ, 4 ਦਸੰਬਰ ਨੂੰ ਹੋਇਆ ਸੀ। ਉਨ੍ਹਾਂ ਨੇ ਦੇਹਰਾਦੂਨ, ਉਤਰਾਖੰਡ ਦੀ ਇੱਕ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ। ਉਨ੍ਹਾਂ ਦ ਰਿਸੈਪਸ਼ਨ ਪਾਰਟੀ 6 ਦਸੰਬਰ ਨੂੰ ਹੋ। ਦੋਸਤਾਂ ਨੇ ਕਿਹਾ ਕਿ ਉਹ ਆਪਣੇ ਵਿਆਹ ਨੂੰ ਲੈ ਕੇ ਬਹੁਤ ਉਤਸ਼ਾਹਿਤ ਸੀ। ਉਨ੍ਹਾਂ ਦਾ ਇੱਕ ਛੋਟਾ ਭਰਾ ਹੈ, ਜਦੋਂ ਕਿ ਉਨ੍ਹਾਂ ਦੀ ਭੈਣ ਵਿਦੇਸ਼ ਚ ਰਹਿੰਦ

ਕੁਸ਼ਤੀ, ਕਬੱਡੀ ਤੇ ਮਾਡਲਿੰਗ

ਕੰਵਰ ਦਿਗਵਿਜੈ ਸਿੰਘ ਨਾ ਸਿਰਫ਼ ਇੱਕ ਕਬੱਡੀ ਖਿਡਾਰੀ ਤੇ ਪ੍ਰਮੋਟਰ ਸੀ, ਸਗੋਂ ਉਹ ਪਹਿਲਾਂ ਕੁਸ਼ਤੀ ਵੀ ਕਰਦਾ ਸੀ। ਉਹ ਬਾਅਦ ਚ ਇੱਕ ਕਬੱਡੀ ਖਿਡਾਰੀ ਬਣ ਗਿਆ। ਫਿਰ ਉਸ ਨੇ ਆਪਣੀ ਕਬੱਡੀ ਟੀਮ ਬਣਾਈ ਤੇ ਇੱਕ ਪ੍ਰਮੋਟਰ ਬਣ ਗਿਆ। ਇਸ ਤੋਂ ਇਲਾਵਾ, ਉਸ ਨੇ ਮਾਡਲਿੰਗ ਚ ਵੀ ਹਿੱਸਾ ਲਿਆ ਸੀ। ਉਹ ਮਿਊਜਿਕ ਇੰਡਸਟਰੀ ਚ ਦਾਖਲ ਹੋਣ ਦੀ ਯੋਜਨਾ ਬਣਾ ਰਿਹਾ ਸੀ। ਰਾਣਾ ਬਲਾਚੌਰੀਆ ਦੇ ਦੋਸਤ ਜਗਦੀਪ ਸਿੰਘ ਨੇ ਦੱਸਿਆ ਕਿ ਰਾਣਾ ਮਹਿੰਗੀਆਂ ਗੱਡੀਆਂ ਤੇ ਹਥਿਆਰਾਂ ਦਾ ਸ਼ੌਕੀਨ ਸੀ।

ਕੋਵਿਡ-19 ਦੇ ਦੌਰ ਦੌਰਾਨ ਸਮਾਜ ਸੇਵਾ

ਰਾਣਾ ਬਲਾਚੌਰੀਆ ਨੇ ਵਿਦਿਆਰਥੀ ਹੁੰਦਿਆਂ ਹੀ ਕੁਸ਼ਤੀ ਵੀ ਸ਼ੁਰੂ ਕਰ ਦਿੱਤੀ ਸੀ। ਬਾਅਦ ਚ ਉਹ ਕਬੱਡੀ ਵੱਲ ਮੁੜਿਆ। ਇੱਕ ਹੋਰ ਦੋਸਤ, ਜਸ਼ਨ ਨੇ ਦੱਸਿਆ ਕਿ ਇੱਕ ਸੰਪਨ ਪਰਿਵਾਰ ਤੋਂ ਆਉਣ ਦੇ ਬਾਵਜੂਦ, ਉਸ ਨੇ ਸਖ਼ਤ ਮਿਹਨਤ ਨਾਲ ਸਭ ਕੁਝ ਪ੍ਰਾਪਤ ਕੀਤਾ। ਜਸ਼ਨ ਨੇ ਦੱਸਿਆ ਕਿ ਰਾਣਾ ਆਪਣੇ ਦੋਸਤਾਂ ਨੂੰ ਬਹੁਤ ਪਿਆਰ ਕਰਦ ਤੇ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਮਦਦ ਕਰਨ ਲਈ ਹਮੇਸ਼ਾ ਤਿਆਰ ਰਹਿੰਦ। ਉਨ੍ਹਾਂ ਨੇ ਕੋਵਿਡ-19 ਮਹਾਂਮਾਰੀ ਦੌਰਾਨ ਮੋਹਾਲੀ ਚ ਸਮਾਜ ਸੇਵਾ ਵੀ ਕੀਤੀ, ਲੋੜਵੰਦਾਂ ਦੇ ਘਰਾਂ ਚ ਰਾਸ਼ਨ ਪਹੁੰਚਾਇਆ। ਉਹ ਨਸ਼ਿਆਂ ਤੋਂ ਵੀ ਪਰਹੇਜ਼ ਕਰਦਾ ਸੀ ਤੇ ਸਿਰਫ਼ ਦੁੱਧ ਪੀਣਾ ਪਸੰਦ ਕਰਦਾ ਸੀ।

Follow Us
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...
ਦਿੱਲੀ ISBT ਨੇੜੇ ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਗੋਲੀਬਾਰੀ, ਕਾਰ ਦੇ ਟੁੱਟੇ ਸ਼ੀਸ਼ੇ
ਦਿੱਲੀ ISBT ਨੇੜੇ ਲਾਰੈਂਸ ਬਿਸ਼ਨੋਈ ਦੇ ਵਕੀਲ 'ਤੇ ਗੋਲੀਬਾਰੀ, ਕਾਰ ਦੇ ਟੁੱਟੇ ਸ਼ੀਸ਼ੇ...
SIR ਕਿਉਂ ਜਰੂਰੀ ਹੈ, ਸਿਆਸਤ ਨਾ ਕਰਨ ਦੀ ਕਿਉਂ ਸਲਾਹ ਦੇ ਰਹੇ ਮਾਹਿਰ? ਵੇਖੋ ਖਾਸ ਗੱਲਬਾਤ
SIR ਕਿਉਂ ਜਰੂਰੀ ਹੈ, ਸਿਆਸਤ ਨਾ ਕਰਨ ਦੀ ਕਿਉਂ ਸਲਾਹ ਦੇ ਰਹੇ ਮਾਹਿਰ? ਵੇਖੋ ਖਾਸ ਗੱਲਬਾਤ...