ਜੇਕਰ ਧੀਰਜ ਬੋਮਾਦੇਵਰਾ, ਤਰੁਣਦੀਪ ਰਾਏ ਅਤੇ ਪ੍ਰਵੀਨ ਜਾਧਵ ਦੀ ਤਿਕੜੀ ਸੈਮੀਫਾਈਨਲ 'ਚ ਪਹੁੰਚ ਜਾਂਦੀ ਹੈ ਤਾਂ ਉਨ੍ਹਾਂ ਦਾ ਸਾਹਮਣਾ ਇਟਲੀ, ਕਜ਼ਾਕਿਸਤਾਨ ਜਾਂ ਫਰਾਂਸ ਨਾਲ ਹੋਵੇਗਾ। ਅਜਿਹੇ 'ਚ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਦੇ ਟਾਪ-2 'ਚ ਪਹੁੰਚਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਦਰਅਸਲ, ਦੱਖਣੀ ਕੋਰੀਆ ਦੀ ਟੀਮ ਇਸ ਖੇਡ ਵਿੱਚ ਸਭ ਤੋਂ ਮਜ਼ਬੂਤ ਮੰਨੀ ਜਾਂਦੀ ਹੈ। ਪਰ ਇਸ ਵਾਰ ਭਾਰਤੀ ਟੀਮ ਫਾਈਨਲ ਤੋਂ ਪਹਿਲਾਂ ਦੱਖਣੀ ਕੋਰੀਆ ਦੀ ਟੀਮ ਦਾ ਸਾਹਮਣਾ ਨਹੀਂ ਕਰੇਗੀ। ਜਿਸ ਕਾਰਨ ਭਾਰਤੀ ਪੁਰਸ਼ ਤੀਰਅੰਦਾਜ਼ੀ ਟੀਮ ਖੇਡਾਂ ਦੀ ਸ਼ੁਰੂਆਤ ਵਿੱਚ ਹੀ ਆਪਣੇ ਦੇਸ਼ ਲਈ ਤਮਗਾ ਜਿੱਤ ਸਕਦੀ ਹੈ। (Photo- Getty)