AAP ਨੇ ਚੋਣਾਂ ਤੋਂ ਪਹਿਲਾਂ ਕੀਤਾ ਪਾਰਟੀ ਦਾ ਵਿਸਥਾਰ, ਜਗਰੂਪ ਸਿੰਘ ਸੇਖਵਾਂ ਨੂੰ ਬਣਾਇਆ ਸੂਬਾ ਉਪ ਪ੍ਰਧਾਨ, ਹੋਰਾਂ ਨੂੰ ਵੀ ਮਿਲੀਆਂ ਜਿੰਮੇਦਾਰੀਆਂ

Updated On: 

28 Jul 2026 16:52 PM IST

AAP expanded the party in Punjab: ਆਮ ਆਦਮੀ ਪਾਰਟੀ ਨੇ ਆਪਣੇ ਸੰਗਠਨ ਵਿੱਚ ਵੱਡਾ ਵਿਸਥਾਰ ਕੀਤਾ ਹੈ। ਪਾਰਟੀ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਈ ਆਗੂਆਂ ਨੂੰ ਵੱਡੀਆਂ ਜਿੰਮੇਦਾਰੀਆਂ ਸੌਂਪੀਆਂ ਹਨ। ਪਾਰਟੀ ਨੇ ਖੁਦ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਇਸਦਾ ਜਾਣਕਾਰੀ ਵੀ ਦਿੱਤੀ ਹੈ।

AAP ਨੇ ਚੋਣਾਂ ਤੋਂ ਪਹਿਲਾਂ ਕੀਤਾ ਪਾਰਟੀ ਦਾ ਵਿਸਥਾਰ, ਜਗਰੂਪ ਸਿੰਘ ਸੇਖਵਾਂ ਨੂੰ ਬਣਾਇਆ ਸੂਬਾ ਉਪ ਪ੍ਰਧਾਨ, ਹੋਰਾਂ ਨੂੰ ਵੀ ਮਿਲੀਆਂ ਜਿੰਮੇਦਾਰੀਆਂ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਪੰਜਾਬ ਵਿਧਾਨਸਭਾ ਚੋਣਾਂ ਜਿਵੇਂ-ਜਿਵੇਂ ਨੇੜੇ ਆ ਰਹੀਆਂ ਹਨ, ਸੂਬੇ ਦੀਆਂ ਸਿਆਸੀ ਪਾਰਟੀਆਂ ਵੀ ਪੂਰੀ ਤਰ੍ਹਾਂ ਨਾਲ ਐਕਟਿਵ ਨਜਰ ਆ ਰਹੀਆਂ ਹਨ। ਇਸੇ ਲੜੀ ਵਿੱਚ ਆਮ ਆਦਮੀ ਪਾਰਟੀ (AAP) ਨੇ ਪੰਜਾਬ ਵਿੱਚ ਆਪਣੇ ਸੰਗਠਨ ਨੂੰ ਹੋਰ ਮਜ਼ਬੂਤ ​​ਕਰਨ ਲਈ ਵੱਡਾ ਫੇਰਬਦਲ ਕੀਤਾ ਹੈ। ਪਾਰਟੀ ਨੇ ਜਗਰੂਪ ਸਿੰਘ ਸੇਖਵਾਂ ਨੂੰ ਪੰਜਾਬ ਦਾ ਨਵਾਂ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਹੈ। ਪਾਰਟੀ ਹਾਈ ਕਮਾਂਡ ਨੇ ਸੂਬੇ ਦੇ ਤਿੰਨ ਮੁੱਖ ਵਿਧਾਨ ਸਭਾ ਹਲਕਿਆਂ: ਜਲੰਧਰ ਉੱਤਰੀ, ਫਤਿਹਗੜ੍ਹ ਚੂੜੀਆਂ ਅਤੇ ਪੱਟੀ ਲਈ ਵੀ ਹਲਕਾ ਇੰਚਾਰਜਨਿਯੁਕਤ ਕੀਤੇ ਹਨ।

ਪਾਰਟੀ ਨੇ ਸਾਰੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦੇਣ ਲਈ ਇੱਕ ਅਧਿਕਾਰਤ ਪੱਤਰ ਜਾਰੀ ਕੀਤਾ ਹੈ। ‘ਆਪ’ ਲਗਾਤਾਰ ਆਪਣੇ ਪੰਜਾਬ ਸੰਗਠਨ ਨੂੰ ਬਦਲਣ ਅਤੇ ਮਜ਼ਬੂਤ ​​ਕਰਨ ਲਈ ਕੰਮ ਕਰ ਰਹੀ ਹੈ।

ਨਵੀਂ ਸੂਚੀ ਅਨੁਸਾਰ, ਜਗਰੂਪ ਸਿੰਘ ਸੇਖਵਾਂ ਨੂੰ ਸੂਬਾ ਉਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਜਿਸ ਨਾਲ ਉਨ੍ਹਾਂ ਨੂੰ ਵੱਡੀ ਜ਼ਿੰਮੇਵਾਰੀ ਮਿਲੇਗੀ। ਪਾਰਟੀ ਲੀਡਰਸ਼ਿਪ ਦਾ ਮੰਨਣਾ ਹੈ ਕਿ ਸੇਖਵਾਂ ਦੀ ਇਸ ਨਿਯੁਕਤੀ ਨਾਲ ਸੂਬੇ ਵਿੱਚ ਸੰਗਠਨ ਦੇ ਕੰਮ ਨੂੰ ਹੋਰ ਰਫ਼ਤਾਰ ਮਿਲੇਗੀ ਅਤੇ ਵਰਕਰਾਂ ਵਿੱਚ ਨਵਾਂ ਉਤਸ਼ਾਹ ਪੈਦਾ ਕਰੇਗੀ।

3 ਵਿਧਾਨ ਸਭਾ ਹਲਕਿਆਂ ਵਿੱਚ ਬਦਲੇ ਗਏ ਹਲਕਾ ਇੰਚਾਰਜ

ਸੂਬਾ ਉਪ ਪ੍ਰਧਾਨ ਤੋਂ ਇਲਾਵਾ, ਪਾਰਟੀ ਨੇ ਤਿੰਨ ਮਹੱਤਵਪੂਰਨ ਵਿਧਾਨ ਸਭਾ ਹਲਕਿਆਂ ਵਿੱਚ ਨਵੇਂ ਇੰਚਾਰਜ ਨਿਯੁਕਤ ਕੀਤੇ ਹਨ:
  • ਜਲੰਧਰ ਉੱਤਰੀ: ਵਿਨੀਤ ਧੀਰ ਨੂੰ ਜਲੰਧਰ ਉੱਤਰੀ ਲਈ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
  • ਫਤਿਹਗੜ੍ਹ ਚੂੜੀਆਂ: ਹਰਜੋਬਨਜੀਤ ਸਿੰਘ ਰੰਧਾਵਾ (ਜੋਬਨ ਰੰਧਾਵਾ) ਨੂੰ ਫਤਿਹਗੜ੍ਹ ਚੂੜੀਆਂ ਵਿਧਾਨ ਸਭਾ ਹਲਕੇ ਲਈ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।
  • ਪੱਟੀ: ਜਸਕਨਵਰ ਸਿੰਘ ਗਿੱਲ (ਜੱਸਾ ਪੱਟੀ) ਨੂੰ ਪੱਟੀ ਵਿਧਾਨ ਸਭਾ ਹਲਕੇ ਲਈ ਨਵਾਂ ਹਲਕਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਪਾਰਟੀ ਲੀਡਰਸ਼ਿਪ ਵੱਲੋਂ ਸ਼ੁਭਕਾਮਨਾਵਾਂ

ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਅਤੇ ਪੰਜਾਬ ਇਕਾਈ ਨੇ ਸਾਰੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਉਨ੍ਹਾਂ ਦੀਆਂ ਨਵੀਆਂ ਜ਼ਿੰਮੇਵਾਰੀਆਂ ਲਈ ਦਿਲੋਂ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਪਾਰਟੀ ਨੂੰ ਉਮੀਦ ਹੈ ਕਿ ਸਾਰੇ ਨਵੇਂ ਅਹੁਦੇਦਾਰ ਪਾਰਟੀ ਦੀਆਂ ਨੀਤੀਆਂ ਅਤੇ ਸਰਕਾਰ ਦੇ ਲੋਕ ਭਲਾਈ ਉਪਰਾਲਿਆਂ ਨੂੰ ਆਪਣੇ-ਆਪਣੇ ਹਲਕਿਆਂ ਵਿੱਚ ਜਨਤਾ ਤੱਕ ਪਹੁੰਚਾਉਣ ਵਿੱਚ ਮੁੱਖ ਭੂਮਿਕਾ ਨਿਭਾਉਣਗੇ।

Loading...
Unable to load recommendations.
Follow Us
Related Stories
ਡਾ. ਰਜਿੰਦਰ ਬਾਂਸਲ ਨੇ ਸੰਭਾਲਿਆ ਬਾਬਾ ਫ਼ਰੀਦ ਯੂਨੀਵਰਸਿਟੀ ਵੀਸੀ ਦਾ ਅਹੁਦਾ, ਯੂਨੀਵਰਸਿਟੀ ਦੀ ਬਿਹਤਰੀ ਦਾ ਲਿਆ ਸੰਕਲਪ
ਕਿਸਾਨਾਂ ਦਾ ਚੰਡੀਗੜ੍ਹ ‘ਚ 1 ਸਤੰਬਰ ਤੋਂ 7 ਦਿਨਾਂ ਦਾ ਧਰਨਾ, ਪ੍ਰਸ਼ਾਸਨ ਨਾਲ ਮੀਟਿੰਗ ‘ਚ ਮਿਲੀ ਇਜਾਜ਼ਤ; ਰਾਜੇਵਾਲ ਨੇ ਦੱਸੀਆਂ ਮੰਗਾਂ
ਰਾਹੁਲ ਗਾਂਧੀ ਪੰਜਾਬ ਦੌਰੇ ‘ਤੇ ਬੱਸ ਦੇ ਅੱਗੇ ਲਗਾਉਣ ਸੱਜਣ ਕੁਮਾਰ ਦੀ ਤਸਵੀਰ, ਦੀਪੇਂਦਰ ਦੇ ਕਥਿਤ ‘ਰੋਲ ਮਾਡਲ’ ਵਾਲੇ ਬਿਆਨ ‘ਤੇ ਧਾਲੀਵਾਲ ਦਾ ਤੰਜ
ਪੰਜਾਬ ‘ਚ ਮੌਨਸੂਨ ਕਮਜ਼ੋਰ, ਅਗਸਤ ‘ਚ ਔਸਤ ਨਾਲੋਂ 50 ਫ਼ੀਸਦੀ ਘੱਟ ਬਾਰਿਸ਼; ਆਉਣ ਵਾਲੇ ਦਿਨਾਂ ਚ ਗਰਮੀ ‘ਚ ਹੋ ਸਕਦਾ ਵਾਧਾ
ਨਿਸ਼ਾਨੇ ‘ਤੇ ਅੰਮ੍ਰਿਤਸਰ ਦੇ ਫੌਜੀ ਟਿਕਾਣੇ, ਸ਼ਹਿਜ਼ਾਦ ਭੱਟੀ ਨੈੱਟਵਰਕ ਦੀ ਸਾਜ਼ਿਸ਼ ਦਾ ਇਨਪੁਟ; ਖਾਸਾ ਛਾਉਣੀ ਤੇ ਬੁੱਢਾ ਥੇਹ ‘ਚ ਵਧਾਈ ਸੁਰੱਖਿਆ
ਚੰਨੀ ਦੀ ਵਾਇਰਲ ਤਸਵੀਰ ‘ਤੇ ਵਿਵਾਦ, ਸਾਬਕਾ ਮੇਅਰ ਨੇ ਲਿੱਖੀ ਚਿੱਠੀ; ਸੀਐਮ ਤੇ ਗਵਰਨਰ ਤੋਂ ਕਾਰਵਾਈ ਦੀ ਮੰਗ