AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ, 4 ਦਸੰਬਰ ਤੋਂ ਆਰੰਭ ਹੋਣਗੀਆਂ ਸ਼ੋਭਾ ਯਾਤਰਾਵਾਂ

CM ਭਗਵੰਤ ਮਾਨ ਨੇ ਕਿਹਾ ਕਿ ਸਮਾਗਮਾਂ ਦੀ ਸ਼ੁਰੂਆਤ 4 ਦਸੰਬਰ ਨੂੰ ਅਖੰਡ ਪਾਠ ਦੀ ਆਰੰਭਤਾ ਨਾਲ ਹੋਵੇਗੀ ਜਿਸ ਤੋਂ ਬਾਅਦ ਗੁਰੂ ਰਵਿਦਾਸ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੀ ਪ੍ਰਦਰਸ਼ਨੀ, ਸੰਤ ਸੰਮੇਲਨ, ਕਥਾ ਅਤੇ ਕੀਰਤਨ ਦਰਬਾਰ, ਡਰੋਨ ਸ਼ੋਅ ਅਤੇ ਹੋਰ ਅਧਿਆਤਮਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ।

ਗੁਰੂ ਰਵਿਦਾਸ ਦੇ ਪ੍ਰਕਾਸ਼ ਪੁਰਬ ਸਮਾਗਮਾਂ ਦੀਆਂ ਤਿਆਰੀਆਂ, 4 ਦਸੰਬਰ ਤੋਂ ਆਰੰਭ ਹੋਣਗੀਆਂ ਸ਼ੋਭਾ ਯਾਤਰਾਵਾਂ
tv9-punjabi
| Published: 18 Nov 2026 13:24 PM IST
Share

ਪੰਜਾਬ ਸਰਕਾਰ ਵੱਲੋਂ ਗੁਰੂ ਰਵਿਦਾਸ ਜੀ ਦਾ 650ਵਾਂ ਪ੍ਰਕਾਸ਼ ਪੁਰਬ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਇਸ ਦੌਰਾਨ 4 ਤੋਂ 6 ਦਸੰਬਰ ਤੱਕ ਵਾਰਾਣਸੀ, ਫ਼ਰੀਦਕੋਟ, ਬਠਿੰਡਾ ਅਤੇ ਜੰਮੂ ਤੋਂ ਚਾਰ ਸ਼ੋਭਾ ਯਾਤਰਾਵਾਂ ਸਜਾਈਆਂ ਜਾਣਗੀਆਂ ਜਿਨ੍ਹਾਂ ਦੀ ਸਮਾਪਤੀ ਖੁਰਾਲਗੜ੍ਹ ਵਿੱਚ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਦੀਆਂ ਸਿੱਖਿਆਵਾਂ ਅਤੇ ਫਲਸਫੇ ਨੂੰ ਘਰ-ਘਰ ਪਹੁੰਚਾਇਆ ਜਾਵੇਗਾ।

4 ਦਸੰਬਰ ਨੂੰ ਅਖੰਡ ਪਾਠ ਦੀ ਆਰੰਭਤਾ

CM ਭਗਵੰਤ ਮਾਨ ਨੇ ਕਿਹਾ ਕਿ ਸਮਾਗਮਾਂ ਦੀ ਸ਼ੁਰੂਆਤ 4 ਦਸੰਬਰ ਨੂੰ ਅਖੰਡ ਪਾਠ ਦੀ ਆਰੰਭਤਾ ਨਾਲ ਹੋਵੇਗੀ ਜਿਸ ਤੋਂ ਬਾਅਦ ਗੁਰੂ ਰਵਿਦਾਸ ਦੇ ਜੀਵਨ ਅਤੇ ਫਲਸਫੇ ਨੂੰ ਦਰਸਾਉਂਦੀ ਪ੍ਰਦਰਸ਼ਨੀ, ਸੰਤ ਸੰਮੇਲਨ, ਕਥਾ ਅਤੇ ਕੀਰਤਨ ਦਰਬਾਰ, ਡਰੋਨ ਸ਼ੋਅ ਅਤੇ ਹੋਰ ਅਧਿਆਤਮਕ ਅਤੇ ਸੱਭਿਆਚਾਰਕ ਸਮਾਗਮ ਕਰਵਾਏ ਜਾਣਗੇ। 5 ਦਸੰਬਰ ਨੂੰ ਨਗਰ ਕੀਰਤਨ ਮਗਰੋਂ ਗੁਰੂ ਰਵਿਦਾਸ ਦੀ ਬਾਣੀ ਤੇ ਵਿਸ਼ੇਸ਼ ਕਾਨਫਰੰਸ, ਕਥਾ ਅਤੇ ਕੀਰਤਨ ਦਰਬਾਰ, ਡਰੋਨ ਸ਼ੋਅ ਅਤੇ ਹੋਰ ਸਮਾਗਮ ਹੋਣਗੇ। 6 ਦਸੰਬਰ ਨੂੰ ਅਖੰਡ ਪਾਠ ਦੇ ਭੋਗ ਪਾਉਣ ਨਾਲ ਤਿੰਨ ਰੋਜ਼ਾ ਸਮਾਗਮਾਂ ਦੀ ਸੰਪੂਰਨਤਾ ਹੋਵੇਗੀ।

ਮੁੱਖ ਮੰਤਰੀ ਨੇ ਕਿਹਾ ਕਿ ਇਹ ਯਾਦਗਾਰੀ ਸਮਾਗਮ ਸਿਰਫ ਖੁਰਾਲਗੜ੍ਹ ਤੱਕ ਹੀ ਸੀਮਤ ਨਹੀਂ ਰਹਿਣਗੇ ਸਗੋਂ ਸੂਬਾ ਸਰਕਾਰ ਨੇ ਗੁਰੂ ਰਵਿਦਾਸ ਦੇ ਜੀਵਨ, ਫਲਸਫੇ ਅਤੇ ਸਿੱਖਿਆਵਾਂ ਨੂੰ ਸਮਾਜ ਦੇ ਹਰ ਵਰਗ ਤੱਕ ਪਹੁੰਚਾਉਣ ਲਈ ਪਹਿਲਾਂ ਹੀ ਸਾਲ ਭਰ ਚੱਲਣ ਵਾਲੀਆਂ ਗਤੀਵਿਧੀਆਂ ਦੀ ਵਿਆਪਕ ਲੜੀ ਸ਼ੁਰੂ ਕੀਤੀ ਹੋਈ ਹੈ। ਸਾਲ ਭਰ ਚੱਲਣ ਵਾਲੇ ਯਾਦਗਾਰੀ ਸਮਾਗਮਾਂ ਵਿੱਚ ਸੈਮੀਨਾਰ, ਵਰਕਸ਼ਾਪ, ਵਿਸ਼ੇਸ਼ ਕੀਰਤਨ ਸਮਾਗਮ, ਸਕੂਲ ਪੱਧਰੀ ਮੁਕਾਬਲੇ, 13,000 ਪਿੰਡਾਂ ਵਿੱਚ ਦਸਤਾਵੇਜ਼ੀਆਂ ਦੀ ਸਕ੍ਰੀਨਿੰਗ, ਡਰੋਨ ਸ਼ੋਅ, ਮੈਰਾਥਨ, ਖੂਨਦਾਨ ਕੈਂਪ ਅਤੇ ਬੂਟੇ ਲਾਉਣ ਦੀਆਂ ਮੁਹਿੰਮਾਂ ਚਲਾਈਆਂ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ 650ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਚ ਕੋਈ ਕਸਰ ਨਹੀਂ ਛੱਡੀ ਜਾਵੇਗੀ।

Follow Us
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ
ਜਲੰਧਰ 'ਚ ਛੱਠ ਪੂਜਾ ਤੋਂ ਬਾਅਦ ਨਹਿਰ ਤੇ ਫੈਲੀ ਗੰਦਗੀ ਨੂੰ ਦੇਖ ਕੇ ਭੜਕਿਆ ਪੰਜਾਬੀ ਭਾਈਚਾਰਾ, ਕੀਤੀ ਇਹ ਮੰਗ...
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ
PM ਮੋਦੀ ਨੇ ASEAN ਨੂੰ ਦਿੱਤਾ ਸ਼ਾਂਤੀ ਦਾ ਮੰਤਰ, ਦੁਨੀਆ ਨੂੰ ਲੈ ਕੇ ਕਹੀ ਇਹ ਗੱਲ...
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ
ਫਿਲੀਪੀਨਜ਼ ਦੇ ਗੁਰਦੁਆਰੇ 'ਚ PM ਮੋਦੀ ਨੇ ਟੇਕਿਆ ਮੱਥਾ, ਹੋਈ ਵਿਸ਼ੇਸ਼ ਅਰਦਾਸ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ...
ਫਰੀਦਕੋਟ ਪਹੰਚੇ ਚੰਨੀ ਦਾ ਆਪ ਵਰਕਰਾਂ ਨੇ ਕਾਲੇ ਝੰਡੇ ਵਿਖਾ ਕੇ ਕੀਤਾ ਵਿਰੋਧ, ਰੱਖੀ ਇਹ ਮੰਗ......
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ
Diljit Dosanjh Concert: ਕਿਸੀ ਕੇ ਬਾਪ ਕਾ ਹਿੰਦੁਸਤਾਨ ਥੋੜੀ ਹੈ....ਦੋਸਾਂਝਾ ਵਾਲੇ ਨੇ ਇੰਦੌਰੀ ਦੇ ਸ਼ੇਅਰ ਨਾਲ ਦਿੱਤਾ ਜਵਾਬ...
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ
ਦਿੱਲੀ ਦੇ Trade Fair ਵਿੱਚ ਕੀ-ਕੀ ਵਿੱਕ ਰਿਹਾ? ਭਾਰਤ ਮੰਡਪਮ ਦਾ ਪੂਰਾ ਟੂਰ...
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ
ਭਾਰਤ ਨੇ ਨਿਊਜ਼ੀਲੈਂਡ 'ਚ ਵਨਡੇ ਸੀਰੀਜ਼ ਜਿੱਤ ਕੇ ਰਚਿਆ ਇਤਿਹਾਸ, 7 ਸਾਲਾਂ ਬਾਅਦ ਮਿਲਿਆ ਮੌਕਾ...
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ
ਭਾਰਤ ਦੀ ਇਤਿਹਾਸਕ ਜਿੱਤ! ਪਾਕਿਸਤਾਨ ਨੂੰ 1 ਵਿਕਟ ਨਾਲ ਹਰਾ ਕੇ ਜਿੱਤਿਆ ਏਸ਼ੀਆ ਕੱਪ...
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ
ਰਾਹੁਲ ਗਾਂਧੀ ਦਾ ਸਨਸਨੀਖੇਜ਼ ਆਰੋਪ, ਪ੍ਰਧਾਨ ਮੰਤਰੀ ਮੋਦੀ ਕਰਵਾ ਰਹੇ ਫੋਨ ਟੈਪਿੰਗ...