ਅੰਮ੍ਰਿਤਸਰ ‘ਚ ਵਿਆਹੁਤਾ ਨੇ ਕੀਤੀ ਖੁਦਕੁਸ਼ੀ, ਪੇਕੇ ਪਰਿਵਾਰ ਦਾ ਇਲਜ਼ਾਮ ਸਹੁਰਾ ਰੱਖਦਾ ਸੀ ਗਲਤ ਨਜ਼ਰ; ਪਤੀ ਰਹਿੰਦਾ ਵਿਦੇਸ਼
ਸਹੁਰਾ ਰੱਖਦਾ ਸੀ ਗਲਤ ਨਜ਼ਰ- ਪੇਕਾ ਘਰ ਪੇਕੇ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਸੋਹਰੇ ਵੱਲੋਂ ਅਨੂ ਤੇ ਗਲਤ ਨਿਗਾਹ ਰੱਖੀ ਜਾਂਦੀ ਸੀ ਤੇ ਕਈ ਵਾਰ ਜਬਰ ਨਾਲ ਸ਼ਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਨ੍ਹਾਂ ਹਾਲਾਤਾਂ ਤੋਂ ਤੰਗ ਆ ਕੇ ਹੀ ਅਨੂ ਨੇ ਇਹ ਕਦਮ ਚੁੱਕਿਆ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਅਨੂ ਨੇ ਪਹਿਲਾਂ ਵੀ ਆਪਣੇ ਘਰਦਿਆਂ ਤੇ ਪਤੀ ਨੂੰ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਮਾਜਿਕ ਦਬਾਅ ਤੇ ਸ਼ਰਮ ਕਾਰਨ ਉਹ ਖੁੱਲ ਕੇ ਗੱਲ ਨਹੀਂ ਕਰ ਸਕੀ।
ਅੰਮ੍ਰਿਤਸਰ ਦੇ ਛੇਹਰਟਾ ਇਲਾਕੇ ਚ ਇੱਕ 32 ਸਾਲਾ ਵਿਆਹੁਤਾ ਔਰਤ ਵੱਲੋਂ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕਾ ਦੀ ਪਛਾਣ ਅਨੂ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਪੇਕੇ ਪਰਿਵਾਰ ਨੇ ਸੋਹਰੇ ਪਰਿਵਾਰ ਤੇ ਗੰਭੀਰ ਦੋਸ਼ ਲਗਾਉਂਦਿਆਂ ਕਿਹਾ ਹੈ ਕਿ ਅਨੂ ਨੂੰ ਲੰਬੇ ਸਮੇਂ ਤੋਂ ਤੰਗ–ਪਰੇਸ਼ਾਨ ਕੀਤਾ ਜਾ ਰਿਹਾ ਸੀ।
ਸਹੁਰਾ ਰੱਖਦਾ ਸੀ ਗਲਤ ਨਜ਼ਰ- ਪੇਕਾ ਘਰ
ਪੇਕੇ ਦੇ ਪਰਿਵਾਰਕ ਮੈਂਬਰਾਂ ਅਨੁਸਾਰ, ਸੋਹਰੇ ਵੱਲੋਂ ਅਨੂ ਤੇ ਗਲਤ ਨਿਗਾਹ ਰੱਖੀ ਜਾਂਦੀ ਸੀ ਤੇ ਕਈ ਵਾਰ ਜਬਰ ਨਾਲ ਸ਼ਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਇਨ੍ਹਾਂ ਹਾਲਾਤਾਂ ਤੋਂ ਤੰਗ ਆ ਕੇ ਹੀ ਅਨੂ ਨੇ ਇਹ ਕਦਮ ਚੁੱਕਿਆ। ਮ੍ਰਿਤਕਾ ਦੇ ਪੇਕੇ ਪਰਿਵਾਰ ਦਾ ਕਹਿਣਾ ਹੈ ਕਿ ਅਨੂ ਨੇ ਪਹਿਲਾਂ ਵੀ ਆਪਣੇ ਘਰਦਿਆਂ ਤੇ ਪਤੀ ਨੂੰ ਇਸ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਸੀ, ਪਰ ਸਮਾਜਿਕ ਦਬਾਅ ਤੇ ਸ਼ਰਮ ਕਾਰਨ ਉਹ ਖੁੱਲ ਕੇ ਗੱਲ ਨਹੀਂ ਕਰ ਸਕੀ।
ਅਨੂ ਦਾ ਵਿਆਹ ਅੰਮ੍ਰਿਤਸਰ ਦੇ ਖੰਡ ਵਾਲੇ ਚ ਹੋਇਆ ਸੀ। ਉਸ ਦਾ ਪਤੀ ਦੁਬਈ ਚ ਨੌਕਰੀ ਕਰਦਾ ਹੈ ਤੇ ਘਟਨਾ ਸਮੇਂ ਵਿਦੇਸ਼ ਚ ਹੀ ਸੀ। ਅਨੂ ਦਾ ਇੱਕ ਚਾਰ ਸਾਲ ਦਾ ਬੱਚਾ ਵੀ ਸੀ।
ਪੇਕੇ ਪਰਿਵਾਰ ਦੀ ਅਨੂ ਦਿ ਰਿਸ਼ਤੇਦਾਰ ਮਹਿਕ ਨੇ ਦੋਸ਼ ਲਗਾਇਆ ਕਿ ਘਟਨਾ ਤੋਂ ਬਾਅਦ ਪੁਲਿਸ ਵੱਲੋਂ ਸ਼ੁਰੂਆਤੀ ਤੌਰ ਤੇ ਕੋਈ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਪਰਿਵਾਰ ਦੇ ਦਬਾਅ ਤੋਂ ਬਾਅਦ ਹੀ ਪੁਲਿਸ ਨੇ ਸੋਹਰੇ ਨੂੰ ਗ੍ਰਿਫਤਾਰ ਕੀਤਾ। ਪਰਿਵਾਰ ਦੀ ਮੰਗ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ਤੇ ਅਨੂ ਨੂੰ ਇਨਸਾਫ ਮਿਲੇ।
ਪੁਲਿਸ ਕਰ ਰਹੀ ਜਾਂਚ
ਦੂਜੇ ਪਾਸੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਦੀ ਸੂਚਨਾ ਮਿਲੀ। ਮੌਕੇ ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਚ ਲਿਆ ਗਿਆ, ਫੋਟੋਗ੍ਰਾਫੀ ਕਰਵਾਈ ਗਈ ਤੇ ਪੋਸਟਮਾਰਟਮ ਲਈ ਲਾਸ਼ ਨੂੰ ਭੇਜ ਦਿੱਤਾ ਗਿਆ ਹੈ। ਪਰਿਵਾਰਕ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਜਾਂਚ ਜਾਰੀ ਹੈ ਤੇ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਕ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।


