AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਿਰੋਜ਼ਪੁਰ-ਜ਼ੀਰਾ ਕੋਰਟ ਨੂੰ ਉਡਾਉਣ ਦੀ ਧਮਕੀ: ਅਲਰਟ ‘ਤੇ ਪੁਲਿਸ, ਕੰਪਲੈਕਸ ਖਾਲੀ ਕਰਵਾ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ

ਫਿਰੋਜ਼ਪੁਰ-ਜ਼ੀਰਾ ਕੋਰਟ ਨੂੰ ਉਡਾਉਣ ਦੀ ਧਮਕੀ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿਸਫੋਟਕ ਸਮੱਗਰੀ ਲਈ ਇਮਾਰਤ ਦੀ ਤਲਾਸ਼ੀ ਲੈ ਰਹੀਆਂ ਹਨ। ਸਾਵਧਾਨੀ ਵਜੋਂ, ਅਦਾਲਤ ਨੂੰ ਦੁਪਹਿਰ 1 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਵਕੀਲਾਂ ਦੇ ਅਨੁਸਾਰ, ਇਹ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਤੀਜੀ ਧਮਕੀ ਹੈ।

ਫਿਰੋਜ਼ਪੁਰ-ਜ਼ੀਰਾ ਕੋਰਟ ਨੂੰ ਉਡਾਉਣ ਦੀ ਧਮਕੀ: ਅਲਰਟ 'ਤੇ ਪੁਲਿਸ, ਕੰਪਲੈਕਸ ਖਾਲੀ ਕਰਵਾ ਸ਼ੁਰੂ ਕੀਤੀ ਤਲਾਸ਼ੀ ਮੁਹਿੰਮ
sunny-chopra-ferozepur
| Updated On: 12 Aug 2026 16:00 PM IST
Share

ਫਿਰੋਜ਼ਪੁਰ ਕੋਰਟ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਚਾਰੋ ਪਾਸੇ ਹੜਕੰਪ ਮਚ ਗਿਆ। ਇਹ ਧਮਕੀ ਸੈਸ਼ਨ ਜੱਜ ਦੇ ਈਮੇਲ ‘ਤੇ ਭੇਜੀ ਗਈ ਸੀ। ਜਿਸ ਕਾਰਨ ਸੁਰੱਖਿਆ ਕਾਰਨਾਂ ਕਰਕੇ ਅਦਾਲਤ ਕੰਪਲੈਕਸ ਨੂੰ ਖਾਲੀ ਕਰਵਾਉਣਾ ਪਿਆ।

ਪੁਲਿਸ ਅਤੇ ਸੁਰੱਖਿਆ ਏਜੰਸੀਆਂ ਵਿਸਫੋਟਕ ਸਮੱਗਰੀ ਲਈ ਇਮਾਰਤ ਦੀ ਤਲਾਸ਼ੀ ਲੈ ਰਹੀਆਂ ਹਨ। ਸਾਵਧਾਨੀ ਵਜੋਂ, ਅਦਾਲਤ ਨੂੰ ਦੁਪਹਿਰ 1 ਵਜੇ ਤੱਕ ਮੁਅੱਤਲ ਕਰ ਦਿੱਤਾ ਗਿਆ ਹੈ। ਵਕੀਲਾਂ ਦੇ ਅਨੁਸਾਰ, ਇਹ ਅਦਾਲਤ ਕੰਪਲੈਕਸ ਨੂੰ ਬੰਬ ਨਾਲ ਉਡਾਉਣ ਦੀ ਤੀਜੀ ਧਮਕੀ ਹੈ। ਇਸ ਤਰ੍ਹਾਂ ਦੀਆਂ ਧਮਕੀਆਂ ਪਹਿਲਾਂ ਵੀ ਦੋ ਵਾਰ ਮਿਲ ਚੁੱਕੀਆਂ ਹਨ। ਪੁਲਿਸ ਇਸ ਸਮੇਂ ਪੂਰੇ ਕੰਪਲੈਕਸ ਦੀ ਪੂਰੀ ਤਲਾਸ਼ੀ ਲੈ ਰਹੀ ਹੈ।

ਜੀਰਾ ਕੋਰਟ ਕੰਪਲੈਕਸ ਨੂੰ ਵੀ ਮਿਲੀ ਧਮਕੀ

ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਜ਼ੀਰਾ ਕੋਰਟ ਕੰਪਲੈਕਸ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਣ ‘ਤੇ ਪੁਲਿਸ ਪ੍ਰਸ਼ਾਸਨ ਚੌਕਸ ਹੋ ਗਿਆ ਅਤੇ ਸੁਰੱਖਿਆ ਕਾਰਨਾਂ ਕਰਕੇ ਕੋਰਟ ਕੰਪਲੈਕਸ ਨੂੰ ਖਾਲੀ ਕਰਵਾ ਲਿਆ। ਪੁਲਿਸ ਟੀਮਾਂ ਪੂਰੇ ਕੰਪਲੈਕਸ ਦੀ ਡੂੰਘਾਈ ਨਾਲ ਤਲਾਸ਼ੀ ਲੈ ਰਹੀਆਂ ਹਨ। ਐਸਐਚਓ ਜਸਵਿੰਦਰ ਸਿੰਘ ਬਰਾੜ ਦੀ ਅਗਵਾਈ ਹੇਠ ਪੁਲਿਸ ਜਾਂਚ ਕਰ ਰਹੀ ਹੈ। ਬਾਰ ਕੌਂਸਲ ਦੇ ਪ੍ਰਧਾਨ ਹਰਵਿੰਦਰ ਸਿੰਘ ਕਰਾਵਲ ਨੇ ਦੱਸਿਆ ਕਿ ਈਮੇਲ ਮਿਲਣ ਤੋਂ ਬਾਅਦ ਸੁਰੱਖਿਆ ਕਾਰਨਾਂ ਕਰਕੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਸੀ। ਪੁਲਿਸ ਅਧਿਕਾਰੀ ਮਾਮਲੇ ਦੀ ਜਾਂਚ ਕਰ ਰਹੇ ਹਨ।

ਧਮਕੀ ਮਿਲਦੇ ਹੀ ਕੋਰਟ ਖਾਲੀ ਕਰਵਾਈ ਗਈ ਅਤੇ ਪੁਲਿਸ ਨੇ ਵੱਡੇ ਪੱਧਰ ਤੇ ਤਲਾਸ਼ੀ ਮੁਹਿੰਮ ਚਲਾਈ। ਜਾਂਚ ਦੌਰਾਨ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਅਜਿਹੀਆਂ ਧਮਕੀਆਂ ਦਾ ਮਕਸਦ ਅਕਸਰ ਲੋਕਾਂ ਵਿੱਚ ਡਰ ਅਤੇ ਅਫ਼ਰਾ-ਤਫ਼ਰੀ ਪੈਦਾ ਕਰਨਾ ਜਾਂ ਪ੍ਰਸ਼ਾਸਨ ਤੇ ਦਬਾਅ ਬਣਾਉਣਾ ਹੋ ਸਕਦਾ ਹੈ, ਪਰ ਇਸ ਮਾਮਲੇ ਦੀ ਅਸਲ ਮਨਸ਼ਾ ਜਾਂ ਸਰੋਤ ਬਾਰੇ ਅਧਿਕਾਰੀਆਂ ਨੇ ਅਜੇ ਕੋਈ ਪੁਸ਼ਟੀ ਨਹੀਂ ਕੀਤੀ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਮਿਲੀ ਧਮਕੀ ਕਾਰਨ ਪੰਜਾਬ ਵਿੱਚ ਸੁਰੱਖਿਆ ਪ੍ਰਬੰਧ ਹੋਰ ਸਖ਼ਤ ਕੀਤੇ ਗਏ ਹਨ।

Follow Us
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO
ਪੈਟਰੋਲ ਦਾ ਲੰਗਰ...500 ਦੇ ਨੋਟਾਂ ਦਾ ਲੰਗਰ... McDonald ਬਰਗਰ ਦਾ ਲੰਗਰ.... ਕੌਣ ਹੈ ਇਹ ਸ਼ਖਸ... ਕਿਉਂ ਕਰਦਾ ਹੈ ਇਹ ਕੰਮ? ਵੇਖੋ VIDEO...
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ
ਜਗਤਾਰ ਹਵਾਰਾ ਨੂੰ ਪੈਰੋਲ ਦੀ ਸਿਫ਼ਾਰਿਸ਼, CM ਮਾਨ ਦੀ ਗਵਰਨਰ ਨਾਲ ਮੁਲਾਕਾਤ...
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ
ਹਰ ਸਵਾਲ ਦਾ ਜਵਾਬ ਦੇਵਾਂਗਾ, ਵਿਰੋਧੀ ਧਿਰ ਕਰੇ ਚਰਚਾ... ਅਮਿਤ ਸ਼ਾਹ ਦਾ ਪਹਿਲਾ ਬਿਆਨ...
ਥਾਰ ਦਾ ਨਸ਼ਾ: ਚੱਲਦੀ ਗੱਡੀ ਦੇ ਫੁੱਟ ਬੋਰਡ 'ਤੇ ਖੜੇ ਹੋ ਕੇ ਬਣਾਇਆ ਵਿਕਟਰੀ ਸਾਈਨ, ਹੁਣ ਲੱਭ ਰਹੀ ਪੁਲਿਸ
ਥਾਰ ਦਾ ਨਸ਼ਾ: ਚੱਲਦੀ ਗੱਡੀ ਦੇ ਫੁੱਟ ਬੋਰਡ 'ਤੇ ਖੜੇ ਹੋ ਕੇ ਬਣਾਇਆ ਵਿਕਟਰੀ ਸਾਈਨ, ਹੁਣ ਲੱਭ ਰਹੀ ਪੁਲਿਸ...
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ
ਝਾਰਖੰਡ ਵਿਦਿਆਰਥੀ ਅੰਦੋਲਨ 'ਤੇ ਸੰਸਦ 'ਚ ਹੰਗਾਮਾ, BJP ਨੇ ਰਾਹੁਲ ਗਾਂਧੀ ਨੂੰ ਘੇਰਿਆ...
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ
ਸੁਪ੍ਰੀਆ ਸੁਲੇ ਦੀ ਧੀ ਦੇ ਰਿਸੈਪਸ਼ਨ ਵਿੱਚ ਪਹੁੰਚੇ ਪੀਐਮ ਮੋਦੀ, ਦਿੱਖਿਆ ਦਿੱਗਜਾਂ ਦਾ ਇੱਕਠ...
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ
NEET ਦਾ ਰਿਜ਼ਲਟ ਦੇਖਣ ਗਿਆ ਨੌਜਵਾਨ 21 ਦਿਨਾਂ ਤੋਂ ਲਾਪਤਾ, ਪਰਿਵਾਰ ਦਾ ਰੋ-ਰੋ ਬੁਰਾ ਹਾਲ...
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ
SAD-BJP ਗਠਜੋੜ 'ਤੇ ਰਾਣਾ ਗੁਰਜੀਤ ਦਾ ਤੰਜ, ਕਾਂਗਰਸ ਦੀ ਗੁੱਟਬਾਜੀ 'ਤੇ ਵੀ ਕੀਤੇ ਵੱਡੇ ਖੁਲਾਸੇ...
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...