Infosys Ltd ਦੇ ਕੈਂਪਸ ਵਿਸਥਾਰ ਦੀ ਗਰਾਊਂਡ ਬ੍ਰੇਕਿੰਗ ਸੈਰਮਨੀ, CM ਬੋਲੇ- ਗਲੋਬਲ ਕੰਪਨੀਆਂ ਨੂੰ ਪੰਜਾਬ ਲਿਆਉਣਾ ਸਾਡਾ ਮਕਸਦ
Infosys Ltd Campus Extension: ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ Infosys Ltd ਦੇ ਕੈਂਪਸ ਵਿਸਥਾਰ ਦੀ ਗਰਾਊਂਡ ਬ੍ਰੇਕਿੰਗ ਸੈਰਮਨੀ ਵਿੱਚ ਸ਼ਿਰਕਤ ਕੀਤੀ। ਕਰੀਬ 286 ਕਰੋੜ ਦੇ ਨਿਵੇਸ਼ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਲਗਭਗ 2700 ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਮਹੱਤਵਪੂਰਨ ਟੈਕਨਾਲੋਜੀ ਅਤੇ ਇਨੋਵੇਸ਼ਨ ਹੱਬ ਵਜੋਂ ਹੋਰ ਮਜ਼ਬੂਤ ਬਣਾਏਗਾ।
ਅੱਜ ਮੋਹਾਲੀ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਨੇ Infosys Ltd ਦੇ ਕੈਂਪਸ ਵਿਸਥਾਰ ਦੀ ਗਰਾਊਂਡ ਬ੍ਰੇਕਿੰਗ ਸੈਰਮਨੀ ਵਿੱਚ ਸ਼ਿਰਕਤ ਕੀਤੀ। ਕਰੀਬ 286 ਕਰੋੜ ਦੇ ਨਿਵੇਸ਼ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਲਗਭਗ 2700 ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਮਹੱਤਵਪੂਰਨ ਟੈਕਨਾਲੋਜੀ ਅਤੇ ਇਨੋਵੇਸ਼ਨ ਹੱਬ ਵਜੋਂ ਹੋਰ ਮਜ਼ਬੂਤ ਬਣਾਏਗਾ। ਸੀਐਮ ਮਾਨ ਨੇ ਪ੍ਰੋਗਰਾਮ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਤਸਵੀਰਾਂ ਸ਼ੇਅਰ ਕਰਕੇ ਇਸਦੀ ਜਾਣਕਾਰੀ ਦਿੱਤੀ।
ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਦਾ ਸਾਫ਼ ਮਕਸਦ ਹੈ ਕਿ ਪੰਜਾਬ ਦੇ ਨੌਜਵਾਨਾਂ ਨੂੰ ਰੋਜ਼ਗਾਰ ਲਈ ਬਾਹਰ ਨਾ ਜਾਣਾ ਪਵੇ, ਸਗੋਂ ਵੱਡੀਆਂ ਗਲੋਬਲ ਕੰਪਨੀਆਂ ਪੰਜਾਬ ਵਿੱਚ ਆ ਕੇ ਨਿਵੇਸ਼ ਕਰਨ। ਸਰਕਾਰ ਵੱਲੋਂ ਉਦਯੋਗਾਂ ਲਈ ਬਣਾਇਆ ਗਿਆ ਪਾਰਦਰਸ਼ੀ ਅਤੇ ਸੁਖਾਲ਼ਾ ਮਾਹੌਲ ਪੰਜਾਬ ਨੂੰ ਨਿਵੇਸ਼ ਲਈ ਪਹਿਲੀ ਪਸੰਦ ਬਣਾਉਂਦਾ ਜਾ ਰਿਹਾ ਹੈ। ਪੰਜਾਬ ਨੂੰ ਟੈਕਨਾਲੋਜੀ, ਨਿਵੇਸ਼ ਅਤੇ ਨੌਕਰੀਆਂ ਦਾ ਕੇਂਦਰ ਬਣਾਉਣ ਦਾ ਸਫ਼ਰ ਲਗਾਤਾਰ ਜਾਰੀ ਹੈ।
ਅੱਜ ਮੋਹਾਲੀ ਵਿਖੇ Infosys Ltd ਦੇ ਕੈਂਪਸ ਵਿਸਥਾਰ ਦੀ ਗਰਾਊਂਡ ਬ੍ਰੇਕਿੰਗ ਸੈਰਮਨੀ ਮੌਕੇ ਸ਼ਿਰਕਤ ਕੀਤੀ। ਕਰੀਬ ₹286 ਕਰੋੜ ਦੇ ਨਿਵੇਸ਼ ਨਾਲ ਬਣਨ ਵਾਲਾ ਇਹ ਪ੍ਰੋਜੈਕਟ ਲਗਭਗ 2700 ਨੌਕਰੀਆਂ ਦੇ ਨਵੇਂ ਮੌਕੇ ਪੈਦਾ ਕਰੇਗਾ ਅਤੇ ਮੋਹਾਲੀ ਨੂੰ ਉੱਤਰੀ ਭਾਰਤ ਦੇ ਮਹੱਤਵਪੂਰਨ ਟੈਕਨਾਲੋਜੀ ਅਤੇ ਇਨੋਵੇਸ਼ਨ ਹੱਬ ਵਜੋਂ ਹੋਰ ਮਜ਼ਬੂਤ ਬਣਾਏਗਾ। ਸਾਡੀ pic.twitter.com/5WLtPzm5UF — Bhagwant Mann (@BhagwantMann) March 12, 2026
ਖਬਰ ਅਪਡੇਟ ਹੋ ਰਹੀ ਹੈ…Infosys Ltd ਦੇ ਕੈਂਪਸ ਵਿਸਥਾਰ ਦੀ ਗਰਾਊਂਡ ਬ੍ਰੇਕਿੰਗ ਸੈਰੇਮਨੀ ਮੌਕੇ ਮੋਹਾਲੀ ਤੋਂ LIVE | Bhagwant Mann https://t.co/4tsQv93avy — Bhagwant Mann (@BhagwantMann) March 12, 2026