Book Langar: ਗੁਰਦਾਸਪੁਰ ‘ਚ ਅਣੋਖਾ ਲੰਗਰ, ਭੋਜਨ ਦੀ ਥਾਂ ਦਿੱਤੀਆਂ ਗਈਆਂ ਪੰਜਾਬੀ ਕਿਤਾਬਾਂ
Book Langar in Gurdaspur: ਮੁਫ਼ਤ ਪੁਸਤਕ ਮੇਲੇ ਦੇ ਪ੍ਰਬੰਧਕਾਂ ਦਾ ਮੰਨਣਾ ਹੈ ਕਿ ਇਹ ਉਪਰਾਲਾ ਲੋਕਾਂ ਦੀ ਪੜ੍ਹਨ ਦੀ ਰੁਚੀ ਨੂੰ ਬਰਕਰਾਰ ਰੱਖਦੇ ਹੋਏ ਆਪਣੀ ਮਾਂ ਬੋਲੀ ਪੰਜਾਬੀ ਨਾਲ ਜੁੜੇ ਰਹਿਣ ਵਿੱਚ ਮਦਦ ਕਰੇਗਾ।
ਗੁਰਦਾਸਪੁਰ ਨਿਊਜ: ਉਂਝ ਤਾਂ ਲੰਗਰ (Langar) ਦਾ ਨਾਂ ਆਉਂਦੇ ਹੀ ਸਾਡੇ ਦਿਮਾਗ ਚ ਜੋ ਚੀਜ ਆਉਂਦੀ ਹੈ, ਉਹ ਹੈ ਲਜੀਜ ਭੋਜਨ, ਪਰ ਜਿਸ ਲੰਗਰ ਦੀ ਅਸੀਂ ਅੱਜ ਗੱਲ ਕਰਨ ਜਾ ਰਹੇ ਹਾਂ, ਉਹ ਲੰਗਰ ਆਪਣੇ ਆਪ ਵਿੱਚ ਬਹੁਤ ਹੀ ਅਣੋਖਾ ਹੈ। ਵਿੱਚ ਲੰਗਰ ਵਿੱਚ ਖਾਣਾ ਨਹੀਂ, ਸਗੋਂ ਕਿਤਾਬਾਂ ਮੁਫ਼ਤ ਦਿੱਤੀਆਂ ਗਈਆਂ। ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਦਾ ਲੰਗਰ ਬੈਨਰ ਹੇਠ ਕਾਲਜ ਦੇ ਬਾਹਰ ਸਟਾਲ ਲਗਾਇਆ ਗਿਆ। ਲੰਗਰ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਪੁਸਤਕਾਂ ਮੁਫ਼ਤ ਦਿੱਤੀਆਂ ਗਈਆਂ।
ਲੋਕਾਂ ‘ਚ ਵੇਖਣ ਨੂੰ ਮਿਲਿਆ ਭਾਰੀ ਉਤਸ਼ਾਹ
ਇਸ ਲੰਗਰ ਨੂੰ ਲੈ ਕੇ ਸਥਾਨਕ ਲੋਕਾਂ ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਇਥੋਂ ਦੇ ਵਾਸੀ ਰਾਜਿੰਦਰ ਸਿੰਘ ਪਦਮ ਨੇ ਕਿਹਾ, ਸਾਡੇ ਬੱਚੇ ਬਹੁਤ ਘੱਟ ਪੰਜਾਬੀ ਜਾਣਦੇ ਹਨ। ਪੁਸਤਕ ਮੇਲੇ ਵਿੱਚ ਅਸੀਂ ਆਪਣੇ ਬੱਚਿਆਂ ਲਈ ਕਿਤਾਬਾਂ ਲੈ ਕੇ ਆ ਰਹੇ ਹਾਂ ਤਾਂ ਜੋ ਉਹ ਭਾਸ਼ਾ ਵਿੱਚ ਚੰਗੀ ਤਰ੍ਹਾਂ ਜਾਣ ਸਕਣ। ਇਹ ਸੱਚਮੁੱਚ ਇੱਕ ਵਧੀਆ ਉਪਰਾਲਾ ਹੈ। ਇਹ ਸਾਡੇ ਬੱਚਿਆਂ ਦੇ ਪੰਜਾਬੀ ਦੇ ਗਿਆਨ ਵਿੱਚ ਸੁਧਾਰ ਕਰੇਗਾ।”
ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਰੱਖਿਆ ਗਿਆ ਵਿਸ਼ੇਸ਼ ਧਿਆਨ
ਪੰਜਾਬੀ ਲੇਖਕ ਡਾ. ਅਨੂਪ ਸਿੰਘ ਦਾ ਕਹਿਣਾ ਹੈ ਕਿ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋਕਾਂ ਨੂੰ ਕਿਤਾਬਾਂ ਵੰਡੀਆਂ ਗਈਆਂ ਪਰ ਵਿਦਿਆਰਥੀਆਂ ਅਤੇ ਨੌਜਵਾਨਾਂ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ। ਉਨ੍ਹਾਂ ਕਿਹਾ, “ਪੰਜਾਬ ਦਾ ਬਹੁਤ ਅਮੀਰ ਇਤਿਹਾਸ ਹੈ। ਭੋਜਨ ਲੰਗਰ ਸਦੀਆਂ ਤੋਂ ਚਲਦਾ ਆ ਰਿਹਾ ਹੈ। ਇਹ ਬਹੁਤ ਵਧੀਆ ਗੱਲ ਹੈ। ਅਸੀਂ ਕਹਿੰਦੇ ਹਾਂ ਕਿ ਇਹ ਸਿਰਫ਼ ਅਮੀਰ ਹੀ ਕਰ ਸਕਦੇ ਹਨ। ਪਰ ਵੱਡੀ ਗਈਲ ਇਹ ਹੈ ਕਿ ਸ਼ਬਦਾਂ ਦਾ ਲੰਗਰ, ਕਿਤਾਬਾਂ ਦਾ ਲੰਗਰ ਵੀ ਅਸਲ ਵਿੱਚ ਬਹੁਤ ਅਹਿਮ ਹੈ, ਕਿਉਂਕਿ ਇਹ ਪੰਜਾਬ ਲਈ ਸਮੇਂ ਦੀ ਲੋੜ ਹੈ।”
ਕੀ ਹੈ ਲੰਗਰ ਸ਼ਬਦ ਦਾ ਇਤਿਹਾਸ
ਲੰਗਰ ਸ਼ਬਦ ਸਿੱਖਾਂ ਦੇ ਪਹਿਲੇ ਗੁਰੂ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਗੜ੍ਹਿਆ ਸੀ। ਇਹ ਪ੍ਰਥਾ ਸਦੀਆਂ ਤੋਂ ਚਲੀ ਆ ਰਹੀ ਹੈ ਅਤੇ ਅੱਜ ਵੀ ਸਿੱਖਾਂ ਦੀਆਂ ਧਾਰਮਿਕ ਰੀਤਾਂ ਦਾ ਅਹਿਮ ਹਿੱਸਾ ਹੈ। ਬੁੱਕ ਲੰਗਰ ਦਾ ਮਕਸਦ ਵੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਦਾ ਪ੍ਰਚਾਰ ਕਰਨਾ ਹੈ। ਲੋਕਾਂ ਨੂੰ ਬੁੱਕ ਲੰਗਰ ਦਾ ਇਹ ਉਪਰਾਲੇ ਬਹੁਤ ਪਸੰਦ ਆਇਆ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ‘ਤੇ ਜਾਓ