ਮਨੁੱਖੀ ਬੰਬ ਨੇ ਲਈ ਸੀ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜਾਨ, ਲਾਸ਼ ਦੇ ਹੋ ਗਏ ਸਨ ਕਈ ਟੁਕੜੇ, ਦਹਿਲ ਗਿਆ ਸੀ ਪੰਜਾਬ
ਇੱਕ ਖਾਲਿਸਤਾਨੀ ਸਮਰਥਕ ਨੇ ਮਨੁੱਖੀ ਬੰਬ ਰਾਹੀਂ ਆਪਣੇ ਆਪਣੇ ਆਪ ਨੂੰ ਉਡਾ ਲਿਆ ਇਸ ਘਟਨਾ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹੱਤਿਆ ਕਰ ਦਿੱਤੀ ਗਈ। ਬੇਅੰਤ ਸਿੰਘ ਦੀ ਹੱਤਿਆ ਏਨੀ ਦਰਦਨਾਕ ਸੀ ਕਿ ਉਨ੍ਹਾਂ ਦੇ ਸ਼ਰੀਰ ਦੇ ਕਈ ਟੁਕੜੇ ਹੋ ਗਏ। ਇਸ ਹੱਤਿਆ ਕਾਂਡ ਨੂੰ ਯਾਦ ਕਰਕੇ ਅੱਜ ਵੀ ਮਨ ਵਿੱਚ ਡਰਾਉਣੀਆਂ ਯਾਦਾਂ ਆ ਜਾਂਦੀਆਂ ਹਨ।
ਪੰਜਾਬ ਨਿਊਜ। ਪੰਜਾਬ ਆਜ਼ਾਦੀ ਤੋਂ ਲੈ ਕੇ ਹੁਣ ਤੱਕ ਸੰਕਟਗ੍ਰਸਤ ਇਲਾਕਾ ਰਿਹਾ ਹੈ। ਵੱਖਵਾਦ ਕਾਰਨ ਇੱਥੇ ਹਿੰਸਕ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਸਨ। ਇਸੇ ਕਾਰਨ ਸਰਕਾਰ ਨੇ ਪੰਜਾਬ ਵਿੱਚ ਰਾਸ਼ਟਰਪਤੀ ਸ਼ਾਸਨ ਲਗਾਇਆ ਸੀ। ਜੂਨ 1987 ਵਿਚ ਵੀ ਸਰਕਾਰ ਨੇ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਗਾ ਦਿੱਤਾ ਸੀ। 4 ਸਾਲ ਬਾਅਦ ਸਥਿਤੀ ਥੋੜੀ ਸੁਧਰੀ ਤਾਂ ਰਾਸ਼ਟਰਪਤੀ ਸ਼ਾਸਨ ਹਟਾ ਦਿੱਤਾ ਗਿਆ।
ਪੰਜਾਬ ਵਿੱਚ 1992 ਵਿੱਚ ਚੋਣਾਂ ਹੋਈਆਂ ਅਤੇ ਕਾਂਗਰਸ ਦੀ ਜਿੱਤ ਹੋਈ। ਬੇਅੰਤ ਸਿੰਘ ਮੁੱਖ ਮੰਤਰੀ ਬਣੇ। ਨਵੇਂ ਮੁੱਖ ਮੰਤਰੀ ਦੇ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਵੱਖਵਾਦੀਆਂ ਨਾਲ ਨਜਿੱਠਣਾ ਸੀ। ਮੰਨਿਆ ਜਾ ਰਿਹਾ ਹੈ ਕਿ ਬੇਅੰਤ ਸਿੰਘ ਵੀ ਇਸ ਮਾਮਲੇ ਵਿੱਚ ਕਾਮਯਾਬ ਰਿਹਾ ਸੀ।
ਇਸ ਤਰ੍ਹਾਂ ਵਾਪਰਿਆ ਸੀ ਬੇਅੰਤ ਸਿੰਘ ਹੱਥਿਆ ਕਾਂਡ
31 ਅਗਸਤ 1995 ਨੂੰ ਮੁੱਖ ਮੰਤਰੀ ਬੇਅੰਤ ਸਿੰਘ ਸਕੱਤਰੇਤ ਦੇ ਬਾਹਰ ਆਪਣੀ ਕਾਰ ਵਿੱਚ ਬੈਠੇ ਸਨ। ਉਦੋਂ ਹੀ ਇੱਕ ਖਾਲਿਸਤਾਨੀ ਕੱਟੜਪੰਥੀ ਮਨੁੱਖੀ ਬੰਬ ਦੇ ਭੇਸ ਵਿੱਚ ਉੱਥੇ ਪਹੁੰਚਿਆ ਅਤੇ ਆਪਣੇ ਆਪ ਨੂੰ ਉਡਾ ਲਿਆ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲੋਕਾਂ ਨੇ ਇਸ ਦੀ ਆਵਾਜ਼ ਦੂਰ ਤੱਕ ਸੁਣੀ। ਹਰ ਪਾਸੇ ਧੂੜ ਅਤੇ ਧੂੰਏਂ ਦੇ ਬੱਦਲ ਛਾਏ ਹੋਏ ਸਨ। ਚਾਰੇ ਪਾਸੇ ਲਹੂ ਅਤੇ ਮਾਸ ਦੇ ਟੁਕੜੇ ਫੈਲੇ ਹੋਏ ਸਨ। ਮੁੱਖ ਮੰਤਰੀ ਦਾ ਕਤਲ ਹੋ ਗਿਆ ਸੀ। ਉਨ੍ਹਾਂ ਦੇ ਨਾਲ 16 ਹੋਰ ਲੋਕ ਵੀ ਮਾਰੇ ਗਏ। ਅਤੇ ਉਨ੍ਹਾਂ ਦੇ ਸ਼ਰੀਰ ਦੇ ਹਿੱਸੇ ਦੇ ਕਈ ਟੁਕੜੇ ਹੋ ਗਏ ਸਨ।
ਧਮਾਕੇ ਤੋਂ ਬਾਅਦ ਮਿਲੀ ਸੀ ਲਵਾਰਸ ਕਾਰ
ਬੇਅੰਤ ਸਿੰਘ ਹੱਤਿਆ ਕਾਂਡ ਤੋਂ ਬਾਅਦ ਪੰਜਾਬ ਸਰਕਾਰ ਹੈਰਾਨ ਸੀ। ਤੇਜੀ ਨਾਲ ਜਾਂਚ ਚੱਲ ਰਹੀ ਸੀ। ਸਿਤੰਬਰ 1995 ਵਿੱਚ ਚੰਡੀਗੜ੍ਹ ਦੀ ਪੁਲਿਸ ਨੇ ਦਿੱਲੀ ਨੰਬਰ ਦੀ ਲਵਾਰਿਸ ਅੰਬੈਸਡਰ ਕਾਰ ਬਰਾਮਦ ਕੀਤੀ। ਉਸ ਕਾਰ ਦੇ ਆਧਾਰ ਤੇ ਪੁਲਿਸ ਨੇ ਜਾਂਚ ਕੀਤੀ ਤਾਂ ਪੁਲਿਸ ਵੱਲੋਂ ਲਖਵਿੰਦਰ ਸਿੰਘ ਨਾਮ ਇੱਕ ਸਖਸ਼ ਨੂੰ ਗ੍ਰਿਫਤਾਰ ਕੀਤਾ। ਜਦੋਂ ਪੁਲਿਸ ਨੇ ਉਸਤੋਂ ਸਖਤੀ ਨਾਲ ਪੁੱਛਗਿੱਛ ਕੀਤੀ ਤਾਂ ਬੀਪੀਐੱਲ ਕੰਪਨੀ ਵਿੱਚ ਕੰਮ ਕਰਨ ਵਾਲਾ ਇੱਕ ਇੰਜਨੀਅਰ ਗੁਰਮੀਤ ਸਿੰਘ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਜਗਤਾਰ ਸਿੰਘ ਅਤੇ ਰਾਜੋਆਣਾ ਨੂੰ ਸੁਣਾਈ ਸੀ ਫਾਂਸੀ ਦੀ ਸਜ਼ਾ
31 ਜੁਲਾਈ 2007 ਨੂੰ ਅਦਾਲਤ ਨੇ ਇਸ ਕੇਸ ਵਿੱਚ ਆਪਣਾ ਫੈਸਲਾ ਸੁਣਾਇਆ। ਮਾਸਟਰਮਾਈਂਡ ਜਗਤਾਰਾ ਸਿੰਘ ਅਤੇ ਬਲਵੰਤ ਸਿੰਘ ਰਾਜੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਤਿੰਨ ਦੋਸ਼ੀਆਂ ਗੁਰਮੀਤ, ਲਖਵਿੰਦਰ ਅਤੇ ਸ਼ਮਸ਼ੇਰ ਨੂੰ ਉਮਰ ਕੈਦ ਹੋਈ ਹੈ। ਇੱਕ ਦੋਸ਼ੀ ਨਸੀਬ ਸਿੰਘ ਨੂੰ 10 ਸਾਲ ਦੀ ਸਜ਼ਾ ਹੋਈ ਹੈ। ਇਸ ਫੈਸਲੇ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਅਪੀਲ ਕੀਤੀ ਗਈ, ਜਿੱਥੇ ਜਗਤਾਰਾ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲ ਦਿੱਤਾ ਗਿਆ, ਪਰ ਬਲਵੰਤ ਦੀ ਸਜ਼ਾ ਬਰਕਰਾਰ ਰੱਖੀ ਗਈ। 2019 ਵਿੱਚ, ਗੁਰਪੁਰਬ ਮੌਕੇ, ਕੇਂਦਰੀ ਗ੍ਰਹਿ ਮੰਤਰਾਲੇ ਨੇ ਬਲਵੰਤ ਦੀ ਮੌਤ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਬਦਲਣ ਦਾ ਫੈਸਲਾ ਕੀਤਾ ਸੀ।
ਇਹ ਵੀ ਪੜ੍ਹੋ
ਦਰਜਨ ਭਰ ਲੋਕਾਂ ਖਿਲਾਫ ਚਾਰਜ਼ਸ਼ੀਟ ਕੀਤੀ ਸੀ ਦਾਖਿਲ
19 ਫਰਵਰੀ 1996 ਵਿੱਚ ਚੰਡੀਗੜ੍ਹ ਦੇ ਅਦਾਲਤ ਵਿੱਚ ਤਿੰਨ ਐੱਨਆਰਈਜ ਭਗੋੜਿਆਂ ਸਣੇ 12 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਖਿਲ ਕੀਤੀ ਸੀ। ਜਿਸ ਵਿੱਚ ਮਨਜਿੰਦਰ ਸਿੰਘ ਗਰੇਵਾਲ, ਰੇਸ਼ਮ ਸਿੰਘ ਅਤੇ ਹਰਜੀਤ ਸਿੰਘ ਦਾ ਨਾਂਅ ਸ਼ਾਮਿਲ ਹੈ।
ਜੇਲ੍ਹ ਬਰੇਕ ਘਟਨਾ
22 ਜੂਨ 2004 ਜੇਲ ਤੋਂ ਭੱਜਣ ਦੀ ਸਾਜਿਸ਼ ਰਚੀ ਗਈ। ਪੁਲਿਸ ਨੇ ਉਥੋਂ ਭਾਰੀ ਮਾਤਰਾ ਵਿੱਚ ਗੋਲਾ ਬਰੂਦੀ ਵੀ ਬਰਾਮਦ ਕੀਤਾ। ਇਸ ਸਾਜਿਸ਼ ਵਿੱਚ ਖਾਲਿਸਤਾਨੀ ਅੱਤਵਾਦੀ ਕੁੱਝ ਹੱਥ ਤੱਕ ਸਫਲ ਵੀ ਹੋਏ। ਪਰ 9 ਵਿੱਚੋਂ 3 ਮੁਲਜ਼ਮ ਭੱਜਣ ਵਿੱਚ ਸਫਲ ਹੋ ਗਏ। ਹਾਲਾਂਕਿ ਬਾਕੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ।
ਪੰਜਾਬ ਵਿੱਚ ਚੱਲੀ ਸੀ ਖਾੜਕੂਬਾਦ ਦੀ ਲਹਿਰ
ਬੇਅੰਤ ਸਿੰਘ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸਨ ਅਤੇ ਉਹ 1992 ਵਿਚ ਪੰਜਾਬ ਦੇ ਮੁੱਖ ਮੰਤਰੀ ਬਣੇ ਸਨ। ਤੇ ਉਸ ਦੌਰਾਨ ਪੰਜਾਬ ਵਿੱਚ 1980 ਤੇ 1990 ਦਹਾਕੇ ਦੇ ਸ਼ੁਰੂਆਤੀ ਸਾਲਾਂ ਤੱਕ ਪੰਜਾਬ ਵਿਚ ਵੱਖਰੀ ਸਿੱਖ ਸਟੇਟ ਲਈ ਹਥਿਆਰਬੰਦ ਖਾੜਕੂ ਲਹਿਰ ਚੱਲ ਰਹੀ ਸੀ। ਬੇਅੰਤ ਸਿੰਘ ਦੀ ਸਰਕਾਰ ਦੌਰਾਨ ਸਿੱਖ ਨੌਜਵਾਨਾਂ ਦੇ ਝੂਠੇ ਪੁਲਿਸ ਮੁਕਾਬਲੇ ਬਣਾਉਣ ਅਤੇ ਮਨੁੱਖੀ ਅਧਿਆਰਾਂ ਦੀ ਉਲੰਘਣਾ ਦੇ ਇਲਜ਼ਾਮ ਲੱਗੇ ਸਨ। ਉਸ ਦੌਰਾਨ ਪੰਜਾਬ ਵਿੱਚ ਪੰਜਾਬ ਦੇ ਕਈ ਪੁਲਿਸ ਅਧਿਕਾਰੀਆਂ ਖਿਲਾਫ਼ ਜਾਂਚ ਪੜਤਾਲਾਂ ਹੋਈਆਂ ਅਤੇ ਸਜਾਵਾਂ ਵੀ ਭੁਗਤਣੀਆਂ ਪਈਆਂ ਸਨ। ਬੇਅੰਤ ਸਿੰਘ ਦੇ ਕਤਲ ਦਾ ਇਲਜ਼ਾਮ ਖਾਲਿਸਤਾਨ ਜਥੰਬੰਦੀ ਬੱਬਰ ਖਾਲਸਾ ਤੇ ਲੱਗਿਆ ਸੀ। ਬੇਅੰਤ ਸਿੰਘ ਦੇ ਕਤਲ ਵਿਚ ਸ਼ਾਮਲ ਖਾੜਕੂਆਂ ਨੇ ਅਦਾਲਤ ਵਿਚ ਦਿੱਤੇ ਬਿਆਨ ਵਿਚ ਕਿਹਾ ਸੀ ਉਨ੍ਹਾਂ ਨੇ ”ਸਰਕਾਰੀ ਜ਼ਬਰ” ਖਿਲਾਫ਼ ਕਾਰਵਾਈ ਕੀਤੀ ਸੀ।