ਪੰਜਾਬ ਦੇ ਲੋਕਾਂ ਦੇ ਮੂੰਹ ਤੋਂ ਰੋਟੀ ਖੋਹੁਣ ਦੀ ਕੋਸ਼ਿਸ਼, ਮੰਤਰੀ ਤਰੁਨਪ੍ਰੀਤ ਦਾ BJP ‘ਤੇ ਨਿਸ਼ਾਨਾ

Published: 

24 Aug 2025 20:57 PM IST

ਮੰਤਰੀ ਸੌਂਧ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋੜਵੰਦ ਲੋਕਾਂ ਦੇ ਮੂੰਹ ਤੋਂ ਰੋਟੀ ਦਾ ਨਿਵਾਲਾ ਖੋਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਮੁਫਤ ਵਿੱਚ ਰਾਸ਼ਨ ਦੀ ਸਪਲਾਈ ਜਾਰੀ ਰੱਖੇਗੀ।

ਪੰਜਾਬ ਦੇ ਲੋਕਾਂ ਦੇ ਮੂੰਹ ਤੋਂ ਰੋਟੀ ਖੋਹੁਣ ਦੀ ਕੋਸ਼ਿਸ਼, ਮੰਤਰੀ ਤਰੁਨਪ੍ਰੀਤ ਦਾ BJP ਤੇ ਨਿਸ਼ਾਨਾ

ਕੇਂਦਰ ਸਰਕਾਰ ਵੱਲੋਂ ਪੰਜਾਬ ਵਿੱਚ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਰਾਸ਼ਨ ਕਾਰਡਾਂ ਨੂੰ ਕੱਟਣ ਸਬੰਧੀ ਆਦੇਸ਼ਾਂ ਤੋਂ ਬਾਅਦ ਸੂਬੇ ਦੀ ਸਿਆਸਤ ਗਰਮਾਈ ਹੋਈ ਹੈ। ਪੰਜਾਬ ਸਰਕਾਰ ਦੇ ਕੈਬਨਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਵੱਲੋਂ ਅੱਜ ਸਥਾਨਕ ਸਰਕਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਕਰਕੇ ਭਾਜਪਾ ਉੱਪਰ ਪੰਜਾਬ ਵਿਰੋਧੀ ਹੋਣ ਦਾ ਆਰੋਪ ਲਗਾਇਆ ਗਿਆ।

ਮੰਤਰੀ ਸੌਂਧ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋੜਵੰਦ ਲੋਕਾਂ ਦੇ ਮੂੰਹ ਤੋਂ ਰੋਟੀ ਦਾ ਨਿਵਾਲਾ ਖੋਹੁਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਇਹਨਾਂ ਲੋਕਾਂ ਨੂੰ ਮੁਫਤ ਵਿੱਚ ਰਾਸ਼ਨ ਦੀ ਸਪਲਾਈ ਜਾਰੀ ਰੱਖੇਗੀ।

ਇਸ ਦੌਰਾਨ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਵੱਲੋਂ ਈ-ਕੇਵਾਈਸੀ ਲਈ ਸੁਪਰੀਮ ਕੋਰਟ ਦੇ ਆਦੇਸ਼ ਹੋਣ ਸਬੰਧੀ ਕਹਿਣ ਤੇ ਮੰਤਰੀ ਸੌਂਧ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਇਹਨਾਂ ਪਾਸੋਂ ਛੇ ਮਹੀਨੇ ਦਾ ਸਮਾਂ ਮੰਗਿਆ ਹੈ। ਲੇਕਿਨ ਸਰਕਾਰ ਆਪਣੇ ਲੋਕਾਂ ਦੇ ਨਾਲ ਹੈ। ਇਸ ਦੌਰਾਨ ਉਹਨਾਂ ਨੇ ਭਾਜਪਾ ਉੱਪਰ ਜੰਮ ਕੇ ਨਿਸ਼ਾਨਾ ਸਾਧਿਆ।

ਇਸ ਮੌਕੇ ਉਹਨਾਂ ਭਾਜਪਾ ਸੂਬਾ ਪ੍ਰਧਾਨ ਸੁਨੀਲ ਜਾਖੜ ਤੇ ਵੀ ਵੱਡਾ ਹਮਲਾ ਕੀਤਾ ਉਹਨਾਂ ਕਿਹਾ ਕਿ ਇਹ ਨਹੀਂ ਪਤਾ ਕਿ ਸੁਨੀਲ ਜਾਖੜ ਅਕਾਲੀ ਦਲ ਚ ਨੇ ਜਾਂ ਭਾਜਪਾ ਵਿੱਚ। ਇਕ ਪ੍ਰੋਗਰਾਮ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਨੂੰ ਮੁੜ ਤੋਂ ਸੁਰਜੀਤ ਕਰਨ ਦੀ ਗੱਲ ਕਹੀ ਸੀ। ਇਹੀ ਨਹੀਂ ਉਹਨਾਂ ਸੁਖਬੀਰ ਬਾਦਲ ਵੱਲੋਂ ਨੌਕਰੀਆਂ ਦੇ ਮਾਮਲੇ ‘ਚ ਕੀਤੇ ਟਵੀਟ ਨੂੰ ਲੈ ਕੇ ਵੀ ਬੋਲਦੇ ਹੋਏ ਕਿਹਾ ਕਿ ਉਹਨਾਂ ਨੂੰ ਪੰਜਾਬ ਦੇ ਜਵਾਨਾਂ ਤੇ ਭਰੋਸਾ ਨਹੀਂ ਸੀ। ਇਸ ਕਾਰਨ ਉਹ ਹਰਿਆਣਾ ਦੇ ਜਵਾਨਾਂ ਨੂੰ ਆਪਣੀ ਸਕਿਉਰਟੀ ਵਿੱਚ ਤੈਨਾਤ ਰੱਖਦੇ ਰਹੇ ਹਨ, ਇਸ ਤੋਂ ਇਲਾਵਾ ਉਹਨਾਂ ਨੇ ਹੋਟਲਾਂ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ।

Follow Us
Related Stories
ਪੰਜਾਬ ‘ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਵਿੱਤ ਮੰਤਰੀ ਹਰਪਾਲ ਚੀਮਾ ਦਾ ਐਲਾਨ; ਸਰਕਾਰ ਨਾਲ ਬਣੀ ਸਹਿਮਤੀ
AAP ਨੇ ਚੋਣਾਂ ਤੋਂ ਪਹਿਲਾਂ ਕੀਤਾ ਪਾਰਟੀ ਦਾ ਵਿਸਥਾਰ, ਜਗਰੂਪ ਸਿੰਘ ਸੇਖਵਾਂ ਨੂੰ ਬਣਾਇਆ ਸੂਬਾ ਉਪ ਪ੍ਰਧਾਨ, ਹੋਰਾਂ ਨੂੰ ਵੀ ਮਿਲੀਆਂ ਜਿੰਮੇਦਾਰੀਆਂ
ਫ਼ਰੀਦਕੋਟ ਜੇਲ੍ਹ ‘ਚ ਤਲਾਸੀ ਅਭਿਆਨ ਦੌਰਾਨ ਅਰਸ਼ ਡੱਲਾ ਗੈਂਗ ਦੇ ਗੈਂਗਸਟਰ ਕੋਲੋਂ ਮਿਲੇ 4 ਮੋਬਾਇਲ, 4 ‘ਤੇ ਕੇਸ ਦਰਜ
ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ, ਕਿਹਾ- ਸੂਬਾ ਸਰਕਾਰ ਬਣਾ ਸਕਦੀ ਹੈ ਰੈਗੁਲੇਟਰੀ ਕਾਨੂੰਨ, ਹਾਈਕੋਰਟ ‘ਚ ਸੁਣਵਾਈ
LADC ਪਾਲਿਸੀ ਖ਼ਿਲਾਫ਼ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਬਿਗੁਲ, ਵਕੀਲਾਂ ਨੇ ‘ਨਾਲਸਾ’ ਦੀ ਨਵੀਂ ਨੀਤੀ ਤੁਰੰਤ ਰੱਦ ਕਰਨ ਦੀ ਕੀਤੀ ਮੰਗ
ਸਾਂਸਦ ਸੰਤ ਸੀਚੇਵਾਲ ਨੇ ਸੁਰੱਖਿਆ ਵਾਪਸ ਕਰਨ ਦੀ ਕੀਤੀ ਪੇਸ਼ਕਸ਼, ਕਾਨੂੰਨ-ਵਿਵਸਥਾ ਦਾ ਦਿੱਤਾ ਹਵਾਲਾ; DGP ਨੂੰ ਲਿਖਿਆ ਪੱਤਰ