ਪੰਜਾਬ ਯੂਨੀਵਰਸਿਟੀ ਵਿੱਚ ਵੜੇ ਕਿਸਾਨ, ਸੈਨੇਟ ਦੇ ਮੁੱਦੇ ਤੇ ਵੱਡਾ ਪ੍ਰਦਰਸ਼ਨ ਜਾਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਤਰੀਕ ਨੂੰ ਐਲਾਨ ਕਰਨ ਦੀ ਮੰਗ 'ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਸਮਰਥਨ ਕਰਨ ਦੇ ਲਈ ਕਈ ਕਿਸਾਨ ਜਥੇਬੰਦੀਆਂ ਅੱਗੇ ਆ ਗਈਆਂ ਹਨ। ਕਿਸਾਨ ਪੰਜਾਬ ਯੂਨੀਵਰਸਿਟੀ ਵਿੱਚ ਵੜ ਗਏ ਹਨ। ਇਸ ਪੂਰੇ ਪ੍ਰਦਰਸ਼ਨ ਦਾ ਅਸਰ ਸਿਟੀ ਬਿਊਟੀਫੁੱਲ 'ਚ ਦੇਖਣ ਨੂੰ ਮਿਲ ਰਿਹਾ ਹੈ।
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੈਨੇਟ ਚੋਣਾਂ ਦੀ ਤਰੀਕ ਨੂੰ ਐਲਾਨ ਕਰਨ ਦੀ ਮੰਗ ‘ਤੇ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਪ੍ਰਦਰਸ਼ਨ ਨੂੰ ਸਮਰਥਨ ਕਰਨ ਦੇ ਲਈ ਕਈ ਕਿਸਾਨ ਜਥੇਬੰਦੀਆਂ ਅੱਗੇ ਆ ਗਈਆਂ ਹਨ। ਕਿਸਾਨ ਪੰਜਾਬ ਯੂਨੀਵਰਸਿਟੀ ਵਿੱਚ ਵੜ ਗਏ ਹਨ। ਇਸ ਪੂਰੇ ਪ੍ਰਦਰਸ਼ਨ ਦਾ ਅਸਰ ਸਿਟੀ ਬਿਊਟੀਫੁੱਲ ‘ਚ ਦੇਖਣ ਨੂੰ ਮਿਲ ਰਿਹਾ ਹੈ। ਕਿਸਾਨ ਟਰੈਟਰ ਟਰਾਲੀਆਂ ਸਣੇ ਯੂਨੀਵਰਸਿਟੀ ਅੰਦਰ ਦਾਖਲ ਹੋ ਗਏ। ਹੁਣ ਵਿਦਿਆਰਦੀਆਂ ਅਤੇ ਕਿਸਾਨਾਂ ਵੱਲੋਂ ਧਰਨਾ ਜਾਰੀ ਹੈ।
ਚੰਡੀਗੜ੍ਹ ਦੇ ਐਸਐਸਪੀ ਕੰਵਰਦੀਪ ਸਿੰਘ ਨਿੱਜੀ ਤੌਰ ‘ਤੇ ਪੰਜਾਬ ਯੂਨੀਵਰਸਿਟੀ ਪਹੁੰਚੇ ਹਨ। ਉਹ ਗੇਟ ਨੰਬਰ 1 ਤੋਂ ਗੇਟ ਨੰਬਰ 2 ‘ਤੇ ਸਥਿਤੀ ਦਾ ਜਾਇਜ਼ਾ ਲੈਣਗੇ। ਉਨ੍ਹਾਂ ਦੇ ਨਾਲ ਡੀਐਸਪੀ ਅਤੇ ਸੀਨੀਅਰ ਅਧਿਕਾਰੀ ਵੀ ਮੌਜੂਦ ਹਨ।
ਪੰਜਾਬ ਦੀ ਹੱਦਬੰਦੀ ਅੰਦਰ ਹਰਿਆਣਾ ਪੁਲਿਸ
ਇਸ ਦੇ ਨਾਲ ਹੀ ਮੁਹਾਲੀ ਦੇ ਫੇਜ਼-6 ਦੇ ਗੁਰਦੁਆਰਾ ਸਾਹਿਬ ਨੇੜੇ ਹਰਿਆਣਾ ਪੁਲਿਸ ਦੀ ਤੈਨਾਤੀ ਵੀ ਦੇਖਣ ਨੂੰ ਮਿਲੀ ਹੈ। ਹਲਾਂਕਿ ਇਹ ਸਪਸ਼ਟ ਨਹੀਂ ਹੋ ਪਾਇਆ ਹੈ ਕਿ ਹਰਿਆਣਾ ਪੁਲਿਸ ਪੰਜਾਬ ਦੀ ਹੱਦਬੰਦੀ ਅੰਦਰ ਕਿਉਂ ਦਾਖਲ ਹੋਈ।
ਰੋਪੜ ਰੇਂਜ ਦੇ ਡੀਆਈਜੀ ਨਾਨਕ ਸਿੰਘ ਦਾ ਇਸ ਮਾਮਲੇ ‘ਤੇ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਸਾਡੇ ਖੇਤਰ ਵਿੱਚ ਕੋਈ ਦਾਖਲ ਹੋਇਆ ਤਾਂ ਸਾਡੇ ਵੱਲੋਂ ਕਾਰਵਾਈ ਕੀਤੀ ਜਾਵੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਤੋਂ ਇਲਾਵਾ ਕਿਸੇ ਵੀ ਹੋਰ ਪੁਲਿਸ ਦੀ ਐਂਟਰੀ ਪੰਜਾਬ ਵਿੱਚ ਨਹੀਂ ਹੋਵੇਗੀ ਅਜਿਹਾ ਹੋਇਆ ਤਾਂ ਲੀਗਰ ਐਕਸ਼ਨ ਲਿਆ ਜਾਵੇਗਾ।
ਚੰਡੀਗੜ੍ਹ ਵਿੱਚ 12 ਥਾਵਾਂ ‘ਤੇ ਨਾਕਾਬੰਦੀ
ਮੋਹਾਲੀ-ਚੰਡੀਗੜ੍ਹ ਸਰਹੱਦ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਪੂਰੀ ਤਰ੍ਹਾਂ ਨਾਲ ਬੰਦ ਹਨ। ਚੰਡੀਗੜ੍ਹ ਵਿੱਚ ਦਾਖਲ ਹੋਣ ਤੋਂ ਰੋਕਣ ਤੋਂ ਬਾਅਦ, ਨਿਹੰਗ ਮੋਹਾਲੀ ਦੇ ਵਾਈਪੀਐਸ ਚੌਕ ਵੱਲ ਵਧ ਗਏ। ਟ੍ਰੈਫਿਕ ਜਾਮ ਹੋਣ ਦਾ ਅੰਦਾਜ਼ਾ ਲਗਾਉਂਦੇ ਹੋਏ, ਪੁਲਿਸ ਨੇ ਇਸ ਨੂੰ ਹਰ ਪਾਸਿਓਂ ਬੰਦ ਕਰ ਦਿੱਤਾ ਹੈ। ਸ਼ਹਿਰ ਭਰ ਵਿੱਚ 12 ਥਾਵਾਂ ‘ਤੇ ਨਾਕਾਬੰਦੀ ਕੀਤੀ ਗਈ ਹੈ। ਪੰਜਾਬੀ ਗਾਇਕ ਇੰਦਰਜੀਤ ਨਿੱਕੂ ਵੀ ਵਿਰੋਧ ਸਥਾਨ ‘ਤੇ ਪਹੁੰਚ ਗਿਆ ਹੈ। ਉਨ੍ਹਾਂ ਤੋਂ ਇਲਾਵਾ ਕਈ ਹੋਰ ਕਲਾਕਾਰ ਵੀ ਵਿਦਿਆਰਥੀਆਂ ਦੇ ਸਮਰਥਨ ਲਈ ਅੱਗੇ ਆਏ ਹਨ।
ਇਹ ਵੀ ਪੜ੍ਹੋ
ਜਾਣੋ ਵਿਦਿਆਰਥੀ ਕਿਉਂ ਕਰ ਰਹੇ ਪ੍ਰਦਰਸ਼ਨ?
ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਯੂਨੀਵਰਸਿਟੀ ਵਿੱਚ ਸੈਨੇਟ ਤੇ ਸਿੰਡੀਕੇਟ ਢਾਂਚੇ ਵਿੱਚ ਬਦਲਾਅ ਕੀਤੇ ਸਨ ਅਤੇ 28 ਅਕਤੂਬਰ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਸੀ। ਜਿਸ ਤੋਂ ਬਾਅਦ ਪੰਜਾਬ ਦੇ ਵਿਦਿਆਰਥੀਆਂ ਤੋਂ ਲੈ ਕੇ ਸਿਆਸੀ ਪਾਰਟੀਆਂ ਦੋਵਾਂ ਵਿੱਚ ਨਾਰਾਜ਼ਗੀ ਹੈ। ਹਾਲਾਂਕਿ, ਕੇਂਦਰ ਸਰਕਾਰ ਨੇ 7 ਨਵੰਬਰ ਨੂੰ ਇਹ ਫੈਸਲਾ ਵਾਪਸ ਲੈ ਲਿਆ। ਇਸ ਫੈਸਲੇ ਤੋਂ ਬਾਅਦ ਵਿਦਿਆਰਥੀ ਹੁਣ ਸੈਨੇਟ ਚੋਣਾਂ ਦੇ ਐਲਾਨ ਦੀ ਮੰਗ ਕਰ ਰਹੇ ਹਨ, ਅਤੇ ਇਸੇ ਲਈ ਇਹ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।


