Kangana challenges Amritpal Singh: ਅਜਨਾਲਾ ਘਟਨਾਕ੍ਰਮ ‘ਚ ਕੰਗਣਾ ਦਾ ਟਵੀਟ, ਦੋ ਸਾਲ ਪਹਿਲਾਂ ਕਿਹਾ ਸੀ ਅਜਿਹਾ ਹੋਵੇਗਾ
ਅਜਨਾਲਾ ਕਾਂਡ ਨੂੰ ਲੈ ਕੇ ਬਾਲੀਵੁਡ ਅਦਾਕਾਰਾ ਕੰਗਨਾ ਰਣੌਤ ਨੇ ਟਵੀਟ ਕਰ 'ਵਾਰੀਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਨੂੰ ਘੇਰਿਆ ਹੈ। ਕੰਗਨਾ ਨੇ ਟਵੀਟ ਕਰ ਕਿਹਾ ਕਿ ਮਹਾਰਾਸ਼ਟਰ ਵਿੱਚ ਪਾਂਡਵਾਂ ਨੇ ਰਾਜਸੂ ਯੱਗ ਕੀਤਾ, ਅਰਜੁਨ ਖੁਦ ਸਾਰੇ ਰਾਜਿਆਂ ਤੋਂ ਟੈਕਸ ਲੈਣ ਲਈ ਚੀਨ ਤੱਕ ਚਲਾ ਗਿਆ। ਫਿਰ ਸਾਰੇ ਰਾਜਿਆਂ ਨੇ ਵਿਰਾਟ ਭਰਤ ਦਾ ਯੁਧਿਸ਼ਠਿਰ ਸਮਰਾਟ ਘੋਸ਼ਿਤ ਕੀਤਾ। ਇੱਥੋਂ ਤੱਕ ਕਿ ਅੰਤ ਵਿੱਚ ਜੋ ਵਿਸ਼ਵ ਯੁੱਧ ਹੋਇਆ। ਅੰਮ੍ਰਿਤਪਾਲ ਮੇਰੇ ਨਾਲ ਚਰਚਾ ਕਰੇ।"

ਬਾਲੀਵੁਡ ਦੀ ਐਕਟਰੇਸ ਕੰਗਨਾ ਰਣੌਤ ਨੇ ਟਵੀਟ ਕੀਤਾ ਹੈ ਕਿ ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ।ਇਸ ਦੇ ਚਲਦੇ ਮੇਰੇ ਖਿਲਾਫ ਕਈ ਕੇਸ ਦਰਜ ਕੀਤੇ ਗਏ ਅਤੇ ਗ੍ਰਿਫਤਾਰੀ ਵਾਰੰਟ ਜਾਰੀ ਹੋਏ। ਅਦਾਕਾਰਾ ਕੰਗਨਾ ਰਣੌਤ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਸਮਰਥਕਾਂ ਵੱਲੋਂ ਅੰਮ੍ਰਿਤਸਰ ਦੇ ਅਜਨਾਲਾ ਥਾਣੇ ‘ਤੇ ਕੀਤੇ ਗਏ ਹਮਲੇ ‘ਤੇ ਪ੍ਰਤੀਕਿਰਿਆ ਦਿੱਤੀ ਹੈ। ਕੰਗਨਾ ਨੇ ਟਵੀਟ ਕੀਤਾ ਕਿ ਪੰਜਾਬ ਵਿੱਚ ਜੋ ਵੀ ਹੋ ਰਿਹਾ ਹੈ, ਮੈਂ ਦੋ ਸਾਲ ਪਹਿਲਾਂ ਭਵਿੱਖਬਾਣੀ ਕਰ ਦਿੱਤੀ ਸੀ। ਮੇਰੇ ਖਿਲਾਫ ਕਈ ਕੇਸ ਦਰਜ ਹੋਏ, ਮੇਰੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਹੋਏ, ਪੰਜਾਬ ਵਿਚ ਮੇਰੀ ਕਾਰ ‘ਤੇ ਹਮਲਾ ਹੋਇਆ, ਪਰ ਮੈਂ ਜੋ ਕਿਹਾ ਉਹ ਹੋਇਆ। ਹੁਣ ਗੈਰ-ਖਾਲਿਸਤਾਨੀ ਸਿੱਖਾਂ ਨੂੰ ਸਥਿਤੀ ਅਤੇ ਇਰਾਦੇ ਸਪੱਸ਼ਟ ਕਰਨ ਦਾ ਸਮਾਂ ਆ ਗਿਆ ਹੈ।
ਮੈਂ ਹਰ ਹਾਲਾਤ ਲਈ ਤਿਆਰ ਹਾਂ
ਕੰਗਨਾਂ ਨੇ ਟਵੀਟ ਕੀਤਾ ਕਿ ਛੇ ਸੰਮਨ, ਇੱਕ ਗ੍ਰਿਫਤਾਰੀ ਵਾਰੰਟ, ਮੇਰੀਆਂ ਫਿਲਮਾਂ ‘ਤੇ ਪੰਜਾਬ ਵਿੱਚ ਪਾਬੰਦੀ, ਮੇਰੀ ਕਾਰ ‘ਤੇ ਹਮਲਾ ਇੱਕ ਰਾਸ਼ਟਰਵਾਦੀ ਦੇਸ਼ ਨੂੰ ਇਕੱਠੇ ਰੱਖਣ ਦੀ ਕੀਮਤ ਅਦਾ ਕਰਦਾ ਹੈ। ਭਾਰਤ ਸਰਕਾਰ ਵੱਲੋਂ ਖਾਲਿਸਤਾਨੀਆਂ ਨੂੰ ਅੱਤਵਾਦੀ ਐਲਾਨਿਆ ਗਿਆ ਹੈ। ਜੇਕਰ ਤੁਸੀਂ ਸੰਵਿਧਾਨ ‘ਚ ਵਿਸ਼ਵਾਸ ਰੱਖਦੇ ਹੋ, ਤਾਂ ਤੁਹਾਨੂੰ ਇਸ ‘ਤੇ ਆਪਣੀ ਸਥਿਤੀ ‘ਤੇ ਕੋਈ ਸ਼ੱਕ ਨਹੀਂ ਹੋਣਾ ਚਾਹੀਦਾ। ਕੰਗਨਾ ਨੇ ਕਿਹਾ ਕਿ ਅੰਮ੍ਰਿਤਪਾਲ ਨੇ ਦੇਸ਼ ਨੂੰ ਖੁੱਲ੍ਹੀ ਚੁਣੌਤੀ ਦਿੱਤੀ ਹੈ ਕਿ ਜੇਕਰ ਕੋਈ ਉਸ ਨਾਲ ਬੌਧਿਕ ਗੱਲਬਾਤ ਕਰਨ ਲਈ ਤਿਆਰ ਹੈ ਤਾਂ ਉਹ ਖਾਲਿਸਤਾਨ ਦੀ ਮੰਗ ਨੂੰ ਜਾਇਜ਼ ਠਹਿਰਾ ਸਕਦਾ ਹੈ। ਜੇਕਰ ਮੈਨੂੰ ਖਾਲਿਸਤਾਨੀਆਂ ਨੇ ਕੁੱਟਿਆ/ਹਮਲਾ ਜਾਂ ਗੋਲੀ ਨਹੀਂ ਮਾਰੀ ਤਾਂ ਮੈਂ ਇਸਦੇ ਲਈ ਤਿਆਰ ਹਾਂ।
ਕਿਸਾਨ ਅੰਦੋਲਨ ਵਿਚ ਵੀ ਕੀਤਾ ਸੀ ਟਵੀਟ
ਜ਼ਿਕਰਯੋਗ ਹੈ ਕਿ ਕੰਗਨਾ ਰਣੌਤ ਨੇ ਦੋ ਸਾਲ ਪਹਿਲਾਂ ਦਿੱਲੀ ਬਾਰਡਰ ‘ਤੇ ਚੱਲ ਰਹੇ ਕਿਸਾਨ ਅੰਦੋਲਨ ਨੂੰ ਲੈ ਕੇ ਸਖ਼ਤ ਟਿੱਪਣੀ ਕੀਤੀ ਸੀ। ਇਸ ‘ਚ ਕੰਗਨਾ ਨੇ ਬਜ਼ੁਰਗ ਔਰਤ ਨੂੰ 100-100 ਰੁਪਏ ਲੈ ਕੇ ਧਰਨੇ ‘ਚ ਸ਼ਾਮਲ ਹੋਣ ਵਾਲੀ ਔਰਤ ਕਿਹਾ ਸੀ। ਕੰਗਨਾ ਨੇ ਇਹ ਟਵੀਟ ਬਠਿੰਡਾ ਦੇ ਬਹਾਦਰਗੜ੍ਹ ਜੰਡੀਆ ਪਿੰਡ ਦੀ ਰਹਿਣ ਵਾਲੀ 87 ਸਾਲਾ ਮਹਿਲਾ ਕਿਸਾਨ ਮਹਿੰਦਰ ਕੌਰ ਦੇ ਸਬੰਧ ਵਿੱਚ ਕੀਤਾ ਸੀ। ਜਿਸ ਤੋਂ ਬਾਅਦ ਮਹਿੰਦਰ ਕੌਰ ਨੇ ਬਠਿੰਡਾ ਅਦਾਲਤ ਵਿੱਚ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਇਸ ਮਾਮਲੇ ‘ਚ ਬਠਿੰਡਾ ਅਦਾਲਤ ਤੋਂ ਕੰਗਨਾ ਰਣੌਤ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ