ਦਿੱਲੀ-NCR ਸਣੇ ਪੰਜਾਬ ਤੇ ਚੰਡੀਗੜ੍ਹ ‘ਚ ਭੁਚਾਲ ਦੇ ਝਟਕੇ 5.6 ਰਹੀ ਤੀਬਰਤਾ, ਕਈ ਥਾਵਾਂ ‘ਤੇ ਘਰਾਂ ਨੂੰ ਤਰੇੜਾਂ ਆਈਆਂ
ਭੁਚਾਲ ਦਾ ਕੇਂਦਰ ਜੰਮੂ-ਕਸ਼ਮੀਰ ਦਾ ਗੁਲਮਰਗ ਦੱਸਿਆ ਗਿਆ ਹੈ। ਗੁਲਮਰਗ 'ਚ ਸ਼ਨੀਵਾਰ ਤੜਕੇ 5.2 ਤੀਬਰਤਾ ਦਾ ਭੂਚਾਲ ਆਇਆ। ਦਿੱਲੀ, ਐੱਨਆਰਸੀ ਸਣੇ ਪੰਜਾਬ ਤੇ ਚੰਡੀਗੜ੍ਹ ਵਿੱਚ ਵੀ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਹਾਲਾਂਕਿ ਜਾਨ ਮਾਨ ਦੇ ਨੁਕਸਾਨ ਦੀ ਕਈ ਖਬਰ ਸਾਹਮਣੇ ਨਹੀਂ ਆਈ

ਨਵੀਂ ਦਿੱਲੀ। ਦਿੱਲੀ-ਐੱਨਸੀਆਰ ਸਣੇ ਪੰਜਾਬ ਅਤੇ ਚੰਡੀਗੜ੍ਹ (Chandigarh) ‘ਚ ਸ਼ਨੀਵਾਰ ਰਾਤ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਗਿਆ ਹੈ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 5.6 ਮਾਪੀ ਗਈ ਹੈ। ਇਸ ਦਾ ਕੇਂਦਰ ਜੰਮੂ-ਕਸ਼ਮੀਰ ਦਾ ਗੁਲਮਰਗ ਦੱਸਿਆ ਗਿਆ ਹੈ। ਇਸ ਤੋਂ ਪਹਿਲਾਂ ਜੰਮੂ-ਕਸ਼ਮੀਰ ਦੇ ਗੁਲਮਰਗ ‘ਚ ਅੱਜ ਤੜਕੇ 5.2 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (ਐਨਸੀਐਸ) ਨੇ ਦੱਸਿਆ ਕਿ ਭੂਚਾਲ ਸਵੇਰੇ 8:36 ਵਜੇ ਆਇਆ।
ਭੂਚਾਲ (Earthquake) ਦਾ ਕੇਂਦਰ ਗੁਲਮਰਗ ਤੋਂ ਲਗਭਗ 184 ਕਿਲੋਮੀਟਰ ਦੂਰ ਧਰਤੀ ਦੀ ਸਤ੍ਹਾ ਤੋਂ 129 ਕਿਲੋਮੀਟਰ ਹੇਠਾਂ ਸੀ। ਹਾਲਾਂਕਿ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ।
Earthquake of magnitude 5.8 on the Richter scale originated in Afghanistan, tremors felt in Delhi. pic.twitter.com/55YeDpajjz
— ANI (@ANI) August 5, 2023
ਇਹ ਵੀ ਪੜ੍ਹੋ
ਅਧਿਕਾਰੀਆਂ ਮੁਤਾਬਕ ਇਸ ਸਾਲ ਜੂਨ ਤੋਂ ਲੈ ਕੇ ਹੁਣ ਤੱਕ ਜੰਮੂ-ਕਸ਼ਮੀਰ (Jammu and Kashmir) ‘ਚ ਵੱਖ-ਵੱਖ ਤੀਬਰਤਾ ਦੇ 12 ਝਟਕੇ ਆ ਚੁੱਕੇ ਹਨ। ਇਸ ਤੋਂ ਪਹਿਲਾਂ 10 ਜੁਲਾਈ ਦੀ ਸਵੇਰ ਨੂੰ ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ 4.9 ਤੀਬਰਤਾ ਦਾ ਭੂਚਾਲ ਆਇਆ ਸੀ। 13 ਜੂਨ ਨੂੰ, ਡੋਡਾ ਜ਼ਿਲ੍ਹੇ ਵਿੱਚ 5.4 ਤੀਬਰਤਾ ਦਾ ਭੂਚਾਲ ਆਇਆ, ਜਿਸ ਕਾਰਨ ਘਰਾਂ ਸਮੇਤ ਦਰਜਨਾਂ ਇਮਾਰਤਾਂ ਵਿੱਚ ਤਰੇੜਾਂ ਆ ਗਈਆਂ।
ਆਫਗਾਨਿਸਤਾਨ ‘ਚ ਆਉਂਦਾ ਰਹਿੰਦਾ ਹੈ ਭੂਚਾਲ
NCS ਦਾ ਕਹਿਣਾ ਹੈ ਕਿ ਅਫਗਾਨਿਸਤਾਨ ਵਿੱਚ ਹਰ 2-3 ਹਫਤਿਆਂ ਬਾਅਦ ਭੂਚਾਲ ਆਉਂਦਾ ਹੈ। 11 ਮਈ ਨੂੰ ਫੈਜ਼ਾਬਾਦ ਤੋਂ 99 ਕਿਲੋਮੀਟਰ ਦੱਖਣ-ਪੱਛਮ ਵਿਚ 4.5 ਤੀਬਰਤਾ ਦਾ ਭੂਚਾਲ ਆਇਆ। ਇਸੇ ਤਰ੍ਹਾਂ 9 ਮਈ ਨੂੰ ਫੈਜ਼ਾਬਾਦ ‘ਚ 4.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਪਿਛਲੇ ਮਹੀਨੇ, ਤਾਲਿਬਾਨ ਦੀ ਅਗਵਾਈ ਵਾਲੀ ਅਫਗਾਨਿਸਤਾਨ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ANDMA) ਨੇ ਰਿਪੋਰਟ ਦਿੱਤੀ ਸੀ ਕਿ ਜੁਲਾਈ ਵਿੱਚ ਕੁਦਰਤੀ ਆਫ਼ਤਾਂ ਕਾਰਨ 13 ਸੂਬਿਆਂ ਵਿੱਚ ਘੱਟੋ-ਘੱਟ 42 ਲੋਕ ਮਾਰੇ ਗਏ ਸਨ ਅਤੇ 54 ਹੋਰ ਜ਼ਖ਼ਮੀ ਹੋਏ ਸਨ।
ਕਿਵੇਂ ਕਰੀਏ ਭੂਚਾਲ ਤੋਂ ਬਚਾਅ
ਭੂਚਾਲ ਤੋਂ ਬਾਅਦ ਲੋਕ ਬਹੁਤ ਡਰ ਜਾਂਦੇ ਹਨ ਅਤੇ ਸੋਚਣ ਲੱਗ ਜਾਂਦੇ ਹਨ ਕਿ ਹੁਣ ਕੀ ਕੀਤਾ ਜਾਵੇ। ਅਜਿਹੇ ਸਮੇਂ ਘਬਰਾਉਣ ਦੀ ਲੋੜ ਨਹੀਂ ਹੈ। ਜਿਵੇਂ ਹੀ ਤੁਸੀਂ ਭੂਚਾਲ ਦੇ ਝਟਕੇ ਮਹਿਸੂਸ ਕਰਦੇ ਹੋ, ਤੁਸੀਂ ਜਿੱਥੇ ਵੀ ਹੋ, ਤੁਰੰਤ ਫਰਸ਼ ‘ਤੇ ਬੈਠ ਜਾਓ। ਉਸੇ ਸਮੇਂ, ਸਿਰ ਨੂੰ ਹੇਠਾਂ ਝੁਕਾਓ. ਜੇਕਰ ਨੇੜੇ-ਤੇੜੇ ਕੋਈ ਮਜ਼ਬੂਤ ਮੇਜ਼ ਜਾਂ ਫਰਨੀਚਰ ਦਿਖਾਈ ਦਿੰਦਾ ਹੈ, ਤਾਂ ਉਸਦਾ ਸਹਾਰਾ ਲੈ ਲਵੋ।ਇਸ ਤੋਂ ਇਲਾਵਾ ਜੇਕਰ ਘਰ ਤੋਂ ਬਾਹਰ ਨਿਕਲਣ ‘ਚ ਸਮਾਂ ਨਾ ਲੱਗੇ ਤਾਂ ਤੁਰੰਤ ਘਰ ਤੋਂ ਬਾਹਰ ਨਿਕਲ ਕੇ ਖਾਲੀ ਜ਼ਮੀਨ ਜਾਂ ਸੜਕ ਵੱਲ ਚਲੇ ਜਾਓ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ