ਜਾਸੂਸੀ ਕਰਵਾ ਰਿਹਾ ISI, ਟੋਲ ਪਲਾਜ਼ਿਆਂ ਤੋਂ ਮੰਗੀ ਜਾ ਰਹੀ ਹੈ ਫੌਜ ਦੀ ਜਾਣਕਾਰੀ, ਕਿਤੇ ਵਿਦਿਆਰਥੀਆਂ ਨੂੰ ਕੀਤੇ ਜਾ ਰਹੇ ਨੇ ਫੋਨ
Honey Trap from Pakistan: ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ, ਟੋਲ ਪਲਾਜਾ ਤੋਂ ਲੰਘਣ ਵਾਲੇ ਫੌਜੀ ਵਾਹਨਾਂ ਦੀ ਗਿਣਤੀ ਬਾਰੇ ਵੀ ਜਾਣਕਾਰੀ ਲਈ ਜਾ ਰਹੀ ਹੈ। ਟੋਲ ਬੂਥਾਂ 'ਤੇ ਆਈਐਸਆਈ ਤੋਂ ਆਉਣ ਵਾਲੇ ਫੋਨਾਂ ਦੇ ਕੁਝ ਵੀਡੀਓ ਵੀ ਸਾਹਮਣੇ ਆਏ ਹਨ। ਭਾਰਤੀ ਫੋਨ ਨੰਬਰਾਂ ਦੀ ਵਰਤੋਂ ਕਰਕੇ ਜਾਣਕਾਰੀ ਲਏ ਜਾਣ ਦਾ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ।

ਇੱਕ ਹੈਰਾਨ ਕਰਨ ਵਾਲੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਵੱਲੋਂ ਭਾਰਤੀ ਫੋਨ ਨੰਬਰਾਂ ਦੀ ਵਰਤੋਂ ਕਰਕੇ ਦੇਸ਼ ਦੀ ਸੁਰੱਖਿਆ ਨਾਲ ਜੁੜੀਆਂ ਕੁਝ ਅਹਿਮ ਜਾਣਕਾਰੀਆਂ ਹਾਸਿਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। TV9 ਭਾਰਤਵਰਸ਼ ਦੀ ਰਿਪੋਰਟ ਦੇ ਅਨੁਸਾਰ,ਇੱਕ ਪਾਸੇ ਜਿੱਥੇ ਭਾਰਤ ਵਿੱਚ ਟੋਲ ਬੂਥਾਂ ‘ਤੇ ਫ਼ੋਨ ਕਰਕੇ ਫੌਜੀ ਵਾਹਨਾਂ ਦੀ ਮੂਵਮੈਂਟ ਬਾਰੇ ਜਾਣਕਾਰੀ ਹਾਸਿਲ ਕੀਤੀ ਜਾ ਰਹੀ ਹੈ ਤਾਂ ਦੂਜੇ ਪਾਸੇ ਕੁਝ ਵਿਦਿਆਰਥੀਆਂ ਨੂੰ ਬਰਗਲਾ ਕੇ ਭਾਰਤੀ ਸੈਨਾ ਬਾਰੇ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ। ਸੂਤਰਾਂ ਅਨੁਸਾਰ ਇਸ ਲਈ ਜਾਸੂਸ ਭਾਰਤੀ ਫੋਨ ਨੰਬਰਾਂ ਦੀ ਵਰਤੋਂ ਕਰ ਰਹੇ ਹਨ।
ਸੂਤਰਾਂ ਅਨੁਸਾਰ, ਪਹਿਲਗਾਮ ਵਿੱਚ ਹੋਏ ਹਮਲੇ ਤੋਂ ਬਾਅਦ ਭਾਰਤ ਨੇ ਪਾਕਿਸਤਾਨ ਖਿਲਾਫ ਕਈ ਸਖ਼ਤ ਕਦਮ ਚੁੱਕੇ, ਜਿਸ ਤੋਂ ਬਾਅਦ ਪਾਕਿਸਤਾਨ ਵੱਲੋਂ ਸੀਜ਼ਫਾਇਰ ਦੀ ਉਲੰਘਣਾ ਕਰਕੇ ਸਰਹੱਦ ‘ਤੇ ਗੋਲੀਬਾਰੀ ਕੀਤੀ ਗਈ। ਇਸ ਲਈ ਮਾਹੌਲ ਹੋਰ ਵੀ ਤਣਾਅਪੂਰਨ ਹੋ ਗਿਆ। ਹੁਣ, ਦੂਜੇ ਪਾਸੇ, ਹਨੀ ਟਰੈਪ ਲਈ ਬਦਨਾਮ ਪਾਕਿਸਤਾਨੀ ਖੂਫੀਆ ਏਜੰਸੀ ISI ਨੇ ਇਕ ਵੱਖਰਾ ਤਰੀਕਾ ਅਪਣਾਇਆ ਹੈ। ਉਸ ਦੇ ਸੰਗਠਨ, ਖੁਦ ਆਈਐਸਆਈ ਅਤੇ ਹੋਰ ਕਈ ਅੱਤਵਾਦੀ ਜਥੇਬੰਦੀਆਂ ਦੇ ਲੋਕ ਭਾਰਤ ਵਿੱਚ ਇਹ ਪੁੱਛਗਿੱਛ ਕਰ ਰਹੇ ਹਨ।
ਇਸ ਨੂੰ ਲੈ ਕੇ ਰਿਕਾਰਡ ਕੀਤੇ ਗਏ ਫੋਨ ਦੀ ਗੱਲਬਾਤ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਵਿਅਕਤੀ ਕਿਸੇ ਵਿਦਿਆਰਥੀ ਕੋਲੋਂ ਫੌਜ ਦੀ ਮੂਵਮੈਂਟ ਦੀ ਜਾਣਕਾਰੀ ਹਾਸਿਲ ਕਰਨ ਦੀ ਕੋਸ਼ਿਸ ਕਰ ਰਿਹਾ ਹੈ। ਇਹ ਵੀਡੀਓ ਪੰਜਾਬ ਦੇ ਬਠਿੰਡਾ ਕੈਂਟ ਨੇੜੇ ਦਾ ਦੱਸਿਆ ਜਾ ਰਿਹਾ ਹੈ, ਪਰ ਟੀਵੀ9ਪੰਜਾਬੀ ਇਸ ਵੀਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ। ਵੀਡੀਓਵਿੱਚ ਵਿਦਿਆਰਥੀ ਕੋਲੋਂ ਫੀਸ ਦੇ ਬਹਾਨੇ ਦੇਸ਼ ਦੀ ਸੁਰੱਖਿਆ ਨਾਲ ਜੁੜੀ ਜਾਣਕਾਰੀ ਲੈਣ ਦੀ ਕੋਸ਼ਿਸ ਕੀਤੀ ਜਾ ਰਹੀ ਹੈ।
ਵੇਖੋ ਵਿਦਿਆਰਥੀ ਨੂੰ ਆਏ ਫੋਨ ਦੀ ਵੀਡੀਓ
ਪਿਛਲੇ ਹਫ਼ਤੇ ਪਹਿਲਗਾਮ ਦੀ ਬੈਸਰਾਨ ਘਾਟੀ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ, ਸਰਹੱਦ ਨਾਲ ਲੱਗਦੇ ਸਾਰੇ ਰਾਜ ਅਲਰਟ ‘ਤੇ ਸਨ, ਅਤੇ ਫੌਜੀ ਗਤੀਵਿਧੀਆਂ ਵੀ ਵੱਧ ਗਈਆਂ ਸਨ। ਆਈਐਸਆਈ ਇਸ ਵੇਲੇ ਸਰਹੱਦ ਵੱਲ ਜਾ ਰਹੇ ਫੌਜ ਜਾਂ ਹਵਾਈ ਸੈਨਾ ਦੇ ਵਾਹਨਾਂ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਲਈ ਉਹ ਇਸ ਤਰ੍ਹਾਂ ਦੇ ਹਥਕੰਡੇ ਅਪਣਾ ਰਹੀ ਹੈ।
ਇਹ ਵੀ ਪੜ੍ਹੋ
ਟੋਲ ਤੇ ਆਇਆ ਫੋਨ?
ਸੂਤਰਾਂ ਅਨੁਸਾਰ , ਪਹਿਲਾ ਕਾਲ ਜਲੰਧਰ ਦੇ ਟੋਲ ਬੂਥ ‘ਤੇ ਆਇਆ। ਫ਼ੋਨ ‘ਤੇ ਮੌਜੂਦ ਵਿਅਕਤੀ, ਜਿਸਨੇ ਖੁਦ ਨੂੰ ਫੌਜੀ ਅਧਿਕਾਰੀ ਹੋਣ ਦਾ ਦਾਅਵਾ ਕੀਤਾ, ਨੇ ਪੁੱਛਿਆ ਕਿ ਹੁਣ ਤੱਕ ਕਿੰਨੇ ਫੌਜੀ ਵਾਹਨ ਲੰਘੇ ਹਨ। ਹਾਲਾਂਕਿ, ਇਹ ਪਤਾ ਲੱਗਾ ਕਿ ਉਹ ਪਾਕਿਸਤਾਨ ਤੋਂ ਆਇਆ ਸੀ। ਜਲੰਧਰ ਵਾਂਗ, ਕੱਲ੍ਹ ਦੁਪਹਿਰ 1:30 ਵਜੇ ਦੇ ਕਰੀਬ ਪਠਾਨਕੋਟ-ਅੰਮ੍ਰਿਤਸਰ ਸੜਕ ‘ਤੇ ਲਾਡੋਵਾਲ ਟੋਲ ਪਲਾਜ਼ਾ ‘ਤੇ ਕਾਲ ਆਈ। ਇੰਨਾ ਹੀ ਨਹੀਂ, ਕੱਲ੍ਹ ਦੁਪਹਿਰ 3.15 ਅਤੇ 3.45 ਵਜੇ ਦੇ ਕਰੀਬ ਚੋਲਾਂਗੇ ਟੋਲ ਪਲਾਜ਼ਾ ਅਤੇ ਹਰਸੇ ਮਾਨਸਰ ਟੋਲ ਪਲਾਜ਼ਾ ‘ਤੇ ਵੀ ਇੱਕ ਫੋਨ ਆਇਆ, ਜਿਸ ਵਿੱਚ ਫੌਜ ਦੇ ਵਾਹਨਾਂ ਬਾਰੇ ਜਾਣਕਾਰੀ ਮੰਗੀ ਗਈ।
ਜਿਸ ਤੋਂ ਬਾਅਦ ਹੁਣ ਫੌਜ ਟੋਲ ਪਲਾਜ਼ਿਆਂ ‘ਤੇ ਆਉਣ ਵਾਲੀਆਂ ਕਾਲਾਂ ਬਾਰੇ ਜਾਣਕਾਰੀ ਇਕੱਠੀ ਕਰੇਗੀ ਅਤੇ ਇਹ ਵੀ ਯਕੀਨੀ ਬਣਾਏਗੀ ਕਿ ਕੋਈ ਵੀ ਮਹੱਤਵਪੂਰਨ ਜਾਣਕਾਰੀ ਪਾਕਿਸਤਾਨ ਤੱਕ ਨਾ ਪਹੁੰਚੇ।