ਅੱਜ ਚੰਡੀਗੜ੍ਹ ਆਉਣਗੇ ਗ੍ਰਹਿ ਮੰਤਰੀ, ਚੰਡੀਗੜ੍ਹ ਪੁਲਿਸ ਨੇ ਜਾਰੀ ਕੀਤੀ Traffic Advisory
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਰ ਰਾਤ ਨੂੰ ਰਾਜ ਭਵਨ ਰੁਕਣਗੇ ਤੇ ਕੱਲ ਸਵੇਰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ। ਉਨ੍ਹਾਂ ਦੀ ਸ਼ਹਿਰ ‘ਚ ਮੂਵਮੈਂਟ ਦੇ ਲਈ ਚੰਡੀਗੜ੍ਹ ‘ਚ ਸ਼ੁਕਰਵਾਰ ਦੀ ਰਾਤ ਤੇ ਸ਼ਨੀਵਾਰ ਦੀ ਸਵੇਰ ਇੱਕ ਘੰਟੇ ਲਈ ਟ੍ਰੈਫ਼ਿਕ ਆਵਾਜਾਈ ‘ਚਬਦਲਾਅ ਕੀਤਾ ਗਿਆ ਹੈ। ਇਸ ਦੇ ਲਈ ਟ੍ਰੈਫ਼ਿਕ ਪੁਲਿਸ ਵੱਲੋਂ […]
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਚੰਡੀਗੜ੍ਹ ਪਹੁੰਚ ਰਹੇ ਹਨ। ਉਰ ਰਾਤ ਨੂੰ ਰਾਜ ਭਵਨ ਰੁਕਣਗੇ ਤੇ ਕੱਲ ਸਵੇਰ ਹਿਮਾਚਲ ਪ੍ਰਦੇਸ਼ ਲਈ ਰਵਾਨਾ ਹੋਣਗੇ। ਉਨ੍ਹਾਂ ਦੀ ਸ਼ਹਿਰ ‘ਚ ਮੂਵਮੈਂਟ ਦੇ ਲਈ ਚੰਡੀਗੜ੍ਹ ‘ਚ ਸ਼ੁਕਰਵਾਰ ਦੀ ਰਾਤ ਤੇ ਸ਼ਨੀਵਾਰ ਦੀ ਸਵੇਰ ਇੱਕ ਘੰਟੇ ਲਈ ਟ੍ਰੈਫ਼ਿਕ ਆਵਾਜਾਈ ‘ਚਬਦਲਾਅ ਕੀਤਾ ਗਿਆ ਹੈ। ਇਸ ਦੇ ਲਈ ਟ੍ਰੈਫ਼ਿਕ ਪੁਲਿਸ ਵੱਲੋਂ ਐਡਵਾਈਜ਼ਰੀ ਜਾਰੀ ਕਰ ਦਿੱਤੀ ਗਈ ਹੈ।
ਚੰਡੀਗੜ੍ਹ ‘ਚ 19 ਤੇ 20 ਦਸੰਬਰ ਨੂੰ ਵਿਸ਼ੇਸ਼ ਵਿਵਸਥਾਵਾਂ ਦੇ ਚਲਦੇ ਸ਼ਹਿਰ ਦੇ ਕਈ ਮੁੱਖ ਮਾਰਗਾਂ ‘ਤੇ ਆਵਾਜਾਈ ਨੂੰ ਨਿਯੰਤਰਤ ਕੀਤਾ ਜਾਵੇਗਾ। ਟ੍ਰੈਫ਼ਿਕ ਪੁਲਿਸ ਦੇ ਅਨੁਸਾਰ ਤੈਅ ਸਮੇਂ ਦੌਰਾਨ ਕੁੱਝ ਮੁੱਖ ਸੜਕਾਂ ‘ਤੇ ਡਾਈਵਰਜ਼ਨ ਤੇ ਰੈਗੂਲੇਸ਼ਨ ਲਾਗੂ ਰਹੇਗਾ, ਜਿਸ ਨਾਲ ਵਾਹਨ ਚਾਲਕਾਂ ਨੂੰ ਅਸੁਵਿਧਾ ਤੋਂ ਬਚਾਇਆ ਜਾ ਸਕੇ। ਪੁਲਿਸ ਐਡਵਾਈਜ਼ਰੀ ਦੇ ਅਨੁਸਾਰ 19 ਦਸੰਬਰ 2025 ਦੀ ਰਾਤ 9 ਵਜੇ ਤੋਂ 10 ਵਜੇ ਤੱਕ ਦੱਖਣੀ ਮਾਰਗ ‘ਤੇ ਏਅਰਪੋਰਟ ਲਾਈਟ ਪੁਆਇੰਟ ਤੋਂ ਟ੍ਰਿਬਿਊਨ ਚੌਂਕ ਤੱਕ ਆਵਾਜਾਈ ਨਿਯੰਤਰਤ ਰਹੇਗੀ। ਇਸ ਤੋਂ ਇਲਾਵਾ ਪੂਰਵੀ ਮਾਰਗ ‘ਤੇ ਟ੍ਰਿਬਿਊਨ ਚੌਕ ਤੱਕ ਤੇ ਦੱਖਣੀ ਮਾਰਗ ‘ਤੇ ਟ੍ਰਿਬਿਊਨ ਚੌਕ ਤੋਂ ਏਅਪੋਰਟ ਲਾਈਟ ਪੁਆਇੰਟ ਤੱਕ ਆਵਾਜਾਈ ਨਿਯੰਤਰਤ ਕੀਤੀ ਜਾਵੇਗੀ।
#TrafficAdvisory #TrafficAlert The general public is hereby informed about traffic regulations during the Special Arrangements for 19th & 20th December, 2025 as follows:- #WeCareForYou pic.twitter.com/hPexkkIlGx — Chandigarh Traffic Police (@trafficchd) December 19, 2025
ਟ੍ਰੈਫ਼ਿਕ ਪੁਲਿਸ ਨੇ ਕਿਹਾ ਹੈ ਕਿ ਇਸ ਅਸਥਾਈ ਪ੍ਰਤੀਬੰਧਾਂ ਤੇ ਡਾਈਵਰਜ਼ਨ ਦਾ ਉਦੇਸ਼ ਆਵਾਜਾਈ ਨੂੰ ਸੁਚਾਰੂ ਰੱਖਣਾ ਹੈ ਤੇ ਸੁਰੱਖਿਆ ਸੁਨਿਸਚਿਤ ਕਰਨਾ ਹੈ। ਪੁਲਿਸ ਨੇ ਆਮ ਜਨਤਾ ਨੂੰ ਸਹਿਯੋਗ ਦੀ ਅਪੀਲ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਿਵਸਥਾਵਾਂ ਦੇ ਕਾਰਨ ਹੋਣ ਵਾਲੀ ਕਿਸੀ ਵੀ ਵੀ ਅਸੁਵਿਧਾ ਦੇ ਲਈ ਖੇਦ ਹੈ।