AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਾਜ਼ਿਲਕਾ-ਫਿਰੋਜ਼ਪੁਰ ਸੜਕ ਦੇ ਪਿੱਕਅਪ ਟਰੱਕ ਤੇ ਟਰਾਲੇ ਦੀ ਟੱਕਰ, 9 ਲੋਕਾਂ ਦੀ ਮੌਤ; ਕਈ ਜ਼ਖ਼ਮੀ

ਜਲਾਲਾਬਾਦ ਇਲਾਕੇ ਦੇ 25 ਤੋਂ 28 ਲੋਕਾਂ ਦਾ ਸਮੂਹ ਆਪਣੀ ਰਿਸ਼ਤੇਦਾਰ ਬਜ਼ੁਰਗ ਮਹਿਲਾ ਦੇ ਅੰਤਿਸ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਤਾਰਨ ਲਈ ਜਾ ਰਿਹਾ ਸੀ। ਸਾਰੇ ਪਰਿਵਾਰਕ ਮੈਂਬਰ ਮਹਿੰਦਰਾ ਪਿੱਕਅਪ ਟਰੱਕ 'ਚ ਸਵਾਰ ਸਨ। ਇਸ ਦੌਰਾਨ ਫਿਰੋਜ਼ਪੁਰ-ਫਾਜ਼ਿਲਕਾ ਸੜਕ ਕੋਲ ਹੁਸੈਨਸ਼ਾਹ ਵਾਲਾ ਵਿਖੇ ਪਿੱਕਅਪ ਟਰੱਕ ਦੀ ਟਰਾਲੇ ਨਾਲ ਟੱਕਰ ਹੋ ਗਈ।

ਫਾਜ਼ਿਲਕਾ-ਫਿਰੋਜ਼ਪੁਰ ਸੜਕ ਦੇ ਪਿੱਕਅਪ ਟਰੱਕ ਤੇ ਟਰਾਲੇ ਦੀ ਟੱਕਰ, 9 ਲੋਕਾਂ ਦੀ ਮੌਤ; ਕਈ ਜ਼ਖ਼ਮੀ
ਫਾਜ਼ਿਲਕਾ-ਫਿਰੋਜ਼ਪੁਰ ਸੜਕ ਦੇ ਪਿੱਕਅਪ ਤੇ ਟਰਾਲੇ ਦੀ ਟੱਕਰ, 9 ਲੋਕਾਂ ਦੀ ਮੌਤ;
sunny-chopra-ferozepur
| Updated On: 06 Jun 2026 11:12 AM IST
Share

ਫਾਜ਼ਿਲਕਾ-ਫਿਰੋਜ਼ਪੁਰ ਸੜਕ ‘ਤੇ ਅੱਜ ਸਵੇਰੇ ਪਿੱਕਅਪ ਟਰੱਕ ਤੇ ਟਰਾਲੇ ਵਿਚਕਾਰ ਟੱਕਰ ਹੋਈ ਗਈ। ਹੁਣ ਤੱਕ ਦੀ ਜਾਣਕਾਰੀ ਮੁਤਾਬਕ, ਇਸ ਹਾਦਸੇ ‘ਚ 9 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਕਈ ਹੋਰ ਜ਼ਖ਼ਮੀ ਹਨ। ਜ਼ਖ਼ਮੀਆਂ ਨੂੰ ਨਿੱਜੀ ਤੇ ਸਰਕਾਰੀ ਹਸਪਤਾਲਾਂ ‘ਚ ਲਿਜਾਇਆ ਗਿਆ। ਗੰਭੀਰ ਜ਼ਖ਼ਮੀਆਂ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ।

ਜਾਣਕਾਰੀ ਮੁਤਾਬਕ, ਜਲਾਲਾਬਾਦ ਇਲਾਕੇ ਦੇ 25 ਤੋਂ 28 ਲੋਕਾਂ ਦਾ ਸਮੂਹ ਆਪਣੀ ਰਿਸ਼ਤੇਦਾਰ ਬਜ਼ੁਰਗ ਮਹਿਲਾ ਦੇ ਅੰਤਿਸ ਸੰਸਕਾਰ ਤੋਂ ਬਾਅਦ ਉਸ ਦੀਆਂ ਅਸਥੀਆਂ ਤਾਰਨ ਲਈ ਜਾ ਰਿਹਾ ਸੀ। ਸਾਰੇ ਪਰਿਵਾਰਕ ਮੈਂਬਰ ਮਹਿੰਦਰਾ ਪਿੱਕਅਪ ਟਰੱਕ ‘ਚ ਸਵਾਰ ਸਨ। ਇਸ ਦੌਰਾਨ ਫਿਰੋਜ਼ਪੁਰ-ਫਾਜ਼ਿਲਕਾ ਸੜਕ ਕੋਲ ਹੁਸੈਨਸ਼ਾਹ ਵਾਲਾ ਵਿਖੇ ਪਿੱਕਅਪ ਟਰੱਕ ਦੀ ਟਰਾਲੇ ਨਾਲ ਟੱਕਰ ਹੋ ਗਈ।

ਪਿਕਅੱਪ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ

ਚਸ਼ਮਦੀਦਾਂ ਦੇ ਅਨੁਸਾਰ, ਟੱਕਰ ਇੰਨੀ ਭਿਆਨਕ ਸੀ ਕਿ ਪਿਕਅੱਪ ਟਰੱਕ ਪੂਰੀ ਤਰ੍ਹਾਂ ਨੁਕਸਾਨਿਆ ਗਿਆ। ਕਈ ਲੋਕ ਗੱਡੀ ਦੇ ਅੰਦਰ ਫਸ ਗਏ। ਸਥਾਨਕ ਲੋਕਾਂ ਨੇ ਤੁਰੰਤ ਬਚਾਅ ਕਾਰਜ ਸ਼ੁਰੂ ਕੀਤੇ ਤੇ ਪੁਲਿਸ ਨੂੰ ਸੂਚਿਤ ਕੀਤਾ। ਸ਼ੁਰੂਆਤੀ ਰਿਪੋਰਟਾਂ ਤੋਂ ਪਤਾ ਚੱਲਿਆ ਕਿ ਚਾਰ ਲੋਕਾਂ – ਤਿੰਨ ਪੁਰਸ਼ ਤੇ ਇੱਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬਾਅਦ ਵਿੱਚ ਮੌਤਾਂ ਦੀ ਗਿਣਤੀ ਨੌਂ ਹੋ ਗਈ।

ਹਾਦਸੇ ‘ਚ ਜ਼ਖਮੀਆਂ ਨੂੰ ਤੁਰੰਤ ਨੇੜਲੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ ਲਿਜਾਇਆ ਗਿਆ। ਕਈ ਜ਼ਖਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ, ਉਨ੍ਹਾਂ ਨੂੰ ਉੱਨਤ ਡਾਕਟਰੀ ਇਲਾਜ ਲਈ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਹੈ। ਡਾਕਟਰਾਂ ਦੀ ਇੱਕ ਟੀਮ ਜ਼ਖਮੀਆਂ ਦੇ ਇਲਾਜ ਲਈ ਲਗਾਤਾਰ ਕੰਮ ਕਰ ਰਹੀ ਹੈ।

ਪੁਲਿਸ ਮੌਕੇ ‘ਤੇ ਪਹੁੰਚੀ

ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਫਿਰੋਜ਼ਪੁਰ ਭੁਪਿੰਦਰ ਸਿੰਘ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਮ੍ਰਿਤਕਾਂ ਦੀ ਲਾਸ਼ਾਂ ਨੂੰ ਪੋਸਟਮਾਰਟਮ ਦੇ ਲਈ ਫਿਰੋਜ਼ਪੁਰ ਭੇਜ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਕਿ ਪਿੱਕਅਪ ਟਰੱਕ ਤੇ ਟਰਾਲੇ ਦੀ ਆਹਮੋ-ਸਾਹਮਣੇ ਦੀ ਟੱਕਰ ਹੋਈ ਹੈ। ਜ਼ਖ਼ਮੀਆਂ ਦਾ ਇਲਾਜ਼ ਚੱਲ ਰਿਹਾ ਹੈ ਤੇ ਗੰਭੀਰ ਜ਼ਖ਼ਮੀਆਂ ਨੂੰ ਵਧੀਆ ਇਲਾਜ਼ ਲਈ ਰੈਫਰ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਕਾਰਨਾਂ ਦੀ ਜਾਂਚ ਜਾਰੀ ਹੈ।

ਜ਼ਖ਼ਮੀਆਂ ਦੇ ਇਲਾਜ਼ ਕਰ ਰਹੇ ਡਾਕਟਰ ਮਾਨਿਕ ਨੇ ਦੱਸਿਆ ਕਿ ਸਾਡੇ ਕੋਲ 15-20 ਜ਼ਖ਼ਮੀ ਲੋਕ ਆਏ ਹਨ, ਜਿਨ੍ਹਾਂ ਦਾ ਇਲਾਜ਼ ਜਾਰੀ ਹੈ। ਇਸ ਦੌਰਾਨ ਗੰਭੀਰ ਜ਼ਖ਼ਮੀਆਂ ਨੂੰ ਰੈਫਰ ਕਰ ਦਿੱਤਾ ਗਿਆ ਹੈ ਤੇ ਕੁੱਝ ਖ਼ੁਦ ਹੀ ਚਲੇ ਗਏ ਹਨ। ਉਨ੍ਹਾਂ ਨੇ ਸਾਡੇ ਕੋਲ ਕੁੱਲ 32 ਲੋਕ ਆਏ ਸਨ।

Follow Us
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ
Differences Of Opinion ਹੈ, ਛੇਤੀ ਕੱਢ ਲਵਾਂਗੇ ਹੱਲ, ਸੁਖਜਿੰਦਰ ਰੰਧਾਵਾ ਨੇ ਦਿੱਤੇ ਨਰਮਾਈ ਦੇ ਸੰਕੇਤ...
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ
E20 Petrol: ਕੀ E20 ਪੈਟਰੋਲ ਨਾਲ ਸੱਚਮੁੱਚ ਖਰਾਬ ਹੋ ਰਿਹਾ ਹੈ ਗੱਡੀਆਂ ਦਾ ਇੰਜਨ? ਜਾਣੋ ਪੂਰੀ ਸੱਚਾਈ...
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ
ਕਿਸੇ ਦੀਆਂ ਜੁੱਤੀਆਂ ਵੀ ਸਿਰ 'ਤੇ ਰੱਖਣੀਆਂ ਪਈਆਂ ਤਾਂ ਰੱਖਾਂਗਾ...ਚੰਨੀ ਦੀ ਨਰਾਜ਼ਗੀ 'ਤੇ ਬੋਲੇ ਰਾਜਾ ਵੜਿੰਗ...
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ
ਪ੍ਰਧਾਨ ਬਦਲਣਾ ਗੁੱਡੇ-ਗੁੱਡੀ ਦੀ ਖੇਡ ਨਹੀਂ... ਹਾਈਕਮਾਨ ਦਾ ਫੈਸਲਾ ਪੱਥਰ ਦੀ ਲਕੀਰ...ਰਾਜਾ ਵੜਿੰਗ ਨੂੰ ਬਦਲਣ 'ਤੇ ਬੋਲੇ ਭੁਪੇਸ਼ ਬਘੇਲ...
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ
ਬੇਸਹਾਰਾ ਬਜ਼ੁਰਗਾਂ ਲਈ ਪੰਜਾਬ ਸਰਕਾਰ ਦਾ ਇੱਕ ਹੋਰ ਵੱਡਾ ਉਪਰਾਲਾ, ਮੁਹਾਲੀ ਚ ਖੁਲ੍ਹਣ ਜਾ ਰਿਹਾ ਸਤਿਕਾਰ ਘਰ...
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ
FBI Hard Ball Operation: FBI ਨੇ ਗੋਲਡੀ ਬਰਾੜ 'ਤੇ 50,000 ਇਨਾਮ ਦਾ ਐਲਾਨਿਆ, ਲਾਰੈਂਸ ਗੈਂਗ ਖਿਲਾਫ ਛਾਪੇਮਾਰੀ...
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ
Satluj: ਜਸਵੰਤ ਖਾਲੜਾ ਕਿਵੇਂ ਹੋਏ ਅਗਵਾ? ਦੋਸਤ ਤੇ ਚਸ਼ਮਦੀਦ ਰਾਜੀਵ ਸਿੰਘ ਨੇ Tv9 ਪੰਜਾਬੀ 'ਤੇ ਦੱਸਿਆ ਸੱਚ...
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ
Satluj: ਸਤਲੁਜ ਨੂੰ OTT ਤੋਂ ਹਟਾਉਣ ਤੋਂ ਨਰਾਜ ਅੰਮ੍ਰਿਤਸਰ ਦੇ ਲੋਕ, ਮੁੜ ਸਟ੍ਰੀਮਿੰਗ ਦੀ ਮੰਗ...
Germany 'ਚ ਭਿਆਨਕ ਗਰਮੀ, ਤਕਨੀਕ ਦੇ ਬਾਵਜੂਦ ਕੁਦਰਤ ਦੇ ਅੱਗੇ ਬੇਬਸ ਲੋਕ
Germany 'ਚ ਭਿਆਨਕ ਗਰਮੀ, ਤਕਨੀਕ ਦੇ ਬਾਵਜੂਦ ਕੁਦਰਤ ਦੇ ਅੱਗੇ ਬੇਬਸ ਲੋਕ...