ਪੰਜਾਬ ‘ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਵਿੱਤ ਮੰਤਰੀ ਹਰਪਾਲ ਚੀਮਾ ਦਾ ਐਲਾਨ; ਸਰਕਾਰ ਨਾਲ ਬਣੀ ਸਹਿਮਤੀ

Published: 

28 Jul 2026 16:52 PM IST

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਵਿੱਚ ਚੱਲ ਰਹੀਆਂ ਮੁਲਾਜ਼ਮ ਹੜਤਾਲਾਂ ਖ਼ਤਮ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ PSPCL, PSTCL ਅਤੇ ਪਾਵਰਕੌਮ ਵਰਗੇ ਅਦਾਰਿਆਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਸਨ, ਜਿਸ ਨਾਲ ਆਮ ਜਨਤਾ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਪੰਜਾਬ ਚ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਵਿੱਤ ਮੰਤਰੀ ਹਰਪਾਲ ਚੀਮਾ ਦਾ ਐਲਾਨ; ਸਰਕਾਰ ਨਾਲ ਬਣੀ ਸਹਿਮਤੀ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪ੍ਰੈੱਸ ਕਾਨਫ਼ਰੰਸ ਕੀਤੀ ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੂਬੇ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਅਤੇ ਅਦਾਰਿਆਂ ਵਿੱਚ ਚੱਲ ਰਹੀਆਂ ਮੁਲਾਜ਼ਮ ਹੜਤਾਲਾਂ ਖ਼ਤਮ ਹੋ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ PSPCL, PSTCL ਅਤੇ ਪਾਵਰਕੌਮ ਵਰਗੇ ਅਦਾਰਿਆਂ ਦੇ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ‘ਤੇ ਸਨ, ਜਿਸ ਨਾਲ ਆਮ ਜਨਤਾ ਅਤੇ ਕਿਸਾਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।

ਪਾਵਰਕੌਮ ਅਤੇ ਹੈਲਥ ਸੈਕਟਰ ਦੇ ਮੁਲਾਜ਼ਮਾਂ ਨਾਲ ਹੋਈਆਂ ਬੈਠਕਾਂ

ਪਾਵਰਕੌਮ ਮੁਲਾਜ਼ਮ: ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਧ ਅਤੇ CMD ਬਸੰਤ ਗਰਗ ਨੇ ਪਾਵਰਕੌਮ ਦੀਆਂ 16 ਯੂਨੀਅਨਾਂ ਨਾਲ ਲਗਭਗ 7-8 ਘੰਟੇ ਲੰਬੀ ਬੈਠਕ ਕੀਤੀ। ਇਸ ਤੋਂ ਬਾਅਦ ਵਿੱਤ ਮੰਤਰੀ ਨੇ ਪਟਿਆਲਾ ਮੁੱਖ ਦਫ਼ਤਰ ਵਿਖੇ 5 ਘੰਟੇ ਬੈਠਕ ਕਰਕੇ ਸਾਰੀਆਂ 16 ਯੂਨੀਅਨਾਂ ਨਾਲ ਸਹਿਮਤੀ ਬਣਾਈ, ਜਿਸ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਗਈ।

ਵਿੱਤ ਕਮੇਟੀ ਦਾ ਗਠਨ: ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦੀ ਜਾਂਚ ਲਈ ਵਿੱਤ ਵਿਭਾਗ ਦੀ ਇੱਕ ਵਿਸ਼ੇਸ਼ ਕਮੇਟੀ ਬਣਾਈ ਗਈ ਹੈ, ਜੋ 15 ਅਗਸਤ ਤੱਕ ਆਪਣੀ ਅੰਤਿਮ ਰਿਪੋਰਟ ਸੌਂਪੇਗੀ।

ਆਮ ਆਦਮੀ ਕਲੀਨਿਕ ਤੇ ਸਿਹਤ ਸਟਾਫ਼: ਆਮ ਆਦਮੀ ਕਲੀਨਿਕਾਂ ਦੇ ਡਾਕਟਰਾਂ ਅਤੇ ਨਰਸਿੰਗ ਸਟਾਫ਼ ਨਾਲ ਵੀ ਬੈਠਕ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਵੀ ਆਪਣੀ ਹੜਤਾਲ ਦੀ ਕਾਲ ਵਾਪਸ ਲੈ ਲਈ ਹੈ।

ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ‘ਤੇ ਲਿਆਉਣ ਦੀ ਤਿਆਰੀ

ਵਿੱਤ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਆਊਟਸੋਰਸ ‘ਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਠੇਕੇ ‘ਤੇ ਲਿਆਉਣ ਲਈ ਆਰਡੀਨੈਂਸ ਤਿਆਰ ਕਰਕੇ ਰਾਜਪਾਲ ਕੋਲ ਪ੍ਰਵਾਨਗੀ ਲਈ ਭੇਜ ਚੁੱਕੀ ਹੈ। ਇਸ ਦੇ ਪਾਸ ਹੁੰਦਿਆਂ ਹੀ ਆਊਟਸੋਰਸਿੰਗ ਮੁਲਾਜ਼ਮਾਂ ਨੂੰ ਕੰਟਰੈਕਟ ‘ਤੇ ਲਿਆ ਕੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੀਵਰੇਜ ਬੋਰਡ ਅਤੇ ਸਫ਼ਾਈ ਸੇਵਕਾਂ ਦੀਆਂ ਮੰਗਾਂ ਲਈ ਵੀ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਲਾਲ ਚੰਦ ਕਟਾਰੂਚੱਕ ਦੀ ਅਗਵਾਈ ਹੇਠ ਬੈਠਕਾਂ ਜਾਰੀ ਹਨ, ਅਤੇ ਸਰਕਾਰ ਲਗਾਤਾਰ ਮੁਲਾਜ਼ਮਾਂ ਦੇ ਮਸਲਿਆਂ ਦਾ ਪੁਖ਼ਤਾ ਹੱਲ ਕੱਢ ਰਹੀ ਹੈ।

Follow Us
Related Stories
ਪਦਮ ਪੁਰਸਕਾਰ 2027 ਲਈ ਮੋਗਾ ‘ਚ ਅਣਗੌਲੇ ਨਾਇਕਾਂ ਲਈ ਨਾਮਜ਼ਦਗੀਆਂ ਸ਼ੁਰੂ, ਜਾਣੋ ਅਰਜ਼ੀ ਦੀ ਆਖਰੀ ਮਿਤੀ
AAP ਨੇ ਚੋਣਾਂ ਤੋਂ ਪਹਿਲਾਂ ਕੀਤਾ ਪਾਰਟੀ ਦਾ ਵਿਸਥਾਰ, ਜਗਰੂਪ ਸਿੰਘ ਸੇਖਵਾਂ ਨੂੰ ਬਣਾਇਆ ਸੂਬਾ ਉਪ ਪ੍ਰਧਾਨ, ਹੋਰਾਂ ਨੂੰ ਵੀ ਮਿਲੀਆਂ ਜਿੰਮੇਦਾਰੀਆਂ
ਫ਼ਰੀਦਕੋਟ ਜੇਲ੍ਹ ‘ਚ ਤਲਾਸੀ ਅਭਿਆਨ ਦੌਰਾਨ ਅਰਸ਼ ਡੱਲਾ ਗੈਂਗ ਦੇ ਗੈਂਗਸਟਰ ਕੋਲੋਂ ਮਿਲੇ 4 ਮੋਬਾਇਲ, 4 ‘ਤੇ ਕੇਸ ਦਰਜ
ਪ੍ਰਾਈਵੇਟ ਸਕੂਲਾਂ ਨੂੰ ਕੇਂਦਰ ਦਾ ਝਟਕਾ, ਕਿਹਾ- ਸੂਬਾ ਸਰਕਾਰ ਬਣਾ ਸਕਦੀ ਹੈ ਰੈਗੁਲੇਟਰੀ ਕਾਨੂੰਨ, ਹਾਈਕੋਰਟ ‘ਚ ਸੁਣਵਾਈ
LADC ਪਾਲਿਸੀ ਖ਼ਿਲਾਫ਼ ਅੰਮ੍ਰਿਤਸਰ ਬਾਰ ਐਸੋਸੀਏਸ਼ਨ ਦਾ ਬਿਗੁਲ, ਵਕੀਲਾਂ ਨੇ ‘ਨਾਲਸਾ’ ਦੀ ਨਵੀਂ ਨੀਤੀ ਤੁਰੰਤ ਰੱਦ ਕਰਨ ਦੀ ਕੀਤੀ ਮੰਗ
ਸਾਂਸਦ ਸੰਤ ਸੀਚੇਵਾਲ ਨੇ ਸੁਰੱਖਿਆ ਵਾਪਸ ਕਰਨ ਦੀ ਕੀਤੀ ਪੇਸ਼ਕਸ਼, ਕਾਨੂੰਨ-ਵਿਵਸਥਾ ਦਾ ਦਿੱਤਾ ਹਵਾਲਾ; DGP ਨੂੰ ਲਿਖਿਆ ਪੱਤਰ