Wedding Date: ਪੰਜਾਬ ਦੇ ਸਿੱਖਿਆ ਮੰਤਰੀ 25 ਮਾਰਚ ਨੂੰ ਜੋਤੀ ਯਾਦਵ ਨਾਲ ਲੈਣਗੇ ਲਾਂਵਾਂ
Harjot Bains Marriage: ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਜਲਦ ਹੀ ਵਿਆਹ ਕਰਵਾਉਣ ਜਾ ਰਹੇ ਹਨ। ਕੈਬਨਿਟ ਮੰਤਰੀ ਹਰਜੋਤ ਬੈਂਸ ਦਾ ਵਿਆਹ IPS ਅਫ਼ਸਰ ਜਯੋਤੀ ਯਾਦਵ ਨਾਲ ਹੋਵੇਗਾ।
Wedding Date: ਪੰਜਾਬ ਦੇ ਸਿੱਖਿਆ ਮੰਤਰੀ 25 ਮਾਰਚ ਨੂੰ ਜੋਤੀ ਯਾਦਵ ਨਾਲ ਲੈਣਗੇ ਲਾਂਵਾਂ।
ਚੰਡੀਗੜ੍ਹ। ਆਮ ਆਦਮੀ ਪਾਰਟੀ ਦੇ ਵਿਧਾਇਕ ਹਰਜੋਤ ਸਿੰਘ ਬੈਂਸ (Harjot Singh Bains) ਵਿਆਹ ਦੇ ਬੰਧਨ ਵਿੱਚ ਬੱਝਣ ਜਾ ਰਹੇ ਹਨ। ਉਨ੍ਹਾਂ ਦੇ ਵਿਆਹ ਦੀ ਤਰੀਕ ਤੈਅ ਹੋ ਗਈ ਹੈ। ਉਹ ਇਸ ਮਹੀਨੇ ਦੀ 25 ਤਰੀਕ ਨੂੰ ਸੀਨੀਅਰ ਆਈ.ਪੀ.ਐਸ.ਅਧਿਕਾਰੀ ਜੋਤੀ ਯਾਦਵ ਨਾਲ ਵਿਆਹ ਕਰਨਗੇ। ਜਾਣਕਾਰੀ ਮੁਤਾਬਕ ਨੰਗਲ ਦੇ ਗੁਰਦੁਆਰਾ ਸਾਹਿਬ ‘ਚ ਆਨੰਦ ਕਾਰਜ ਹੋਵੇਗਾ।


