AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਪਹਿਲਾਂ ਮੰਗਵਾਈ ਮਾਫ਼ੀ, ਫਿਰ 7 ਸੈਕਿੰਡ ‘ਚ ਜੜੇ 6 ਥੱਪੜ ਜਾਣੋ ਬਠਿੰਡਾ ‘ਚ ਨਿਹੰਗਾਂ ਨੇ ਨੌਜਵਾਨ ਨੂੰ ਕਿਉਂ ਕੁੱਟਿਆ?

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨਿਹੰਗਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਮਹਿਜ਼ 7 ਸੈਕਿੰਡ ਦੇ ਅੰਦਰ-ਅੰਦਰ 6 ਕਰਾਰੇ ਥੱਪੜ ਜੜ ਦਿੱਤੇ ਗਏ। ਕੁੱਟਮਾਰ ਕਰਨ ਤੋਂ ਪਹਿਲਾਂ ਨੌਜਵਾਨ ਕੋਲੋਂ ਕੈਮਰੇ ਦੇ ਸਾਹਮਣੇ ਜ਼ਬਰਦਸਤੀ ਮਾਫ਼ੀ ਵੀ ਮੰਗਵਾਈ ਗਈ।

ਪਹਿਲਾਂ ਮੰਗਵਾਈ ਮਾਫ਼ੀ, ਫਿਰ 7 ਸੈਕਿੰਡ 'ਚ ਜੜੇ 6 ਥੱਪੜ ਜਾਣੋ ਬਠਿੰਡਾ 'ਚ ਨਿਹੰਗਾਂ ਨੇ ਨੌਜਵਾਨ ਨੂੰ ਕਿਉਂ ਕੁੱਟਿਆ?
tv9-punjabi
| Published: 31 Jul 2026 07:46 AM IST
Share

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਤੋਂ ਇੱਕ ਅਜੀਬੋ-ਗਰੀਬ ਖ਼ਬਰ ਸਾਹਮਣੇ ਆਈ ਹੈ। ਇੱਥੇ ਦੋ ਨਿਹੰਗਾਂ ਵੱਲੋਂ ਇੱਕ ਨੌਜਵਾਨ ਨੂੰ ਘੇਰ ਕੇ ਮਹਿਜ਼ 7 ਸੈਕਿੰਡ ਦੇ ਅੰਦਰ-ਅੰਦਰ 6 ਕਰਾਰੇ ਥੱਪੜ ਜੜ ਦਿੱਤੇ ਗਏ। ਕੁੱਟਮਾਰ ਕਰਨ ਤੋਂ ਪਹਿਲਾਂ ਨੌਜਵਾਨ ਕੋਲੋਂ ਕੈਮਰੇ ਦੇ ਸਾਹਮਣੇ ਜ਼ਬਰਦਸਤੀ ਮਾਫ਼ੀ ਵੀ ਮੰਗਵਾਈ ਗਈ। ਇਹ ਘਟਨਾ ਤਿੰਨ ਦਿਨ ਪੁਰਾਣੀ ਦੱਸੀ ਜਾ ਰਹੀ ਹੈ, ਜਿਸ ਦੀ ਵੀਡੀਓ ਖ਼ੁਦ ਨਿਹੰਗਾਂ ਵੱਲੋਂ ਸੋਸ਼ਲ ਮੀਡੀਆ ‘ਤੇ ਅੱਪਲੋਡ ਕੀਤੇ ਜਾਣ ਤੋਂ ਬਾਅਦ ਮਾਮਲਾ ਪੂਰੀ ਤਰ੍ਹਾਂ ਗਰਮਾ ਗਿਆ ਹੈ। ਵੀਡੀਓ ਦੇ ਸ਼ੁਰੂਆਤੀ ਹਿੱਸੇ ਵਿੱਚ ਨੌਜਵਾਨ ਡਰ ਦੇ ਸਾਏ ਹੇਠ ਇਹ ਕਬੂਲ ਕਰਦਾ ਨਜ਼ਰ ਆ ਰਿਹਾ ਹੈ ਕਿ ਉਸ ਨੇ ਬਾਬਾ ਜੀ ਬਾਰੇ ਗਲਤ ਗੱਲਾਂ ਆਖੀਆਂ ਸਨ। ਉਹ ਕਹਿ ਰਿਹਾ ਹੈ, ਬਾਬਾ ਜੀ ਗਲਤ ਨਹੀਂ ਹਨ, ਮੇਰੇ ਤੋਂ ਗਲਤੀ ਹੋ ਗਈ ਸੀ ਅਤੇ ਅੱਗੇ ਤੋਂ ਅਜਿਹੀ ਗਲਤੀ ਨਹੀਂ ਹੋਵੇਗੀ।

ਜਿਵੇਂ ਹੀ ਨੌਜਵਾਨ ਆਪਣੀ ਗੱਲ ਪੂਰੀ ਕਰਦਾ ਹੈ, ਕੋਲ ਖੜ੍ਹਾ ਇੱਕ ਨਿਹੰਗ ਉਸ ਦੀ ਧੌਣ ‘ਤੇ ਜ਼ੋਰਦਾਰ ਥੱਪੜ ਮਾਰ ਦਿੰਦਾ ਹੈ। ਇਸ ਦੇ ਤੁਰੰਤ ਬਾਅਦ ਦੂਜਾ ਨਿਹੰਗ ਉਸ ਦੇ ਚਿਹਰੇ ‘ਤੇ ਸਿੱਧਾ ਥੱਪੜ ਜੜ ਦਿੰਦਾ ਹੈ। ਦੋਵੇਂ ਮਿਲ ਕੇ ਮਹਿਜ਼ 7 ਸੈਕਿੰਡਾਂ ਵਿੱਚ ਨੌਜਵਾਨ ਨੂੰ 6 ਥੱਪੜ ਮਾਰਦੇ ਹਨ ਅਤੇ ਆਖਦੇ ਹਨ, ਬੋਲਦੇ ਹੋਏ ਸ਼ਰਮ ਨਹੀਂ ਆਈ ਤੈਨੂੰ।

ਵਿਆਹੀ ਔਰਤ ਨਾਲ 5 ਸਾਲਾਂ ਤੋਂ ਸੀ ਸਬੰਧ

ਨਿਹੰਗ ਬਾਬਾ ਰਾਜੂ ਨੇ ਇਸ ਪੂਰੀ ਕਾਰਵਾਈ ਪਿੱਛੇ ਦੀ ਵਜ੍ਹਾ ਦੱਸਦਿਆਂ ਆਪਣਾ ਪੱਖ ਰੱਖਿਆ ਹੈ। ਨਿਹੰਗ ਰਾਜੂ ਅਨੁਸਾਰ, ਕੁਝ ਦਿਨ ਪਹਿਲਾਂ ਇੱਕ ਵਿਆਹੀ ਔਰਤ ਉਨ੍ਹਾਂ ਕੋਲ ਸ਼ਿਕਾਇਤ ਲੈ ਕੇ ਆਈ ਸੀ। ਔਰਤ ਦਾ ਦੋਸ਼ ਸੀ ਕਿ ਇਹ ਨੌਜਵਾਨ ਪਿਛਲੇ 5 ਸਾਲਾਂ ਤੋਂ ਉਸ ਨਾਲ ਲਿਵ-ਇਨ/ਰਿਲੇਸ਼ਨਸ਼ਿਪ ਵਿੱਚ ਸੀ। ਔਰਤ ਦਾ ਦਾਅਵਾ ਹੈ ਕਿ ਇਸੇ ਰਿਸ਼ਤੇ ਦੇ ਚੱਲਦਿਆਂ ਉਸ ਦਾ ਆਪਣੇ ਪਤੀ ਨਾਲ ਅਦਾਲਤ ‘ਚ ਤਲਾਕ ਦਾ ਕੇਸ ਚੱਲ ਰਹਾ ਹੈ। ਪਰ ਹੁਣ ਇਹ ਨੌਜਵਾਨ ਨਾ ਤਾਂ ਉਸ ਦਾ ਖ਼ਰਚਾ ਚੁੱਕ ਰਿਹਾ ਹੈ ਅਤੇ ਨਾ ਹੀ ਉਸ ਨਾਲ ਵਿਆਹ ਕਰਵਾਉਣ ਲਈ ਤਿਆਰ ਹੈ।

ਸਮਝੌਤੇ ਤੋਂ ਬਾਅਦ ਗਾਲ੍ਹਾਂ ਕੱਢਣ ‘ਤੇ ਵਧਿਆ ਮਾਮਲਾ

ਨਿਹੰਗ ਰਾਜੂ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਹਿਲਾਂ ਇਸ ਮਾਮਲੇ ‘ਚ ਵਿਚੋਲਗੀ ਕੀਤੀ ਸੀ। ਸ਼ਿਕਾਇਤ ਮਿਲਣ ‘ਤੇ ਦੋਵਾਂ ਧਿਰਾਂ ਨੂੰ ਬੁਲਾ ਕੇ ਸਮਝਾਇਆ ਗਿਆ ਸੀ ਅਤੇ ਮਾਮਲਾ ਸੁਲਝਾ ਕੇ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਸੀ। ਪਰ ਸਮਝੌਤਾ ਹੋਣ ਤੋਂ ਬਾਅਦ ਨੌਜਵਾਨ ਨੇ ਔਰਤ ਦੇ ਸਾਹਮਣੇ ਹੀ ਨਿਹੰਗਾਂ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਵਲੀ ਅਤੇ ਗਾਲ੍ਹਾਂ ਦੀ ਵਰਤੋਂ ਕੀਤੀ। ਔਰਤ ਨੇ ਉਸ ਗੱਲਬਾਤ ਦੀ ਰਿਕਾਰਡਿੰਗ ਨਿਹੰਗਾਂ ਨੂੰ ਸੁਣਾ ਦਿੱਤੀ। ਨਿਹੰਗਾਂ ਦਾ ਕਹਿਣਾ ਹੈ ਕਿ ਆਡੀਓ ਸੁਣਨ ਤੋਂ ਬਾਅਦ ਨੌਜਵਾਨ ਨੂੰ ਕਈ ਵਾਰ ਗੱਲਬਾਤ ਲਈ ਬੁਲਾਇਆ ਗਿਆ, ਪਰ ਜਦੋਂ ਉਹ ਪੇਸ਼ ਨਹੀਂ ਹੋਇਆ ਤਾਂ ਉਸ ਨੂੰ ਸਬਕ ਸਿਖਾਉਣ ਲਈ ਇਹ ਕਦਮ ਚੁੱਕਿਆ ਗਿਆ।

Follow Us
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ
ਸਵਾਮੀ ਰਾਮਦੇਵ ਦਾ ਵਨ ਨੇਸ਼ਨ, ਵਨ ਇਲੈਕਸ਼ਨ ਨੂੰ ਸਮਰਥਨ, ਬੋਲੇ- ਰਾਸ਼ਟਰੀ ਹਿੱਤ ਵਿੱਚ ਜ਼ਰੂਰੀ...
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ
Vande Mataram Controversy: ਸ਼ਰਮੀਲਾ ਟੈਗੋਰ ਦੇ ਬਿਆਨ 'ਤੇ ਕੰਗਨਾ ਰਣੌਤ ਦਾ ਜਵਾਬੀ ਹਮਲਾ ਕੀਤਾ...
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ
ਖੰਡ-ਸਰੋਂ ਦੇ ਭਾਅ ਅਸਮਾਨ 'ਤੇ ਪਹੁੰਚੇ, ਖਪਤਕਾਰ ਬੋਲੇ - ਸਰਕਾਰ ਕਰੇ ਲੋਕਾਂ 'ਤੇ ਰਹਿਮ...