ਵਿਨੋਦ ਕੁਮਾਰ ਕਤਲਕਾਂਡ ‘ਚ ਵੱਡਾ CCTV ਖੁਲਾਸਾ, 2 ਨੌਜਵਾਨਾਂ ਨਾਲ ਖੁਦ ਬਾਈਕ ‘ਤੇ ਬੈਠੇ ਸਨ ਹੈੱਡ ਕਾਂਸਟੇਬਲ
ਵਾਰਦਾਤ ਤੋਂ ਪਹਿਲਾਂ ਦੀ ਫੁਟੇਜ 'ਚ ਸਾਫ਼ ਦਿਖਾਈ ਦਿੰਦਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨ ਵਿਨੋਦ ਕੁਮਾਰ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਰੋਕਦੇ ਹਨ। ਵੀਡੀਓ 'ਚ ਸੁਣਾਈ ਦੇ ਰਿਹਾ ਹੈ ਕਿ ਇੱਕ ਸਵਾਰ ਵਿਨੋਦ ਕੁਮਾਨ ਨੂੰ ਪੁੱਛਦਾ ਹੈ ਕਿ ਇੱਧਰ ਨੂੰ ਜਾਣਾ ਹੈ। ਇਸ ਤੋਂ ਬਾਅਦ ਵਿਨੋਦ ਖੁਦ ਉਨ੍ਹਾਂ ਕੋਲ ਜਾ ਕੇ ਬਾਈਕ 'ਤੇ ਬੈਠਦੇ ਹਨ। ਤਿੰਨੇ ਉੱਥੋਂ ਮੋਟਰਸਾਈਕਲ 'ਤੇ ਜਾਂਦੇ ਦਿਖਾਈ ਦਿੰਦੇ ਹਨ।
ਪੰਜਾਬ ਪੁਲਿਸ ਦੇ ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦੇ ਕਤਲ ਮਾਮਲੇ ‘ਚ ਇੱਕ ਅਹਿਮ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ, ਜਿਸ ਨੇ ਮਾਮਲੇ ਦੀ ਜਾਂਚ ਨੂੰ ਨਵਾਂ ਮੋੜ ਦੇ ਦਿੱਤਾ ਹੈ। ਫੁਟੇਜ ‘ਚ ਦੋ ਅਣਪਛਾਤੇ ਨੌਜਵਾਨ ਮੋਟਰਸਾਈਕਲ ‘ਤੇ ਆਉਂਦੇ ਦਿਖਾਈ ਦੇ ਰਹੇ ਹਨ। ਉਹ ਵਿਨੋਦ ਕੁਮਾਰ ਨੂੰ ਦੇਖ ਕੇ ਕੁਝ ਦੂਰੀ ‘ਤੇ ਆਪਣਾ ਮੋਟਰਸਾਈਕਲ ਰੋਕਦੇ ਹਨ, ਜਿਸ ਤੋਂ ਬਾਅਦ ਵਿਨੋਦ ਖੁਦ ਉਨ੍ਹਾਂ ਕੋਲ ਜਾਂਦੇ ਹਨ ਤੇ ਮੋਟਰਸਾਈਕਲ ‘ਤੇ ਬੈਠ ਜਾਂਦੇ ਹਨ। ਇਸ ਤੋਂ ਬਾਅਦ ਤਿੰਨੇ ਉੱਥੋਂ ਚਲੇ ਜਾਂਦੇ ਹਨ।
ਇਹ ਸੀਸੀਟੀਵੀ ਫੁਟੇਜ ਗੁਰਦਾਸਪੁਰ ਦੇ ਮਨਕੌਰ ਬਾਈਪਾਸ ਦੀ ਦੱਸੀ ਜਾ ਰਹੀ ਹੈ। ਫੁਟੇਜ ‘ਚ ਦਿਖਾਈ ਦੇ ਰਹੇ ਦੋਵੇਂ ਨੌਜਵਾਨਾਂ ਦੀ ਕਤਲ ਵਿੱਚ ਸ਼ਮੂਲੀਅਤ ਦੀ ਅਜੇ ਪੁਸ਼ਟੀ ਨਹੀਂ ਹੋਈ ਹੈ।
ਖੁਦ ਬਾਈਕ ‘ਤੇ ਬੈਠੇ ਸਨ ਵਿਨੋਦ
ਵਾਰਦਾਤ ਤੋਂ ਪਹਿਲਾਂ ਦੀ ਫੁਟੇਜ ‘ਚ ਸਾਫ਼ ਦਿਖਾਈ ਦਿੰਦਾ ਹੈ ਕਿ ਮੋਟਰਸਾਈਕਲ ਸਵਾਰ ਨੌਜਵਾਨ ਵਿਨੋਦ ਕੁਮਾਰ ਨੂੰ ਦੇਖ ਕੇ ਆਪਣਾ ਮੋਟਰਸਾਈਕਲ ਰੋਕਦੇ ਹਨ। ਵੀਡੀਓ ‘ਚ ਸੁਣਾਈ ਦੇ ਰਿਹਾ ਹੈ ਕਿ ਇੱਕ ਸਵਾਰ ਵਿਨੋਦ ਕੁਮਾਨ ਨੂੰ ਪੁੱਛਦਾ ਹੈ ਕਿ ਇੱਧਰ ਨੂੰ ਜਾਣਾ ਹੈ। ਇਸ ਤੋਂ ਬਾਅਦ ਵਿਨੋਦ ਖੁਦ ਉਨ੍ਹਾਂ ਕੋਲ ਜਾ ਕੇ ਬਾਈਕ ‘ਤੇ ਬੈਠਦੇ ਹਨ। ਤਿੰਨੇ ਉੱਥੋਂ ਮੋਟਰਸਾਈਕਲ ‘ਤੇ ਜਾਂਦੇ ਦਿਖਾਈ ਦਿੰਦੇ ਹਨ।
POLICE PERSONNEL NO LONGER SAFE IN PUNJAB? ISI-LINKED TERROR OUTFIT CLAIMS RESPONSIBILITY FOR GURDASPUR COP’S MURDER
A shocking murder in Punjab’s Gurdaspur has raised serious questions about the state’s law-and-order situation and the safety of police personnel. Head Constable Vinod Kumar, 42, was found shot dead near Maankaur Bypass. He was serving in Punjab Police’s Technical Services Wing as a wireless operator attached to Sujanpur Police Station. A poster attributed to Tehreek-e-Taliban Hindustan (TTH) has surfaced on social media, claiming responsibility for the killing. The outfit is allegedly operated by Pakistan-based terrorist Shahzad Bhatti and is suspected of having links with Pakistan’s ISI. The poster reportedly carries a chilling threat against police personnel and security forces: “We will kill less on the streets and more in homes.” ADGP P.K. Sinha confirmed that a poster claiming responsibility had gone viral and said investigators were examining it. However, Punjab Police have not independently authenticated the poster or confirmed the terror group’s claim. Shiromani Akali Dal leader Bikram Singh Majithia has also raised concerns, claiming CCTV footage shows two masked men kidnapping and subsequently shooting the head constable. According to the figures cited in the case, five police personnel, including a home guard, have been killed in targeted attacks in Punjab this year. The biggest question remains: If police personnel themselves are not safe, how can ordinary citizens feel secure in Punjab? #Punjab #Gurdaspur #PunjabPolice #VinodKumar #HeadConstable #ShahzadBhatti #TehreekETalibanHindustan #ISI #Pakistan #Terrorism #InternalSecurity #PunjabSecurity #IndiaSecurity #BreakingNews #TINTNetwork — DEFENCE JOURNALIST SAHIL (@DefenceSahil) November 16, 2026
ਇਸ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋਈ ਸੀ, ਜਿਸ ‘ਚ ਵਿਨੋਦ ਦੋ ਮੋਟਰਸਾਈਕਲ ਸਵਾਰਾਂ ਨਾਲ ਦਿਖਾਈ ਦੇ ਰਹੇ ਸਨ। ਇਸ ਦੇ ਆਧਾਰ ‘ਤੇ ਉਨ੍ਹਾਂ ਨੂੰ ਜ਼ਬਰਦਸਤੀ ਬਾਈਕ ‘ਤੇ ਬਿਠਾਉਣ ਅਤੇ ਅਗਵਾ ਕਰਨ ਦੇ ਦਾਅਵੇ ਕੀਤੇ ਜਾ ਰਹੇ ਸਨ। ਨਵੀਂ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਸਥਿਤੀ ਸਪੱਸ਼ਟ ਹੋਈ ਹੈ।
ਇਹ ਵੀ ਪੜ੍ਹੋ
ADGP ਪ੍ਰਵੀਨ ਕੁਮਾਰ ਨੇ ਕੀਤੀ ਪੁਸ਼ਟੀ, ਨੌਜਵਾਨਾਂ ਦੀ ਭੂਮਿਕਾ ਜਾਂਚ ਦਾ ਵਿਸ਼ਾ
ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਨੇ ਕਿਹਾ ਕਿ ਵਿਨੋਦ ਕੁਮਾਰ ਜਿਨ੍ਹਾਂ ਨੌਜਵਾਨਾਂ ਨਾਲ ਮੋਟਰਸਾਈਕਲ ‘ਤੇ ਗਏ ਸਨ, ਕੀ ਉਨ੍ਹਾਂ ਨੇ ਹੀ ਕਤਲ ਕੀਤਾ ਹੈ, ਇਹ ਅਜੇ ਜਾਂਚ ਦਾ ਵਿਸ਼ਾ ਹੈ। ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਦੋਵਾਂ ਨੌਜਵਾਨਾਂ ਦੀ ਪਛਾਣ ਕਰਨ ਤੇ ਉਨ੍ਹਾਂ ਦੀ ਲੋਕੇਸ਼ਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਤਹਿਰੀਕ-ਏ-ਤਾਲਿਬਾਨ ਵੱਲੋਂ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ
ਇਸ ਮਾਮਲੇ’ਚ ਇੱਕ ਹੋਰ ਅਹਿਮ ਪਹਿਲੂ ਸਾਹਮਣੇ ਆਇਆ ਹੈ। ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ, ਜਿਸ ‘ਚ ਪਾਕਿਸਤਾਨੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਵੱਲੋਂ ਵਿਨੋਦ ਕੁਮਾਰ ਦੇ ਕਤਲ ਦੀ ਜ਼ਿੰਮੇਵਾਰੀ ਲੈਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਇਸ ਪੋਸਟ ਦੀ ਅਜੇ ਤੱਕ ਕਿਸੇ ਅਧਿਕਾਰਤ ਏਜੰਸੀ ਵੱਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ। ਏਡੀਜੀਪੀ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਪੁਲਿਸ ਇਸ ਮਾਮਲੇ ਦੀ ਜਾਂਚ ਅੱਤਵਾਦੀ ਐਂਗਲ ਤੋਂ ਵੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਹੱਦ ਪਾਰ ਬੈਠੀਆਂ ਤਾਕਤਾਂ ਦੀ ਸੰਭਾਵਿਤ ਸ਼ਮੂਲੀਅਤ ਤੇ ਘਟਨਾ ਪਿੱਛੇ ਸਾਜ਼ਿਸ਼ ਦੇ ਪਹਿਲੂਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਸ਼ਹੀਦ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ, ਪਰਿਵਾਰ ਨੂੰ 2 ਕਰੋੜ ਦੀ ਸਹਾਇਤਾ
ਹੈੱਡ ਕਾਂਸਟੇਬਲ ਵਿਨੋਦ ਕੁਮਾਰ ਦਾ ਉਨ੍ਹਾਂ ਦੇ ਜੱਦੀ ਪਿੰਡ ਕ੍ਰਿਸ਼ਨਾ ਨਗਰ ਵਿਖੇ ਬੀਤੇ ਦਿਨ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਇਸ ਮੌਕੇ ਏਡੀਜੀਪੀ ਪ੍ਰਵੀਨ ਕੁਮਾਰ ਸਿਨਹਾ ਤੇ ਆਈਜੀ ਹਰਚਰਨ ਸਿੰਘ ਭੁੱਲਰ ਸਮੇਤ ਪੁਲਿਸ ਅਧਿਕਾਰੀ ਮੌਜੂਦ ਰਹੇ। ਪੁਲਿਸ ਦੇ ਜਵਾਨਾਂ ਨੇ ਸ਼ਹੀਦ ਨੂੰ ਸਲਾਮੀ ਦਿੱਤੀ ਤੇ ਅਧਿਕਾਰੀਆਂ ਨੇ ਅਰਥੀ ਨੂੰ ਮੋਢਾ ਦੇ ਕੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।
ਮੁੱਖ ਮੰਤਰੀ ਭਗਵੰਤ ਮਾਨ ਨੇ ਸ਼ਹੀਦ ਦੇ ਪਰਿਵਾਰ ਨੂੰ ਪੰਜਾਬ ਸਰਕਾਰ ਵੱਲੋਂ 1 ਕਰੋੜ ਰੁਪਏ ਦੀ ਐਕਸ-ਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਐਚਡੀਐਫਸੀ ਬੈਂਕ ਵੱਲੋਂ ਵੀ 1 ਕਰੋੜ ਰੁਪਏ ਦਾ ਬੀਮਾ ਦਿੱਤਾ ਜਾਵੇਗਾ।
ਫਿਲਹਾਲ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ, ਸੋਸ਼ਲ ਮੀਡੀਆ ‘ਤੇ ਵਾਇਰਲ ਪੋਸਟ ਤੇ ਹੋਰ ਸਬੂਤਾਂ ਦੇ ਆਧਾਰ ‘ਤੇ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੇ ਸਾਰੇ ਪਹਿਲੂਆਂ ਦੀ ਜਾਂਚ ਕਰਕੇ ਦੋਸ਼ੀਆਂ ਦੀ ਪਛਾਣ ਕੀਤੀ ਜਾਵੇਗੀ ਤੇ ਉਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।


