Ajnala Clash: ਭਿੰਡਰਾਵਾਲਾ 2.0, ਅੰਮ੍ਰਿਤਪਾਲ ਦੀ ਡੀਜੀਪੀ ਪੰਜਾਬ ਨੂੰ ਚੇਤਾਵਨੀ,ਜੇਕਰ ਕਾਰਵਾਈ ਹੋਈ ਤਾਂ ਹੋਵੇਗਾ ਵੱਡਾ ਐਕਸ਼ਨ
ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਡੀਜੀਪੀ ਪੰਜਾਬ ਨੂੰ ਅਜਨਾਲਾ ਕਾਂਡ ਨੂੰ ਲੈ ਕੇ ਮੁੜ ਧਮਕੀ ਦਿੱਤੀ ਹੈ ਕਿਹਾ ਕਿ- "ਜੇਕਰ ਅਜਨਾਲਾ ਮਾਮਲੇ ਦੇ ਵਿੱਚ ਜੱਥੇਬੰਦੀ ਦੇ ਕਿਸੇ ਵੀ ਸਿੰਘ ਤੇ ਕਾਰਵਾਈ ਹੋਈ ਤਾਂ ਅਸੀਂ ਮੁੜ ਅਜਨਾਲਾ ਵਰਗੇ ਹਾਲਾਤ ਪੈਦਾ ਕਰਾਂਗੇ। ਸਿੰਘਾਂ ਦੀ ਇਸ ਮਾਮਲੇ ਵਿੱਚ ਕੋਈ ਗਲਤੀ ਨਹੀਂ ਸੀ ਕਿਉਂਕੀ ਉਹ ਤਾਂ ਮੈਨੂੰ ਰਿਹਾ ਕਰਵਾਉਂਣ ਲਈ ਪੁਲਿਸ ਥਾਣੇ ਆਏ ਸੀ ਜਿਨ੍ਹਾਂ ਤੇ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਇਸ ਮਾਮਲੇ ਨੂੰ ਇਥੇ ਹੀ ਬੰਦ ਕਰ ਦੇਣਾ ਚਾਹਿਦਾ ਹੈ।"
ਅੰਮ੍ਰਿਤਪਾਲ ਸਿੰਘ (ਫਾਈਲ ਫੋਟੋ)
ਅੰਮ੍ਰਿਤਸਰ | ‘ਵਾਰਿਸ ਪੰਜਾਬ ਦੇ’ ਜੱਥੇਦਾਰ ਅੰਮ੍ਰਿਤਪਾਲ ਨੇ ਅਜਨਾਲਾ ਘਟਨਾ ਨੂੰ ਲੈ ਡੀਜੀਪੀ ਪੰਜਾਬ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਕਿਸੇ ਵੀ ਸਿੰਘ ਤੇ ਕੋਈ ਕਾਰਵਾਈ ਕੀਤੀ ਗਈ ਤਾਂ ਅਜਿਹੀ ਘਟਨਾ ਨੂੰ ਦੁਬਾਰਾ ਅੰਜ਼ਾਮ ਦਿੱਤਾ ਜਾਵੇਗਾ। ਭਿੰਡਰਾਵਾਲਾ 2.0 ਅੰਮ੍ਰਿਤਪਾਲ ਉਰਫ਼ ਲਵਪ੍ਰੀਤ ਸਿੰਘ ਦੀ ਰਿਹਾਈ ਤੋਂ ਬਾਅਦ ਜਥੇਬੰਦੀ ਦਾ ਕਾਫ਼ਲਾ ਅਜਨਾਲਾ ਤੋਂ ਸਿੱਧਾ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਪਹੁੰਚਿਆ। ਜਿੱਥੇ ਉਨ੍ਹਾਂ ਕਿਹਾ ਕਿ ਅਗਰ ਡੀਜੀਪੀ ਪੰਜਾਬ ਅਜਨਾਲਾ ਵਿਚ ਹੋਈ ਝੜਪ ਨੂੰ ਲੈ ਕੇ ਵਾਰਸ ਪੰਜਾਬ ਜਥੇਬੰਦੀ ਦੇ ਕਿਸੇ ਸਿੰਘ ‘ਤੇ ਕਾਰਵਾਈ ਕਰਦੀ ਹੈ ਤਾਂ ਆਉਂਣ ਵਾਲੇ ਸਮੇਂ ਵਿੱਚ ਇਸੇ ਤਰੀਕੇ ਨਾਲ ਸਾਡੇ ਵੱਲੋਂ ਰੋਸ ਜ਼ਾਹਰ ਕੀਤਾ ਜਾਵੇਗਾ।


