ਦਿੱਲੀ ਏਅਰਪੋਰਟ ਵਿਵਾਦ ‘ਤੇ CM ਮਾਨ ਦਾ ਬਿਆਨ, 2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ

Published: 

23 Oct 2026 14:55 PM IST

ਸੀਐਮ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਨੂੰ ਹਰਾਸਮੈਂਟ ਮੰਨਦੇ ਹਨ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, "ਦਿੱਲੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਮੁਖੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਭਰਾ ਹਨ। ਉਨ੍ਹਾਂ ਦੇ ਸਕੇ ਭਰਾ ਮਨੀਸ਼ ਹਨ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਤਾਂ ਉਹ ਬਦਲਾ ਲੈ ਲੈਂਦੇ ਹਨ।"

ਦਿੱਲੀ ਏਅਰਪੋਰਟ ਵਿਵਾਦ ਤੇ CM ਮਾਨ ਦਾ ਬਿਆਨ,  2 ਘੰਟੇ ਬਿਠਾ ਕੇ ਰੱਖਿਆ, ਕਸਟਮ ਹੈੱਡ CEC ਗਿਆਨੇਸ਼ ਕੁਮਾਰ ਦੇ ਸਕੇ ਭਰਾ

ਫਰਾਂਸ ਤੋਂ ਵਾਪਸ ਆਉਣ ਵੇਲੇ ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਵੱਲੋਂ ਹਿਰਾਸਤ ਵਿੱਚ ਲਏ ਜਾਣ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਹਿਲੀ ਪ੍ਰਤੀਕਿਰਿਆ ਦਿੱਤੀ ਹੈ। ਸੀਐਮ ਮਾਨ ਸ਼ੁੱਕਰਵਾਰ ਨੂੰ ਕਿਹਾ, “ਸਾਨੂੰ ਦੋ ਘੰਟੇ ਬਿਠਾ ਕੇ ਰੱਖਿਆ ਗਿਆ। ਉਹ ਕਹਿ ਰਹੇ ਸੀ ਅਸੀਂ ਸਮਾਨ ਚੈੱਕ ਕਰਨਾ ਹੈ, ਸਮਾਨ ਵਿਚੋਂ ਕੁਝ ਨਹੀਂ ਨਿਕਲਿਆ।”

CM ਮਾਨ ਨੇ ਆਖੀ ਆਹ ਗੱਲ

ਸੀਐਮ ਨੂੰ ਪੁੱਛਿਆ ਗਿਆ ਕਿ ਕੀ ਉਹ ਇਸ ਨੂੰ ਹਰਾਸਮੈਂਟ ਮੰਨਦੇ ਹਨ, ਤਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ, “ਦਿੱਲੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਦੇ ਮੁਖੀ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਭਰਾ ਹਨ। ਉਨ੍ਹਾਂ ਦੇ ਸਕੇ ਭਰਾ ਮਨੀਸ਼ ਹਨ। ਜਦੋਂ ਵੀ ਉਨ੍ਹਾਂ ਨੂੰ ਮੌਕਾ ਮਿਲਦਾ ਹੈ, ਤਾਂ ਉਹ ਬਦਲਾ ਲੈ ਲੈਂਦੇ ਹਨ।”

ਅਧਿਕਾਰੀਆਂ ਨੇ ਇਸ ਨੂੰ ਉਪਰੋਂ ਦਬਾਅ ਦੱਸਿਆ

ਇਹ ਖੁਲਾਸਾ ‘ਆਪ’ ਦੇ ਦਾਅਵੇ ਤੋਂ ਬਾਅਦ ਹੋਇਆ ਹੈ। ਆਮ ਆਦਮੀ ਪਾਰਟੀ (ਆਪ) ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਦਿੱਲੀ ਹਵਾਈ ਅੱਡੇ ‘ਤੇ ਤਿੰਨ ਘੰਟੇ ਲਈ ਹਿਰਾਸਤ ਵਿੱਚ ਰੱਖਿਆ ਗਿਆ ਸੀ। ‘ਆਪ’ ਦੇ ਅਨੁਸਾਰ, ਪੈਰਿਸ ਤੋਂ ਵਾਪਸ ਆਉਣ ਤੋਂ ਬਾਅਦ ਅਧਿਕਾਰੀਆਂ ਨੇ ਮਾਨ ਦਾ ₹50,000 ਦਾ ਚਲਾਨ ਵੀ ਕੱਟਿਆ। ਅਧਿਕਾਰੀਆਂ ਨੇ ਇਸਦਾ ਕਾਰਨ ਉੱਪਰੋਂ ਦਬਾਅ ਦੱਸਿਆ।

ਦਿੱਲੀ ਦੇ ਸਾਬਕਾ ਮੰਤਰੀ ਸੌਰਭ ਭਾਰਦਵਾਜ ਨੇ ਐਕਸ ‘ਤੇ ਪੋਸਟ ਕਰਦਿਆਂ ਹੋਇਆਂ ਕਿਹਾ ਸੀ ਕਿ ਜਿਸ ਤਰ੍ਹਾਂ ਦੁਸਹਿਰੇ ‘ਤੇ ਰਾਵਣ ਦਾ ਘਮੰਡ ਖ਼ਤਮ ਹੋਇਆ ਸੀ, ਉਸੇ ਤਰ੍ਹਾਂ ਕੇਂਦਰ ਸਰਕਾਰ ਦਾ ਹੰਕਾਰ ਵੀ ਟੁੱਟਣਾ ਚਾਹੀਦਾ ਹੈ। ਮਾਨ ਨੇ 17 ਤੋਂ 21 ਅਕਤੂਬਰ ਤੱਕ ਪੈਰਿਸ ਵਿੱਚ ਆਯੋਜਿਤ ਅੰਤਰਰਾਸ਼ਟਰੀ ਭੋਜਨ ਵਪਾਰ ਪ੍ਰਦਰਸ਼ਨੀ SIAL ਪੈਰਿਸ 2026 ਵਿੱਚ ਸ਼ਿਰਕਤ ਕੀਤੀ।

Loading...
Unable to load recommendations.
Follow Us